ਭਾਰਤ ਤੇ ਪਾਕਿਸਤਾਨ ਸਰਕਾਰਾਂ ਸੰਗਤਾਂ ਦੇ ਦਰਸ਼ਨਾਂ ਲਈ ਸਰਲ ਕਨੂੰਨੀ ਪ੍ਰਕਿਰਿਆ ਬਣਾਉਣ – ਪੀਰ ਮੁਹੰਮਦ

 ਚੰਡੀਗੜ੍ – ਗੁਰਦੁਆਰਾ ਗੁਰ ਸਾਗਰ ਸਾਹਿਬ ਨੇੜੇ ਸੁਖਨਾ ਝੀਲ ਤੋਂ ਅੱਜ   ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜ ਰੌਜਾ ਵਿਸ਼ਾਲ ਗੁਰੂ ਮਾਨਿਉ ਗ੍ਰੰਥ ਨਗਰ ਕੀਰਤਨ  ਸ੍ਰੀ ਕਰਤਾਰਪੁਰ ਸਾਹਿਬ ਤੱਕ  ਬਾਅਦ ਦੁਪਹਿਰ ਸ਼ੁਰੂ ਹੋਇਆ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ  ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਕੱਢੇ ਜਾ ਰਹੇ ਇਸ ਅਲੌਕਿਕ ਨਗਰ ਕੀਰਤਨ ਦੀ ਸਮੁੱਚੀ ਦੇਖ ਰੇਖ ਸ੍ਰੌਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਕਰ ਰਹੇ ਸਨ ਜਿਸ ਵਿੱਚ ਹਜਾਰਾਂ ਸੰਗਤਾਂ ਬੀਬੀਆਂ ਬੱਚੇ ਬਜੁਰਗ ਵੱਡੀ ਗਿਣਤੀ  ਵਿੱਚ ਸ਼ਾਮਲ ਸਨ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ  8 ਸੈਕਟਰ 7 ਸੈਕਟਰ ਤੋ ਹੁੰਦਾ ਹੋਇਆ ਸੈਕਟਰ 49 ਗੁਰਦੁਆਰਾ ਚਰਨਕਮਲ ਸਾਹਿਬ ਤੋ ਬਾਅਦ ਗੁਰਦੁਆਰਾ ਅੰਬ ਸਾਹਿਬ ਪਹੁੰਚਿਆ । ਜਿਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰ. ਅਮਰਜੀਤ ਸਿੰਘ,  ਬਲਵਿੰਦਰ ਸਿੰਘ ਟੌਹੜਾ ਅਗਵਾਈ ਵਿੱਚ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਪੰਜ ਪਿਆਰਿਆਂ ਦਾ ਜੋਰਦਾਰ ਸਵਾਗਤ  ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਜਨਰਲ ਸਕੱਤਰ ਸ੍ਰੌਮਣੀ ਅਕਾਲੀ ਦਲ ( ਟਕਸਾਲੀ ) ਅਤੇ ਜਸਬੀਰ ਸਿੰਘ ਬੇਦੀ ਸਕੱਤਰ ਸ੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ  ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਅੱਜ ਰਾਤ ਚਮਕੌਰ ਸਾਹਿਬ ਵਿਸ਼ਰਾਮ ਕਰੇਗਾ ਤੇ ਕੱਲ ਰਾਤ ਸੁਲਤਾਨਪੁਰ ਲੋਧੀ ਪਹੁੰਚੇਗਾ ਜਿਥੌ ਅੱਗੇ ਜਲੰਧਰ ਹੁੰਦਾ ਹੋਇਆ ਗੁਰਦੁਆਰਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਪਹੁੰਚੇ ਗਾ ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਨਗਰ ਕੀਰਤਨ ਨੂੰ ਜਾਣ ਦੀ ਮਨਜੂਰੀ ਨਾ ਮਿਲਣ ਕਰਕੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਭਾਰਤ ਵਾਲੇ ਪਾਸਿਉ ਹੀ ਕਰਤਾਰਪੁਰ ਕੌਰੀਡੋਰ ਤੋ ਕੀਤੇ ਜਾਣਗੇ । ਇਸ ਨਗਰ ਕੀਰਤਨ ਵਿੱਚ ਸ੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਵਾਈਸ ਚੇਅਰਮੈਨ ਭਾਈ ਤੇਜਸਵਰ ਸਿੰਘ ਗੋਬਿੰਦ,  ਕਰਤਾਰ ਆਸਰਾ ਟਰੱਸਟ ਦੀ ਚੇਅਰਪਰਸਨ ਬੀਬਾ ਚਰਨਕਮਲ ਕੌਰ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ , ਸ੍ਰੀ ਸਤਪਾਲ ਜੈਨ ਸਾਬਕਾ ਮੈਬਰ ਪਾਰਲੀਮੈਂਟ ਚੰਡੀਗੜ੍ਹ,  ਸਾਬਕਾ ਕੌਂਸਲਰ ਗੋਰਾ ਕੰਗ,  ਸਾਹਿਬ ਕੌਰ , ਸੁੱਖੀ ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸੰਤ  ਬਾਬਾ ਪ੍ਰਿਤਪਾਲ ਸਿੰਘ ਨੇ ਕਰਤਾਰਪੁਰ ਸਾਹਿਬ ਲਾਘੇ ਦੇ ਖੁੱਲਣ ਦਾ ਜਿਥੇ ਸਵਾਗਤ ਕੀਤਾ ਉਥੇ ਨਾਲ ਹੀ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਮਿਲ ਬੈਠਕੇ ਸੰਗਤਾ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਕਨੂੰਨੀ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਹੁਣ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੌਰੀਡੋਰ ਤੋਂ ਹੀ ਦਰਸ਼ਨ ਕਰਕੇ ਵਾਪਸ ਪਰਤਣਗੀਆਂ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>