ਖ਼ਾਲਸਾ ਚੇਤਨਾ ਮਾਰਚ ਪਿੰਡ ਨਾਗ ਨਵੇ (ਮਜੀਠਾ) ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਸ਼ਾਨੋ ਸ਼ੌਕਤ ਨਾਲ ਰਵਾਨਾ

ਮਜੀਠਾ – ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਗੁਰੂ ਕਾ ਬੇਟਾ ਦੇ 358 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਮਹਾਨ ਖਾਲਸਾ ਚੇਤਨਾ ਮਾਰਚ ਅੱਜ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ, ਪਿੰਡ ਨਵੇ ਨਾਗ (ਮਜੀਠਾ) ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਰਦਾਸ ਉਪਰੰਤ ਪੂਰੀ ਸ਼ਾਨੋ ਸ਼ੌਕਤ, ਪੰਥਕ ਜਾਹੋ-ਜਲਾਲ ਅਤੇ ਨਗਾਰੇ ਤੇ ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਇਆ। ਇਸ ਮੌਕੇ ਸਮੂਹ ਸੰਗਤਾਂ ਵਲੋਂ ਫੁਲਾਂ ਦੀ ਵਰਖਾ ਕੀਤੀ ਗਈ, ਸੰਗਤਾਂ ’ਚ ਗੁਰੂ ਸਾਹਿਬ ਪ੍ਰਤੀ ਸ਼ਰਧਾ, ਵੈਰਾਗ ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ।

ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਪ੍ਰਧਾਨ ਜਥੇ: ਗੁਲਜਾਰ ਸਿੰਘ ਰਣੀਕੇ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਓ ਐਸ ਡੀ ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ ਅਤੇ ਸੰਤੋਖ ਸਿੰਘ ਸਮਰਾ ਨੇ ਖਾਲਸਾ ਚੇਤਨਾ ਮਾਰਚ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।

ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਜਾਣਕਾਰੀ ’ਚ ਜਥੇ: ਰਣੀਕੇ ਨੇ ਕਿਹਾ ਕਿ ਖਾਲਸਾ ਮਾਰਚ ਦਾ ਮਨੋਰਥ ਸੰਗਤ ਨੂੰ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਅਤੇ ਇਤਿਹਾਸ ਤੋਂ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਦਿੱਲੀ ਤੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਉਣ ਵਾਲੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਦਲੇਰੀ, ਅਥਾਹ ਕੁਰਬਾਨੀਆਂ ਅਤੇ ਪੰਥਕ ਸੇਵਾਵਾਂ ਅੱਗੇ ਹਮੇਸ਼ਾਂ ਸੀਸ ਝੁਕਦਾ ਹੈ।  ਉਹਨਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਨੇ ਮੁਸ਼ਕਲ ਹਾਲਤਾਂ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਿਆਂ ਗੁਰੂ ਘਰ ਪ੍ਰਤੀ ਪਿਆਰ, ਸਤਿਕਾਰ ਅਤੇ ਜ਼ਿੰਮੇਵਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ । ਉਹਨਾਂ ਕਿਹਾ ਕਿ ਰੰਘਰੇਟਿਆਂ ਅਤੇ ਦਲਿਤ ਭਾਈਚਾਰੇ ਦੀ ਗੁਰੂਘਰ,ਪੰਥ ਅਤੇ ਪੰਜਾਬ ਪ੍ਰੀ ਵੱਡੀ ਦੇਣ ਹੈ। ਇਹ ਭਾਈਚਾਰਾ ਅਕਾਲੀ ਦਲ ਦਾ ਅਟੁੱਟ ਅੰਗ ਰਿਹਾ ਹੈ ਅਤੇ ਰਹੇਗਾ।

ਉਹਨਾਂ ਖੁਸ਼ੀ ਦਾ ਪ੍ਰਗਟਵਾ ਕਰਦਿਆਂ ਕਿਹਾ ਕਿ ਸਾਨੂੰ ਜੀਵਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪ੍ਰਕਾਸ਼ ਪੁਰਬ ਸੰਬੰਧੀ ਪਾਕਿਸਤਾਨ ’ਚ ਸਥਿਤ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਇਤਿਹਾਸਕ ਨਗਰ ਕੀਰਤਨ ਦਾ ਸਮੁਚੇ ਦੇਸ਼ ਵਿਚ ਦੇਸ਼ ਦੀਆਂ ਸਮੂਹ ਭਾਈਚਾਰਿਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਗੁਰੂ ਸਾਹਿਬਾਨ ਦਾ ਸਾਂਝੀਵਾਲਤਾ ਦਾ ਸੰਦੇਸ਼ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਜਿਸ ਨਾਲ ਭਾਈਚਾਰਕ ਸਾਂਝ ਨੂੰ ਮਜਬੂਤੀ ਮਿਲ ਰਹੀ ਹੈ।
ਨਗਰ ਕੀਰਤਨ ਦੇ ਪ੍ਰਬੰਧਕ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਬਾਬਾ ਰਾਮ ਸਿੰਘ ਅਬਦਾਲ ਅਤੇ ਸ: ਜੈਲ ਸਿੰਘ ਗੋਪਾਲਪੁਰਾ ਨੇ ਦਸਿਆ ਕਿ ਚੇਤਨਾ ਮਾਰਚ ਵਿਚ ਹਲਕਾ ਮਜੀਠਾ ਤੋਂ ਕਾਰਾਂ, ਬਸਾਂ ਟ੍ਰੈਕਟਰ ਟਰਾਲੀਆਂ ਰਾਹੀਂ ਵਡੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਉਹਨਾਂ ਦਸਿਆ ਕਿ ਮਾਰਚ ਦੀ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੱਪ ਅਸਥਾਨ ਬਾਬਾ ਜੀਵਨ ਸਿੰਘ ਜੀ ਵਿਖੇ ਪਹੁੰਚ ਕੇ ਹੋਵੇਗੀਅੱਜ ਨਗਰ ਕੀਰਤਨ ਦੀ ਖੁਸ਼ੀ ’ਚ ਸਵਾਗਤੀ ਗੇਟਾਂ ਅਤੇ ਰਸਤਿਆਂ ’ਚ ਲਗੇ ਕੇਸਰੀ ਝੰਡਿਆਂ ਨਾਲ ਸਾਰਾ ਨਗਰ ਹੀ ਖਾਲਸਾਈ ਰੰਗ ਵਿਚ ਰੰਗਿਆ ਹੋਇਆ ਸੀ। ਚਾਹ ਪਕੌੜੇ, ਫਲਾਂ ਅਤੇ ਛਬੀਲਾਂ ਤੋਂ ਇਲਾਵਾ ਗੁਰੂ ਕਾ ਲੰਗਰ ਅਟੁਟ ਵਰਤਿਆ।

ਇਸ ਮੌਕੇ ਬਾਬਾ ਸਜਨ ਸਿੰਘ ਗੁਰੂ ਕੇ ਬੇਰ ਸਾਹਿਬ, ਬਾਬਾ ਅਜੈਬ ਸਿੰਘ ਗੁਰੂ ਕੇ ਬਾਗ, ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ, ਸ੍ਰੋਮਣੀ ਕਮੇਟੀ ਮੈਬਰ ਬਿਕਰਮਜੀਤ ਸਿੰਘ ਵੇਰਕਾ, ਬਾਬਾ ਭਾਗ ਸਿੰਘ, ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਗਨਾ, ਬਲਰਾਜ ਸਿੰਘ ਔਲਖ, ਲਖਬੀਰ ਸਿੰਘ ਗਿੱਲ, ਹਰਵਿੰਦਰ ਸਿੰਘ ਭੁਲਰ, ਸਰਬਜੀਤ ਸਿੰਘ ਸਪਾਰੀਵਿੰਡ, ਕੁਲਵਿੰਦਰ ਸਿੰਘ ਧਾਰੀਵਾਲ, ਜਸਪਾਲ ਸਿੰਘ ਭੋਆ, ਨਿਰਮਲ ਸਿੰਘ ਵੀਰਮ, ਗੁਰਦੀਪ ਸਿੰਘ ਉਮਰਪੁਰਾ, ਧਰਮ ਸਿੰਘ , ਅਮਨਦੀਪ ਗਿਲ, ਚੇਅਰਮੈਨ ਬਲਬੀਰ ਸਿੰਘ ਚੰਦੀ, ਦੁਰਗਾਦਾਸ ਮਜੀਠਾ, ਸਕਤਰ ਸਿੰਘ ਪਿੰਤੂ, ਤਰਨਕੁਮਾਰ ਅਬਰੋਲ, ਸਲਵੰਤ ਸਿੰਘ ਸੇਠ, ਜਸਵੰਤ ਸਿੰ ਮੁਗੋਸੋਹੀ, ਬਲਕਾਰ ਸਿੰਘ ਕੋਟਲੀ ਢੋਲੇਸ਼ਾਹ, ਸਰਪੰਚ ਪ੍ਰਮਜੀਤ ਸਿੰਘ ਲਹਿਰਕਾ, ਪਲਵਿੰਦਰ ਸਿੰਘ ਖਾਲਸਾ, ਹਿੰਮਤ ਸਿੰਘ ਕਾਦਰਾਬਾਦ, ਬਿਕਰਮ ਸਿੰਘ ਖਿਦੋਵਾਲੀ, ਸੁਖਦੇਵ ਸਿੰਘ , ਦਿਲਬਾਗ ਸਿੰਘ ਲਹਿਰਕਾ, ਜਥੇ: ਗੁਰਮੀਤ ਸਿੰਘ ਸਹਿਣੇਵਾਲੀ, ਨੰਬਰਦਾਰ ਦਰਸ਼ਨ ਸਿੰਘ ਧਰਮਪੁਰਾ, ਸਜਨ ਸਿੰਘ ਅਤੇ ਸਵਿੰਦਰ ਸਿੰਘ ਬੁੱਢਾ ਥੇਹ, ਮੰਗਲ ਸਿੰਘ ਬਾਬਾੋਵਾਲ, ਲਖਬੀਰ ਸਿੰਘ ਸਹਿਣੇਵਾਲੀ, ਕਾਰਜ ਸਿੰਘ ਭੰਗਾਲੀ, ਦਵਿੰਦਰ ਸਿੰਘ ਲੁਧੜ, ਸੁਚਾ ਸਿੰਘ ਪ੍ਰਧਾਨ, ਸਰਪੰਚ ਧੀਰ ਸਿੰਘ ਦਾਦੂਪੁਰਾ,ਸਤਪਾਲ ਸਿੰਘ ਨਾਗ ਸੇਵਾ ਸਿੰਘ ਫਤੂਭੀਲਾ, ਕੁਲਦੀਪ ਸਿੰਘ ਹਰੀਪੁਰਾ ਅਤੇ ਪ੍ਰਗਟ ਸਿੰਘ ਨਾਗ ਨਵੇਂ, ਬਾਬਾ ਪ੍ਰਗਟ ਸਿੰਘ, ਮੇਜਰ ਸਿੰਘ ਕਲੇਰ, ਸਵਰਨ ਸਿੰਘ ਮੁਨੀਮ, ਪ੍ਰਭਦਿਆਲ ਸਿੰਘ ਪੰਨਵਾਂ, ਸਰੂਪ ਸਿੰਘ, ਅਮਰੀਕ ਸਿੰਘ ਢਡੇ, ਹਰਵਿੰਦਰ ਸਿੰਘ,  ਸਜਨ ਸਿੰਘ ਬੁਢਾਥੇਹ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>