70 ਸਾਲਾਂ ‘ਚ ਸੱਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਭਾਰਤੀ ਅਰਥਵਿਵਸਥਾ : ਨੀਤੀ ਆਯੋਗ

ਨਵੀਂ ਦਿੱਲੀ – ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਮੌਜੂਦਾ ਦੌਰ ਵਿੱਚ ਭਾਰਤ ਦੀ ਅਰਥਵਿਵਸਥਾ ਸਬੰਧੀ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਵਿੱਤੀ ਪ੍ਰਣਾਲੀ ਜੋਖਿਮ ਵਿੱਚ ਹੈ ਅਤੇ ਪਿੱਛਲੇ 70 ਸਾਲਾਂ ਵਿੱਚ ਅਜਿਹੀ ਸਥਿਤੀ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਵਿੱਚ ਕੋਈ ਵੀ ਕਰਜ਼ ਦੇਣ ਨੂੰ ਤਿਆਰ ਨਹੀਂ ਹੈ। ਕੁਮਾਰ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਦੇ ਬਾਅਦ ਨਕਦੀ ਦਾ ਸੰਕਟ ਵੱਧ ਗਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਲੀਹ ਤੋਂ ਹਟ ਕੇ ਯੋਗ ਕਦਮ ਉਠਾਉਣ ਦੀ ਸਲਾਹ ਦਿੱਤੀ।

Rajiv Kumar,VC Niti Aayog says,”If Govt recognizes problem is in the financial sector… this is unprecedented situation for Govt from last 70 yrs have not faced this sort of liquidity situation where entire financial sector is in churn &nobody is trusting anybody else.”

ਉਨ੍ਹਾਂ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, ‘ਕੋਈ ਵੀ ਕਿਸੇ ਤੇ ਭਰੋਸਾ ਨਹੀਂ ਕਰ ਰਿਹਾ ਹੈ….ਨਿਜੀ ਖੇਤਰ ਵਿੱਚ ਕੋਈ ਵੀ ਕਿਸੇ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਹੈ।,ਹਰ ਕੋਈ ਨਕਦੀ ਲੈ ਕੇ ਬੈਠਾ ਹੈ….ਆਪ ਨੂੰ ਲੀਹ ਤੋਂ ਹਟ ਕੇ ਕੁਝ ਕਦਮ ਚੁੱਕਣ ਦੀ ਲੋੜ ਹੈ।’ ਰਾਜੀਵ ਨੇ ਕਿਹਾ ਕਿ ਇਹ ਮੰਦੀ ਦਾ ਦੌਰ ਲੰਬਾ ਨਾ ਚਲੇ, ਇਸ ਲਈ ਸਰਕਾਰ ਨੂੰ ਉਚਿਤ ਯਤਨ ਕਰਨੇ ਹੋਣਗੇ। ਇਸ ਸਮੇਂ ਦੇਸ਼ ਦੀ ਵਿੱਤੀ ਪ੍ਰਣਾਲੀ ਜੋਖਿਮ ਵਿੱਚ ਹੈ। ਉਨ੍ਹਾਂ ਅਨੁਸਾਰ ਪਹਿਲਾਂ 35 ਫੀਸਦੀ ਨਕਦੀ ਉਪਲੱਭਦ ਹੁੰਦੀ ਸੀ ਜੋ ਕਿ ਹੁਣ ਬਹੁਤ ਘੱਟ ਹੋ ਗਈ ਹੈ। ਜਿਸ ਕਰਕੇ ਸਥਿਤੀ ਬਹੁਤ ਜਟਿਲ ਹੋ ਗਈ ਹੈ।

 

 

 

Rajiv Kumar,VC Niti Aayog says,”If Govt recognizes problem is in the financial sector… this is unprecedented situation for Govt from last 70 yrs have not faced this sort of liquidity situation where entire financial sector is in churn &nobody is trusting anybody else.”

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>