ਪੰਜਾਬੀ ਨੌਜਵਾਨ ‘ਚਿੱਟੇ’ ਹੱਥੋਂ ਹਾਰ ਗਏ

ਨਸ਼ਿਆਂ ਦਾ ਸੇਵਨ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਘਟਣ ਦੀ ਥਾਂ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਸਰਕਾਰਾਂ ਅਤੇ ਸਮਾਜ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ।

ਨਸ਼ੇ ਦੀਆਂ ਦੋ ਕਿਸਮਾਂ ਹਨ

1.    ਕੁਦਰਤੀ :- ਜੋ ਜੜੀਆਂ, ਬੂਟੀਆਂ, ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ।

2.    ਬਨਾਵਟੀ ਨਸ਼ੇ (ਚਿੱਟੇ ਨਸ਼ੇ) : ਇਹ ਮੈਨ ਐਡ ਹੁੰੰਦੇ ਹਨ। ਇਨ੍ਹਾਂ ਦੀ ਸ਼ੁਰੂਆਤ ਪ੍ਰਯੋਗਸ਼ਾਲਾ ਤੋਂ ਹੁੰਦੀ ਹੈ।

ਕੁਦਰਤੀ ਨਸ਼ਿਆਂ ਦੀਆਂ ਹੇਠ ਲਿਖੀਆਂ ਕਿਸਮਾਂ ਹਨ

1.    ਪੋਪੀ (ਅਫੀਮ ਅਪਾਰਿਤ) : ਹੀਰੋਇਨ, ਮੋਰਫੀਨ ਅਤੇ ਕੋਡੀਨ

2.    ਕੋਕੇਨ : ਕੋਕਆ ਦੇ ਪੱਤੇ ਤੋਂ ਨਸ਼ੇ ਦਿੰਦੇ ਹਨ। ਜਾਣਕਾਰੀ ਅਨੁਸਾਰ ਦੀ ਵਰਤੋਂ 1569 ਤੋਂ ਕੀਤੀ ਜਾ ਰਹੀ ਹੈ। ਇਹ ਬਹੁਤ ਪੁਰਾਤਨ ਨਸ਼ਾ ਹੈ।

3.    ਮੋਥ : ਇਹ ਇਕ ਝਾੜੀ ਹੁੰਦੀ ਹੈ

4.    ਐਕਸਟਪੀ : ਇਹ ਇਕ ਖਾਸ ਕਿਸਮ ਦਾ ਰੁਖ ਹੈ। ਜੜ੍ਹਾਂ ਅਤੇ ਬਾਹਰਲੇ ਛਿਲਕੇ ਨੂੰ ਨਸ਼ਾ ਪ੍ਰਾਪਤ ਹੁੰਦਾ ਹੈ।
ਇਨ੍ਹਾਂ ਤੋਂ ਬਿਨਾ ਅਲਕੋਹਲ (ਸ਼ਰਾਬ) ਕੁੱਝ ਖਾਸ ਕਿਸਮ ਦੀਆਂ ਖੁੰਭਾਂ, ਪੈਨਸਲੀਨ, ਐਸਪਰੀਨ ਆਦਿ ਵੀਇਸ ਸ਼੍ਰੇਣੀ ਵਿਚ ਆਉਂਦੇ ਹਨ।

2.    ਬਨਾਵਟੀ ਨਸ਼ੇ (ਚਿੱਟੇ) : ਪਿਛਲੇ ਇਕ ਦਹਾਕੇ ਤੋਂ ਵਿਸ਼ਵ ਵਿਚ ਬਨਾਵਟੀ ਨਸ਼ਿਆਂ ਦਾ ਬਹੁਤ ਬੋਲਬਾਲਾ ਹੈ। ਇਹ ਨਵੇਂ ਮੈਨ-ਮੇਡ ਹੁੰਦੇ ਹਨ ਅਤੇ ਪ੍ਰਯੋਗਸ਼ਾਲਾ ਤੋਂ ਸੂਝ ਹੁੰਦੇ ਹਨ।

ਬਨਾਵਟੀ ਨਸ਼ਿਆਂ ਨੂੰ ਕੁਦਰਤੀ ਨਸ਼ਿਆਂ ਦੇ ਨਸ਼ੀਲੇ ਅੰਸ਼ ਦੀ ਥਾਂ ਸਸਤੇ ਰਸਾਇਣ ਨਾਲ ਬਦਲ ਦਿੱਤਾ ਜਾਂਦਾ ਹੈ। ਇਸ ਨਾਲ ਕੁਦਰਤੀ ਨਸ਼ਾ ਹੋਣ ਦਾ ਭਰਮ ਬਣਿਆ ਰਹਿੰਦਾ ਹੈ। ਇਨ੍ਹਾਂ ਦੀ ਲੋਕ ਪੀੜੀਆਂ ਵਧਾਉਣ ਲਈ ਅਜੀਬੋ ਅਜੀਬ ਨਾਂ ਰੱਖੇ ਹੁੰਦੇ ਹਨ।

ਇਹ ਕੁਦਰਤੀ ਨਸ਼ਿਆਂ ਦੀ ਕਾਰਬਨ ਕਾਪੀ ਹੁੰਦੇ ਹਨ। ਇਕ ਜਾਣਕਾਰੀ ਅਨੁਸਾਰ ਇਹ ਨਸ਼ੇ 2009 ਤੋਂ ਬਾਅਦ ਵੱਡੀ ਮਾਤਰਾ ਵਿਚ ਮਾਰਕੀਟ ਵਿਚ ਆਏ। ਸਭ ਦੇਸ਼ਾਂ ਵਿਚ ਇਹ ਨਸ਼ੇ ਗ਼ੈਰਕਾਨੂੰਨੀ ਹਨ। ਇਨ੍ਹਾ ਦੀ ਤਿਆਰੀ ਮਾਰਕੀਟਿੰਗ ਆਦਿ ਡਰੱਗ ਮਾਫੀਆ ਕਰਦਾ ਹੈ। ਇਨ੍ਹਾਂ ਦੀ ਬਣਤਰ, ਰਚਨਾ, ਅੰਸ, ਡੋਜ਼, ਆਦਿ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਇਹ ਕੁਦਰਤੀ ਨਸ਼ਿਆਂ ਤੋਂ ਸਸਤੇ ਹੁੰਦੇ ਹਨ।

ਸਰਕਾਰਾਂ ਦਾ ਇਨ੍ਹਾਂ ਉੱਤੇ ਕੋਈ ਕੰਟਰਲ ਨਹੀਂ ਹੁੰਦਾ। ਇਨ੍ਹਾਂ ਦਾ ਸੇਵਨ ਮੌਤ ਨੂੰ ਸੱਦਾ ਦਿੰਦਾ ਹੈ।

ਬਨਾਵਟੀ ਨਸ਼ਿਆਂ ਦੀਆਂ ਕਿਸਮਾਂ :

1.    ਬਨਾਵਟੀ ਮਰਵਾਨਾ : ਕੁਦਰਤੀ ਮਰਵਾਨੇ ਵਿਚ ਨਸ਼ੀਲ ਅੰਸ਼ ਦੀ ਟੀ.ਐਚ.ਸੀ. ਹੁੰਦਾ ਹੈ। ਇਸ ਦੀ ਥਾਂ ਨਕਲੀ ਅਤੇ ਸਸਤਾ ਅੰਸ ਵਰਤਿਆ ਜਾਂਦਾਹੈ। ਨਕਲੀ ਮਰਵਾਨਾ ਅਸਲੀ ਲਗਦਾ ਹੈ। ਕੁਦਰਤੀ ਅਤੇ ਸੁਰੱਖਿਅਤ ਦਾ ਪ੍ਰਭਾਵ ਜਾਂਦਾ ਹੈ। ਅੱਜ ਕਲ ਲਗਭਗ 120 ਤਰ੍ਹਾਂ ਦੇ ਨਕਲੀ ਰੂਪ ਹਰ ਪ੍ਰਚਲਿਤ ਨਾਮ ਕੇ-2, ਸਪਾਈਸ, ਲੀਜਲ ਵੀਡ, ਸਪਾ ਆਦਿ ਹਨ।

2.    ਉਤੇਜਨਾ ਵਾਲੇ : ਇਨ੍ਹਾਂ ਵਿਚ ਬਨਾਵਟੀ ਕੋਥੀਨੋਨਸ ਹੁੰਦੀ ਹੈ। ਇਹ ਕੋਕੇਨ ਅਤੇ ਹੋਰ ਭਰਮ ਪਾਉਣ ਵਾਲੇ ਨਸ਼ੀਲੇੇੇੇ ਪਦਾਰਥਾਂ ਦਾ ਪ੍ਰਭਾਵ ਦਿੰਦੇ ਹਨ। ਪ੍ਰਚਲਿਤ ਨਾ ਮੋਲੀ, ਬਾਥ ਸਾਲਟਸ ਆਦਿ।

3.    ਬਨਾਵਟੀ ਐਲ.ਐਸ.ਡੀ. : ਅਸਲੀ ਐਲ.ਐਸ.ਡੀ. ਦੀ ਥਾਂ ਪੀ.ਈ.ਏ. ਵਰਤੀ ਜਾਂਦੀ ਹੈ। ਪ੍ਰਚਲਿਤ ਨਾ ਐਨ ਬੰਬ ਹੈ।

4.    ਬਨਾਵਟੀ ਪੀ.ਸੀ.ਪੀ. : ਅਸਲੀ ਐਲ.ਪੀ.ਸੀ. ਦੀ ਥਾਂ ਨਕਲੀ ਐਮ.ਐਨ.ਸੀੇ.ਈ ਵਰਤਦੇ ਹਨ।

5.    ਛੂਹਣ ਵਾਲੇੇੇੇ: ਬਨਾਵਟੀ ਰੀਟਾ ਫੈਟਾਨਾਈਲ ਚਮੜੀ ਨਾਲ ਛੂਹਣ ਨਾਲ ਹੀ ਨਸ਼ਾ ਦਿੰਦੇ ਹਨ। ਇਹ ਮਾਰਫੀਨ ਤੋਂ 100 ਗੁਣਾ ਅਤੇ ਹੀਰੋਇਨ ਤੋਂ 50 ਗੁਣਾ ਵਧ ਨਸ਼ੀਲੇ ਹੁੰਦੇ ਹਨ।

6.    ਡੇਟ-ਰੇਪ ਡਰੱਗਸ਼ : ਇਸ ਡਰਗ ਦਾ ਕੋਈ ਰੰਗ, ਸਵਾਦ, ਗੰਧ ਨਹੀਂ ਹੁੰਦੀ, ਪਾਣੀ ਜਾਂ ਕੋਲਡ ਡਰਿੰਕਸ ਆਦਿ ਵਿਚ ਮਿਲਾਉਣ ਦਾ ਪਤਾ ਨਹੀਂ ਲਗਦਾ। ਕਿਸੇ ਵਿਅਕਤੀ ਨੂੰ ਧੋਖੇ ਨਾਲ ਨਸ਼ਈ ਕਰਨ ਦੇ ਕੰਮ ਆੳੇੇੁਦਾ ਹੈ। ਜੀ.ਐਚ.ਬੀ. ਕੋਟਾਮਿਨ ਆਦਿ ਇਸ ਦੇ ਪ੍ਰਚਲਿਤ ਨਾਮ ਹਨ।

ਚਿੱਟਾ ਨਸ਼ਾ ਘਾਤਕ ਹੈ

ਜਿੱਥੇ ਚਿੱਟਾ ਨਸ਼ਾ ਹੋਰ ਨਸ਼ਿਆਂ ਦੀ ਤਰ੍ਹਾਂ ਘਾਤਕ ਹੈ। ਉਥੇ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਕਾਰਨ ਮੌਤ ਨੂੰ ਸੱਦਾ ਵੀ ਹੋ ਸਕਦਾ ਹੈ। ਇਹ ਹੀ ਕਾਰਨ ਹੈ ਕਿ ਪੰਜਾਬ ਵਿਚ ਚਿੱਟ ਨਸ਼ੇ ਦਾ ਓਵਰਡੋਜ਼ ਨਾਮ ਹਰ ਇਕ ਨੌਜਵਾਨ ਅੰਤ ਦੇ ਮੂੰਹ ਵਿਚ ਜਾ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>