ਅੰਤਰਰਾਸ਼ਟਰੀ ਅਲੌਕਿਕ ਨਗਰ ਕੀਰਤਨ ਦਾ ਮਜੀਠਾ ਵਿਖੇ ਜੈਕਾਰਿਆਂ ਦੇ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਹੋਇਆ ਸ਼ਾਨਦਾਰ ਸਵਾਗਤ

ਮਜੀਠਾ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਇਤਿਹਾਸਕ ਨਗਰ ਕੀਰਤਨ ਦਾ ਪੰਥਕ ਜਾਹੋ-ਜਲਾਲ ਨਾਲ ਨਗਾਰੇ ਦੀ ਗੂੰਜ ਨਾਲ ਮਜੀਠਾ ਵਿਖੇ ਪ੍ਰਵੇਸ਼ ਹੋਣ ’ਤੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ’ਚ ਸਮੂਹ ਸੰਗਤਾਂ ਵਲੋਂ ਜੈਕਾਰਿਆਂ ਦੇ ਗੂੰਜ ਅਤੇ ਫੁਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।

ਆਪਣੇ ਮਿਥੇ ਸਮੇਂ ਤੋਂ 8 ਘੰਟੇੇ ਦੇਰੀ ਨਾਲ ਇਥੇ ਪਹੁੰਚਣ ਦੇ ਬਾਵਜੂਦ ਸਵੇਰ ਤੋਂ ਗੁਰਬਾਣੀ ਦਾ ਜਾਪ ਕਰਦਿਆਂ ਨਗਰ ਕੀਰਤਨ ਨੂੰ ਉਡੀਕ ਰਹੀਆਂ ਸੰਗਤਾਂ ਦਾ ਜੋਸ਼ ਮਠਾ ਨਹੀਂ ਪਿਆ, ਉਹਨਾਂ ਦਾ ਗੁਰੂ ਸਾਹਿਬ ਪ੍ਰਤੀ ਸ਼ਰਧਾ, ਵੈਰਾਗ ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਅੱਜ ਨਗਰ ਕੀਰਤਨ ਦੀ ਖੁਸ਼ੀ ’ਚ ਸਵਾਗਤੀ ਸਥਾਨ ’ਤੇ ਸਾਰਾ ਦਿਨ ਧਾਰਮਿਕ ਦੀਵਾਨ ਚਲਦਾ ਰਿਹਾ। ਸਵਾਗਤੀ ਗੇਟਾਂ ਅਤੇ ਰਸਤਿਆਂ ’ਚ ਲਗੇ ਕੇਸਰੀ ਝੰਡਿਆਂ ਨਾਲ ਸਾਰਾ ਨਗਰ ਹੀ ਖਾਲਸਾਈ ਰੰਗ ਵਿਚ ਰੰਗਿਆ ਹੋਇਆ ਸੀ।  ਚਾਹ ਪਕੌੜੇ, ਫਲਾਂ ਅਤੇ ਛਬੀਲਾਂ ਤੋਂ ਇਲਾਵਾ ਗੁਰੂ ਕਾ ਲੰਗਰ ਅਟੁਟ ਵਰਤਣ ਦੇ ਬਾਵਜੂਦ ਆਪ ਮੁਹਰੇ ਪਹੁੰਚੀਆਂ ਹਜਾਰਾਂ ਸੰਗਤਾਂ ਦੀ ਮੌਜੂਦਗੀ ਨੇ ਮਜੀਠਾ ਵਿਖੇ ਪ੍ਰਬੰਧਕਾਂ ਦੇ ਸਾਰੇ ਪ੍ਰਬੰਧ ਫਿਕੇ ਪਾ ਦਿਤੇ।

ਇਸ ਮੌਕੇ ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ ਤੇ ਕਿਹਾ ਕਿ ਅੱਜ ਸਮੂਹ ਸੰਗਤ ਲਈ ਖੁਸ਼ੀ ਭਰਿਆ ਦਿਨ ਹੈ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੋਮਣੀ ਕਮੇਟੀ ਵਲੋਂ ਦਿਲੀ ਕਮੇਟੀ, ਸੰਤ ਸਮਾਜ, ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਨਾਨਕ ਨਾਮ ਲੇਵਾ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਾਨਕਾਣਾ ਸਾਹਿਬ ਤੋਂ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਇਤਿਹਾਸ ’ਚ ਹਮੇਸ਼ਾਂ ਯਾਦ ਰਖਿਆ ਜਾਵੇਗਾ। ਇਸ ਨਗਰ ਕੀਰਤਨ ਨਾਲ ਜਿਥੇ ਗੁਰੂ ਨਾਨਕ ਸਾਹਿਬ ਦੀ ਨਾਮ ਜੱਪੋ ਕਿਰਤ ਕਰੋ ਤੇ ਵੰਡ ਛਕੋ ਵਾਲਾ ਮਾਨਵਤਾਵਾਦੀ ਫਿਲਾਸਫੀ ਤੇ ਸਰਬਤ ਦੇ ਭਲੇ ਵਾਲਾ ਸੰਦੇਸ਼ ਘਰ ਘਰ ਵੰਡਿਆ ਜਾਵੇਗਾ, ਉਥੇ ਹੀ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਦਾ ਸੰਗਤ ਨੂੰ ਝੋਲੀਆਂ ਭਰਨ ਦਾ ਮੌਕਾ ਮਿਲੇਗਾ।

ਰਸਤੇ ਵਿਚ ਆਉਦੇ ਸਮੂਹ ਪਿੰਡਾਂ ’ਚ ਵੀ ਸੰਗਤਾਂ ਵਲੋਂ ਥਾਂ ਥਾਂ ਹੁੰਮ ਹੁੰਮਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਉਪਰੰਤ ਨਗਰ ਕੀਤਰਨ ਵਾਇਆ ਫਤਿਹਗੜ ਚੂੜੀਆਂ ਅਵਲੇ ਪੜਾਅ ਲਈ ਡੇਰਾ ਬਾਬਾ ਨਾਨਕ ਨੂੰ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ।

ਇਸ ਮੌਕੇ ਬਾਬਾ ਕਰਨੈਲ ਸਿੰਘ ਸੰਤ ਸਰ, ਬਾਬਾ ਅਜੈਬ ਸਿੰਘ ਗੁਰੂ ਕੇ ਬਾਗ, ਰਾਜ ਮਹਿੰਦਰ ਸਿੰਘ ਮਜੀਠਾ, ਰਣਜੀਤ ਸਿੰਘ ਵਰਿਆਮ ਨੰਗਲ, ਜਥੇਦਾਰ ਸੰਤੋਖ ਸਿੰਘ ਸਮਰਾ, ਮੇਜਰ ਸ਼ਿਵੀ, ਤਹਿਸੀਲਦਾਰ ਪ੍ਰਵੀਨ ਛਿਬੜ, ਐਡ: ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ ਔਲਖ, ਸੁਖਵਿੰਦਰ ਸਿੰਘ ਗੋਲਡੀ, ਹਰਵਿੰਦਰ ਸਿੰਘ ਭੁਲਰ, ਰਾਮ ਸਿੰਘ ਅਬਦਾਲ, ਲਖਬੀਰ ਸਿੰਘ ਗਿਲ, ਬਲਬੀਰ ਸਿੰਘ ਚੰਦੀ, ਜਥੇ: ਰਘਬੀਰ ਸਿੰਘ ਭੰਗਵਾਂ, ਜੋਧ ਸਿੰਘ ਸਮਰਾ, ਹਰਕੀਰਤ ਸਿੰਘ ਸ਼ਹੀਦ, ਸਰਬਜੀਤ ਸਿੰਘ ਸੁਪਾਰੀਵਿੰਡ, ਪ੍ਰਭਦਿਆਲ ਸਿੰਘ ਨੰਗਲ ਪੰਨੂੰਆਂ, ਰੇਸ਼ਮ ਸਿੰਘ ਭੁੱਲਰ, ਪ੍ਰਭਪਾਲ ਸਿੰਘ ਝੰਡੇ, ਮਨਪ੍ਰੀਤ ਸਿੰਘ ਉਪਲ, ਪ੍ਰਧਾਨ ਤਰੁਨ ਅਬਰੋਲ, ਨਾਨਕ ਸਿੰਘ ਪ੍ਰਧਾਨ, ਦੁਰਗਾ ਦਾਸ, ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਸਿੰਘ ਗੋਕਲ, ਹਰਜਿੰਦਰ ਸਿੰਘ ਜਿੰਦਾ, ਪਲਵਿੰਦਰ ਸਿੰਘ ਖਾਲਸਾ, ਪ੍ਰਮਜੀਤ ਸਿੰਘ ਜੈਤੀਪੁਰ, ਗੁਰਮੀਤ ਸਿੰਘ ਸਹਿਣੇਵਾਲੀ, ਦਿਲਬਾਗ ਲਹਿਰਕਾ, ਪ੍ਰਿੰਸ ਨਈਅਰ, ਅਜੈ ਚੋਪੜਾ, ਮਹਿੰਦਰ ਸਿੰਘ ਮੁਖਤਾਰ ਸਿੰਘ, ਬਿੱਲਾ ਆੜ੍ਹਤੀਆ, ਸਰਿੰਦਰ ਗੋਲਡੀ, ਸੋਨੂ ਰੋੜੀ, ਭਾਮੇਸ਼ਾਹ, ਲਾਟੀ ਨੰਬਰਦਾਰ, ਬਿਸ਼ਨ ਸਿੰਘ ਚਾਚਾ, ਸਰਪੰਚ ਸਵਿੰਦਰ ਸਿੰਘ, ਮਲਕੀਤ ਸਿੰਘ ਸ਼ਾਮਨਗਰ, ਬਾਬਾ ਗੁਰਦੀਪ ਸਿੰਘ ਉਮਰਪੁਰਾ, ਸੱਜਣ ਸਿੰੰਘ ਬੁੱਢਾਥੇਹ, ਸੁਖਚੈਨ ਸਿੰਘ ਭੋਮਾ, ਜਤਿੰਦਰਪਾਲ ਸਿੰਘ ਹਮਜਾ, ਜਥੇਦਾਰ ਮਨਜੀਤ ਸਿੰਘ ਹਮਜਾ, ਜੋਗਾ ਸਿੰਘ ਅਠਵਾਲ, ਗੁਰਿੰਦਰ ਸਿੰਘ ਭੋਮਾ, ਕੁੰਨਣ ਸਿੰਘ ਵਡਾਲਾ, ਜੋਬਨਪ੍ਰੀਤ ਸਿੰਘ ਆਬਾਦੀ ਵਰਪਾਲ, ਨੰਬਰਦਾਰ ਜਸਬੀਰ ਸਿੰਘ, ਦਰਸ਼ਨ ਸਿੰਘ ਧਰਮਪੁਰਾ, ਨੱਥਾ ਸਿੰਘ ਨਾਗ, ਸਰਬਜੀਤ ਸਿੰਘ ਚੰਦੀ, ਗੁਰਪ੍ਰੀਤ ਸਿੰਘ ਥਿੰਦ, ਹਰਬੰਸ ਸਿੰਘ ਮੱਲ੍ਹੀ, ਲਖਬੀਰ ਸਿੰਘ ਸਾਬੀ, ਲਾਲ ਸਿੰਘ, ਮਾ: ਜਗਜੀਤ ਸਿੰਘ, ਜੁਗਰਾਜ ਸਿੰਘ ਹਰੀਆਂ, ਪ੍ਰੀਤਮ ਸਿੰਘ ਸੋਖੀ, ਰਸ਼ਪਾਲ ਸਿੰਘ ਹਰੀਆਂ, ਨਵਪ੍ਰਮੀਤ ਸਿੰਘ ਸਿੱਧੂ, ਮਾਸਟਰ ਬਲਰਾਜ ਸਿੰਘ ਸੋਹੀਆਂ, ਤਰਸੇਮ ਸਿੰਘ ਸੋਹੀਆਂ, ਕੁਲਵਿੰਦਰ ਸਿੰਘ ਡੱਡੀਆਂ, ਹਰਜਿੰਦਰ ਸਿੰਘ ਰੱਖ ਨਾਗ, ਸਤਪਾਲ ਸਿੰਘ, ਧੀਰ ਸਿੰਘ ਦਾਦੂਪੁਰਾ, ਨਵਪ੍ਰੀਤ ਸਿੰਘ ਮਿੱਠੂ, ਜਗਿੰਦਰ ਸਿੰਘ ਜੇਠੂਨੰਗਲ, ਸਵਿੰਦਰ ਸਿੰਘ ਜੇਠੂਨੰਗਲ, ਗੁਲਵੰਤ ਸਿੰਘ ਸੰਧੂ, ਗੁਰਪਿੰਦਰ ਸਿੰਘ ਸੰਧੂ, ਹਰਿੰਦਰ ਸਿੰਘ ਬੇਗੇਵਾਲ, ਮਨਦੀਪ ਸਿਘੰ ਮੰਨਾ, ਦਲਜੀਤ ਸਿੰਘ ਢਿੰਗ ਨੰਗਲ, ਹਰਜੋਤ ਸਿੰਘ ਸੋਖੀ, ਗੁਰਵੇਲ ਸਿੰਘ ਜਲਲਪੁਰਾ, ਗੁਰਭੇਜ ਸਿੰਘ ਸ਼ਾਮਨਗਰ, ਜਸਪਾਲ ਸਿੰਘ ਭੋਆ, ਭੁਪਿੰਦਰ ਸਿੰਘ ਬਿੱਟੂ ਚਵਿੰਡਾ, ਹੈਪੀ ਕੋਟਲਾ, ਹੈਪੀ ਮਾਨ, ਸ਼ਰਨਬੀਰ ਸਿੰਘ ਰੂਪੋਵਾਲੀ, ਬਲਕਾਰ ਸਿੰਘ ਕੋਟਲੀ, ਹਰਦੇਵ ਸਿੰਘ ਮਰੜ੍ਹੀ, ਨਰਸ਼ੇਰਚੰਦ ਥਰੀਏਵਾਲ, ਭੁਪਿੰਦਰ ਸਿੰਘ ਦਿਹਾਤੀ, ਜਤਿੰਦਰ ਸਿੰਘ ਤਲਵੰਡੀ, ਜਰਨੈਲ ਸਿੰਘ ਸਹਿਨੇਵਾਲੀ, ਰਣਧੀਰ ਸਿੰਘ ਵਿਰਕ, ਕੁਲਵੰਤ ਸਿੰਘ, ਸਵਰਨ ਸਿੰਘ ਮੁਨੀਮ, ਅਜੈ ਕੁਮਾਰ ਗੋਲਡੀ, ਬੱਬੂ ਭੰਡਾਰੀ, ਸੋਨੂੰ ਨੰਬਰਦਾਰ, ਸੁੱਚਾ ਸਿੰਘ,ਬਿਕਰਮਜੀਤ ਸਿੰਘ ਬੱਲ, ਸੂਬਾ ਸਿੰਘ ਚੰਡੇ ਅਤੇ ਪ੍ਰੋ: ਸਰਚਾਂਦ ਸਿੰਘ ਮਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>