ਇਪਟਾ,ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਗੋਸ਼ਟੀ “ਬਾਬਾ ਨਾਨਕ ਤੇ ਅਸੀਂ” ਦਾ ਅਯੋਜਨ

ਇਪਟਾ ਦੇ ਮੁੱਢਲੇ ਦੌਰ ਵਿਚ ਇਪਟਾ ਦੀਆਂ ਗਤੀਵਿਧੀਆਂ ਦਾ ਗੜ ਅਤੇ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ ਹਿੰਦ-ਪਾਕਿ ਦੀ ਬਰੂਹਾਂ ’ਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵੱਸੇ ਪ੍ਰੀਤ ਨਗਰ ਵਿਖੇ ਲੋਕਾਈ ਦੇ ਰਾਹ ਦਸੇਰਾ, ਸਾਂਝੀਵਾਲਤਾ ਦੇ ਮੁੱਦਈ, ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਗੌਸ਼ਟੀ “ਬਾਬਾ ਨਾਨਕ ਤੇ ਅਸੀਂ” ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਮਹੱਤਵਪੂਰਣ ਘਟਨਾਵਾਂ ਨੂੰ ਪੇਸ਼ ਕਰਦਾ ਮਰਹੂਮ ਬਲਵੰਤ ਗਾਰਗੀ ਦਾ ਲਿਖਿਆ ਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ “ਗਗਨ ਮੇˆ ਥਾਲ” ਦਾ ਭਾਵ-ਪੂਰਤ ਅਤੇ ਕਾਮਯਾਬ ਮੰਚਣ ਇਪਟਾ,ਪੰਜਾਬ ਵੱਲੋਂ ਇਪਟਾ, ਪੰਜਾਬ ਵੱਲੋˆ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਅਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊˆਡੇਸ਼ਨ ਦੇ ਸਹਿਯੋਗ ਨਾਲ ਪ੍ਰੀਤ ਭਵਨ, ਪ੍ਰੀਤ ਨਗਰ (ਅੰਮ੍ਰਿਤਸਰ) ਵਿਖੇ ਕਰਵਾਇਆ।ਜਿਸ ਦਾ ਅਗ਼ਾਜ਼ ਇਪਟਾ ਦੇ ਮੁੱਢਲੇ ਕਾਰਕੁਨ 93 ਸਾਲ ਪਾਰ ਕਰ ਚੁੱਕੇ ਓਮਾ ਗੁਰਬਖਸ਼ ਸਿੰਘ ਨੇ ਕੀਤਾ।ਇਹ ਸਮਾਗਮ ਹਿਰਦੇਪਾਲ ਸਿੰਘ, ਜਨਰਲ ਸੱਕਤਰ, ਗੁਰਬਖਸ਼ ਸਿੰਘ ਨਾਨਕ ਸਿੰਘ ਫਾਊˆਡੇਸ਼ਨ, ਏਟਕ ਦੇ ਆਗੂ ਬੰਤ ਸਿੰਘ ਬਰਾੜ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਟਰਸਟੀ ਦੇਸ ਭਗਤ ਯਾਦਗਾਰੀ ਹਾਲ, ਜਲੰਧਰ, ਬਲਕਾਰ ਸਿੱਧੂ, ਪ੍ਰਧਾਨ, ਇਪਟਾ, ਚੰਡੀਗੜ੍ਹ ਦੀ ਪ੍ਰਧਾਨਗੀ ਵਿਚ ਹੋਇਆ।ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਕਿਹਾ ਕਿ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ

ਯਤਨਸ਼ੀਲ ਇਪਟਾ ਜੋ 73 ਸਾਲ ਪਹਿਲਾਂ 25 ਮਈ 1943 ਨੂੰ ਹੌਂਦ ਵਿਚ ਆਈ।ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ।

“ਬਾਬਾ ਨਾਨਕ ਤੇ ਅਸੀਂ” ਵਿਚਾਰ-ਗੌਸ਼ਟੀ ਵਿਚ ਮੁੱਖ ਵਕਤਾ ਦੇ ਤੌਰ ’ਤੇ ਚਰਚਿੱਤ ਕਲਮਕਾਰ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੇ ਜਨਰਲ ਸੱਕਤਰ ਸੁਰਜੀਤ ਜੱਜ ਨੇ ਬਾਬੇ ਨਾਨਕ ਦੀ ਸੋਚ ਨੂੰ ਵਡਿਆਉˆਦਿਆˆ ਉਨ੍ਹਾˆ ਦੇ ਕਿਰਤੀ ਲੋਕਾˆ ਨਾਲ ਖੜ੍ਹਨ, ਖੁਦ ਕਿਰਤ ਕਰਨ, ਕ੍ਰਾਂਤੀਕਾਰੀ ਲੀਹ ਪ੍ਰਦਾਨ ਕਰਨ ਲਈ ਸਲਾਹੁਤਾ ਕਰਦੇ ਕਿਹਾ ਬਾਬਾ ਨਾਨਕ ਆਪਣੇ ਆਪ ਨੂੰ ਸ਼ਾਇਰ ਮੰਨਦੇ ਸਨ।ਅਸੀਂ ਬਾਬੇ ਨਾਨਕ ਦੀ ਗੱਲ ਮੰਨਣ ਦੀ ਥਾਂ ਉਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ।ਪ੍ਰੀਤ ਲੜੀ ਦੀ ਸੰਪਾਦਕ ਪੂਨਮ ਨੇ ਕਿਹਾ ਗੁਰੁ ਨਾਨਕ ਦੇਵ ਜੀ ਨੇ ਸਮਾਜ ਤੇ ਸਮਾਜਿਕ ਵਿਵਸਥਾਂ ਨੂੰ ਤਰਕ ਨਾਲ ਸਵਾਲ ਕੀਤਾ।ਮਿਸਾਲ ਦੇ ਤੌਰ ’ਤੇ ਸੂਰਜ ਦੀ ਥਾਂ ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਦੇਣਾਂ, ਮੱਕੇ ਵੱਲ ਪੈਰ ਕਰਨਾ।

ਇਪਟਾ, ਪੰਜਾਬ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਤੋਂ ਵੱਡਾ ਇਨਕਲਾਬੀ ਕੋਈ ਹੋ ਹੀ ਨਹੀਂ ਸਕਦਾ।ਬਾਬੇ ਨਾਨਕ ਦੀ ਸੋਚ ਅਤੇ ਵਿਚਾਰ ਜਿੰਨੇ ਉਸ ਸਮੇਂ ਸਾਰਥਕ ਸਨ, ਉਨੇ ਹੀ ਨਹੀਂ ਬਲਕਿ ਉਸ ਤੋਂ ਵੀ ਵੱਧ ਲੋੜ ਅੱਜ ਉਨਾਂ ਦੇ ਵਿਚਾਰਾ ’ਤੇ ਅਮਲ ਕਰਨ ਦੀ ਹੈ।ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਨੇ ਆਪਣੀ ਕਵਿਤਾ “ ਮਾਂ ਤ੍ਰਿਪਤਾ ਦੀਆਂ ਅੱਖਾਂ ਦਾ ਤਾਰਾ, ਭੈਣ ਨਾਨਕੀ ਦਾ ਵੀਰ ਆਇਆ। ਬਾਬਾ ਨਾਨਕ ਹਿੰਦੂਆਂ ਦਾ ਗੁਰੁ, ਮੁਸਲਾਮਨਾਂ ਦਾ ਪੀਰ।” ਅਤੇ ਇਪਟਾ, ਪੰਜਾਬ ਦੇ ਕਾਰਕੁਨ ਰਾਬਿੰਦਰ ਸਿੰਘ ਰੱਬੀ ਨੇ ਆਪਣੀ ਕਵਿਤਾ “ਉੱਡ ਕੇ ਹਵਾਵਾਂ ਵਿਚ ਆਇਆ। ਗਾਇਬ ਹੋ ਗਿਆ, ਕਿਤੋਂ ਨਾ ਲੱਭਾ, ਬੜਾ ਢੂੰਡਿਆ, ਨਹੀ ਥਿਆਇਆ।ਜਾਦੂਗਰ ਸੀ?” ਨਾਲ ਬਾਬੇ ਨਾਨਕ ਨੂੰ ਚੇਤੇ ਕੀਤਾ।

ਬੰਤ ਸਿੰਘ ਬਰਾੜ ਨੇ ਕਿਹਾ, “ਖੱਬੇ-ਪੱਖੀ ਧਿਰ ਬਾਬੇ ਨਾਨਕ ਦੀ ਸੋਚ ਤੋਂ ਲਾਂਭੇ ਹੋ ਕੇ ਲੋਕਾਂ ਨਾਲੋ ਨਿਖੜ ਗਈ।ਬਾਬੇ ਨਾਨਕ ਦੇ ਵਾਰਿਸ ਅਸੀਂ ਲੋਕ ਹਾਂ, ਲਾਲੋ ਹਨ।ਪਰ ਕਬਜ਼ਾ ਮਲਕ ਭਾਗੋਆਂ ਦਾ ਹੈ।” ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹਿਰਦੇਪਾਲ ਹੋਰਾਂ ਕਿਹਾ ਕਿ ਪ੍ਰੀਤ ਨਗਰ ਦੇ ਇਲਾਕੇ ਦੀ ਧਰਤੀ ਉਪਰ ਵੀ ਬਾਬੇ ਨਾਨਕ ਦੇ ਪੈਰ ਪਏ ਸਨ।ਭੀਲੋਵਾਲ ਵਿਖੇ ਬਾਬਾ ਨਾਨਕ ਸ਼ਾਹ ਬਖਤਿਆਰ ਨੂੰ ਮਿਲਣ ਆਏ ਸਨ।ਪ੍ਰਿਥੀਪਾਲ ਸਿੰਘ ਮਾੜੀਮੇਘਾ, ਡਾ ਹਰਭਜਨ ਸਿੰਘ ਅਤੇ ਗੁਰਮੀਤ ਸਿੰਘ ਪਾਹੜਾ ਨੇ ਵੀ ਆਪਣੇ ਵਿਅਕਤ ਕੀਤੇ।ਇਸ ਮੌਕੇ ਇਪਟਾ ਦੇ ਗਾਇਕਾਂ ਪ੍ਰਦੀਪ ਕੁਮਾਰ, ਅਨਮੋਲਪ੍ਰੀਤ ਰੂਪੋਵਾਲੀ ਅਤੇ ਦਲਜੀਤ ਸੋਨਾ ਨੇ ਬਾਬੇ ਨਾਨਕ ਦੀ ਯਾਦ ਵਿੱਚ ਮਿਆਰੀ ਅਤੇ ਤਰੰਨੁਮ ਵਿੱਚ ਗੀਤ ਗਾ ਕੇ ਸਮਾਗਮ ਨੂੰ ਸੰਗੀਤਮਈ ਕਰ ਦਿੱਤਾ।ਸਮਾਮਗ ਵਿੱਚ ਇਪਟਾ, ਚੰਡੀਗੜ੍ਹ ਦੇ ਜਨਰਲ ਸਕੱਤਰ ਕੰਵਲਨੈਨ ਸਿੰਘ ਸੇਖੋਂ, ਇਪਟਾ,ਪੰਜਾਬ ਦੇ ਸਕੱਤਰ ਸੁਰਿੰਦਰ ਸਿੰਘ ਰਸੂਲਪੁਰ,ਇਪਟਾ, ਅੰਮ੍ਰਿਤਸਰ ਦੇ ਪ੍ਰਧਾਨ ਬਲਬੀਰ ਮੂਧਲ,ਇਪਟਾ ਆਰ.ਸੀ.ਐਫ. ਤੋਂ ਸਰਬਜੀਤ ਰੂਪੋਵਾਲੀ, ਪ੍ਰਦੀਪ ਕੁਮਾਰ ਤੇ ਕਸ਼ਮੀਰ ਬਜਰੌਰ, ਇਪਟਾ ਕਪੂਰਥਲਾ ਦੇ ਪ੍ਰਧਾਨ ਡਾ ਹਰਭਜਨ ਸਿੰਘ, ਪਿੰਡ ਰੂਪੋਵਾਲੀ ਦੇ ਸਰਪੰਚ ਬਲਵਿੰਦਰ ਸਿੰਘ, ਹਰਜਿੰਦਰ ਕੌਰ ਸ਼ਾਮਨਗਰ ਤੋਂ ਇਲਾਵਾ ਪ੍ਰੀਤ ਨਗਰ ਅਤੇ ਆਲੇ-ਦੁਆਲੇ ਦੇ ਪਿੰਡਾ ਦੇ ਵਸਨੀਕਾਂ ਨੇ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕੀਤੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>