ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਵਿਧਾਨ ਦੀ ਧਾਰਾ—14 ਨੂੰ ਕੁਚਲ ਕੇ ਮੰਦਭਾਵਨਾ ਅਧੀਨ ਹੀ ਬਣਾਈ ਗਈ ਸੀ — ਮਾਨ

ਫਤਿਹਗੜ੍ਹ ਸਾਹਿਬ – ਇੰਡੀਅਨ ਵਿਧਾਨ ਦੀ ਧਾਰਾ—14 ਇੱਥੋਂ ਦੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ। ਫਿਰ ਕੇਵਲ ਮੰਦਭਾਵਨਾ ਅਧੀਨ ਉਪਰੋਕਤ ਧਾਰਾ ਨੂੰ ਕੁਚਲ ਕੇ ਸਿੱਖ ਕੌਮ ਦੀ ਹੀ ਕਾਲੀ ਸੂਚੀ ਕਿਉਂ ਬਣਾਈ ਗਈ, ਹਿੰਦੂਆਂ ਦੀ ਕਿਊਂ ਨਹੀਂ? ਜਦੋਂ ਕਿ ਕਮਲਨਾਥ, ਚਿਦੰਬਰਮ, ਸੱਜਣ ਕੁਮਾਰ, ਟਾਈਟਲਰ ਵਰਗੇ ਘੱਟ ਗਿਣਤੀ ਸਿੱਖ ਕੌਮ ਦੇ ਕਾਤਲਾਂ ਅਤੇ ਵੱਡੇ ਵੱਡੇ ਘਪਲੇ ਘੋਟਾਲੇ ਕਰਨ ਵਾਲੇ ਰਿਸ਼ਤਵਤਖੋਰ ਹਿੰਦੂਆਂ ਦੀ ਲੰਮੀ ਸੂਚੀ ਹੈ। ਫਿਰ ਸਿੱਖਾਂ ਉਤੇ ਗੈਰ ਕਾਨੂੰਨੀ ਅਤੇ ਗੈਰ ਵਿਧਾਨਕ ਅਮਲ ਕਰਕੇ ਵਿਧਾਨਕ ਲੀਹਾਂ ਦਾ ਜਨਾਜ਼ਾ ਕੱਢਣ ਵਾਲੇ ਤਾਂ ਹਿੰਦੁਤਵ ਹੁਕਮਰਾਨ ਹੀ ਹਨ।

ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀ ਬੀ.ਜੇ.ਪੀ. ਦੀ ਫਿਰਕੂ ਹਕੂਮਤ ਵਲੋਂ ਸਿੱਖਾਂ ਦੀ ਬਣਾਈ ਕਾਲੀ ਸੂਚੀ ਨੂੰ ਖਤਮ ਕਰਨ, ਬਾਦਲ ਦਲੀਆਂ, ਕਾਂਗਰਸ ਆਦਿ ਵਲੋਂ ਇਸ ਗੱਲ ਦੇ ਆਪਣੇ ਆਪ ਦੇ ਸਿਹਰੇ ਬੰਨਣ ਅਤੇ ਖੁਸ਼ੀ ਮਨਾਉਣ ਦੀਆਂ ਕਾਰਵਾਈਆਂ ਉਤੇ ਪ੍ਰਤੀਕ੍ਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਰੂਲ ਆਫ਼ ਲਾਅ ਅਤੇ ਪ੍ਰਿੰਸੀਪਲਜ਼ ਆਫ਼ ਨੈਚੁਰਲ ਜਸਟਿਸ ਜਿਸ ਨੂੰ ਸਿੱਖ ਕੌਮ ਆਪਣੇ ਧਰਮ ਅਨੂਸਾਰ ਅਤੇ ਜਮਹੂਰੀਅਤ ਨਿਯਮਾਂ ਅਨੂਸਾਰ ਮੰਨਦੀ ਹੈ, ਹੁਕਮਰਾਨਾਂ ਨੇ ਕਾਲੀ ਸੂਚੀ ਬਣਾ ਕੇ ਇਨਾਂ ਕੌਮਾਂਤਰੀ ਕਾਨੂੰਨਾਂ ਨੁੰ ਤਾਂ ਖੁਦ ਕੁਚਲਿਆ ਹੈ ਅਤੇ ਮਨੁੱਖਤਾ ਵਿਰੋਧੀ ਕਾਰਵਾਈਆਂ ਦੇ ਹੁਕਮਰਾਨ ਭਾਗੀ ਹਨ। ਬੀਤੇ ਜਾਲਮਣਾਂ ਹੁਕਮਰਾਨੀ ਕਾਲੇ ਦੌਰ ਵਿਚ ਤਾਂ ਅਮੈਨਸਟੀ ਇੰਟਰਨੈਸ਼ਨਲ, ਕੌਮਾਂਤਰੀ ਸੰਸਥਾ ਰੈਡ ਕਰਾਸ, ਏਸ਼ੀਆ ਵਾਚ ਹਿਊਮਨ ਰਾਈਸ ਅਤੇ ਮਨੁੱਖੀ ਅਧਿਕਾਰਾਂ ਉਤੇ ਕੰਮ ਕਰ ਰਹੀਆਂ ਕੌਂਮਾਤਰੀ ਸ਼ਖਸੀਅਤਾਂ ਨੂੰ ਇੰਡੀਆ ਅਤੇ ਪੰਜਾਬ ਸੂਬੇ ਵਿਚ ਦਖ਼ਲ ਹੀ ਨਹੀਂ ਹੋਣ ਦਿੱਤਾ। ਸ਼ਹੀਦ ਕੇਹਰ ਸਿੰਘ ਵਰਗੇ ਨਿਰਦੋਸ਼ ਸਿੱਖਾਂ ਨੂੰ ਹੁਕਮਰਾਨਾਂ ਨੇ ਫਾਂਸੀਆਂ ਦੇ ਹੁਕਮ ਸੁਣਾਏ। ਪ੍ਰੌਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਸ ਨੂੰ ਤਿੰਨ ਬੈਂਚੀ ਜੱਜਾਂ ਦੇ ਮੁੱਖੀ ਜਸਟਿਸ ਸ਼ਾਹ ਨੇ ਬਰੀ ਕਰ ਦਿੱਤਾ ਸੀ, ਉਨਾਂ ਨੁੰ ਦੌ ਹਿੰਦੂ ਜੱਜਾਂ ਨੇ ਮੰਦਭਾਵਨਾ ਅਧੀਨ ਫਾਂਸੀ ਦੇ ਹੁਕਮ ਸੁਣਾਏ।

ਹਿੰਦੂ ਆਗੂਆਂ ਨਹਿਰੂ, ਗਾਂਧੀ, ਪਟੇਲ ਨੇ ਵੰਡ ਹੋਣ ਸਮੇਂ ਸਿੱਖਾਂ ਨਾਲ ਇਹ ਵਚਨ ਕੀਤੇ ਸਨ ਕਿ ਸਾਡੇ ਨਾਲ ਰਲ੍ਹ ਜਾਓ ਅਸੀਂ ਅਜਾਦ ਇੰਡੀਆਂ ਵਿਚ ਸਿੱਖ ਕੌਮ ਨੂੰ ਉੱਤਰੀ ਖਿੱਤੇ ਵਿਚ ਅਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਕੌਮ ਆਪਣੀ ਅਜਾਦੀ ਦਾ ਨਿੱਘ ਮਾਨਣ ਦੇ ਨਾਲ ਨਾਲ ਅਣਖ  ਗੈਰਤ ਨਾਲ ਜਿੰਦਗੀ ਵਸਰ ਕਰ ਸਕੇਗੀ। ਇਨਾਂ ਹਿੰਦੂ ਆਗੂਆਂ ਨੇ ਤਾਂ ਕੌਲ—ਇਕਰਾਰ ਕਰਕੇ ਵੀ ਸਿੱਖ ਕੌਮ ਨਾਲ ਧੋਖੇ ਫਰੇਵ ਕੀਤੇ। ਜਦੋਂ ਮੈਂ ਸ਼੍ਰੀ ਵਾਜਪਈ ਦੀ ਹਕੂਮਤ ਵਿਚ ਐਮ.ਪੀ. ਸੀ ਤਾਂ ਮੈਂ ਅਮਰੀਕਾ ਗਿਆ ਸੀ। ਉਥੋਂ ਦੇ ਸਿੱਖ ਆਗੂ ਸ੍ਰ. ਗੰਗਾਂ ਸਿੰਘ ਢਿੱਲੋਂ ਨੇ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਟਰਸਟ ਬਨਾਉਣ ਵਿਚ ਵੱਡੀ ਜੁੰਮੇਵਾਰੀ ਨਿਭਾਈ। ਜੋ ਉਥੋਂ ਦੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਿਲੇਬਸ ਦੀਆਂ ਕਿਤਾਬਾਂ ਵਿਚ ਸਿੱਖ ਧਰਮ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ, ਉਨਾਂ ਸਭ ਕਿਤਾਬਾਂ ਨੂੰ ਸ੍ਰ. ਢਿੱਲੋਂ ਨੇ ਜਿਆਉਲ ਹੱਕ ਨਾਲ ਗੱਲਬਾਤ ਕਰਕੇ ਖਤਮ ਕਰਵਾਇਆ। ਉਸ ਸਮੇਂ ਤੋਂ ਸਾਡੇ ਮੁਸਲਿਮ ਕੌਮ ਨਾਲ ਬਹੁਤ ਗੂੜੇ ਅਤੇ ਸਦਭਾਵਨਾਂ ਵਾਲੇ ਸਬੰਧ ਹਨ। ਸ੍ਰ. ਗੰਗਾਂ ਸਿੰਘ ਢਿੱਲੋਂ ਨੇ ਮੈਨੂੰ ਕਿਹਾ ਕਿ ਮੈਂ ਇੰਡੀਆਂ ਜਾਣਾ ਚਾਹੁੰਦਾ ਹਾਂ। ਮੈਂ ਕਿਹਾ ਭਾ—ਜੀ ਤੁਸੀਂ ਜੰਮੇ ਪਲ੍ਹੇ ਸ਼ੇਖੁਪੁਰਾ ਪਾਕਿਸਤਾਨ ਜਿਲ੍ਹੇ ਵਿਚ। ਜਦੋਂ ਪਾਕਿਸਤਾਨ ਜਾਂਦੇ ਹੋ ਤਾਂ ਉਥੋਂ ਦੀ ਸਮੁੱਚੀ ਹਕੂਮਤ ਅਤੇ ਉਚ ਅਫਸਰਸ਼ਾਹੀ ਆਪ ਜੀ ਨੂੰ ਹਵਾਈ ਅੱਡੇ ਤੇ ਲੈਣ ਲਈ ਆਉਂਦੀ ਹੈ ਅਤੇ ਆਪ ਜੀ ਦੀ ਚੰਗੇ ਸਲੀਕੇ ਨਾਲ ਆਓ—ਭਗਤ ਕਰਦੀ ਹੈ ਅਤੇ ਸਿੱਖ ਕੌਮ ਦੀ ਪਾਕਿਸਤਾਨ ਵਿਚ ਸਰਦਾਰੀ ਕਾਇਮ ਹੈ। ਹਿੰਦੂ ਹੁਕਮਰਾਨ ਤਾਂ ਹਵਾਈ ਅੱਡਿਆਂ ਉਤੇ ਸਿੱਖਾਂ ਦੀਆਂ ਤਲਾਸ਼ੀਆਂ ਲੈ ਕੇ ਜ਼ਲੀਲ ਵੀ ਕਰਦੇ ਹਨ ਅਤੇ ਕਈ ਵਾਰੀ ਝੂਠੇ ਕੇਸ ਦਰਜ਼ ਕਰਕੇ ਬੰਦੀ ਵੀ ਬਣਾ ਦਿੰਦੇ ਹਨ। ਵਾਜਪੇਈ ਦੀ ਫਿਰਕੂ ਹਕੂਮਤ ਤੋਂ ਕੋਈ ਚੰਗੀ ਉਮੀਦ ਨਹੀਂ ਕੀਤੀ ਜਾ ਸਕਦੀ। ਕਿਉਂਕਿ ਸਾਡੇ ਢਿੱਲੋਂ ਅਤੇ ਮਾਨ ਪ੍ਰੀਵਾਰ ਦੇ ਡੂੰਘੇ ਸਬੰਧ ਸਨ, ਉਹ ਮੰਨ ਗਏ ਅਤੇ ਇਡੀਆਂ ਨਹੀਂ ਆਏ।

ਉਨ੍ਹਾਂ ਕਿਹਾ ਕਿ ਸਿਰਕੱਢ ਲਿਆਕਤਮੰਦ ਬਾਹਰਲੇ ਮੁਲਕਾਂ ਦੇ ਸਿੱਖਾਂ ਦੀਆਂ ਕਾਲੀ ਸੂਚੀ ਤਾਂ ਇਨਾਂ ਨੇ ਸਿੱਖ ਕੌਮ ਨੂੰ ਇੱਸ ਸਾਜਿਸ਼ ਅਧੀਨ ਬਦਨਾਮ ਕਰਨ ਲਈ ਬਣਾਈ ਗਈ ਸੀ। ਹੁਣ ਜਦੋਂ ਕਾਲੀ ਸੂਚੀ ਵਿਚ ਜ਼ਬਰੀ ਪਾਏ ਗਏ ਸਿੱਖਾਂ ਨੁੰ ਕੋਈ ਵੀ ਕੌਮਾਂਤਰੀ ਸੰਸਥਾਂ ਜਾਂ ਹਿੰਦੁਤਵ ਕਾਨੂੰਨ ਅਪਰਾਧੀਪ ਸਾਬਤ ਕਰਨ ਵਿਚ ਅਸਫਲ ਹੋ ਗਏ ਅਤੇ ਸਿੱਖਾਂ ਦਾ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆਂ, ਸਵਿਟਜਰਲੈਂਡ, ਨਿਊਂਜੀਲੈਂਡ ਆਦਿ ਮੁਲਕਾਂ ਵਿਚ ਉਥੋਂ ਦੀਆਂ ਹਕੂਮਤਾਂ ਦੇ ਉਚ ਰੁਤਬਿਆਂ ਤੇ ਵਿਰਾਜ਼ਮਾਨ ਹਨ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਦੀਆਂ ਇਹ ਹਕੂਮਤਾਂ ਕਾਇਲ ਹਨ ਤਾਂ ਕੌਮਾਂਤਰੀ ਪ੍ਰਭਾਵ ਅਧੀਨ ਹੁਣ ਇਨਾਂ ਨੂੰ ਗੈਰ ਕਾਨੂੰਨੀ ਤੋਰ ਤੇ ਬਣਾਈ ਗਈ ਕਾਲੀ ਸੂਚੀ ਨੂੰ ਖਤਮ ਕਰਨਾ ਪਿਆ ਤਾਂ ਸਿੱਖ ਕੌਮ ਦੇ ਗੱਦਾਰ, ਸਿੱਖਾਂ ਨੂੰ ਕਾਲੀ ਸੂਚੀਆਂ ਵਿਚ ਪਾਉਣ ਵਾਲੇ ਬਾਦਲ ਦਲੀਏ, ਕਾਂਗਰਸੀ ਅਤੇ ਹੋਰ ਇਸ ਸੂਚੀ ਨੂੰ ਖਤਮ ਕਰਵਾਉਣ ਦੇ ਝੂਠੇ ਸਿਹਰੇ ਬੰਨਣ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਨਾਂ ਮੁੱਖ ਮੰਤਰੀਆਂ, ਡਿਪਟੀ ਮੁੱਖ ਮੰਤਰੀ, ਸੈਂਟਰ ਦੇ ਗ੍ਰਹਿ ਸਕੱਤਰ, ਕੈਬਿਨਟ ਸਕੱਤਰ, ਖੁਫੀਆ ਏਜ਼ਸੀ ਰਾਅ, ਆਈ.ਬੀ. ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਿਨਾਂ ਨੇ ਫਿਰਕੂ ਸੋਚ ਨੂੰ ਮੁੱਖ ਰੱਖਕੇ ਸਿੱਖ ਕੌਮ ਦੀਆਂ ਕਾਲੀ ਸੂਚੀਆਂ ਬਨਾਉਣ, ਉਨਾਂ ਨੁੰ ਅੱਤਵਾਦੀ, ਵੱਖਵਾਦੀ, ਗਰਮ ਦਲੀਏ, ਸ਼ਰਾਰਤੀ ਅਨੰਸਰ ਕਹਿ ਕੇ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ਾਂ ਕੀਤੀਆਂ। ਉਸ ਰਾਅ, ਆਈ.ਬੀ. ਅਤੇ ਸੁਰਖਿੱਆ ਸਲਾਹਕਾਰ ਦੇ ਵੱਡੇ ਬਜਟ ਆਡਿਟ ਹੀ ਨਹੀਂ ਕੀਤੇ ਜਾਂਦੇ। ਇਸ ਬਜਟ ਨੂੰ ਇਹ ਤਿੰਨੇ ਏਜੰਸੀਆਂ ਘੱਟ ਗਿਣਤੀ ਕੌਮਾਂ ਵਿਰੁੱਧ ਸਾਜਿਸ਼ਾਂ ਕਰਨ, ਉਨਾਂ ਨੂੰ ਬਦਨਾਮ ਕਰਨ ਅਤੇ ਉਨਾਂ ਉਤੇ ਜੁਲਮ ਕਰਨ ਲਈ ਵਰਤਦੇ ਆ ਰਹੇ ਹਨ। ਜਦੋਂ ਕਿ ਸਭ ਹੁਕਮਤਾਂ ਸੰਸਥਾਵਾਂ, ਪਾਰਟੀਆਂ ਪਾਰਲੀਮੈਂਟ ਦੇ ਅਧੀਨ ਹੁੰਦੀਆਂ ਹਨ। ਫਿਰ ਰਾਅ, ਆਈ.ਬੀ. ਅਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੂੰ ਪਾਰਲੀਮੈਂਟ ਦੇ ਅਧਿਕਾਰ ਖੇਤਰ ਤੋਂ ਬਾਹਰ ਕਿਉਂ ਰੱਖਿਆ ਗਿਆ ਅਤੇ ਇਨਾਂ ਦਾ ਬਜ਼ਟ ਆਡਿਟ ਕਿਉਂ ਨਹੀਂ ਕੀਤਾ ਜਾਂਦਾ।

ਸ੍ਰ. ਮਾਨ ਨੇ ਰਵਾਇਤੀ ਸਿੱਖ ਲੀਡਰਸਿ਼ਪ ਦੀ ਮੌਕਾਪ੍ਰਸਤੀ ਦੀਆਂ ਕਾਰਵਾਈਆਂ ਬਾਰੇ ਕਿਹਾ ਕਿ ਜੇਕਰ ਸਿੱਖ ਸਿਆਸਤ ਉਤੇ ਚੀਨ ਜਾਂ ਪਾਕਿਸਤਾਨ ਭਾਰੂ ਪੈ ਜਾਵੇ ਤਾਂ ਇਹ ਮੌਕਾਪ੍ਰਸਤੀ ਰਵਾਇਤੀ ਸਿੱਖ ਲੀਡਰਸਿ਼ਪ ਸਭ ਤੋਂ ਪਹਿਲਾਂ ਇਨਾਂ ਚਲੇ ਜਾਣਾ ਹੈ। ਲੰਮਾਂ ਸਮਾਂ ਅੰਗ੍ਰੇਜਾਂ ਦੇ ਗੁਲਾਮ ਰਹੇ, ਹੁਣ 72 ਸਾਲਾਂ ਤੋਂ ਹਿੰਦੁਤਵ ਦੀ ਗੁਲਾਮੀ ਚੱਲਦੀ ਆ ਰਹੀ ਹੈ। ਹੁਣ ਇਹ ਰਵਾਇਤੀ ਗੁਲਾਮਾਂ ਦੇ ਗੁਲਾਮ ਕਾਲੀ ਸੂਚੀ ਖਤਮ ਕਰਾਉਣ ਲਈ ਝੂਠੇ ਸਿਹਰੇ ਬੰਨਣ ਦੇ ਢਕੌਂਜ਼ ਕਰ ਰਹੇ ਹਨ। ਜਿਵੇਂ ਸਵਿਟਜਰਲੈਂਡ, ਰੂਸ ਆਦਿ ਤੋਂ ਸਰਦੀਆਂ ਵਿਚ ਮੁਰਗਾਬੀਆਂ ਅਤੇ ਹੋਰ ਪੰਛੀ ਇੰਡੀਆਂ ਆ ਜਾਂਦੇ ਹਨ ਅਤੇ ਗਰਮੀਆਂ ਸ਼ੁਰੂ ਹੋਣ ਤੇ ਉਹ ਫਿਰ ਵਾਪਿਸ ਚਲੇ ਜਾਂਦੇ ਹਨ, ਇਨਾਂ ਮੌਕਾਪ੍ਰਸਤ ਬਾਦਲ ਦਲੀਆਂ ਦੀ ਅੱਜ ਸਿਆਸਤ ਵਿਚ ਇਹੋ ਸਥਿਤੀ ਹੈ। ਬਾਦਲ ਦਲ, ਐਸ.ਜੀ.ਪੀ.ਸੀ. ਅਤੇ ਜੱਥੇਦਾਰ ਸਾਹਿਬਾਨ ਸਿੱਖ ਕੌਮ ਨੂੰ ਇਹ ਦੱਸਣ ਕਿ ਉਨਾਂ ਨੇ ਸਿੱਖ ਕੋਮ ਦੀ ਵਿਗੜੀ ਹਾਲਤ ਨੂੰ ਸਹੀ ਕਰਨ ਲਈ ਕੀ ਕੀਤਾ ਅਤੇ ਕੌਮੀ ਅਤੇ ਸਮਾਜ਼ੀ ਜੁੰਮੇਵਾਰੀਆਂ ਨੂੰ ਕਦੋਂ ਪੂਰਨ ਕੀਤਾ ?

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>