1989 ਵਿਚ ਸਾਡੇ ਨਾਲ ਚੋਣ ਸਮਝੌਤਾ ਹੋਣ ਦੀ ਬਦੌਲਤ ਸ੍ਰੀ ਗੁਜਰਾਲ ਐਮ.ਪੀ. ਬਣੇ, ਪਰ ਸਾਡੀ ਗੱਲ ਕਰਨ ਦੀ ਬਜਾਇ ਹਿੰਦੂਤਵ ਬੋਲੀ ਹੀ ਬੋਲਦੇ ਰਹੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਆਈ.ਕੇ. ਗੁਜਰਾਲ ਸਾਡੇ ਦੀ ਤਰ੍ਹਾਂ ਪੱਛਮੀ ਪਾਕਿਸਤਾਨ ਤੋਂ ਸਨ, ਬੇਸ਼ੱਕ ਉਹ ਇਕ ਨੇਕ ਇਨਸਾਨ ਸਨ । ਪਰ 1989 ਵਿਚ ਸਾਡੇ ਨਾਲ ਹੋਏ ਚੋਣ ਸਮਝੋਤੇ ਦੀ ਬਦੌਲਤ ਹੀ ਉਹ ਪਹਿਲੀ ਵਾਰ ਲੋਕ ਸਭਾ ਜਲੰਧਰ ਤੋਂ ਜਿੱਤੇ ਸਨ । ਉਸ ਸਮੇਂ ਸ. ਕਿਰਪਾਲ ਸਿੰਘ ਵੀ ਸਾਡੇ ਸਮਝੋਤੇ ਅਨੁਸਾਰ ਅੰਮ੍ਰਿਤਸਰ ਤੋਂ ਜਿੱਤੇ ਸਨ । ਪਰ ਸ੍ਰੀ ਗੁਜਰਾਲ ਹਮੇਸ਼ਾਂ ਹਿੰਦੂਤਵ ਸੋਚ ਦਾ ਹੀ ਪੱਖ ਪੂਰਦੇ ਰਹੇ । ਸਰਹੱਦੀ ਸੂਬੇ ਪੰਜਾਬ ਅਤੇ ਸਿੱਖ ਕੌਮ ਲਈ ਕਦੀ ਵੀ ਉਨ੍ਹਾਂ ਨੇ ਦ੍ਰਿੜਤਾ ਨਾਲ ਸਟੈਂਡ ਨਹੀਂ ਲਿਆ । ਇਥੋਂ ਤੱਕ ਵਜ਼ੀਰ-ਏ-ਆਜ਼ਮ ਬਣਨ ਤੇ ਸਾਨੂੰ ਗਰਮਦਲੀਏ, ਵੱਖਵਾਦੀ, ਸਰਾਰਤੀ ਅਨਸਰ ਅਤੇ ਅੱਤਵਾਦੀ ਗਰਦਾਨਣ ਵਿਚ ਹਿੰਦੂਤਵ ਸੋਚ ਉਤੇ ਹੀ ਅਮਲ ਕਰਦੇ ਰਹੇ। ਜੇਕਰ ਉਨ੍ਹਾਂ ਨੇ ਪੰਜਾਬ ਵਰਗੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਸੂਬੇ ਅਤੇ ਸਿੱਖ ਕੌਮ ਦੀ ਗੱਲ ਹੀ ਨਹੀਂ ਸੀ ਕਰਨੀ, ਫਿਰ ਉਨ੍ਹਾਂ ਨੇ ਸਾਡੇ ਨਾਲ ਚੋਣ ਸਮਝੋਤਾ ਕਿਉਂ ਕੀਤਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਜਮਾਤਾਂ ਵੱਲੋਂ ਬੀਤੇ ਦਿਨੀਂ ਸ੍ਰੀ ਆਈ.ਕੇ. ਗੁਜਰਾਲ ਦੇ 100ਵੀਂ ਜਨਮ ਸਤਾਬਦੀ ਦਾ ਸਮਾਗਮ ਕਰਨ ਉਤੇ ‘ਗੁਜਰਾਲ ਡਾਕਟਰੀਨ’ ਦੀ ਗੱਲ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇੰਗਲੈਡ ਦੀ ਮਹਾਰਾਣੀ ਅਲਿਜਾਬੈਥ-2 ਸਾਊਂਥ ਏਸੀਆਂ ਦੇ ਦੌਰੇ ਤੇ ਸਨ ਅਤੇ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਸਨ ਤਾਂ ਕਿ ਬਲਿਊ ਸਟਾਰ ਦੇ ਜਖ਼ਮੀ ਸਿੱਖ ਮਨਾਂ ਨੂੰ ਕੁਝ ਰਾਹਤ ਹੋ ਸਕੇ ਅਤੇ ਉਹ ਹਮਦਰਦੀ ਪ੍ਰਗਟਾ ਸਕਣ । ਲੇਕਿਨਂ ਸ੍ਰੀ ਗੁਜਰਾਲ ਨੇ ਕਿਹਾ ਸੀ ਕਿ ਮਹਾਰਾਣੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾਣਾ ਚਾਹੀਦਾ । ਕਿਉਂਕਿ 1984 ਵਿਚ ਮਰਹੂਮ ਇੰਦਰਾ ਗਾਂਧੀ ਨੇ ਹਿੰਦੂ ਨੀਤੀ ਅਧੀਨ ਸਟੇਟਲੈਸ ਸਿੱਖਾਂ ਉਤੇ ਤਿੰਨ ਮੁਲਕਾਂ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫੌLਜਾਂ ਨੇ ਇਹ ਮਨੁੱਖਤਾ ਵਿਰੋਧੀ ਹਮਲਾ ਕੀਤਾ ਸੀ । ਹਿੰਦੂ ਹੁਕਮਰਾਨ ਇਹ ਨਹੀਂ ਸਨ ਚਾਹੁੰਦੇ ਕਿ ਮਹਾਰਾਣੀ ਦੇ ਦਰਬਾਰ ਸਾਹਿਬ ਆਉਣ ਤੇ ਉਸ ਸਮੇਂ ਫ਼ੌਜ, ਤੋਪਾ, ਹੈਲੀਕਪਟਰਾਂ ਅਤੇ ਤਿੰਨ ਮੁਲਕਾਂ ਦੀਆਂ ਫ਼ੌਜਾਂ ਵੱਲੋਂ ਕੀਤੇ ਨੁਕਸਾਨ ਦੀ ਮਹਾਰਾਣੀ ਨੂੰ ਜਾਣਕਾਰੀ ਮਿਲੇ । ਜਦੋਂਕਿ ਮਹਾਰਾਣੀ ਖੁਦ ਅਤੇ ਸਿੱਖ ਕੌਮ ਵੀ ਇਹ ਇੱਛਾ ਰੱਖਦੀ ਸੀ ਕਿ ਉਹ ਦਰਬਾਰ ਸਾਹਿਬ ਪਹੁੰਚਣ ਤੇ ਸਿੱਖ ਸੋਚ ਨਾਲ ਹਮਦਰਦੀ ਪ੍ਰਗਟ ਕਰਨ ।

ਉਪਰੋਕਤ ਸਤਾਬਦੀ ਸਮਾਗਮ ਸਮੇਂ ਗੁਜਰਾਲ ਡਾਕਟਰੀਨ ਦੀ ਗੱਲ ਕਰਦੇ ਹੋਏ ਸ੍ਰੀ ਗੁਜਰਾਲ ਦੀ ਸਖਸ਼ੀਅਤ ਨੂੰ ਗੁੰਮਰਾਹਕੁੰਨ ਢੰਗਾਂ ਰਾਹੀ ਉਭਾਰਨ ਦੀ ਕੋਸ਼ਿਸ਼ ਕੀਤੀ ਗਈ । ਕਿਉਂਕਿ ਹਿੰਦੂਤਵ ਹੁਕਮਰਾਨ ਅਮਰੀਕਾ ਦੀ ਸੂਪਰ ਪਾਵਰ ਦੀ ਤਰ੍ਹਾਂ ਆਪਣੇ-ਆਪ ਨੂੰ ਉਭਾਰਨਾ ਚਾਹੁੰਦੇ ਸਨ । ਅਮਰੀਕਾ ਦੇ ਪ੍ਰੈਜੀਡੈਟ ਮੁਨਰੋ ਨੇ ਅਮਰੀਕਾ ਦੀ ਸੁਰੱਖਿਆ ਸੰਬੰਧੀ ਇਕ ਨੀਤੀ ਬਣਾਈ ਸੀ ਜਿਸ ਅਨੁਸਾਰ ਯੂਰਪ ਦਾ ਕੋਈ ਵੀ ਮੁਲਕ ਐਟਲਾਂਟਿਕ ਸਮੁੰਦਰ ਵਿਚ ਨਹੀਂ ਸੀ ਦਾਖਲ ਹੋ ਸਕਦਾ । ਜਿਸਨੇ ਸਦਾ ਲਈ ਅਮਰੀਕਾ ਨੂੰ ਸੁਰੱਖਿਅਤ ਕੀਤਾ । ਇਹ ਨੀਤੀ ਬਾਅਦ ਵਿਚ ਕੌਮਾਂਤਰੀ ਪੱਧਰ ਤੇ ਮੁਨਰੋ ਡਾਕਟਰੀਨ ਦੇ ਨਾਮ ਨਾਲ ਮਸਹੂਰ ਹੋਈ । ਲੇਕਿਨ ਗੁਜਰਾਲ ਡਾਕਟਰੀਨ ਦਾ ਨਾ ਕੋਈ ਆਧਾਰ ਹੈ । ਕਿਉਂਕਿ ਜਦੋਂ ਅਜਿਹਾ ਸੋਚਿਆ ਗਿਆ ਤਾਂ ਨੇਪਾਲ, ਭੁਟਾਨ, ਬਰਮਾ, ਸ੍ਰੀ ਲੰਕਾਂ ਆਦਿ ਮੁਲਕਾਂ ਨੂੰ ਤਾਂ ਇਸ ਨੀਤੀ ਦਾ ਹਿੱਸਾ ਬਣਾਇਆ ਗਿਆ ਲੇਕਿਨ ਕਾਉਮਨਿਸਟ-ਚੀਨ ਅਤੇ ਇਸਲਾਮਿਕ-ਪਾਕਿਸਤਾਨ ਨਾਲ ਕੋਈ ਗੱਲ ਨਾ ਕੀਤੀ ਗਈ । ਜਦੋਂਕਿ ਇਹ ਦੋਵੇ ਵੱਡੇ ਪ੍ਰਮਾਣੂ ਸਾਡੇ ਗੁਆਂਢੀ ਮੁਲਕ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਜਰਾਲ ਡਾਕਟਰੀਨ ਦੀ ਮੌਕਾਪ੍ਰਸਤੀ ਨੀਤੀ ਦਾ ਕੋਈ ਸਤਿਕਾਰ ਨਹੀਂ । ਕਿਉਂਕਿ ਇਸ ਮੌਕਾਪ੍ਰਸਤੀ ਵਾਲੇ ਅਮਲ ਨੇ ਪੰਜਾਬੀਆਂ, ਪੰਜਾਬ ਅਤੇ ਸਿੱਖ ਕੌਮ ਦੇ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੀ ਗੱਲ ਨਹੀਂ ਸੀ ਕੀਤੀ ਗਈ ।

ਸ. ਮਾਨ ਨੇ ਇਹ ਵੀ ਕਿਹਾ ਕਿ ਜੋ ਬੀਤੇ ਸਤਾਬਦੀ ਸਮਾਗਮ ਵਿਚ ਇਹ ਗੱਲ ਉਭਰਕੇ ਸਾਹਮਣੇ ਆਈ ਹੈ ਕਿ 1984 ਦੇ ਕਤਲੇਆਮ ਸਮੇਂ ਫ਼ੌਜ ਨੂੰ ਤੁਰੰਤ ਬੈਰਕਾਂ ਵਿਚੋਂ ਬਾਹਰ ਕੱਢਕੇ ਜ਼ਿੰਮੇਵਾਰੀ ਨਿਭਾਉਣ ਦੇ ਜੋ ਹੁਕਮ ਦੇਣੇ ਬਣਦੇ ਸਨ, ਉਹ ਸਿੱਖ ਕੌਮ ਦਾ ਕਤਲੇਆਮ ਕਰਨ ਦੀ ਇਕ ਸਾਜ਼ਿਸ ਅਧੀਨ ਨਹੀਂ ਦਿੱਤੇ ਗਏ ਤਾਂ ਕਿ ਕਾਤਲ ਟੋਲੀਆ ਨੂੰ ਮਨੁੱਖਤਾ ਵਿਰੋਧੀ ਕਤਲੇਆਮ ਕਰਨ ਦੀ ਖੁੱਲ੍ਹ ਮਿਲ ਸਕੇ । ਇਸ ਆਏ ਸੱਚ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਅਤੇ ਕਾਂਗਰਸੀ ਮੁੱਖ ਤੌਰ ਤੇ ਕਤਲੇਆਮ ਦੇ ਦੋਸ਼ੀ ਹਨ । ਇਸਦਾ ਕੌਮਾਂਤਰੀ ਪੱਧਰ ਤੇ ਗੱਲ ਉਠਾਉਦੇ ਹੋਏ ਕੌਮਾਂਤਰੀ ਕਾਨੂੰਨਾਂ ਅਨੁਸਾਰ ਕਾਤਲਾਂ ਨੂੰ ਸਜ਼ਾਵਾਂ ਮਿਲਣੀਆ ਚਾਹੀਦੀਆ ਹਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>