ਭਾਰਤ ਵਿਚ ਪ੍ਰਵਾਸੀ, ਸਟਰੀਟ ਫੂਡ ਖਾਣ ਸਮੇਂ ਕੀ ਧਿਆਨ ਰੱਖਣ?

ਯੂ.ਐਨ.ਓ. ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿਚ ਹਰ ਰੋਜ਼ 25 ਕਰੋੜ ਦੇ ਲਗਭਗ ਸਟਰੀਟ ਫੂਡ (ਢਾਬੇ, ਖੋਖੇ, ਰੇਹੜੀਆਂ, ਛੋਟੇ ਰੈਸਟੋਰੈਂਟ) ਖਾਂਦੇ ਹਨ।

ਸਟਰੀਟ ਫੂਡ ਅਸਾਨੀ ਨਾਲ ਮਿਲ ਜਾਂਦਾ ਹੈ। ਬਹੁਤ ਸਮਾਂ ਇੰਤਜ਼ਾਰ ਕਰਨਾ ਨਹੀਂ ਪੈਂਦਾ, ਆਪਣੀ ਮਰਜ਼ੀ ਦਾ ਭੋਜਨ ਮਿਲ ਸਕਦਾ ਹੈ। ਸਸਤਾ ਹੁੰਦਾ ਹੈ ਕਿਤੇ ਵੀ ਬੈਠ ਕੇ ਖਾਧਾ ਜਾ ਸਕਦਾ ਹੈ। ਟਿਪ ਦੇਣ ਦੀ ਵੀ ਮਜ਼ਬੂਰੀ ਨਹੀਂ ਹੁੰਦੀ ਅਤੇ ਆਮ ਤੌਰ ’ਤੇ ਭੋਜਨ ਤਾਜ਼ਾ ਹੁੰਦਾ ਹੈ।

ਪ੍ਰੰਤੂ ਸਟਰੀਟ ਫੂਡ ਕਈ ਵਾਰ ਮੁਕਾਬਲੇਬਾਜ਼ੀ ਕਾਰਨ ਹਲਕੇ, ਘਟੀਆ, ਬਹੇ ਭੋਜਨ ਪਦਾਰਥ ਵਰਤਦੇ ਹਨ, ਸਫਾਈ ਪੱਖੋਂ ਮਿਆਦੀ ਨਹੀਂ ਹੋ ਸਕਦਾ, ਇਥੋਂ ਤਕ ਕਿ ਸਟਰੀਟ ਫੂਡ ਸ਼ਾਪ ਉੱਤੇ ਕੰਮ ਕਰਨ ਵਾਲੇ ਕਰਿੰਦੇ ਵੀ ਸਫਾਈ ਪੱਖੋਂ ਕੋਰੇ ਹੁੰਦੇ ਹਨ।

ਵਿਸ਼ਵ ਦੇ ਅਨੇਕਾ ਮੁਲਕਾਂ ਵਿਚ ਪੰਜਾਬੀ ਰਹਿੰਦੇ ਹਨ। ਬਹੁਤੇ ਪੰਜਾਬੀ ਆਪਣੀ ਜਨਮ ਭੂਮੀ ਵਿਚ ਫੇਰੀ ਮਾਰਦੇ ਰਹਿੰਦੇ ਹਨ। ਆਮ ਤੌਰ ’ਤੇ ਪੰਜਾਬੀ ਦਿੱਲੀ ਹਵਾਈ ਅੱਡੇ ਰਾਹੀਂ ਭਾਰਤ ਆਉਂਦੇ ਹਨ ਅਤੇ ਸੜਕ ਰਾਹੀਂ ਪੰਜਾਬੀ ਦਾਖਲ ਹੁੰਦੇ ਹਨ।

ਸਫਰ ਵਿਚ ਥੱਕੇ ਹੋਏ ਹੁੰਦੇ ਹਨ। ਭੁੱਖ ਲੱਗੀ ਹੁੰਦੀ ਹੈ ਆਦਿ ਰਸਤੇ ਵਿਚ ਸਥਿਤ ਸਟਰੀਟ ਫੂਡ ਦਾ ਸੇਵਨ ਕਰਦੇ ਹਨ। ਜਾਣਕਾਰੀ ਅਨੁਸਾਰ ਕਾਫੀ ਪ੍ਰਵਾਸੀ ਰਸਤੇ ਵਿਚ ਸਟਰੀਟ ਫੂਡ ਖਾਣ ਨਾਲ ਬਿਮਾਰ ਹੋ ਜਾਂਦੇ ਹਨ ਅਤੇ ਟਰਿਪ ਦਾ ਅਨੰਦ ਖਰਾਬ ਹੋ ਜਾਂਦਾ ਹੈ।

ਅਸਲ ਵਿਚ ਪ੍ਰਵਾਸੀਆਂ ਦੇ ਪੇਟ ਇਕ ਖਾਸ ਤਰ੍ਹਾਂ ਦੇ ਖਾਣੇ ਨੂੰ ਹਜ਼ਮ ਕਰਨ ਲਈ ਸਮਰਥ ਹੁੰਦਾ ਹੈ ਅਤੇ ਤੇਜ਼ਾਬੀ, ਬਾਸੀ, ਮਸਾਲੇਦਾਰ ਭੋਜਨ ਅਨੁਸਾਰ ਢਲਿਆ ਨਹੀਂ ਹੁੰਦਾ ਅਤੇ ਪੇਟ ਵਿਚ ਗੜਬੜੀ ਕਰਦਾ ਹੈ। ਪੇਟ ਨੂੰ ਇਸ ਤਰ੍ਹਾਂ ਦੇ ਭੋਜਨ ਖਾਣ ਲਈ ਢਾਲਣ ਲਈ ਕੁਝ ਸਮਾਂ ਲੱਗੇਗਾ।

ਪ੍ਰਵਾਸੀਆਂ ਲਈ ਸਟਰੀਟ ਫੂਡ ਦੇ ਨੁਕਸਾਨਾਂ ਤੋਂ ਬਚਣ ਲਈ ਕੁਝ ਸੁਝਾਵ ਹਨ। ਇਹ ਸੁਝਾਵ ਹਰ ਥਾਂ, ਹਰ ਵਿਅਕਤੀ ਲਈ ਹਨ, ਜਿਨ੍ਹਾਂ ਨੂੰ ਆਪਣੇ ਦੇਸ਼ ਵਿਚ ਜਾਂ ਪ੍ਰਦੇਸਾਂ ਵਿਚ ਸਟਰੀਟ ਫੂਡ ਖਾਣੇ ਪੈਂਦੇ ਹਨ।

ਸੁਝਾਵ :

1.    ਕਿਸੇ ਵੀ ਸਟਰੀਟ ਫੂਡ ਸ਼ਾਪ ਤੋਂ ਭੋਜਨ ਖਾਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਘੋਖ ਕਰੋ ਅਤੇ ਚੈਕ ਕਰੋ ਕੀ ਇਥੇ ਮਿਆਰੀ ਭੋਜਨ ਉਪਲਬਧ ਹੈ।

2.    ਇਹ ਵੇਖੋ ਕਿ ਇਸ ਸ਼ਾਪ ਵਿਚ ਕਿੰਨੀ ਕੁ ਭੀੜ ਹੈ ਅਤੇ ਕਿਸੇ ਵਰਗ ਦੇ ਲੋਕ ਖਾਣਾ ਖਾ ਰਹੇ ਹਨ ਕੀ ਉਹ ਤੁਹਾਨੂੰ ਆਪਣੇ ਵਰਗੇ ਲਗਦੇ ਹਨ।

3.    ਉਸਸ਼ਾਪ ਨੂੰ ਪਹਿਲ ਦੇਵੋ ਜਿਥੇ ਲੋਕਲ ਵਸੋ, ਔਰਤਾਂ ਅਤੇ ਬੱਚੇ ਭੋਜਨ ਖਾਣ ਆ ਰਹੇ ਹਨ।

4.    ਸਟਰੀਟ ਫੂਡ ਸ਼ਾਪ ਦੀ ਅੰਦਰਲੀ ਸਫਾਈ ਬਾਹਰਲਾ ਸਾਫ ਵਾਤਾਵਰਣ ਸ਼ਾਪ ਵਿਚ ਕਰਿੰਦਿਆਂ ਦੀ ਸਫਾਈ, ਸ਼ਾਪ ਦੇ ਆਸ-ਪਾਸ ਗੰਦ ਨਾ ਹੋਵੇ, ਸ਼ਾਪ ਬਚੇ ਹੋਏ ਭੋਜਨ ਦੀ ਕਿਵੇਂ ਸੰਭਾਲ ਕਰਦਾ ਹੈ, ਭਾਂਡੇ ਕਿਵੇਂ ਸਾਫ ਕੀਤੇ ਜਾ ਰਹੇ ਹਨ, ਕਿਤੇ ਜੁਠਿਆ ਭਾਂਡਿਆਂ ਉੱਤੇ ਮੱਖੀਆਂ ਆਦਿ ਤਾਂ ਨਹੀਂ ਹਨ। ਬਿਮਾਰੀਆਂ ਤੋਂ ਬਚਣ ਲਈ ਸਫਾਈ ਅਤਿਅੰਤ ਜ਼ਰੂਰੀ ਹੈ।

5.    ਕੁਕਡ ਭੋਜਨ ਦਾ ਇਕ ਵਿਸ਼ਵ ਵਿਆਪੀ ਇਕ ਸੁਨਿਹਰੀ ਅਸੂਲ ਹੈ ਜੋ ਹਰ ਸਮੇਂ ਹਰ ਥਾਂ ਲਾਗੂ ਹੁੰਦਾ ਹੈ। ਕੁਕਡ ਫੂਡ ਕੇਵਲ 4 ਡਿਗਰੀ ਸੈਂਟਗਰੇਡ ਤੋਂ ਘਟ ਅਤੇ 60 ਡਿਗਰੀ ਸੈਂਟੀਗਰੇਡ ਤਾਪਮਾਨ ਵਿਚ ਹੀ ਸੁਰੱਖਿਅਤ ਹੁੰਦਾ ਹੈ। ਇਨ੍ਹਾਂ ਦੋਵਾਂ ਤਾਪਮਾਨਾਂ ਦੇ ਵਿਚਕਾਰਲਾ ਤਾਪਮਾਨ ਕੁਝ ਖਤਰੇ ਵਾਲਾ ਮੰਨਿਆ ਜਾਂਦਾ ਹੈ। ਭੋਜਨ ਨੂੰ ਐਵੇਂ ਕਮਰੇ ਦੇ ਤਾਪਮਾਨ ਉੱਤੇ ਰੱਖਣ ਕਾਰਨ ਜਰਮ ਆਦਿ ਪੈਦਾ ਹੋ ਜਾਂਦੇ ਹਨ। ਕਦੇ ਵੀ ਬਾਹਰ ਰੱਖਿਆ ਹੋਇਆ ਕੁਕਡ ਭੋਜਨ ਨਾ ਖਾਵੋ, ਸਟਰੀਟ ਫੂਡ ਸ਼ਾਪ ਉੱਤੇ ਤਾਜ਼ਾ ਤਿਆਰ ਹੋਇਆ ਭੋਜਨ ਹੀ ਖਾਵੋ। ਇਹ ਨਿਯਮ ਘਰਾਂ ਵਿਚ ਵੀ ਸਾਰਥਿਕ ਹੈ।

6.    ਚੈਕ ਕਰੋ ਕਿ ਭੋਜਨ ਪਰੋਸਨ ਵਾਲਾ ਕਰਿੰਦਾ ਹੋਰ ਕੀ-ਕੀ ਕੰਮ ਕਰ ਰਿਹਾ ਹੈ। ਉਸ ਵੱਲੋਂ ਭਾਂਡੇ ਸਾਫ ਕਰਨ, ਪੈਸੇ ਦੇ ਲੈਣ ਦੇਣ ਕਰਨ ਯੋਗ ਨਹੀਂ ਹੈ।

7.    ਵਰਤੇ ਜਾ ਰਹੇ ਬਰਤਨ, ਪਲੇਟਾਂ, ਗਿਲਾਸ, ਕੌਲੀਆਂ ਅਤੇ ਚਮਚੇ ਕਿਸ ਤਰ੍ਹਾਂ ਸਾਫ ਕੀਤੇ ਜਾ ਰਹੇ ਹਨ, ਕਿਤੇ ਗੰਦੇ ਹੱਥਾਂ ਨਾਲ ਤਾਂ ਨਹੀਂ।

8.    ਸ਼ਾਪ ਉੱਤੇ ਵਰਤਿਆ ਜਾ ਰਿਹਾ ਪਾਣੀ ਸੁਰੱਖਿਅਕ ਹੈ ਜਾਂ ਨਹੀਂ, ਭਾਰਤ ਵਿਚ ਟੋਪ ਵਾਟਰ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

9.    ਸਟਰੀਟ ਫੂਡ ਸ਼ਾਪ ਵਿਚ ਪਹਿਲਾ ਕਟਿਆ ਹੋਇਆ ਸਲਾਦ, ਚਟਨੀ, ਸਾਸ, ਬਰਫ ਅਤੇ ਮਾਸਾਹਾਰੀ ਭੋਜਨ ਖਾਣ ਤੋਂ ਸੰਕੋਚ ਕਰੋ।

10.    ਵੇਖੋ ਸਟਰੀਟ ਫੂਡ ਸ਼ਾਪ ਵਿਚ ਖਾਣਾ ਸ਼ੈਡ ਹੇਠਾਂ ਬਣ ਰਿਹਾ ਹੈ, ਖੁੱਲੇ ਵਿਚ ਤਾਂ ਨਹੀਂ।

11.    ਸਟਰੀਟ ਫੂਡ ਸ਼ਾਪ ਵਿਚ ਸਵੇਰੇ-ਸਵੇਰੇ ਭੋਜਨ ਜ਼ਿਆਦਾ ਸੁਰੱਖਿਅਤ ਹੁੰਦਾ ਹੈ। ਸ਼ਾਪ ਬੰਦ ਹੋਣ ਸਮੇਂ ਕਦੇ ਵੀ ਭੋਜਨ ਨਾ ਕਰੋ। ਇਸ ਸਮੇਂ ਭੋਜਨ ਦੀ ਮਿਆਰੀ ਨਹੀਂ ਹੁੰਦਾ।

12.    ਕਦੇ ਵੀ ਪਹਿਲਾਂ ਕਟੇ ਹੋਏ ਫਲ ਨਾ ਖਾਵੋ, ਕੋਸ਼ਿਸ਼ ਕਰੋ ਕਿ ਛਿਲੜ ਵਾਲੇ ਫਲ ਜਿਵੇਂ ਕੇਲਾ, ਸੰਗਤਰਾ, ਲੀਚੀ ਆਦਿ ਹੀ ਖਾਵੋ।

13    ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਕੋਸੇ ਪਾਣੀ ਸਾਬਣ ਨਾਲ ਸਾਫ ਕਰੋ, ਖਾਣਾ ਖਾਣ ਤੋਂ ਬਾਅਦ ਹੱਥ ਧੋ ਕੇ ਐਂਟੀਬੋਕੈਟਰੀਅਲ ਜੈਲ ਲਵੋ।

14.    ਆਪਣੇ ਨਾਲ ਡਾਕਟਰ ਦੀ ਸਲਾਹ ਨਾਲ ਪਰੋਬਾਇਟਿਕਸ ਲੈ ਜਾਵੋ। ਖਾਣਾ ਖਾਣ ਤੋਂ ਬਾਅਦ ਇਨ੍ਹਾਂ ਦਾ ਸੇਵਨ ਕਰੋ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>