ਬਰਮਿੰਘਮ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪੀਠ (ਚੇਅਰ) ਦੀ ਸਥਾਪਨਾ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇੰਗਲੈਂਡ ਦੌਰੇ ‘ਤੇ ਪਹੁੰਚੇ। ਜਿੱਥੇ ਉਹਨਾਂ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਯਤਨਾਂ ਦੀ ਮਦਦ ਨਾਲ ਨਵੀਂ ਗੁਰੂ ਨਾਨਕ ਦੇਵ ਪੀਠ (ਚੇਅਰ) ਦੀ ਸਥਾਪਨਾ ਦਾ ਐਲਾਨ ਕੀਤਾ।। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਪੀਠ ਸਥਾਪਨਾ ਦਾ ਉਦੇਸ਼ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸਮਕਾਲੀ ਸੰਬੰਧ ‘ਤੇ ਵਿਸ਼ੇਸ਼ ਸਾਲਾਨਾ ਭਾਸ਼ਣ ਦਿੱਤਾ। ਬਰਮਿੰਘਮ ਯੂਨੀਵਰਸਿਟੀ ਅਤੇ ਕੌਂਸਲੇਟ ਆਫ਼ ਇੰਡੀਆ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਇਸ ਸਾਲਾਨਾ ਭਾਸ਼ਣ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਆਪਣੇ ਭਾਵਪੂਰਤ ਭਾਸ਼ਣ ਦੌਰਾਨ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਨਾਲ ਸੰਬੰਧਤ ਇਸ ਪੀਠ ਜ਼ਰੀਏ ਜਿੱਥੇ ਇਤਿਹਾਸਕ ਖੋਜ਼ ਕਾਰਜ ਹੋਣ ਦੀ ਸੰਭਾਵਨਾ ਹਰ ਦਮ ਬਣੀ ਰਹੇਗੀ, ਉੱਥੇ ਭਾਰਤੀ ਮੂਲ ਦੇ ਬਰਤਾਨਵੀ ਜੰਮਪਲ ਬੱਚਿਆਂ ਅਤੇ ਗੈਰ ਭਾਰਤੀ ਲੋਕਾਂ ਨੂੰ ਵੀ ਬਹੁਤ ਨੇੜੇ ਤੋਂ ਸ੍ਰੀ ਉਹਨਾਂ ਇਸ ਪੀਠ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਨਿਸ਼ਾਨਬੱਧ ਕਰਨ ਲਈ ਪ੍ਰੋਗਰਾਮਾਂ ਦੀ ਇਕ ਲੜੀ ਦਾ ਹਿੱਸਾ ਦੱਸਿਆ।

ਇਸ ਯੋਜਨਾ ਨੂੰ ਆਖਰੀ ਰੂਪ ਇਸ ਦੇ ਕੁਲਪਤੀ ਭਾਰਤੀ ਮੂਲ ਦੇ ਸਹਿਯੋਗੀ ਲੌਰਡ ਕਰਨ ਬਿਲੀਮੋਰੀਆ ਅਤੇ ਬਰਮਿੰਘਮ ਦੇ ਕੌਂਸਲ ਜਨਰਲ ਡਾਕਟਰ ਅਮਨ ਪੁਰੀ ਨੇ ਦਿੱਤਾ। ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨਵੀਂ ਪੀਠ ਲਈਸਾਲਾਨਾ ਪੰਜ ਸਾਲ ਦੇ ਲਈ 100,000 ਪੌਂਡ ਦਾ ਯੋਗਦਾਨ ਕਰਨ ਲਈ ਤਿਆਰ ਹੈ, ਜਿਸ ਦੀ ਪਹਿਲੀ ਕਿਸ਼ਤ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਰੋਹ ਮੌਕੇ ਅਦਾ ਕੀਤੀ ਜਾਵੇਗੀ। ਬਰਮਿਘੰਮ ਯੂਨੀਵਰਸਿਟੀ ਦੇ ਪ੍ਰੋ-ਵਾਇਸ ਚਾਂਸਲਰ ਪ੍ਰੋਫੈਸਰ ਰੌਬਿਨ ਮੈਸਨ ਨੇ ਕਿਹਾ ਕਿ ਭਾਰਤ ਸਰਕਾਰ ਪਹਿਲੇ 5 ਸਾਲ ਦੇ ਲਈ ਪੀਠ ਦਾ ਸਮਰਥਨ ਕਰੇਗੀ ਅਤੇ ਫਿਰ ਯੂਨੀਵਰਸਿਟੀ ਇਸ ਪੀਠ ਨੂੰ ਜਾਰੀ ਰੱਖੇਗੀ। ਇਸ ਸਮਾਗਮ ਦੌਰਾਨ ਬਰਤਾਨੀਆ ਭਰ ਵਿੱਚੋਂ ਪਹੁੰਚੀਆਂ ਅਹਿਮ ਹਸਤੀਆਂ ਵਿੱਚ ਇੰਗਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਰੁਚੀ ਘਨਸ਼ਿਆਮ, ਬੰਗਲਾਦੇਸ਼ ਹਾਈ ਕਮਿਸ਼ਨਰ ਸਾਈਦਾ ਮੁਨਾ ਤਸਨੀਮ, ਬਰਮਿੰਘਮ ਯੂਨੀਵਰਸਿਟੀ ਦੇ ਕੁਲਪਤੀ ਲੌਰਡ ਕਰਨ ਬਿਲੀਮੋਰੀਆ, ਸ੍ਰ: ਚਰਨਜੀਤ ਸਿੰਘ, ਡਿਪਟੀ ਹਾਈ ਕਮਿਸ਼ਨਰ ਆਫ਼ ਇੰਡੀਆ ਸਾਮੰਥਾ ਪਾਠੀਰਾਨਾ, ਨੀਨਾ ਗਿੱਲ (ਐੱਮ ਬੀ ਈ), ਪ੍ਰੋ: ਰੌਬਿਨ ਮੈਸਨ, ਸੰਦੀਪ ਵਰਮਾ, ਪ੍ਰੋ: ਨੈਟ ਪੁਰੀ, ਦੀਪਾਂਕਰ ਚਕਰਬਰਤੀ, ਮਿਸ਼ਨ ਮੋਦੀ ਦੇ ਇੰਟਰਨੈਸ਼ਨਲ ਕਨਵੀਨਰ ਪ੍ਰਵੇਸ਼ ਸ਼ੁਕਲਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>