ਹਾਕਮ ਹੋਇਆ ਧਾੜਵੀ

- ਕਵਲਦੀਪ ਸਿੰਘ ਕੰਵਲ

ਹਾਕਮ ਹੋਇਆ ਧਾੜਵੀ ਕੰਵਲ ਖੋਹੇ ਹੱਕ ਹਕੂਕ ।
ਸਾਰੇ ਮੁਰਦੇ ਦੱਬ ਗਏ ਓਏ ਕਿਤੋਂ ਨਾ ਨਿਕਲੀ ਕੂਕ ।

ਫਾਸ਼ੀਵਾਦ ਦਾ ਦੈਂਤ ਅੱਜ ਨੰਗਾ ਨੱਚੇ ਬਣ ਕਾਲ ।
ਜਵਾਨੀ ਦਾ ਲਹੂ ਪੀਂਵਦਾ ਨੋਚੇ ਤ੍ਰੀਮਤ ਬੁੱਢੇ ਬਾਲ ।

ਲਾਸ਼ਾਂ ਦੇ ਢੇਰ ਲਾ ਕੇ ਉੱਤੇ ਤਖ਼ਤ ਉਹ ਲੈਂਦਾ ਡਾਹ ।
ਸੜ੍ਹਕਾਂ ਸੁੰਨੀਆਂ ਕਰ ਕੇ ਉਹ ਨਗਾਰੇ ਰਿਹਾ ਵਜਾ ।

ਲੋਕਸ਼ਾਹੀ ਦੇ ਨਾਂ ਹੇਠ ਉਹ ਪਹਿਲਾਂ ਘੁੱਟਦਾ ਸਾਹ ।
ਮਖੋਟਾ ਉਹ ਵੀ ਲਾਹ ਫੇਰ ਆਉਂਦਾ ਤੋਪ ਟੈਂਕ ਚੜ੍ਹਾ ।

ਘਰ ਜਿਸਦਾ ਆਪਣਾ ਬਲਦਾ ਸਭ ਤੋਂ ਵੱਧ ਉਸ ਸੇਕ ।
ਅੱਗ ਪਰ ਜਦ ਹੈ ਫ਼ੈਲਦੀ ਲੈਂਦੀ ਸਭ ਨੂੰ ਵਿੱਚ ਸਮੇਟ ।

ਕੱਲਾ ਕੱਲਾ ਵੰਡ ਕੇ ਉਹ ਕਰਦਾ ਕੌਮਾਂ ਦਾ ਘਾਣ ।
ਜੇ ਅੱਜ ਤੂੰ ਨਾ ਬੋਲਿਆ ਕੱਲ ਵਾਰੀ ਸਿਰ ‘ਤੇ ਜਾਣ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>