ਬਲਾਕ ਸੰਮਤੀ ਮਜੀਠਾ ’ਤੇ ਅਕਾਲੀ ਦਲ ਦਾ ਕਬਜ਼ਾ ਬਰਕਰਾਰ, ਬੀਬੀ ਅਮਰਜੀਤ ਕੌਰ ਦਾਦੂਪੁਰ ਬਣੀ ਚੇਅਰਪਰਸਨ

ਮਜੀਠਾ – ਕਾਂਗਰਸ ਸਤਾ ਉਤੇ ਕਾਬਜ਼ ਹੋਣ ਦੇ ਬਾਵਜ਼ੂਦ ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ ਅਤੇ ੳਪ ਚੇਅਰਮੈਨ ਦੀ ਵਕਾਰੀ ਸੀਟ ਅਕਾਲੀ ਦਲ ਆਪਣੇ ਕਬਜ਼ੇ ਚ ਰੱਖਣ ’ਚ ਕਾਮਯਾਬ ਰਿਹਾ। ਐਸ ਡੀ ਐਮ ਸ਼੍ਰੀਮਤੀ ਅਲਕਾ ਕਾਲੀਆ ਵਲੋਂ ਕਰਾਈ ਗਈ ਉਕਤ ਦੋਵਾਂ ਅਹੁਦੇਦਾਰਾਂ ਦੀ ਚੋਣ ਦੌਰਾਨ ਚੁਣੇ ਹੋਏ 24 ਬਲਾਕ ਸੰਮਤੀ ਮੈਂਬਰਾਂ ਵਿਚੋਂ ਹਾਜ਼ਰ 20 ਅਕਾਲੀ ਸੰਮਤੀ ਮੈਂਬਰਾਂ ਨੇ ਸਰਬਸਮਤੀ ਨਾਲ ਬੀਬੀ ਅਮਰਜੀਤ ਕੌਰ ਪਤਨੀ ਧੀਰ ਸਿੰਘ ਦਾਦੂਪੁਰਾ ਨੂੰ ਚੇਅਰਪਰਸਨ ਅਤੇ ਬੀਬੀ ਕਰਮਜੀਤ ਕੌਰ ਪਤਨੀ ਸਵ: ਖਜ਼ਾਨ ਸਿੰਘ ਸ਼ਹਿਜ਼ਾਦਾ ਨੂੰ ਉਪ ਚਾਰਪਾਰਸਨ ਚੁਣਿਆ।

ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿਚ ਸਾਬਕਾ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਉਕਤ ਚੋਣ ’ਤੇ ਤੱਸਲੀ ਪ੍ਰਗਟ ਕਰਦਿਆਂ ਅਕਾਲੀ ਦਲ ਨੂੰ ਮਿਲੀ ਵਡੀ ਸਫਲਤਾ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਪੰਚਾਇਤੀ ਰਾਜ ਚੋਣਾਂ ਵਿਚ ਕਾਂਗਰਸ ਦੀ ਧਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਅਕਾਲੀ ਉਮੀਦਵਾਰਾਂ ਦਾ ਬਹੁਤ ਵਡੀ ਬਹੁਮਤ ਨਾਲ ਜੇਤੂ ਹੋਣਾ ਇਲਾਕਾ ਨਿਵਾਸੀਆਂ ਤੇ ਅਕਾਲੀ ਭਾਜਪਾ ਦੇ ਜੁਝਾਰੂ ਵਰਕਰਾਂ ਦੀ ਹੀ ਜਿਤ ਹੈ ਜਿਸ ਲਈ ਉਹ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਨ।  ਉਹਨਾਂ ਨਵੇ ਚੁਣੇ ਗਏ ਅਹੁਦੇਦਾਰਾਂ ਨੂੰ ਇਮਾਨਦਾਰੀ ਅਤੇ ਪੂਰੀ ਹਿੰਮਤ ਨਾਲ ਲੋਕਾਂ ਦੇ ਭਲੇ ਲਈ ਕੰਮ ਕਰਨ ਲਈ ਕਿਹਾ।

ਨਵੇ ਚੁਣੇ ਗਏ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਨੇ ਉਨਾਂ ਦੀ ਚੋਣ ਲਈ ਸ: ਸੁਖਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ ਅਤੇ ਬਲਾਕ ਸੰਮਤੀ ਦੇ ਸਮੂਹ ਮੈਂਬਰਾਂ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੰਤੋਖ ਸਿੰਘ ਸਮਰਾ ਅਤੇ ਭਗਵੰਤ ਸਿੰਘ ਸਿਆਲਕਾ ਨੇ ਅਕਾਲੀ ਦਲ ਨੂੰ ਮਿਲੀ ਕਾਮਯਾਬੀ ਲਈ ਅਕਾਲੀ ਵਰਕਰਾਂ ਨੂੰ ਵਧਾਈ ਦਿੱਤੀ ਤੇ ਇਸ ਦਾ ਸਿਹਰਾ ਹਲਕੇ ਦਾ ਸਰਵਪੱਖੀ ਵਿਕਾਸ ਕਰਾਉਣ ਵਾਲੇ ਸਾਬਕਾ ਮੰਤਰੀ ਤੇ ਅਕਾਲੀ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਸਿਰ ਬੰਨਦਿਆਂ ਕਿਹਾ ਕਿ ਅਕਾਲੀ ਦਲ ਵਲੋਂ ਇਸ ਜੇਤੂ ਮੁਹਿੰਮ ਨੂੰ ਮਜੀਠੀਆ ਦੀ ਗਤੀਸ਼ੀਲ ਲੀਡਰਸ਼ਿਪ ਦੀ ਅਗਵਾਈ ਵਿਚ ਭਵਿੱਖ ਚ ਵੀ ਜਾਰੀ ਰੱਖਿਆ ਜਾਵੇਗਾ।  ਉਹਨਾਂ ਦਸਿਆ ਕਿ ਮਜੀਠਾ ਇਕ ਅਜਿਹਾ ਹਲਕਾ ਹੈ ਜਿਥੇ ਅਕਾਲੀ ਦਲ ਨੇ 24 ਵਿਚੋ 20 ਉਮੀਦਵਾਰ ਜੇਤੂ ਕਰਾ ਕੇ ਇਤਿਹਾਸ ਸਿਰਜਿਆ। ਅਜ ਦੀ ਚੋਣ ਵਿਚ ਕਾਂਗਰਸ ਨਾਲ ਸੰਬੰਧਿਤ ਚਾਰੇ ਮੈਂਬਰ ਗੈਰ ਹਾਜਰ ਰਹੇ।

ਇਸ ਮੌਕੇ ਮੇਜਰ ਸ਼ਿਵੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ ਔਲਖ, ਬੀ ਡੀ ਓ ਸੰਦੀਪ ਮਲਹੋਤਰਾ, ਪੰਚਾਇਤ ਅਫਸਰ ਕੁਲਦੀਪ ਸਿੰਘ, ਹਰਵਿੰਦਰ ਸਿੰਘ ਕੋਟਲਾ, ਬੱਬੀ ਭੰਗਵਾਂ, ਅਮਨਦੀਪ ਸਿੰਘ ਸੁਪਾਰੀਵਿੰਡ, ਨੰਬਰਦਾਰ ਦਰਸ਼ਨ ਸਿੰਘ, ਤਰੁਣ ਅਬਰੋਲ, ਸਲਵੰਤ ਸਿੰਘ ਸੇਠ, ਸੁਰਿੰਦਰ ਗੋਕਲ, ਪਿੰਕਾ ਮਜੀਠਾ, ਦਿਲਬਾਗ ਗਿਲ, ਕੁਲਬੀਰ ਧਾਰੀਵਾਲ, ਧੀਰ ਸਿੰਘ ਦਾਦੂਪੁਰਾ, ਗੁਰਮੀਤ ਸਿੰਘ ਸਹਿਣੇਵਾਲੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਮਨਦੀਪ ਸਿੰਘ ਸ਼ਹਿਜਾਦਾ ਸਰੂਪ ਸਿੰਘ ਢੱਡੇ, ਸ਼ਰਨਬੀਰ ਰੂਪੋਵਾਲੀ, ਗੁਰਵੇਲ ਸਿੰਘ ਅਲਕੜੇ, ਡਿੰਪਲ ਸਿੰਘ ਅਡਾ ਕਥੂਨੰਗਲ, ਪ੍ਰਭਪਾਲ ਝੰਡੇ ਅਤੇ ਸ਼ਰਸ਼ਰਨਜੀਤ ਕੌਰ ਵਡਾਲਾ, ਪਵਨਜੋਤ ਕੌਰ ਭੈਣੀ ਲਿਧੜ, ਗੁਲਜਾਰ ਸਿੰਘ ਜਲਾਲਪੁਰਾ, ਕਸ਼ਮੀਰ ਕੌਰ ਸੋਹੀਆਂ, ਕਸ਼ਮੀਰ ਸਿੰਘ ਚਾਚੋਵਾਲੀ, ਜਸਬੀਰ ਸਿੰਘ ਨਾਗ ਕਲਾਂ, ਜਸਬੀਰ ਕੌਰ ਟਰਪਈ, ਜਗਤਾਰ ਸਿੰਘ ਨਾਗ ਨਵੇ, ਗਗਨਦੀਪ ਕੌਰ ਲੁਧੜ, ਕਰਮਜੀਤ ਕੌਰ ਅਬਦਾਲ, ਤ੍ਰਿਸ਼ਨਾ ਦੇਵੀ ਪਤਾਲਪੁਰੀ, ਰਜਿੰਦਰ ਸਿੰਘ ਪਾਖਰਪੁਰਾ, ਹਰਪਾਲ ਸਿੰਘ ਚਵਿੰਡਾ ਦੇਵੀ, ਰਜਵੰਤ ਕੌਰ ਮੀਆਂ ਪੰਧੇਰ, ਰਜਵੰਤ ਕੌਰ ਢੱਡੇ, ਲਖਬੀਰ ਸਿੰਘ ਕਥੂਨੰਗਲ, ਜਗਰੂਪ ਕੌਰ ਕਥੂਨੰਗਲ ਖੁਰਦ, ਬਲਵਿੰਦਰ ਸਿੰਘ ਪੰਧੇਰ ( ਸਾਰੇ ਮੈਬਰ ਬਲਾਮ ਸੰਮਤੀ) ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਹਜਾਰਾਂ ਅਕਾਲੀ ਵਰਕਰ ਤੇ ਪੰਚ ਸਰਪੰਚ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>