ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਵੱਲੋਂ ਹਰ ਸਾਲ 6 ਜੂਨ ਦੇ ਘੱਲੂਘਾਰੇ ਦਿਹਾੜੇ ਉਤੇ ਬਹੁਤ ਹੀ ਸੰਜ਼ੀਦਗੀ ਅਤੇ ਗੰਭੀਰਤਾ ਨਾਲ ਆਪਣੇ ਕੌਮੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੇ ਸਮੂਹਿਕ ਤੌਰ ਤੇ ਅਰਦਾਸ ਕੀਤੀ ਜਾਂਦੀ ਹੈ । ਅੱਜ ਜਦੋਂ ਸਮੁੱਚੀ ਸਿੱਖ ਕੌਮ ਵੱਲੋਂ ਪੂਰਨ ਸਰਧਾ-ਸਤਿਕਾਰ ਅਤੇ ਅਮਨ ਪੂਰਵਕ ਢੰਗ ਨਾਲ ਇਹ ਸਮੂਹਿਕ ਅਰਦਾਸ ਕੀਤੀ ਗਈ ਅਤੇ ਅੰਮ੍ਰਿਤਸਰ ਤੋਂ ਫਿਰੋਜ਼ਪੁਰ, ਅਬੋਹਰ, ਗੰਗਾਨਗਰ, ਜਲੰਧਰ, ਪਠਾਨਕੋਟ ਤੋਂ ਅੰਬਾਲਾ, ਅੰਬਾਲਾ ਤੋਂ ਚੰਡੀਗੜ੍ਹ ਤੱਕ ਜੀ.ਟੀ. ਰੋਡ ਉਤੇ ਸਭ ਪਾਸੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਨਾਮ ਤੇ ਛਬੀਲਾਂ ਲਗਾਈਆ ਗਈਆ ਹਨ ਅਤੇ ਇਨ੍ਹਾਂ ਛਬੀਲਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮੇਂ ਛੋਟੇ-ਛੋਟੇ ਬੱਚਿਆਂ ਅਤੇ ਨੌਜ਼ਵਾਨਾਂ ਵੱਲੋਂ ਖ਼ਾਲਿਸਤਾਨ ਦੀ ਬੁਲੰਦ ਆਵਾਜ਼ ਵਿਚ ਨਾਅਰੇ ਲਗਾਉਣਾ ਸਪੱਸਟ ਕਰਦਾ ਹੈ ਕਿ ਸਿੱਖ ਕੌਮ ਆਪਣੀ ਆਜ਼ਾਦੀ ਦੀ ਮੰਜ਼ਿਲ ਵੱਲ ਅਡੋਲ ਵੱਧ ਰਹੀ ਹੈ ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਮੌਜੂਦਾ ਐਸ.ਜੀ.ਪੀ.ਸੀ, ਬਾਦਲ ਦਲੀਏ, ਕਾਂਗਰਸ, ਬੀਜੇਪੀ-ਆਰ.ਐਸ.ਐਸ. ਆਦਿ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਚਿੱਟ ਕੱਪੜਿਆ ਵਿਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰਕੇ ਇਸ ਮਹਾਨ ਅਤੇ ਗੰਭੀਰ ਘੱਲੂਘਾਰੇ ਦਿਹਾੜੇ ਦੀ ਗੰਭੀਰਤਾ ਨੂੰ ਘੱਟ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ । ਜਦੋਂਕਿ ਮੌਜੂਦਾ ਐਸ.ਜੀ.ਪੀ.ਸੀ. ਜਿਸਦੀ ਮਿਆਦ 3 ਸਾਲ ਪਹਿਲੇ ਖ਼ਤਮ ਹੋ ਚੁੱਕੀ ਹੈ ਅਤੇ ਜੋ (Lਅਮੲ ਧੁਚਕ) ਪਾਰਲੀਮੈਂਟ ਹੈ, ਸਣੇ ਬਾਦਲ ਦਲੀਆ ਦੇ ਸਭ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁਤੱਸਵੀਆਂ ਦੇ ਥੱਲ੍ਹੇ ਲੱਗ ਚੁੱਕੇ ਹਨ । ਪਰ ਸਿੱਖ ਕੌਮ ਨੇ ਇਨ੍ਹਾਂ ਉਪਰੋਕਤ ਸਿੱਖ ਵਿਰੋਧੀ ਤਾਕਤਾਂ ਦੀ ਕੋਈ ਵੀ ਪ੍ਰਵਾਹ ਨਾ ਕੀਤੇ ਬਿਨ੍ਹਾਂ ਜਿਸ ਵੱਡੀ ਗਿਣਤੀ ਵਿਚ ਅਰਦਾਸ ਵਿਚ ਸਮੂਲੀਅਤ ਕੀਤੀ ਅਤੇ ਖ਼ਾਲਿਸਤਾਨ ਸੰਬੰਧੀ ਉੱਚੀ ਆਵਾਜ਼ ਵਿਚ ਦ੍ਰਿੜਤਾ ਨਾਲ ਪ੍ਰਣ ਨੂੰ ਦੁਹਰਾਇਆ ਗਿਆ, ਉਸ ਤੋਂ ਸਪੱਸਟ ਹੈ ਕਿ ਹੁਣ ਮੁਤੱਸਵੀ ਬੀਜੇਪੀ-ਆਰ.ਐਸ.ਐਸ, ਕਾਂਗਰਸ ਉਨ੍ਹਾਂ ਦੇ ਗੁਲਾਮ ਬਣੇ ਬਾਦਲ ਦਲੀਏ ਅਤੇ ਐਸ.ਜੀ.ਪੀ.ਸੀ. ਇਸ ਬੁਲੰਦ ਹੋਈ ਆਵਾਜ਼ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਤੋ ਨਹੀਂ ਰੋਕ ਸਕਣਗੇ ਅਤੇ ਖ਼ਾਲਿਸਤਾਨ ਜਲਦੀ ਹੀ ਦੁਨੀਆਂ ਦੇ ਨਕਸੇ ਤੇ ਕਾਇਮ ਹੋ ਕੇ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੁੱਚੀ ਸਿੱਖ ਕੌਮ ਦੀ ਸਿਆਸੀ ਅਤੇ ਇਖਲਾਕੀ ਅਗਵਾਈ ਕਰਦੇ ਹੋਏ ਉਪਰੋਕਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਹੋਰਨਾਂ ਸ਼ਹੀਦਾਂ ਦੀ ਕੀਤੀ ਗਈ ਅਰਦਾਸ ਉਪਰੰਤ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਦ੍ਰਿੜਤਾ, ਬਿਨ੍ਹਾਂ ਕਿਸੇ ਡਰ-ਭੈ ਤੋਂ ਸਿੱਖ ਨੌਜ਼ਵਾਨੀ ਅਤੇ ਸਿੱਖਾਂ ਵੱਲੋਂ ਇਸ ਦਿਹਾੜੇ ਨੂੰ ਗੰਭੀਰਤਾ ਨਾਲ ਸਮਰਪਿਤ ਹੋ ਕੇ ਮਨਾਇਆ ਗਿਆ ਹੈ, ਉਸਨੇ ਪ੍ਰਤੱਖ ਰੂਪ ਵਿਚ ਸਪੱਸਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੌਤ ਸ਼ਹੀਦੀ ਜਾਂ ਹੋਰ ਕੋਈ ਡਰ ਆਪਣੀ ਮੰਜ਼ਿਲ ਵੱਲ ਵੱਧਣ ਤੋਂ ਨਹੀਂ ਰੋਕ ਸਕਦਾ । ਜੋ ਬਾਦਲ ਦਲੀਆ ਤੇ ਐਸ.ਜੀ.ਪੀ.ਸੀ, ਦਮਦਮੀ ਟਕਸਾਲ, ਡੇਰਾ ਬਾਬਾ ਬਿੰਧੀ ਚੰਦੀਏ ਸੁਰਸਿੰਘ ਵਾਲੇ ਅਤੇ ਹੋਰਨਾਂ ਡੇਰਿਆ ਨੇ ਸਿੱਖ ਵਿਰੋਧੀ ਅਮਲ ਕਰਨ ਵਾਲੇ ਬਾਦਲ ਦਲੀਆ ਅਤੇ ਐਸ.ਜੀ.ਪੀ.ਸੀ. ਦੇ ਹੁਕਮਾਂ ਤੇ ਅੱਜ ਦਰਬਾਰ ਸਾਹਿਬ ਆਪਣੇ ਬੰਦਿਆ ਨੂੰ ਭੇਜਕੇ ਸਿੱਖ ਕੌਮ ਵਿਚ ਦਹਿਸਤ ਪੈਦਾ ਕਰਨ ਦੀ ਗੱਲ ਕੀਤੀ ਹੈ, ਇਸ ਗੱਲ ਦੀ ਸਿੱਖੀ ਇਖਲਾਕ ਇਨ੍ਹਾਂ ਡੇਰਿਆ ਨੂੰ ਅਤੇ ਟਕਸਾਲ ਨੂੰ ਇਜਾਜਤ ਨਹੀਂ ਦਿੰਦਾ । ਜਦੋਂਕਿ ਇਹ ਡੇਰੇ-ਬੁੰਗੇ ਸਿੱਖ ਕੌਮ ਦੀ ਚੜ੍ਹਦੀ ਕਲਾਂ ਦੇ ਪ੍ਰਤੀਕ ਹਨ ਅਤੇ ਇਨ੍ਹਾਂ ਬੁੰਗਿਆ, ਡੇਰਿਆ ਤੋਂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਨੂੰ ਹਰ ਪੱਖੋ ਬਲ ਮਿਲਣਾ ਜ਼ਰੂਰੀ ਹੈ । ਜੇਕਰ ਦਮਦਮੀ ਟਕਸਾਲ ਅਤੇ ਬਾਬਾ ਬਿੰਧੀ ਚੰਦੀਏ ਬਾਦਲ ਦਲੀਆ ਅਤੇ ਉਨ੍ਹਾਂ ਦੇ ਫਿਰਕੂ ਮੁਤੱਸਵੀ ਆਗੂਆ ਦੀ ਗੁਲਾਮੀਅਤ ਨੂੰ ਅਲਵਿਦਾ ਕਹਿਕੇ ਅੱਜ ਦੇ ਮਹਾਨ ਦਿਹਾੜੇ ਤੇ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰ ਸਕਣ ਤਾਂ ਇਹ ਕੇਵਲ ਕੌਮ ਲਈ ਸੰਜ਼ੀਦਾ ਉਦਮ ਹੀ ਨਹੀਂ ਹੋਣਗੇ, ਬਲਕਿ ਅਜਿਹੇ ਅਮਲ ਕਰਕੇ ਉਹ ਆਪਣੀ ਆਤਮਾ ਉਤੇ ਪਏ ਬੋਝ ਤੋਂ ਵੀ ਸਰੂਖਰ ਹੋ ਸਕਣਗੇ ਅਤੇ ਸਿੱਖ ਕੌਮ ਵਿਚ ਪਹਿਲੇ ਵਾਲਾ ਸਤਿਕਾਰ ਪ੍ਰਾਪਤ ਕਰ ਸਕਣਗੇ ।
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਜੋ ਐਸ.ਜੀ.ਪੀ.ਸੀ. ਬਾਦਲ ਦਲੀਆ ਅਤੇ ਕੁਝ ਕਾਰ ਸੇਵਾ ਡੇਰੇ ਵਾਲੇ ਬਾਬਿਆ ਵੱਲੋਂ, ਕਾਂਗਰਸ, ਬੀਜੇਪੀ-ਆਰ.ਐਸ.ਐਸ. ਵੱਲੋਂ ਸਾਜ਼ਸੀ ਢੰਗ ਨਾਲ ਦੁਸ਼ਮਣ ਤਾਕਤਾਂ ਦਾ ਸਾਥ ਦੇ ਕੇ ਅਤੇ ਚਿੱਟ ਕੱਪੜੀ ਪੁਲਿਸ ਰਾਹੀ ਦਹਿਸਤ ਪਾਉਣ ਦੇ ਅਮਲ ਕਰਕੇ ਵਰਤਾਰਾ ਹੋ ਰਿਹਾ ਹੈ ਇਸ ਸੰਬੰਧੀ ਅਗਲਾ ਫੈਸਲਾ ਕੌਮੀ ਤੌਰ ਤੇ ਆਉਣ ਵਾਲੇ ਕੱਲ੍ਹ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦਰਸ਼ਨੀ ਡਿਊੜੀ ਢਹਿ-ਢੇਰੀ ਕਰਨ ਦੇ ਵਿਰੁੱਧ ਲੱਗ ਰਹੇ ਧਰਨੇ ਸਮੇਂ ਕੀਤਾ ਜਾਵੇਗਾ ।