ਵਿਵੇਕ ਨੇ ਐਗਜਿਕਟ ਪੋਲ ਦੇ ਬਹਾਨੇ ਐਸ਼ਵਰਿਆ ਦਾ ਉਡਾਇਆ ਮਜ਼ਾਕ

ਨਵੀਂ ਦਿੱਲੀ – ਵਿਵੇਕ ਉਬਰਾਏ ਨੇ ਆਪਣੇ ਟਵਿਟਰ ਹੈਂਡਲ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਸਲਮਾਨ ਖਾਨ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਅਤੇ ਖੁਦ ਵਿਵੇਕ ਵਿਖਾਈ ਦੇ ਰਹੇ ਹਨ। ਸਲਮਾਨ ਅਤੇ ਐਸ਼ਵਰਿਆ ਰਾਏ ਵਾਲੀ ਫੋਟੋ ਤੇ ‘ਅੋਪੀਨੀਅਨ ਪੋਲ’ ਲਿਖਆ ਹੋਇਆ ਹੈ। ਐਸ਼ਵਰਿਆ ਦੀ ਵਿਵੇਕ ਉਬਰਾਏ ਦੇ ਨਾਲ ਵਾਲੀ ਫੋਟੋ ਤੇ ‘ਐਗਜਿਕਟ ਪੋਲ’, ਜਦੋਂ ਕਿ ਐਸ਼ਵਰਿਆ ਦੇ ਪਤੀ  ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਵਾਲੀ ਤੀਸਰੀ ਤਸਵੀਰ ਤੇ ‘ਰਿਜ਼ਲਟਸ’ ਲਿਿਖਆ ਹੋਇਆ ਹੈ। ਵਿਵੇਕ ਦੇ ਇਸ ਟਵੀਟ ਦੇ ਬਾਅਦ ਉਸ ਦੀ ਸਖਤ ਆਲੋਚਨਾ ਹੋ ਰਹੀ ਹੈ।

ਸਲਮਾਨ ਖਾਨ, ਐਸ਼ਵਰਿਆ ਅਤੇ ਆਪਣੀਆਂ ਖੁਦ ਦੀਆਂ ਤਸਵੀਰਾਂ ਟਵੀਟ ਤੇ ਸ਼ੇਅਰ ਕਰਨ ਕਰਕੇ ਸਾਰਿਆਂ ਪਾਸਿਆਂ ਤੋਂ ਆਲੋਚਨਾ ਦਾ ਸਿ਼ਕਾਰ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਵੀ ਵਿਵੇਕ ਦੀ ਜਮ ਕੇ ਆਲੋਚਨਾ ਹੋ ਰਹੀ ਹੈ। ਉਸ ਦੀ ਇਸ ਹਰਕਤ ਨੂੰ ਬਹੁਤ ਹੀ ਚੀਪ ਦੱਸਿਆ ਜਾ ਰਿਹਾ ਹੈ। ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਹੁਣ ਸ਼ਾਦੀਸ਼ੁਦਾ ਹੈ ਅਤੇ ਇੱਕ ਬੱਚੀ ਦੀ ਮਾਂ ਹੈ, ਇਸ ਲਈ ਉਸ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਵਿਵੇਕ ਨੂੰ ਇਸ ਤੇ ਕੋਈ ਵੀ ਪਛਤਾਵਾ ਨਹੀਂ ਹੈ। ਉਸ ਅਨੁਸਾਰ ਉਸ ਨੇ ਕੁਝ ਵੀ ਗੱਲਤ ਨਹੀਂ ਕੀਤਾ।

ਟਵੀਟ ਵਾਇਰਲ ਹੋਣ ਤੋਂ ਬਾਅਦ ਵਿਵੇਕ ਬਾਲੀਵੁੱਡ ਸਟਾਰਜ ਦੇ ਵੀ ਨਿਸ਼ਾਨੇ ਤੇ ਆ ਗਏ ਹਨ। ਅਭਿਨੇਤਰੀ ਸੋਨਮ ਕਪੂਰ ਨੇ ਇਸ ਟਵੀਟ ਨੂੰ ਕਲਾਸਲੈਸ ਦੱਸਿਆ ਹੈ। Disgusting and classless..।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>