ਟਰੰਪ ਪੈਂਟਾਗਨ ਫੰਡ ਦੀ ਵਰਤੋਂ ਕੰਧ ਬਣਾਉਣ ਲਈ ਕਰ ਸਕਦੇ ਹਨ : ਸੁਪਰੀਮ ਕੋਰਟ

ਵਾਸ਼ਿੰਗਟਨ – ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਫੈਂਸਲਾ ਦਿੱਤਾ ਹੈ। ਕੋਰਟ ਦੇ ਫੈਂਸਲੇ ਅਨੁਸਾਰ ਹੁਣ ਟਰੰਪ ਸਰਕਾਰ ਪੇਂਟਾਗਨ ਫੰਡ ਦੇ ਅਰਬਾਂ ਡਾਲਰ ਦਾ ਇਸਤੇਮਾਲ ਮੈਕਸੀਕੋ ਦੀ ਸਰਹੱਦ ਤੇ ਦੀਵਾਰ ਬਣਾਉਣ ਲਈ ਕੀਤਾ ਜਾ ਸਕਦਾ ਹੈ।

ਸੁਪਰੀਮ ਕੋਰਟ ਦੇ ਪੰਜ ਕੰਜਰਵੇਟਿਵ ਜੱਜਾਂ ਨੇ ਸ਼ੁਕਰਵਾਰ ਨੂੰ ਚਾਰ ਕੰਟਰੈਕਟ ਤੇ ਰੱਖਿਆ ਵਿਭਾਗ ਦੇ ਧੰਨ ਦਾ ਉਪਯੋਗ ਕਰਦੇ ਹੋਏ ਕੰਮ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਅਦਾਲਤ ਦੇ ਇਸ ਫੈਂਸਲੇ ਤੇ ਰਾਸ਼ਟਰਪਤੀ ਟਰੰਪ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਟਵੀਟ ਕੀਤਾ ਹੈ ਕਿ ਇਹ ਸੀਮਾ ਸੁਰੱਖਿਆ ਅਤੇ ਕਾਨੂੰਨ ਦੇ ਨਿਯਮਾਂ ਦੀ ਬਹੁਤ ਵੱਡੀ ਜਿੱਤ ਹੈ। ਇਸ ਫੰਡ ਦੀ ਮੈਕਸੀਕੋ ਸੀਮਾ ਤੇ 160 ਕਿਲੋਮੀਟਰ ਤੱਕ ਵਾੜ ਲਗਾਉਣ ਦੇ ਲਈ ਇਸਤੇਮਾਲ ਕੀਤਾ ਜਾ ਸਕੇਗਾ। ਇਸ ਦੇ ਲਈ ਕਈ ਯੋਜਨਾਵਾਂ ਹਨ।

Wow! Big VICTORY on the Wall. The United States Supreme Court overturns lower court injunction, allows Southern Border Wall to proceed. Big WIN for Border Security and the Rule of Law!

lDonaldTrump

ਵਰਨਣਯੋਗ ਹੈ ਕਿ ਇਸ ਪ੍ਰੋਜੈਕਟ ਦੇ ਲਈ ਫੰਡਿੰਗ ਦੇ ਲਈ ਹੇਠਲੀ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਸੀ। ਜਸਟਿਸ ਵਿਭਾਗ ਦੇ ਬੁਲਾਰੇ ਵੋਲਟੋਰਨਿਸਟ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਇਹ ਸਮਝਿਆ ਕਿ ਹੇਠਲੀ ਅਦਾਲਤ ਨੂੰ ਫੰਡ ਦੇ ਇਸਤੇਮਾਲ ਕਰਨ ਤੇ ਰੋਕ ਨਹੀਂ ਸੀ ਲਗਾਉਣੀ ਚਾਹੀਦੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>