ਝੂਠੇ ਪੁਲਿਸ ਮੁਕਾਬਲੇ ‘ਚ ਕਤਲ ਕੀਤੇ ਗਏ ਹਰਜੀਤ ਸਿੰਘ ਦੇ ਕਾਤਲਾਂ ਨੂੰ ਗਵਰਨਰ ਵੱਲੋਂ ਰਿਹਾਅ ਕਰਨਾ, ਗੈਰ-ਇਨਸਾਨੀਅਤ : ਮਾਨ

ਫ਼ਤਹਿਗੜ੍ਹ ਸਾਹਿਬ – “ਇਥੋਂ ਦੇ ਹਿੰਦੂਤਵ ਮੁਤੱਸਵੀ ਹੁਕਮਰਾਨ ਸਮੁੱਚੇ ਇੰਡੀਆ ਦੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਇਹ ਪ੍ਰਚਾਰ ਕਰਦੇ ਹਨ ਕਿ ਅਸੀਂ ਜਮਹੂਰੀਅਤ ਪਸ਼ੰਦ ਅਤੇ ਅਮਨ-ਚੈਨ ਨਾਲ ਸੰਬੰਧਤ ਕਦਰਾ-ਕੀਮਤਾਂ ਨੂੰ ਕਾਇਮ ਰੱਖਣ ਅਤੇ ਨਿਜਾਮੀ ਪ੍ਰਬੰਧ ਨੂੰ ਪਾਰਦਰਸ਼ਤਾ ਢੰਗ ਨਾਲ ਚਲਾਉਣ ਦੇ ਹਾਮੀ ਹਾਂ । ਪਰ ਜੇਕਰ ਨਿਰਪੱਖਤਾ ਨਾਲ ਇਥੋਂ ਦੇ ਨਿਜਾਮ, ਕਾਨੂੰਨ, ਪ੍ਰਸ਼ਾਸ਼ਨ ਅਤੇ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਪੜਚੋਲ ਕੀਤੀ ਜਾਵੇ ਤਾਂ ਇਹ ਗੱਲ ਪ੍ਰਤੱਖ ਰੂਪ ਵਿਚ ਨਿਖਰਕੇ ਸਾਹਮਣੇ ਆ ਜਾਂਦੀ ਹੈ ਕਿ ‘ਅੰਨ੍ਹੀਂ ਪੀਹਦੀ ਹੈ ਅਤੇ ਕੁੱਤੇ ਚੱਟਦੇ ਹਨ’ ਦੀ ਕਹਾਵਤ ਅਜੋਕੇ ਹੁਕਮਰਾਨਾਂ ਉਤੇ ਪੂਰਨ ਰੂਪ ਵਿਚ ਲਾਗੂ ਹੁੰਦੀ ਹੈ । ਜੋ ਵੀ ਅਮਲ ਹੋ ਰਹੇ ਹਨ, ਉਹ ਵਿਧਾਨਿਕ ਲੀਹਾਂ, ਕਾਨੂੰਨ ਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰਕੇ ਸਭ ਫੈਸਲੇ ਸਿਆਸੀ ਤੇ ਹਕੂਮਤੀ ਮਕਸਦ ਨੂੰ ਮੁੱਖ ਰੱਖਕੇ ਕੀਤੇ ਜਾ ਰਹੇ ਹਨ ਅਤੇ ਇਥੋਂ ਦੇ ਨਿਵਾਸੀਆਂ ਨੂੰ ਨਾ ਤਾਂ ਇਨਸਾਫ਼ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਘੱਟ ਗਿਣਤੀ ਕੌਮਾਂ ਦੇ ਸਵੈਮਾਨ, ਅਣਖ਼-ਇੱਜ਼ਤ ਨੂੰ ਕਾਇਮ ਰੱਖਣ ਲਈ ਹਕੂਮਤੀ ਪੱਧਰ ਤੇ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹੀ ਵਜਹ ਹੈ ਕਿ ਅੱਜ ਫਿਰਕੂ ਸੋਚ ਵਾਲੇ ਹੁਕਮਰਾਨਾਂ ਦੇ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀ ਅਮਲਾਂ ਦੀ ਬਦੌਲਤ ਹੁਕਮਰਾਨਾਂ ਵਿਰੁੱਧ ਰੋਹ ਤੇ ਨਫ਼ਰਤ ਵੱਧਦਾ ਜਾ ਰਿਹਾ ਹੈ । ਜਿਸਦੇ ਨਤੀਜੇ ਕਦੀ ਵੀ ਅੱਛੇ ਨਹੀਂ ਹੋ ਸਕਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 1993 ਵਿਚ ਸ. ਹਰਜੀਤ ਸਿੰਘ ਨਾਮ ਦੇ ਨੌਜ਼ਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਕਤਲ ਕਰਨ ਵਾਲੇ ਉਨ੍ਹਾਂ ਪੁਲਿਸ ਅਫ਼ਸਰਾਂ ਜਿਨ੍ਹਾਂ ਨੂੰ ਸੀ[ਬੀ[ਆਈ[ ਦੀ ਅਦਾਲਤ ਨੇ ਉਮਰ ਕੈਦ ਦੀਆਂ ਸਜਾਵਾਂ ਸੁਣਾਈਆ ਹੋਈਆ ਹਨ ਤੇ ਬੀਤੇ 2014 ਤੋਂ ਪਟਿਆਲਾ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਹਨ, ਉਨ੍ਹਾਂ ਕਾਤਲ ਪੁਲਿਸ ਅਧਿਕਾਰੀਆ ਨੂੰ ਗਵਰਨਰ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਸਿਫਾਰਿਸ ਤੇ ਵਿਧਾਨ ਦੀ ਧਾਰਾ 161 ਦੀ ਦੁਰਵਰਤੋਂ ਕਰਕੇ ਉਪਰੋਕਤ ਕਾਤਲਾਂ ਦੀ ਸਜ਼ਾ ਮੁਆਫ਼ ਕਰਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦੇ ਕੀਤੇ ਜਾ ਰਹੇ ਫੈਸਲਿਆ ਨੂੰ ਗੈਰ-ਇਨਸਾਨੀ ਅਤੇ ਇਥੇ ਅਰਾਜਕਤਾ ਫੈਲਾਉਣ ਵਾਲੇ ਅਤੇ ਘੱਟ ਗਿਣਤੀ ਕੌਮਾਂ ਵਿਚ ਹੋਰ ਵਧੇਰੇ ਬੇਵਿਸਵਾਸੀ ਪੈਦਾ ਕਰਨ ਵਾਲੇ ਦੁੱਖਦਾਇਕ ਅਮਲ ਕਰਾਰ ਦਿੰਦੇ ਹੋਏ ਅਤੇ ਇਸ ਫੈਸਲੇ ਦੀ ਪੁਰਜੋਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਤੇ ਅਫ਼ਸੋਸ ਵਾਲੀ ਗੱਲ ਹੈ ਕਿ ਜਿਸ ਪੰਜਾਬ ਸੂਬੇ ਵਿਚ ਬੀਤੇ ਸਮੇਂ ਵਿਚ ਸਿੱਖ ਨੌਜ਼ਵਾਨੀ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਹੁਕਮਰਾਨਾਂ ਅਤੇ ਪੁਲਿਸ ਨੇ ਵੱਡੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲੇ ਬਣਾਕੇ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡੀ ਅਤੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਗੰਧਲਾ ਕੀਤਾ, ਉਸ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਗਵਰਨਰ ਨੂੰ ਇਹ ਸਿਫਾਰਿਸ ਕਰਨਾ ਕਿ ਕਾਤਲ ਪੁਲਿਸ ਅਧਿਕਾਰੀਆ ਦੀਆਂ ਸਜਾਵਾਂ ਮਾਫ਼ ਕਰਕੇ ਰਿਹਾਅ ਕੀਤਾ ਜਾਵੇ, ਇਹ ਅਮਲ ਤਾਂ ਜਖ਼ਮੀ ਸਿੱਖ ਮਨਾਂ ਨੂੰ ਹੋਰ ਜਖ਼ਮ ਦੇਣ ਅਤੇ ਉਨ੍ਹਾਂ ਦੇ ਜਖ਼ਮਾਂ ਉਤੇ ਲੂਣ ਛਿੜਕਣ ਦੇ ਤੁੱਲ ਕਾਰਵਾਈ ਦੇ ਨਾਲ-ਨਾਲ ਕਾਤਲ ਪੁਲਸੀਆ ਦੀ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਵੱਲੋਂ ਸਰਪ੍ਰਸਤੀ ਕਰਨ ਵਾਲੀ ਗੈਰ-ਇਨਸਾਨੀਅਤ ਕਾਰਵਾਈ ਹੈ ।

ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਤੇ ਲੰਮੇਂ ਸਮੇਂ ਤੋਂ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਇਹ ਮੰਗ ਕਰਦਾ ਆ ਰਿਹਾ ਹੈ ਕਿ ਜਿਨ੍ਹਾਂ ਸਿੱਖ ਨੌਜ਼ਵਾਨਾਂ ਨੂੰ 25-25 ਸਾਲਾ ਤੋਂ ਵੀ ਉਪਰ ਜੇਲ੍ਹਾਂ ਵਿਚ ਬੰਦੀ ਬਣਾਇਆ ਨੂੰ ਹੋ ਗਏ ਹਨ ਅਤੇ ਜੋ ਕਾਨੂੰਨੀ ਤੌਰ ਤੇ ਵੀ ਆਪਣੀਆ ਸਜ਼ਾਵਾਂ ਪੂਰੀਆ ਕਰ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਬਲਕਿ ਗਵਰਨਰ ਪੰਜਾਬ ਆਪਣੇ ਉਪਰੋਕਤ ਵਿਧਾਨ ਦੀ ਧਾਰਾ 161 ਰਾਹੀ ਮਿਲੇ ਉਨ੍ਹਾਂ ਅਧਿਕਾਰਾਂ ਜਿਨ੍ਹਾਂ ਰਾਹੀ ਉਹ ਕਿਸੇ ਵੀ ਬੰਦੀ ਦੀ ਸਜ਼ਾ ਘੱਟ ਕਰ ਸਕਦੇ ਹਨ, ਮੁਆਫ਼ ਕਰ ਸਕਦੇ ਹਨ ਤੇ ਪੂਰਨ ਰੂਪ ਵਿਚ ਰਿਹਾਅ ਕਰ ਸਕਦੇ ਹਨ, ਦੀ ਵਰਤੋਂ ਕਰਦੇ ਹੋਏ ਹੁਕਮਰਾਨਾਂ ਵੱਲੋਂ ਉਪਰੋਕਤ ਬੰਦੀ ਸਿੱਖ ਨੌਜ਼ਵਾਨਾਂ ਉਤੇ ਜੋ ਅੱਜ ਵੀ ਜ਼ਬਰ-ਜੁਲਮ ਢਾਹੇ ਜਾ ਰਹੇ ਹਨ, ਉਨ੍ਹਾਂ ਨੂੰ ਸਤਿਕਾਰਯੋਗ ਗਵਰਨਰ ਆਪਣੇ ਉਪਰੋਕਤ ਅਧਿਕਾਰ ਦੀ ਵਰਤੋਂ ਕਰਦੇ ਹੋਏ ਰਿਹਾਅ ਕਰਨ ਦੇ ਹੁਕਮ ਕਰਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਨਸਾਫ਼ ਦੀ ਗੱਲ ਨੂੰ ਪਿੱਠ ਦੇ ਕੇ ਉਪਰੋਕਤ 25-25 ਸਾਲਾ ਤੋਂ ਬੰਦੀ ਬਣਾਏ ਗਏ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜ਼ਵਾਨਾਂ ਨੂੰ ਤਾਂ ਇਸ ਅਧੀਨ ਸਮੁੱਚੀ ਕੌਮ ਦੀ ਮੰਗ ਉੱਠਣ ਤੇ ਵੀ ਰਿਹਾਅ ਨਹੀਂ ਕੀਤਾ ਗਿਆ, ਲੇਕਿਨ ਜਿਨ੍ਹਾਂ ਕਾਤਲ ਪੁਲਿਸ ਅਧਿਕਾਰੀਆ ਨੇ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਕੇ ਗੈਰ-ਇਨਸਾਨੀਅਤ ਤੇ ਗੈਰ-ਕਾਨੂੰਨੀ ਕਾਰਵਾਈਆ ਕੀਤੀਆ, ਉਨ੍ਹਾਂ ਦੀਆਂ ਸਜ਼ਾਵਾਂ ਮੁਆਫ ਕਰਨ ਲਈ ਅਤੇ ਰਿਹਾਅ ਕਰਨ ਲਈ ਵਿਧਾਨ ਦੀ ਧਾਰਾ 161 ਦੀ ਬਹੁਤ ਹੀ ਬੇਹੁੱਦਾ ਢੰਗ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ । ਜਿਸ ਨਾਲ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਗਵਰਨਰ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ ਵਿਰੁੱਧ ਕੇਵਲ ਤੇਜੀ ਨਾਲ ਨਫ਼ਰਤ ਹੀ ਨਹੀਂ ਉੱਠ ਰਹੀ ਬਲਕਿ ਸਿੱਖ ਕੌਮ ਵਿਚ ਇਹ ਗੱਲ ਘਰ ਕਰਦੀ ਜਾ ਰਹੀ ਹੈ ਕਿ ਸੂਬਿਆ ਦੇ ਮੁੱਖ ਮੰਤਰੀ ਅਤੇ ਗਵਰਨਰ ਮੁਤੱਸਵੀ ਹੁਕਮਰਾਨਾਂ ਦੇ ਫਿਰਕੂ ਤੇ ਨਫ਼ਰਤ ਪੈਦਾ ਕਰਨ ਵਾਲੇ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਪੰਜਾਬ ਦੇ ਅਮਨ-ਚੈਨ ਅਤੇ ਇਥੋਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਹੋਰ ਲਾਬੂ ਲਗਾ ਰਹੇ ਹਨ । ਜੋ ਕਿ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ ।

ਸ. ਮਾਨ ਨੇ ਕਿਹਾ ਕਿ ਜਦੋਂ ਵਿਧਾਨ ਦੀ ਧਾਰਾ 14 ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ ਤਾਂ ਗਵਰਨਰ ਪੰਜਾਬ ਵੱਲੋਂ ਧਾਰਾ 161 ਦੀ ਵਰਤੋਂ ਕਰਕੇ ਸਿੱਖ ਕੌਮ ਦੇ ਕਾਤਲਾਂ ਨੂੰ ਜੋ ਰਿਹਾਅ ਕਰਨ ਦੇ ਹੁਕਮ ਕੀਤੇ ਜਾ ਰਹੇ ਹਨ, ਉਸੇ ਬਰਾਬਰਤਾ ਵਾਲੀ ਸੋਚ ਨੂੰ ਲੈਕੇ ਫਿਰ ਜੇਲ੍ਹਾਂ ਵਿਚ ਬੰਦੀ ਸਿੱਖ ਨੌਜ਼ਵਾਨਾਂ ਨੂੰ ਤੁਰੰਤ ਰਿਹਾਅ ਕਰਨ ਦਾ ਅਮਲ ਕਰਨਾ ਬਣਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਹਾਲਾਤਾਂ ਨੂੰ ਕਾਬੂ ਵਿਚ ਰੱਖਣਾ ਹੁਕਮਰਾਨਾਂ ਲਈ ਅਤਿ ਮੁਸ਼ਕਿਲ ਹੋ ਜਾਵੇਗਾ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂਆ ਦਾ 7 ਮੈਬਰੀ ਡੈਪੂਟੇਸ਼ਨ ਜਿਸ ਵਿਚ ਸ. ਇਕਬਾਲ ਸਿੰਘ ਟਿਵਾਣਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਅਮਰੀਕ ਸਿੰਘ ਬੱਲੋਵਾਲ, ਸ. ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ ਅਤੇ ਸ. ਗੋਪਾਲ ਸਿੰਘ ਝਾੜੋ ਚੰਡੀਗੜ੍ਹ ਪ੍ਰਧਾਨ, ਉਪਰੋਕਤ ਅਤਿ ਗੰਭੀਰ ਅਤੇ ਵਿਤਕਰੇ ਵਾਲੇ ਵਿਸੇ ਉਤੇ ਮੰਗਲਵਾਰ ਮਿਤੀ 25 ਜੂਨ ਨੂੰ ਗਵਰਨਰ ਪੰਜਾਬ ਨੂੰ ਚੰਡੀਗੜ੍ਹ ਮਿਲਕੇ ਯਾਦ-ਪੱਤਰ ਦੇਵੇਗਾ । ਇਸ ਸੰਬੰਧੀ ਗਵਰਨਰ ਪੰਜਾਬ ਦਾ ਸਮਾਂ ਲੈਣ ਲਈ ਪਾਰਟੀ ਦਫ਼ਤਰ ਵੱਲੋਂ ਅਗਾE ਤੌਰ ਤੇ ਕਾਰਵਾਈ ਕਰ ਦਿੱਤੀ ਗਈ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>