ਇੰਗਲੈਂਡ ‘ਚ ਹੋਈ ਗਾਇਕ ਯਾਦੀ ਦੇ ਗੀਤ ਗਰੀਨ ਆਈਜ਼ ਦਾ ਫਿਲਮਾਂਕਣ ਕੰਮ ਮੁਕੰਮਲ

ਲੰਡਨ, (ਮਨਦੀਪ ਖੁਰਮੀ) – ਗਾਇਕ ਯਾਦੀ ਦੀ ਆਵਾਜ਼ ‘ਚ ਸ਼ਿੰਗਾਰਿਆ ਗੀਤ ਗਰੀਨ ਆਈਜ਼ ਨੌਜਵਾਨ ਵਰਗ ਦੀ ਪਸੰਦ ਬਣੇਗਾ। ਖੂਬਸੂਰਤ ਬੋਲਾਂ, ਸੰਗੀਤ ਅਤੇ ਲੇਖਣੀ ਨਾਲ ਸ਼ਿੰਗਾਰੇ ਇਸ ਗੀਤ ਦਾ ਫਿਲਮਾਂਕਣ ਇੰਗਲੈਂਡ ‘ਚ ਵੱਖ ਵੱਖ ਮਨਮੋਹਕ ਸਥਾਨਾਂ ‘ਤੇ ਮੁਕੰਮਲ ਕੀਤਾ ਗਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਆਗੂ ਗੁਰਤੇਜ ਸਿੰਘ ਪੰਨੂੰ ਤੇ ਗਾਇਕ ਸਿਕੰਦਰ ਬਰਾੜ ਨੇ ਕੀਤਾ। ਫਿਲਮਾਂਕਣ ਸਥਾਨ ਤੇ ਮੌਜੂਦ ਗੁਰਤੇਜ ਸਿੰਘ ਪੰਨੂੰ ਤੇ ਸਿਕੰਦਰ ਬਰਾੜ ਨੇ ਗੀਤ ਦੇ ਫਿਲਮਾਂਕਣ ਨਾਲ ਜੁੜੀ ਸਮੁੱਚੀ ਟੀਮ ਦੇ ਕਾਰਜ ਨੂੰ ਮਾਨਣ ਉਪਰੰਤ ਭਵਿੱਖੀ ਸਫ਼ਲਤਾ ਲਈ ਹਾਰਦਿਕ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਜਿਕਰਯੋਗ ਹੈ ਕਿ ਉਕਤ ਗੀਤ ਨੂੰ ਲਿਖਿਆ ਹੈ ਮੌਂਟੀ ਹੰਟਰ ਨੇ ਅਤੇ ਸੰਗੀਤ ਜੀ ਸਕਿੱਲਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਨਿਰਦੇਸ਼ਕ ਜਿੰਦਸ ਢਿੱਲੋਂ ਅਤੇ ਸਹਾਇਕ ਨਿਰਦੇਸ਼ਕ ਹਰਕੀਰਤ ਮਾਨ ਨੇ ਬੋਲਦਿਆਂ ਕਿਹਾ ਕਿ ਅਣਥੱਕ ਮਿਹਨਤ ਹਮੇਸ਼ਾ ਹੀ ਆਪਣਾ ਰੰਗ ਦਿਖਾਉਂਦੀ ਹੈ। ਇਸ ਗੀਤ ਦੇ ਹਰ ਪੱਖ ਨੂੰ ਸ਼ਿੰਗਾਰਨ ਲਈ ਕੀਤੀ ਗਈ ਮਿਹਨਤ ਸ੍ਰੋਤਿਆਂ ਅਤੇ ਦਰਸ਼ਕਾਂ ਨੂੰ ਬਿਨਾਂ ਸ਼ੱਕ ਪਸੰਦ ਆਵੇਗੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>