ਖ਼ਾਲਸਾ ਕਾਲਜਾਂ ਵਿੱਚ ਸਿੱਖ ਕੋਟੇ ਵਿੱਚ ਅਯੋਗ ਬੱਚਿਆਂ ਨੂੰ ਦਾਖ਼ਲਾ ਮਿਲਿਆ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ  ਦੇ ਖ਼ਾਲਸਾ ਕਾਲਜਾਂ ਅਤੇ ਉੱਚ ਸਿੱਖਿਆ ਅਦਾਰਿਆਂ ਵਿੱਚ ਮੌਜੂਦਾ ਵਿੱਦਿਅਕ ਸੱਤਰ ਦੇ ਦੌਰਾਨ ਸਿੱਖ ਘੱਟਗਿਣਤੀ ਕੋਟੇ ਵਿੱਚ ਹੋਏ ਦਾਖ਼ਲੇ ਵਿੱਚ ਵੱਡਾ ਘੋਟਾਲਾ ਹੋਣ ਦੀ ਬਦਬੂ ਆ ਰਹੀ ਹੈ ਅਤੇ ਇਸ ਘੋਟਾਲੇ ਨੂੰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਸਿੱਧੇ ਤਰੀਕੇ ਨਾਲ ਸਵੀਕਾਰ ਵੀ ਕਰ ਲਿਆ ਹੈ। ਉਕਤ ਦਾਅਵਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕੀਤਾ ਹੈ। ਜੀਕੇ ਨੇ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਦੇ 3 ਖ਼ਾਲਸਾ ਕਾਲਜਾਂ ਅਤੇ ਗੁਰੂ ਗੋਬਿੰਦ ਸਿੰਘ  ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਮੇਟੀ ਦੇ 6 ਅਦਾਰਿਆਂ ਵਿੱਚ ਇਸ ਵਾਰ ਸਿੱਖ ਕੋਟੇ ਦੀ ਲਗਭਗ ਅੱਧੀ ਸੀਟਾਂ ਉੱਤੇ ਗੈਰ ਸਾਬਤ ਸੂਰਤ ਸਿੱਖ ਬੱਚਿਆਂ ਦਾ ਦਾਖਿਲਾ ਹੋਣ ਦੀ ਜਾਣਕਾਰੀ ਸਾਨੂੰ ਕਾਲਜਾਂ ਦੇ ਸਾਬਤ ਸੂਰਤ ਸਿੱਖ ਬੱਚਿਆਂ ਵੱਲੋਂ ਪ੍ਰਾਪਤ ਹੋਈ ਹੈ।

ਜੀਕੇ ਨੇ ਦੱਸਿਆ ਕਿ ਸਿਰਸਾ ਨੇ 16 ਅਗਸਤ 2019 ਨੂੰ ਕਮੇਟੀ ਦੇ ਸਾਰੇ ਕਾਲਜਾਂ ਅਤੇ ਅਦਾਰਿਆਂ ਦੇ ਪ੍ਰਿੰਸੀਪਲਾਂ/ਨਿਦੇਸ਼ਕਾਂ ਨੂੰ ਪੱਤਰ ਸੰਖਿਆ 11822 ਲਿਖਿਆ ਹੈ। ਜਿਸ ਵਿੱਚ ਸਿਰਸਾ ਨੇ ਮੰਨਿਆ ਹੈ ਕਿ ਸਿੱਖ ਘੱਟਗਿਣਤੀ ਕੋਟੇ ਦੀਆਂ ਸੀਟਾਂ ਉੱਤੇ ਦਾੜ੍ਹੀ ਅਤੇ ਕੇਸ਼ ਕੱਟਣ ਵਾਲੇ ਬੱਚਿਆਂ ਦੇ ਇਸ ਵਾਰ ਦਾਖ਼ਲਾ ਲੈਣ ਵਿੱਚ ਕਾਮਯਾਬ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰ੍ਹਿਆ ਹਨ।  ਜੋ ਕਿ ਕੌਮ ਦੇ ਨਾਮ ਚੀਨ ਅਦਾਰਿਆਂ ਲਈ ਠੀਕ ਚਲਨ ਨਹੀਂ ਹੈ। ਇਸ ਲਈ ਅਜਿਹੇ ਬੱਚਿਆਂ ਉੱਤੇ ਸਖ਼ਤ ਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਨੀਅਤ ਸਮੇਂ ਤੱਕ ਜਮਾਤ ਵਿੱਚ ਬੈਠਣ ਨਹੀਂ ਦਿੱਤਾ ਜਾਵੇ, ਜਦੋਂ ਤੱਕ ਕਿ ਉਹ ਸਿੱਖੀ ਦੀ ਮੁੱਖ ਧਾਰਾ ਵਿੱਚ ਵਾਪਸ ਨਹੀਂ ਆ ਜਾਂਦੇ।

ਜੀਕੇ ਨੇ ਕਿਹਾ ਕਿ ਸਿਰਸਾ ਦਾ ਖ਼ਤ ਇੱਕ ਤਰ੍ਹਾਂ ਨਾਲ ਦਾਖ਼ਲਾ ਘੋਟਾਲੇ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਹੈ। ਕਿਉਂਕਿ ਉਨ੍ਹਾਂ ਦੇ ਕੁੱਝ ਖ਼ਾਸ ਸਮਰਥਕਾਂ ਵੱਲੋਂ ਇਸ ਘੋਟਾਲੇ ਨੂੰ ਅੰਜਾਮ ਦੇਣ ਲਈ ਕਥਿਤ ਰੂਪ ‘ਚ ਕਮੇਟੀ ਅਹੁਦੇਦਾਰਾਂ ਦੀ ਸਰਪ੍ਰਸਤੀ ਲਈ ਗਈ ਸੀ। ਜਿਸ ਦੀ ਪੁਸ਼ਟੀ ਅਸੀਂ  ਜਲਦੀ ਕਰਾਂਗੇ। ਜੀਕੇ ਨੇ ਦੱਸਿਆ ਕਿ ਜਦੋਂ ਮੈਂ ਪ੍ਰਧਾਨ ਸੀ ਤਾਂ ਮੈਂ ਸਾਰੇ ਪ੍ਰਿੰਸੀਪਲਾਂ ਨੂੰ ਹਿਦਾਇਤ ਦਿੱਤੀ ਹੋਈ ਸੀ ਕਿ ਸਿੱਖ ਕੋਟੇ ਵਿੱਚ ਦਾਖ਼ਲਾ ਲੈਣ ਵਾਲਾ ਕੋਈ ਬੱਚਾ ਪੜਾਈ ਦੇ ਦੌਰਾਨ ਜੇਕਰ ਸਿੱਖੀ ਨੂੰ ਛੱਡਦਾ ਹੈ ਤਾਂ ਤੁਰੰਤ ਉਸ ਬੱਚੇ ਦਾ ਦਾਖਲਾ ਰੱਦ ਕਰ ਦਿੱਤਾ ਜਾਵੇ। ਉੱਤੇ ਸਿਰਸਾ ਸਿਰਫ਼ ਕੁੱਝ ਸਮਾਂ ਲਈ ਜਮਾਤ ਵਿੱਚ ਬੈਠਣ ‘ਤੇ ਰੋਕ ਲੱਗਾ ਕੇ ਦਾਖ਼ਲੇ ਦੇ ਨਾਮ ਉੱਤੇ ਹੋਏ ਕਥਿਤ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਜਾਮਾ ਪੁਆਉਣ ‘ਤੇ ਲੱਗੇ ਹੋਏ ਹਨ। ਕਿਉਂਕਿ ਇਸ ਦਾਖਲਾ ਘੋਟਾਲੇ ਦੇ ਲਪੇਟੇ ਵਿੱਚ ਦਿੱਲੀ ਕਮੇਟੀ ਤੋਂ ਸਿੱਖ ਹੋਣ ਦਾ ਪ੍ਰਮਾਣ ਪੱਤਰ ਜਾਰੀ ਕਰਨ ਵਾਲੇ ਕਮੇਟੀ ਅਹੁਦੇਦਾਰ ਅਤੇ ਅਧਿਕਾਰੀ ਵੀ ਆਉਣਗੇ। ਜੀਕੇ ਨੇ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਸਿੱਖੀ ਦਾ ਗ਼ਲਤ ਪ੍ਰਮਾਣ ਪੱਤਰ ਬਣਾਉਣ ਵਾਲੇ ਕਮੇਟੀ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਖ਼ਿਲਾਫ਼ ਕੀ ਸਿਰਸਾ ਨਾਰਥ ਏਵੇਨਿਊ ਥਾਣੇ ਵਿੱਚ ਮੁਕੱਦਮਾ ਦਰਜ ਕਰਵਾਉਣਗੇ ? ਕੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕਾਲਜਾਂ ਵਿੱਚ ਜਾ ਕੇ ਅਯੋਗ ਦਾਖਿਲਾਧਾਰੀਆਂ ਦੀ ਪਹਿਚਾਣ ਕਰੇਗੀ ?

ਜੀ ਕੇ ਨੇ ਖ਼ਾਲਸਾ ਕਾਲਜਾਂ ਅਤੇ ਅਦਾਰਿਆਂ ਦੇ ਸਿੱਖ ਵਿਧਾਰਥੀਆਂ ਨੂੰ ਇਸ ਸਾਲ ਦਾਖ਼ਲਾ ਲੈਣ ਵਾਲੇ ਗੈਰ ਸਾਬਤ ਸੂਰਤ ਸਿੱਖ ਵਿਧਾਰਥੀਆਂ ਦੇ ਨਾਂਅ ਦੀ ਸੂਚੀ ਉਨ੍ਹਾਂ ਦੇ ਫੇਸ ਬੁੱਕ ਪੇਜ “ਮਨਜੀਤ ਸਿੰਘ ਜੀਕੇ” ਦੇ ਮੈਸੇਜ ਬਾਕਸ ਜਾਂ ਉਨ੍ਹਾਂ ਦੇ  ਨਿਵਾਸ ਏਮ-103 ਗ੍ਰੇਟਰ ਕੈਲਾਸ਼ ਪਾਰਟ-1 ਦੇ ਪਤੇ ਉੱਤੇ ਡਾਕ/ਕੋਰੀਅਰ ਰਾਹੀਂ ਭੇਜਣ ਦੀ ਅਪੀਲ ਕੀਤੀ।  ਜੀਕੇ ਨੇ ਕਿਹਾ ਕਿ ਕੌਮੀ ਅਦਾਰਿਆਂ ਦੀ ਮੂਲ ਭਾਵਨਾ  ਨੂੰ ਬਚਾਉਣ ਵਿੱਚ ਸਹਿਯੋਗ ਕਰਣ ਵਾਲੇ ਸਿੱਖ ਵਿਧਾਰਥੀਆਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਨਾਲ ਹੀ ਇਕੱਤਰ ਹੋਣ ਵਾਲੇ ਸਾਰੇ ਤੱਥਾਂ ਦੇ ਆਧਾਰ ਉੱਤੇ ਅਸੀਂ ਕਾਨੂੰਨੀ ਅਤੇ ਧਾਰਮਿਕ ਤੌਰ ਉੱਤੇ ਅਗਲੀ ਕਾਰਵਾਈ ਕਰਨ ਦਾ ਫ਼ੈਸਲਾ ਕਰਾਂਗੇ ਤਾਂਕਿ ਅਗਲੇ ਸਾਲ ਸਾਬਤ ਸੂਰਤ ਸਿੱਖ ਬੱਚਿਆਂ ਦਾ ਹੱਕ ਅਯੋਗ ਬੱਚੇ ਪੈਸੇ ਦੇ ਜ਼ੋਰ ਉੱਤੇ ਨਾ ਮਾਰ ਸਕਣ।

*ਕਿਵੇਂ ਮਿਲਦਾ ਹੈ ਸਿੱਖੀ ਦਾ ਪ੍ਰਮਾਣ ਪੱਤਰ*

ਇੱਥੇ ਦੱਸ ਦੇਈਏ ਕਿ ਜੀਕੇ  ਦੇ ਪ੍ਰਧਾਨ ਰਹਿੰਦੇ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 4 ਖ਼ਾਲਸਾ ਕਾਲਜਾਂ ਨੂੰ ਘੱਟਗਿਣਤੀ ਸਿੱਖ ਅਦਾਰੇ ਦਾ ਦਰਜਾ ਮਿਲਿਆ ਸੀ।  ਜਿਸ ਦੇ ਬਾਅਦ 50 ਫ਼ੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀਂਆਂ ਹੋ ਗਈਆਂ ਸਨ।  ਉਕਤ ਰਾਖਵੀਂਆਂ ਸੀਟਾਂ ਉੱਤੇ ਦਾਖਲ ਹੋਣ ਦੀ ਯੋਗਤਾ ਕਮੇਟੀ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਬੱਚੇ ਨੂੰ ਜਾਰੀ ਪ੍ਰਮਾਣ ਪੱਤਰ ਨਾਲ ਮਿਲਦੀ ਹੈਂ। ਯੋਗਤਾ ਦੀ ਪਹਿਲੀ ਸ਼ਰਤ ਹੀ ਵਿਧਾਰਥੀ ਦੇ ਨਾਲ ਉਸ ਦੇ ਮਾਤਾ-ਪਿਤਾ ਦਾ ਸਾਬਤ ਸੂਰਤ ਹੋਣਾ ਅਤੇ ਨਾਮ ਵਿੱਚ ਸਿੰਘ/ਕੌਰ ਲਿਖਿਆਂ ਹੋਣਾ ਲਾਜ਼ਮੀ ਹੈ। ਇਸ ਪ੍ਰਮਾਣ ਪੱਤਰ ਉੱਤੇ ਕਮੇਟੀ ਦੇ ਅਹੁਦੇਦਾਰ ਵੱਲੋਂ ਪੂਰੀ ਤਰ੍ਹਾਂ ਵਿਧਾਰਥੀ ਦੇ ਸਿੱਖ ਹੋਣ ਦੀ ਜਾਂਚ ਕਰਨ ਦੇ ਬਾਅਦ ਹੀ ਦਸਤਖ਼ਤ ਕੀਤੇ ਜਾਂਦੇ ਹਨ। ਇਸ ਪ੍ਰਮਾਣ ਪੱਤਰ ਨੂੰ ਵੇਖ ਕੇ ਹੀ ਕਾਲਜ ਵਿਧਾਰਥੀ ਦੇ ਨੰਬਰ/ਰੈਂਕ ਅਤੇ ਮੈਰਿਟ ਦੇ ਆਧਾਰ ਉੱਤੇ ਸੀਟ ਅਲਾਟਮੈਂਟ ਕਰਦਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>