ਪੰਜਾਬ ਬਚਾਉਣਾ ਹੈ ਤਾਂ ਕਿਤਾਬਾਂ ਦਾ ਸਭਿਆਚਾਰ ਉਸਾਰੋ- ਪ੍ਰੋ. ਗੁਰਭਜਨ ਗਿੱਲ

ਲੁਧਿਆਣਾ : ਬਾਬਾ ਬੰਦਾ ਸਿੰਘ ਬਹਾਦਰ ਫ਼ਾਊਡੇਸ਼ਨ (ਰਜਿ.) ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਪੰਜਾਬੀ ਭਵਨ ਵਿਚੇ ਚੋਣਵੇ ਲੇਖਕਾਂ, ਬੁੱਧੀਜੀਵੀਆਂ ਤੋਂ ਸੁਝਾਅ ਮੰਗਣ ਲਈ ਇਕੱਤਰਤਾ ਕੀਤੀ ਗਈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਉਤਸਵ ਕਿਵੇਂ ਮਨਾਇਆ ਜਾਵੇ।

ਇਸ ਮੌਕੇ ਸੰਬੋਧਨ ਕਰਦਿਆਂ ਫ਼ਾਊਂਡੇਸ਼ਨ ਦੇ ਸਰਪ੍ਰਸਤ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਖੜਗ ਭੁਜਾ ਕਹਿ ਕਹਿ ਕੇ ਭਾਰਤੀ ਨਿਜ਼ਾਮ ਨੇ ਸ਼ਾਸਤਰ ਨਾਲੋਂ ਤੋੜਿਆ ਹੈ ਜਦ ਕਿ ਰਿਗਵੇਦ, ਸ੍ਰੀ ਗੁਰੂ ਗ੍ਰੰਥ ਸਾਹਿਬ, ਪਹਿਲੀ ਵਿਆਕਰਣ ਵੀ ਇਸੇ ਧਰਤੀ ਤੇ ਲਿਖੀ ਗਈ। ਇਸ ਧਰਤੀ ਨੇ ਵਿਸ਼ਵ ਸਭਿਆਚਾਰ ਦਾ ਪੰਘੂੜਾ ਬਣਦਾ ਮਾਣ ਪੋਥੀ ਸਿਰਜਣ ਦੇ ਕਾਰਨ ਹੀ ਹਾਸਲ ਕੀਤਾ ਸੀ, ਤੋਪਾਂ ਤਲਵਾਰਾਂ ਬੰਦੂਕਾਂ ਕਾਰਨ ਨਹੀਂ।

ਸ਼ਸਤਰ ਤਾਂ ਸ਼ਾਸਤਰ ਦੀ ਰਾਖੀ ਖਾਤਰ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਫ਼ਾਊਡੇਸ਼ਨ ਨੂੰ 550ਵੇਂ ਜਨਮ ਉਤਸਵ ਮੌਕੇੇ ਸ਼ਬਦ-ਲੰਗਰ ਲਾਉਣਾ ਚਾਹੀਦਾ ਹੈ ਅਤੇ ਵੱਖ ਵੱਖ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।

ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਅਕਾਡਮੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਨੂੰ ਸਮਰਪਿਤ ਦਸ ਪੁਸਤਕਾਂ ਦਾ ਸੈੱਟ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਸੈੱਟ ਸੰਸਥਾਵਾਂ ਨੂੰ 50% ਕਟੌਤੀ ਤੇ ਦਿੱਤੀਆਂ ਜਾਣਗੀਆਂ। ਬਾਬਾ ਬੰਦਾ ਸਿੰਘ ਬਹਾਦਰ ਫ਼ਾਊਡੇਸ਼ਨ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਾਲ ਭਰ ਹੋਣ ਵਾਲੇ ਸਾਰੇ ਸਮਾਗਮਾਂ ਵਿਚ ਲਕੜੀ ਦੇ ਮੋਮੈਂਟੋ ਵੰਡਣ ਦੀ ਥਾਂ ਪੁਸਤਕਾਂ ਦੇ ਸੈੱਟ ਵੀ ਵੰਡਣਗੇ ਤਾਂ ਜੋ ਗਿਆਨ ਜੋਤ ਦੇ ਨੂਰ ਨਾਲ ਪੰਜਾਬ ਨੂੰ ਸ਼ਬਦ ਸਭਿਆਚਾਰ ਨਾਲ ਜÇੋੜਆ ਜਾ ਸਕੇ। ਉਨ੍ਹਾਂ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਜੀ ਇਸ ਗੱਲੋਂ ਸ਼ਲਾਘਾ ਕੀਤੀ ਜਿਨ੍ਹਾਂ ਨੇ ਪੁਸਤਕਾਂ ਦੇ ਪ੍ਰਕਾਸ਼ਨ ਲਈ ਆਪਣੇ ਅਖ਼ਪਤਆਰੀ ਫ਼ੰਡ ’ਚੋਂ ਮਦਦ ਕੀਤੀ ਹੈ।

ਪੰਜਾਬ ਦੇ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਿਸ ਸੂਬੇ ਦੇ ਦੋ ਮੁੱਖ ਮੰਤਰੀ ਲਿਖਾਰੀ ਰਹੇ ਹੋਣ, ਉਸ ਸੂਬੇ ਵਿਚ ਕਿਤਾਬਾਂ ਦੀ ਸਰਦਾਰੀ ਕਾਇਮ ਹੋਣੀ ਚਾਹੀਦੀ ਹੈ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਵਰਗੇ ਮੁੱਖ ਮੰਤਰੀ ਤਾਂ ਭਾਰਤੀ ਸਾਹਿਤ ਅਕਾਡਮੀ ਦੇ ਇਨਾਮ ਜੋਤੂ ਵੀ ਸਨ ਜਦ ਕਿ ਕੈਪਟਨ ਅਮਰਿੰਦਰ ਸਿੰਘ ਜੀ ਅੰਗਰੇਜ਼ੀ ਤੇ ਪੰਜਾਬੀ ਦੇ ਨਾਮਵਰ ਇਤਿਹਾਸ-ਲਿਖਾਰੀ ਹਨ। ਪੁਸਤਕ ਸਭਿਆਚਾਰ ਦੀ ਉਸਾਰੀ ਲਈ ਸਾਨੂੰ ਸਿਆਸਤਦਾਨਾਂ ਨੂੰ ਵੀ ਪੜ੍ਹਨਾ ਚਾਹੀਦੀ ਹੈ। ਇਹ ਮਿਸਾਲੀ ਗੱਲ ਹੋਵੇਗੀ। ਇਸ ਮੌਕੇ ਡਾ. ਗੁਰਇਕਬਾਲ ਸਿੰਘ, ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ. ਵਾਈਸ ਚਾਂਸਲਰ , ਡਾ. ਜਸਪ੍ਰੀਤ ਕੌਰ ਗੁਰੂ ਨਾਨਕ ਯੂਨੀਵਰਸਿਟੀ, ਤ੍ਰੈਲੋਚਨ ਲੋਚੀ, ਪ੍ਰਿੰ. ਪ੍ਰੇਮ ਸਿੰਘ ਬਜਾਜ ਤੇ ਬਲਕੌਰ ਸਿੰਘ ਗਿੱਲ ਨੇ ਸ. ਮਲਕੀਤ ਸਿੰਘ ਦਾਖਾ ਨੂੰ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>