ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਲੋਕਸਭਾ ਚੋਣਾਂ ਵਿੱਚ ਇਸਤੇਮਾਲ ਕੀਤੀਆਂ ਗਈਆਂ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਦੂਸਰੇ ਵਿਰੋਧੀ ਦਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਫਿਰ ਤੋਂ ਬੈਲਟ ਪੇਪਰ ਦੁਆਰਾ ਵੋਟਿੰਗ ਦੇ ਲਈ ਮੁਹਿੰਮ ਚਲਾਵੇ। ਮਮਤਾ ਨੇ ਈਵੀਐਮ ਦੇ ਖਿਲਾਫ਼ ਅੰਦੋਲਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਈਵੀਐਮ ਨਾਲ ਜੁੜੇ ਸਾਧਨਾਂ ਦੀ ਜਾਂਚ ਦੇ ਲਈ ਫੈਕਟ-ਫਾਈਡਿੰਗ ਕੰਪਨੀ ਦਾ ਗਠਨ ਹੋਣਾ ਚਾਹੀਦਾ ਹੈ।
ਟੀਐਮਸੀ ਦੇ ਵਿਧਾਇਕਾਂ ਅਤੇ ਰਾਜ ਦੇ ਮੰਤਰੀਆਂ ਦੇ ਨਾਲ ਹਾਲ ਹੀ ਵਿੱਚ ਆਏ ਚੋਣ ਨਤੀਜਿਆਂ ਦੀ ਸਮੀਖਿਆ ਦੇ ਲਈ ਮੀਟਿੰਗ ਕਰਨ ਤੋਂ ਬਾਅਦ ਮਮਤਾ ਨੇ ਪੱਤਰਕਾਰਾਂ ਨੂੰ ਕਿਹਾ, ‘ਅਸਾਂ ਲੋਕਤੰਤਰ ਨੂੰ ਬਚਾਉਣਾ ਹੈ। ਅਸੀਂ ਮਸ਼ੀਨਾਂ ਨਹੀਂ ਚਾਹੁੰਦੇ, ਅਸੀਂ ਬੈਲਟ ਪੇਪਰ ਸਿਸਟਮ ਦੀ ਵਾਪਸੀ ਚਾਹੁੰਦੇ ਹਾਂ। ਇਸ ਦੇ ਲਈ ਅਸੀਂ ਅੰਦੋਲਨ ਸ਼ੁਰੂ ਕਰਾਂਗੇ ਅਤੇ ਇਸ ਦੀ ਸ਼ੁਰੂਆਤ ਬੰਗਾਲ ਤੋਂ ਹੀ ਹੋਵੇਗੀ।’
ਮੁੱਖਮੰਤਰੀ ਮਮਤਾ ਨੇ ਕਿਹਾ, ‘ ਮੈਂ ਵਿਰੋਧੀ ਦਲਾਂ ਦੀਆਂ ਸਾਰੀਆਂ 23 ਪਾਰਟੀਆਂ ਨੂੰ ਇੱਕਜੁਟ ਹੋ ਕੇ ਆਉਣ ਅਤੇ ਬੈਲਟ ਪੇਪਰ ਦੀ ਵਾਪਸੀ ਦੀ ਮੰਗ ਕਰਨ ਲਈ ਕਹਿ ਚੁੱਕੀ ਹਾਂ। ਇਥੋਂ ਤੱਕ ਕਿ ਅਮਰੀਕਾ ਵਰਗੇ ਦੇਸ਼ਾ ਨੇ ਵੀ ਈਵੀਐਮ ਨੂੰ ਬੈਨ ਕਰ ਦਿੱਤਾ ਹੈ।’ ਮਮਤਾ ਨੇ ਬੀਜੇਪੀ ਤੇ ਚੋਣ ਜਿੱਤਣ ਲਈ ਪੈਸੇ, ਪਾਵਰ, ਸੰਸਥਾਵਾਂ, ਮੀਡੀਆ ਅਤੇ ਸਰਕਾਰ ਦਾ ਇਸਤੇਮਾਲ ਕਰਨ ਦਾ ਆਰੋਪ ਲਗਾਇਆ।