ਵਾਸ਼ਿੰਗਟਨ ਦੇ ਸਿੱਖ ਇੰਡੀਆ ਵਿੱਚ 100 ਪਵਿੱਤਰ ਜੰਗਲ ਲਗਾਉਣਗੇ

ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਈਕੋਸਿੱਖ ਸੰਸਥਾ ਵੱਲੋਂ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਦੇ ਕਾਰਜ ਦਾ ਸਮਰਥਨ ਦੇਣ ਦਾ ਕਦਮ ਚੁਕਿਆ।  ਈਕੋਸਿੱਖ ਦੇ 7 ਵੇਂ ਗਾਲਾ ਡਿਨਰ ਸਮਾਗਮ ਵਿੱਚ 250 ਤੋਂ ਵੱਧ ਲੋਕ ਸ਼ਾਮਲ ਹੋਏ ਅਤੇ ਸੰਗਠਨ ਦੀ ਦਸਵੀਂ ਵਰ੍ਹੇਗੰਡ ਮਨਾਉਂਦਿਆਂ ਪੰਜਾਬ ਅਤੇ ਵਿਸ਼ਵ ਦੇ ਹੋਰ ਥਾਵਾਂ ਤੇ ਜੰਗਲ ਲਗਾ ਕੇ ਮੌਸਮੀ ਤਬਦੀਲੀ ਦਾ ਮੁਕਾਬਲਾ ਕਰਨ ਲਈ ਇਸ ਸੰਸਥਾ ਦੇ ਏਜੰਡੇ ਦਾ ਸਮਰਥਨ ਕੀਤਾ।  ਮਹਿਮਾਨਾਂ ਨੇ ਬੜੇ ਉਤਸ਼ਾਹ ਨਾਲ ਦਾਨ ਦਿੱਤਾ।

ਈਕੋਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਦੇ ਸਨਮਾਨ ਵਿੱਚ 10 ਲੱਖ ਰੁੱਖ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ ਅਤੇ ਇਹ 550 ਦੇਸੀ ਜਾਤੀ ਦੇ ਰੁੱਖਾਂ ਦੇ ਮਿਨੀ ਜੰਗਲ ਲਗਾਏ ਜਾ ਰਹੇ ਹਨ। ਇਸਨੇ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਦਿੱਲੀ, ਜੰਮੂ ਅਤੇ ਚੰਡੀਗੜ੍ਹ ਵਿਚ 120 ਜੰਗਲ ਪਿਛਲੇ ਦਸ ਮਹੀਨਿਆਂ ਚ ਲਗਾਏ ਹਨ।

ਐਫੋਰੈਸਟ ਦੇ ਸ਼ੁਭੇਂਦੂ ਸ਼ਰਮਾ ਨੇ ਆਪਣੇ ਸੂਝਵਾਨ ਭਾਸ਼ਣ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਤਰਲੋਕ ਸਿੰਘ ਚੁੱਘ ਦੇ ਮਜ਼ਾਕ ਭਰੇ ਚੁਟਕਲਿਆਂ ਨੇ ਲੋਕਾਂ ਨੂੰ ਮੋਹਿਆ। ਡੱਲਾਸ, ਟੈਕਸਾਸ ਦੀ ਇਕ ਗਾਇਕਾ ਗੁਰਲੀਨ ਕੌਰ ਨੇ ਸ਼ਾਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਸ਼ਬਦ ‘ਪਵਨ ਗੁਰੂ, ਪਾਣੀ ਪਿਤਾ’ ਨਾਲ ਕੀਤੀ ਅਤੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਇਸ ਸਮਾਰੋਹ ਦੇ ਮੁੱਖ ਭਾਸ਼ਣਕਾਰ ਸ਼ੁਭੇੰਧੁ ਸ਼ਰਮਾ ਨੇ ਕਿਹਾ, “ਮੈਨੂੰ ਵਿਸ਼ੇਸ਼ ਅਧਿਕਾਰ ਹੈ ਕਿ ਮੈਂ ਇਸ ਪ੍ਰਾਜੈਕਟ ਨਾਲ ਜੁੜ ਕੇ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਪਵਿੱਤਰ ਜੰਗਲਾਂ ਲਗਾ ਕੇ ਕੁਦਰਤ ਦੀ ਅਸੰਤੁਲਨ ਨੂੰ ਬਹਾਲ ਕਰਾਂਗਾ।  ਸਾਡੇ ਸਾਂਝੇ ਭਵਿੱਖ ਲਈ ਇਹ ਸਰਬੋਤਮ ਨਿਵੇਸ਼ ਹੈ। ”

ਈਕੋਸਿੱਖ ਦੇ ਗਲੋਬਲ ਪ੍ਰਧਾਨ ਡਾ: ਰਾਜਵੰਤ ਸਿੰਘ ਨੇ ਕਿਹਾ, “ਮੌਸਮ ਵਿੱਚ ਤਬਦੀਲੀ ਹੋਣਾ ਵਿਸ਼ਵ ਦਾ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਇਸ ਸੰਕਟ ਦੇ ਹੱਲ ਲਈ ਵਿਸ਼ਵ ਧਰਮਾਂ ਦੀ ਵੱਡੀ ਭੂਮਿਕਾ ਹੈ।  ਈਕੋਸਿੱਖ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ ਅਤੇ ਵਿਸ਼ਵ ਭਾਈਚਾਰੇ ਨਾਲ ਜਲਵਾਯੂ ਦੇ ਮੁੱਦਿਆਂ ‘ਤੇ ਕੰਮ ਕਰੇਗਾ।  ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਵਿਹੜੇ, ਸਕੂਲ, ਕਾਲਜ ਅਤੇ ਗੁਰਦੁਆਰਿਆਂ ਵਿਚ ਜੰਗਲ ਲਗਾਉਣਾ ਸਾਡੇ ਆਲੇ-ਦੁਆਲੇ ਨੂੰ ਸ਼ੁੱਧ ਕਰਨ ਵਿੱਚ ਸਹਾਈ ਹੋ ਸਕਦਾ ਹੈ ਅਤੇ ਕਾਰਬਨ ਵੱਖ-ਵੱਖ ਥਾਵਾਂ ‘ਤੇ ਘਟਾ ਸਕਦਾ ਹੈ ਜਿਸ ਕਾਰਨ ਤਾਪਮਾਨ ਵੱਧ ਰਿਹਾ ਹੈ। ”

ਉਸਨੇ ਅੱਗੇ ਕਿਹਾ, “ਅਸੀਂ ਪਿਛਲੇ ਦਸ ਸਾਲਾਂ ਤੋਂ ਈਕੋਸਿੱਖ ਦਾ ਸਮਰਥਨ ਕਰਨ ਲਈ ਵਾਸ਼ਿੰਗਟਨ ਦੇ ਭਾਈਚਾਰੇ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਇਹ ਇਕੋ ਇਕ ਅਜਿਹਾ ਸ਼ਹਿਰ ਹੈ ਜਿਥੇ ਵਾਤਾਵਰਣ ਦੇ ਕੰਮਾਂ ਦਾ ਸਮਰਥਨ ਕਰਨ ਲਈ 7 ਵਾਰ ਫੰਡ ਇਕੱਠਾ ਕਰਨ ਵਾਲੇ ਸਮਾਗਮ ਹੋਏ ਹਨ।”

ਈਕੋਸਿੱਖ ਵਾਸ਼ਿੰਗਟਨ ਟੀਮ ਦੀ ਮੈਂਬਰ ਅਮੀਤਾ ਵੋਹਰਾ ਨੇ ਹਾਜ਼ਰੀਨ ਲ਼ੋਕਾਂ  ਦਾ ਧੰਨਵਾਦ ਕਰਦਿਆਂ ਕਿਹਾ, “ਈਕੋਸਿੱਖ ਵਾਸ਼ਿੰਗਟਨ ਭਾਈਚਾਰੇ ਨੂੰ ਯਕੀਨ ਦਿਵਾਉਣ ਚ ਸਫਲ ਹੋਇਆ ਹੈ ਕਿ ਕਿ ਕਲਾਇਮੇਟ ਇੱਕ ਵੱਡਾ ਮੁੱਦਾ ਹੈ ਅਤੇ ਪੰਜਾਬ ਤੇ ਵੀ ਇਸਦਾ ਮਾੜਾ ਅਸਰ ਪੈ ਰਿਹਾ ਹੈ।”

ਈਕੋਸਿੱਖ ਵਾਸ਼ਿੰਗਟਨ ਦੇ ਕੋਆਰਡੀਨੇਟਰ ਡਾ. ਗੁਣਪ੍ਰੀਤ ਕੌਰ ਨੇ ਕਿਹਾ, “ਸਾਨੂੰ ਬਹੁਤ ਉਮੀਦ ਹੈ ਕਿ ਅਸੀਂ ਨਵੰਬਰ 2020 ਤੱਕ ਆਪਣੇ ਟੀਚੇ ‘ਤੇ ਪਹੁੰਚਣ ਦੇ ਯੋਗ ਹੋਵਾਂਗੇ, ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 551 ਵਾਂ ਜਨਮਦਿਨ ਮਨਾਵਾਂਗੇ। ”

ਈਕੋਸਿੱਖ ਟੀਮ ਦੀ ਮੈਂਬਰ, ਰਸਨਾ ਕੌਰ ਲਾਂਬਾ ਨੇ ਕਿਹਾ, “ਲੋਕਾਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਜੋ ਕਿ ਜਾਣਕਾਰੀ ਭਰਪੂਰ, ਪ੍ਰੇਰਣਾਦਾਇਕ, ਅਨੰਦਮਈ ਸੀ ਅਤੇ ਲੋਕਾਂ ਨੂੰ ਮਨੋਰੰਜਨ ਭਰਪੂਰ ਵੀ ਸੀ। ਇਸ ਯਾਦਗਾਰੀ ਸ਼ਾਮ ਦਾ ਹਿੱਸਾ ਬਣਨ ਲਈ ਲੋਕਾਂ ਨੇ ਦੂਰੋਂ ਤੋਂ ਯਾਤਰਾ ਕੀਤੀ। ”

ਸਿੱਖਸ ਆਫ ਅਮਰੀਕਾ, ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਗੁਰਦੁਆਰਾ ਗਿਆਨ ਸਾਗਰ, ਅਤੇ ਕਈ ਵਿਅਕਤੀਆਂ ਨੇ ਪੰਜ ਜੰਗਲ ਲਗਾਉਣ ਨੂੰ ਨੂੰ ਸਪਾਂਸਰ ਕਰਨ ਲਈ ਅੱਗੇ ਆਏ। ਗੁਰਦੁਆਰਾ ਰਾਜ ਖਾਲਸਾ ਅਤੇ ਸਿੱਖ ਹਿਯੂਮਨ ਡਿਵੈਲਪਮੈਂਟ ਫਾਉਂਡੇਸ਼ਨ ਦੇ ਮੈਂਬਰ ਈਕੋਸਿੱਖ ਦੀ ਹਮਾਇਤ ਕਰਨ ਪਹੁੰਚੇ।

ਈਕੋਸਿੱਖ ਟੀਮ ਦੇ ਮੈਂਬਰ ਮੀਨੂੰ ਨੰਦਰਾ ਨੇ ਕਿਹਾ, “ਬਹੁਤ ਸਾਰੇ ਵਲੰਟੀਅਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਸ਼ਾਮ ਨੂੰ ਇੱਕ ਵੱਡੀ ਸਫਲਤਾ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ।  ਅਸੀਂ ਅਮਰੀਕੀ ਜੰਗਲਾਤ, ਜੋ ਅਮਰੀਕਾ ਦੀ ਸਭ ਤੋਂ ਪੁਰਾਣੀ ਵਾਤਾਵਰਣ ਸੰਸਥਾ, ਵੱਲੋਂ ਈਕੋਸਿੱਖ ਨੂੰ ਸਮਰਥਨ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ. ”

ਰਵਨੀਤ ਸਿੰਘ, ਈਕੋਸਿੱਖ ਦਾ ਦੱਖਣੀ ਏਸ਼ੀਆ ਪ੍ਰੋਗਰਾਮ ਮੈਨੇਜਰ, ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣ ਲਈ ਭਾਰਤ ਤੋਂ ਆਏ ਸੀ। ਉਨ੍ਹਾਂ ਸਰੋਤਿਆਂ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜੰਗਲਾਂ ਵਿਚ ਦਸ ਮਹੀਨਿਆਂ ਵਿਚ ਲਾਏ ਸਾਰੇ ਰੁੱਖ ਪ੍ਰਫੁੱਲਤ ਹਨ।  ਉਨ੍ਹਾਂ ਕਿਹਾ, “ਇਹ ਜੰਗਲ ਮੂਲ ਜਾਤੀਆਂ ਲਈ ਬੀਜ ਦੇ ਬੈਂਕ ਬਣ ਗਏ ਹਨ ਅਤੇ ਅਸੀਂ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਅਲੋਪ ਹੋ ਰਹੀਆਂ ਕਿਸਮਾਂ ਨੂੰ ਬਚਾਉਣ ਦੇ ਯੋਗ ਹੋ ਗਏ ਹਾਂ।  ਸਾਨੂੰ ਸਾਰਿਆਂ ਦਾ ਸਮਰਥਨ ਚਾਹੀਦਾ ਹੈ ਤਾਂ ਜੋ ਅਸੀਂ ਇਸ ਮਹੱਤਵਪੂਰਨ ਕੰਮ ਨੂੰ ਜਾਰੀ ਰੱਖ ਸਕੀਏ। ”

ਅਮਰੀਕੀ ਜੰਗਲਾਤ ਦੇ ਸੀ.ਈ.ਓ. ਜਾਡ ਡਾਲੇ ਨੇ ਕਿਹਾ, “ਅਸੀਂ ਧਰਤੀ ਦੇ ਵਾਤਾਵਰਣ ਨੂੰ ਬਚਾਉਣ ਲਈ ਈਕੋਸਿੱਖ ਨਾਲ ਸਾਡੀ ਸਾਂਝੇਦਾਰੀ ਕਰਨ ਲਈ ਤਿਆਰ ਹਾਂ ਅਤੇ ਅਸੀਂ ਅੱਜ ਰਾਤ ਦੇ ਸ਼ਾਨਦਾਰ ਪ੍ਰੋਗਰਾਮ ਤੋਂ ਪ੍ਰਭਾਵਿਤ ਹਾਂ।”

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>