ਕੈਨੇਡਾ ਦਾ ਸਭਿਆਚਾਰ ਭਾਰਤ (ਪੰਜਾਬ) ਦੇ ਸਭਿਆਚਾਰ ਤੋਂ ਕਾਫੀ ਭਿੱਨ ਹੈ। ਇੱਥੇ ਆ ਕੇ
ਨਵੇਂ ਸਭਿਆਚਾਰ ਨਾਲ ਇਕਮੁਕ ਹੋਣਾ ਹਰ ਇਕ ਦੀ ਪਹਿਲ ਹੁੰਦੀ ਹੈ। ਮਾਹਰਾਂ ਅਨੁਸਾਰ ਜਦੋਂ
ਵੀ ਕੋਈ ਵਿਅਕਤੀ ਬਿਲਕੁਲ ਨਵੇਂ ਸਭਿਆਚਾਰ ਵਿਚ ਸਥਾਪਿਤ ਹੋਣਾ ਚਾਹੁੰਦਾ ਹੈ ਤਦ ਉਸ ਨੂੰ
ਹੇਠ ਲਿਖੀਆਂ ਚਾਰ ਸਟੇਜਾਂ ਵਿੱਚੋਂ ਗੁਜਰਨਾ ਪੈਂਦਾ ਹੈ ਜਿਵੇਂ :
ਪਹਿਲੀ ਸਟੇਜ :- ਇਸ ਸਟੇਜ ਵਿਚ ਖ਼ੁਸ਼ੀ ਅਤੇ ਹੁਲਾਸ ਹੁੰਦਾ ਹੈ ਕਿਉਂਕਿ ਤੁਸੀਂ ਆਪਣੇ
ਸੁਪਨਿਆਂ ਦੇ ਦੇਸ਼ ਵਿਚ ਉਪੜ ਗਏ ਹੋ ਤੁਸੀਂ ਬੜੀਆਂ ਉਮੀਦਾਂ ਲੈ ਕੇ ਆਏ ਹੋ। ਸਭ ਕੁਝ
ਨਵਾਂ ਅਤੇ ਦਿਲਚਸਪ ਲੱਗਦਾ ਹੈ। ਤੁਸੀਂ ਆਪਣੇ ਦੇਸ਼ ਅਤੇ ਕੈਨੇਡਾ ਵਿਚ ਸਮਾਨਤਾਵਾਂ ਲਭਦੇ
ਹੋ। ਤੁਹਾਡੇ ਵਿਚ ਪੂਰਾ ਆਤਮ ਵਿਸ਼ਵਾਸ਼ ਹੁੰਦਾ ਹੈ।
ਸਟੇਜ ਦੂਜੀ :- ਇਸ ਸਟੇਜ ਵਿਚ ਚਿੰਤਾ ਅਤੇ ਨਮੋਸ਼ੀ ਮਹਿਸੂਸ ਹੁੰਦੀ ਹੈ।
ਸਟੇਜ ਤੀਜੀ : ਇਸ ਸਟੇਜ ਵਿਚ ਕੁਝ ਚੰਗਾ ਮਹਿਸੂਸ ਹੁੰਦਾ ਹੈ। ਕੰਮ ਮਿਲ ਚੁੱਕਾ ਹੈ।
ਸਭਿਆਚਾਰ ਨਾਲ ਇਕ-ਮੁਕ ਹੋ ਰਹੇ ਹੋ। ਕਮਿਯੂਨਿਟੀ ਵਿਚ ਮੇਲ ਮਿਲਾਪ ਹੋ ਗਿਆ ਹੈ। ਭਾਸ਼ਾ
ਸਿੱਖਣ ਦਾ ਪ੍ਰਬੰਧ ਕਰੋ। ਪੰਜਾਬੀਆਂ ਦਾ ਅੰਗਰੇਜ਼ੀ ਦਾ ਉਚਾਰਨ ਵੱਖ ਹੁੰਦਾ ਹੈ। ਰੇਡੀਓ,
ਟੀ.ਵੀ. ਜਾਂ ਕੈਸਟਾਂ ਦੀ ਮਦਦ ਨਾਲ ਆਪਣਾ ਉਚਾਰਨ ਕੈਨੇਡਾ ਵਾਸੀਆਂ ਵਰਗਾ ਬਣਾਓ।
ਕੈਨੇਡਾ ਦੇ ਮੁਹਾਵਰਿਆਂ ਅਤੇ ਸਲੈਗ ਸ਼ਬਦਾਂ ਦਾ ਪ੍ਰਯੋਗ ਕਰੋ।
ਸਟੇਜ ਚੌਥੀ :- ਇਸ ਸਟੇਜ ਵਿਚ ਅਨੰਦਮਈ ਸਟੇਜ ਤੋਂ ਕੈਨੇਡਾ ਵਿਚ ਘੁਲ ਮਿਲ ਗਏ ਹੋ।
ਕੈਨੇਡਾ ਦਾ ਸਭਿਆਚਾਰ ਚੰਗਾ ਲੱਗਦਾ ਹੈ। ਕੈਨੈਡਾ ਆਉਣ ਦਾ ਕੋਈ ਅਫਸੋਸ ਨਹੀਂ ਲਗਦਾ।
ਇਨ੍ਹਾਂ ਸਟੇਜਾਂ ਉੱਤੇ ਜਲਦੀ ਕਾਬੂ ਪਾਉਣ ਅਤੇ ਜਲਦੀ ਤੋਂ ਜਲਦੀ ਮੁਲਕ ਵਿਚ ਢਾਲਣ ਲਈ
ਹੇਠ ਲਿਖੇ ਸੁਝਾਵ ਹਨ :-
1. ਸਭ ਤੋਂ ਪਹਿਲਾਂ ਕੈਨੈਡਾ ਵਿਚ ਭਾਸ਼ਾ ਉੱਤੇ ਦਾ ਗਿਆਨ ਹਾਸਲ ਕਰੋ। ਇਸ ਮੁਲਕ ਵਿਚ
ਅੰਗਰੇਜ਼ੀ ਅਤੇ ਫਰੈਂਚ ਸਰਕਾਰੀ ਭਾਸ਼ਾਵਾਂ ਹਨ ਜੋ ਇਨ੍ਹਾਂ ਭਾਸ਼ਾਵਾਂ ਨੂੰ ਨਹੀਂ ਜਾਣਦੇ
ਤਦ ਕੁਝ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰਿਵਾਰ ਯਾਦ ਆਉਂਦਾ ਹੈ, ਕੈਨੈਡਾ
ਨਾਲ ਕੋਈ ਸਬੰਧ ਮਹਿਸੂਸ ਨਹੀਂ, ਹੁਣ ਆਪਣੇ ਮੁਲਕ ਅਤੇ ਕੈਨੇਡਾ ਵਿਚ ਭਿੰਨਤਾਵਾਂ
ਮਹਿਸੂਸ ਹੁੰਦੀਆਂ ਹਨ। ਮੁਲਕ ਛੱਡਣ ਦਾ ਅਫ਼ਸੋਸ ਹੁੰਦਾ ਹੈ। ਕੰਮ ਲੱਭਣ ਅਤੇ ਯੋਗ ਕੰਮ
ਆਸਾਨੀ ਨਾਲ ਨਹੀਂ ਲੱਭਦਾ।
2. ਕਲੱਬ, ਸਭਾਵਾਂ, ਸੁਸਾਇਟੀਆਂ ਆਦਿ ਦੇ ਮੈਂਬਰ ਬਣੋ। ਇਥੇ ਤੁਹਾਨੂੰ ਆਪਣੇ ਮੁਲਕ ਅਤੇ
ਕੈਨੈਡਾ ਦੇ ਵਸਨੀਕ ਮਿਲਦੇ ਹਨ। ਗੱਲਬਾਤ ਕੁਝ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰੋ।
3. ਮੁਲਕ ਦੀਆਂ ਛੁੱਟੀਆਂ ਅਤੇ ਤਿਉਹਾਰਾਂ ਬਾਰੇ ਜਾਣਕਾਰੀ ਲਵੋ ਅਤੇ ਇਸ ਵਿਚ ਦਿਲਚਸਪੀ ਵਖਾਓ।
4. ਇਸ ਮੁਲਕ ਵਿਚ ਅਨੇਕ ਸੰਸਥਾਵਾਂ ਹਨ ਜਿਥੇ ਵਲੰਟੀਅਰ ਵਜੋਂ ਕੰਮ ਕਰਦੇ ਹੋ। ਵਲੰਟੀਅਰ
ਬਣ ਕੇ ਬਹੁਤ ਕੁਝ ਸਿਖਦੇ ਹੋ।
5. ਮੁਸ਼ਕਲਾਂ ਆ ਸਕਦੀਆਂ ਹਨ। ਹੋਂਸਲਾ ਨਾ ਛੱਡੋ, ਢਾਲਣ ਦੀ ਕੋਸ਼ਿਸ਼ ਕਰੋ।
6. ਆਪਣੇ ਟੀਚੇ ਤਹਿ ਕਰੋ ਕਿ ਇਕ ਮਹੀਨੇ ਵਿਚ ਕਿੰਨੇ ਵਿਅਕਤੀਆਂ ਨਾਲ ਮੇਲ ਜੋਲ ਕਰਨਾ ਹੈ ਆਦਿ।
7. ਕੈਨੇਡਾ ਵਿਚ ਰਹਿ ਕੇ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਨਾ ਕਰੋ। ਇਥੇ ਕਾਨੂੰਨ ਸਭ
ਲਈ ਸਮਾਨ ਹੈ ਅਤੇ ਬਚਣ ਦਾ ਕੋਈ ਅਸਾਨ ਤਰੀਕਾ ਨਹੀਂ ਹੈ।
8. ਆਪਣੀ ਖ਼ੁਰਾਕ ਦਾ ਧਿਆਨ ਰੱਖੋ। ਕਸਰਤ ਜਾਂ ਸੈਰ ਕਰਨੀ ਨਾ ਛੱਡੋ। ਸਰੀਰ ਲਈ
ਤੰਦਰੁਸਤੀ ਬਹੁਤ ਜ਼ਰੂਰੀ ਹੈ।