ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖਿਲਾਫ ਪੁਲੀਸ ਨੂੰ ਸ਼ਿਕਾਇਤ

ਅੰਮ੍ਰਿਤਸਰ -  ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖਤਿਆਰ ਕਰਨ ਜਾ ਰਿਹਾ ਹੈ।

23 sarchand 2.resized

ਭਾਈ  ਢੱਡਰੀਆਂ ਵਾਲਾ ਅਤੇ ਉਸ ਦੇ ਨਜਦੀਕੀ ਸਾਥੀ ਵਿਕਰਮ ਸਿੰਘ ਬਬੇਹਾਲੀ ਖਿਲਾਫ ਕਾਨੂੰਨੀ ਕਾਰਵਾਈ ਲਈ  ਪੁਲੀਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿਲ ਨੂੰ ਪੰਥਕ ਆਗੂ ਤੇ ਸ੍ਰੋਮਣੀ ਕਮੇਟੀ ਪਰਮ ਪ੍ਰਚਾਰ ਕਮੇਟੀ ਮੈਬਰ ਭਾਈ ਅਜੈਬ ਸਿੰਘ ਅਭਿਆਸੀ, ਸ੍ਰੋਮਣੀ ਕਮੇਟੀ ਮੈਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਮੌਜੂਦਗੀ ਵਿਚ ਪ੍ਰੋ: ਸਰਚਾਂਦ ਸਿੰਘ ਅਤੇ ਸ਼ਮਸ਼ੇਰ ਸਿੰਘ ਜੇਠੂਵਾਲ ਵਲੋਂ ਦਰਖਾਸਤਾਂ ਦਿਤੀਆਂ ਗਈਆਂ। ਇਸ ਮੌਕੇ ਆਗੂਆਂ ਨੇ ਵਿਰਸਤੀ ਮਾਰਗ ‘ਤੋਂ ਬੁਤ ਤੋੜਣ ਦੇ ਮਾਮਲੇ ‘ਚ ਸ਼ਾਮਿਲ ਸਿਖ ਨੌਜਵਾਨਾਂ ਨੂੰ ਬਿਨਾ ਣਰਤ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ। ਪ੍ਰੈਸ ਨਾਲ ਗਲ ਕਰਦਿਆਂ ਪ੍ਰੋ: ਸਰਚਾਂਦ ਸਿੰਘ ਅਤੇ ਐਡਵੋਕੇਟ ਸਿਆਲਕਾ ਨੇ ਦਸਿਆ ਕਿ ਪੁਲੀਸ ਕਮਸ਼ਿਨਰ ਨੇ ਉਨਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਆਸ ਹੈ ਕਿ ਪੁਲੀਸ ਭਾਈ ਢੱਡਰੀਆਂ ਵਾਲੇ ਖਿਲਾਫ ਬਣਦੀ ਕਾਰਵਾਈ ਕਰੇਗੀ। ਪ੍ਰੋ: ਸਰਚਾਂਦ ਸਿੰਘ ਨੂੰ ਭਾਈ ਢੱਡਰੀਆਂ ਵਾਲਾ ਵਲੋਂ ਉਨਾਂ ਖਿਲਾਫ ਵਰਦੀ ਗਈ ਭਾਸ਼ਾ ਬਾਰੇ ਪੁਛੇ ਜਾਣ ‘ਤੇ ਉਨਾਂ ਕਿਹਾ ਕਿ ਉੁਹ ਗੁਰੂਘਰ ਦਾ ਕੂਕਰ ਹੈ, ਉਸ ਖਿਲਾਫ ਕੁਝ ਵੀ ਕਹਿ ਲਵੇ ਕੋਈ ਗਲ ਨਹੀਂ ਪਰ ਗੁਰੂਘਰ ਪ੍ਰਤੀ ਭਦੀ ਸ਼ਬਦਾਵਲੀ ਉਹ ਬਰਦਾਸ਼ਤ ਨਹੀਂ ਕਰਨਗੇ। ਉਨਾਂ ਕਿਹਾ ਕਿ ਢਡਰੀਆਂ ਵਾਲਾ ਆਪਣੇ ਕੀਤੇ ਕੌਲ ਤੋਂ ਮੁਕਰਨ ਅਤੇ ਝੂਠ ਦਾ ਪ੍ਰਦਾਫਾਸ ਹੋਣ ਨਾਲ ਬੁਖਲਾਹਟ ‘ਚ ਹਨ ਅਤੇ ਆਪਣੀ ਭਾਸ਼ਾ ਵਿਚ ਬਿਮਾਰਮਾਨਕਿਤਾ ਅਤੇ ਹੰਕਾਰ ਦਾ ਪ੍ਰਗਟਾਵਾ ਕਰ ਰਹੇ ਹਨ, ਉਨਾਂ ਨੂੰ ਚੰਗੇ ਡਾਕਟਰਾਂ ਦੀ ਲੋੜ ਹੈ। ਉਨਾਂ ਕਿਹਾ ਕਿ ਲੋਕ ਸਮਝ ਰਹੇ ਹਨ ਕਿ ਢਡਰੀਆਂ ਵਾਲਾ ਬਾਬਾ ਨੰ: 1 ਨਹੀਂ ਸਗੋਂ ਝੂਠਾ ਨੰਬਰ 1 ਹੈ।  ਉਨਾਂ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਪਿਛਲੇ ਲੰਮੇ ਸਮੇਂ ਤੋਂ ਸਿੱਖ ਗੁਰੂ ਸਾਹਿਬਾਨ, ਸਿੱਖ ਸਿਧਾਂਤ, ਸਿੱਖ ਫਲਸਫੇ ਪ੍ਰਤੀ ਗਲਤ ਭਾਵਨਾ ਤਹਿਤ ਪ੍ਰਚਾਰ ਕਰ ਰਿਹਾ ਹੈ। ਉਥੇ ਹੀ ਉਸ ਨੇ ਸਿੱਖ ਧਰਮ ਦੀ ਅਹਿਮ ਸਰਵ ਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਸਨਮਾਨਯੋਗ ਜਥੇਦਾਰ ਪ੍ਰਣਾਲੀ ਸਬੰਧੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ ਜਿਸ ਨੇ ਕਿ ਸਿਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਆਪਣੇ ਚੈਨਲਾਂ ਰਾਹੀ ਇਹਨਾਂ ਟਿੱਪਣੀਆਂ ਅਤੇ ਕਾਰਵਾਈਆਂ ਨਾਲ ਨਾ ਕੇਵਲ ਸਿੱਖ ਸੰਗਤ ਵਿਚ ਆਪਸੀ ਦੁਸ਼ਮਣੀ ਪੈਦਾ ਕਰ ਰਿਹਾ ਹੈ ਜੋ ਕਿਸੇ ਵੇਲੇ ਵੀ ਖਾਨਾਜੰਗੀ ਦਾ ਰੂਪ ਧਾਰਨ ਕਰ ਸਕਦੀ ਹੈ। ਸਗੋਂ ਸਮਾਜ ਦੇ ਹੋਰ ਭਾਈਚਾਰਿਆਂ ਵਿਚ ਵੀ ਟਕਰਾ ਦੇ ਹਾਲਾਤ ਪੈਦਾ ਹੋ ਸਕਦੇ ਹਨ।  ਇਸ ਪ੍ਰਤੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਸਰਕਾਰ ਉਪਰੋਕਤ ਦੇ ਇਸ ਤਰ੍ਹਾਂ ਦੇ ਧਰਮ ਵਿਰੋਧੀ ਭੜਕਾਊ, ਭੱਦੀ ਤੇ ਬੇਜ਼ਤੀ ਪੂਰਨ ਘਟੀਆ ਪ੍ਰਚਾਰ ਨੂੰ ਬੰਦ ਕਰਵਾਏ ਤੇ ਉਸ ਵਲੋਂ ਹੁਣ ਤੱਕ ਕੀਤੇ ਅਜਿਹੇ ਕੂੜ ਪ੍ਰਚਾਰ ਤੇ ਸਿੱਖਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਖਮੀਂ ਕਰਨ ਲਈ ਕੀਤੇ ਜੁਰਮ ਵਾਸਤੇ ਕੇਸ ਦਰਜ ਕਰੇ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵ ਉੱਚ ਸਥਾਨ ਹੈ। ਜਿਸ ਦੀ ਸਿਰਜਣਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾਂ ਕੀਤੀ ਗਈ। ਗੁਰਮਤਿ ਵਿਚਾਰਧਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ, ਸੰਸਥਾ ਅਤੇ ਇਤਿਹਾਸ ਨਾਲੋਂ ਨਿਖੇੜਿਆ ਨਹੀ ਜਾ ਸਕਦਾ। ਸਿੱਖ ਪੰਥ ਲਈ ਅਕਾਲ ਤਖਤ ਸਾਹਿਬ ਇਕ ਪ੍ਰਭੂ ਸਤਾ ਸੰਪੰਨ ਸੰਸਥਾ ਹੈ। ਸਿੱਖ ਦੀ ਹੋਂਦ ਹਸਤੀ ਸ੍ਰੀ ਅਕਾਲ ਤਖਤ ਨਾਲ ਜੁੜੀ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਹਰ ਗੁਰ ਸਿੱਖ ਦੇ ਹਿਰਦਿਆਂ ਵਿਚ ਹੈ। ਜਿਸਨੂੰ ਨਾ ਮੁਗਲ ਨਾ ਅਫਗਾਨ ਅਤੇ ਸਮੇਂ ਦੀਆਂ ਸਰਕਾਰਾਂ ਖਤਮ ਕਰ ਸਕੀਆਂ ਹਨ। ਇਤਿਹਾਸ ਗਵਾਹ ਹੈ ਕਿ ਸਿੱਖਾਂ  ਦੇ ਬਾਦਸ਼ਾਹ ਮਹਾਰਾਜਾਜ ਰਣਜੀਤ ਸਿੰਘ ਨੂੰ ਇੱਕ  ਦੋਸ਼ ਬਦਲੇ ਸ੍ਰੀ ਅਕਾਲ ਸਾਹਿਬ ਤੇ ਇਮਲੀ ਦੇ ਦਰੱਖਤ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀਆਂ ਧਮਕੀਆਂ ਸਜਾ ਦਿੱਤੀ ਗਈ, ਜ਼ੋ ਉਹਨਾਂ ਸਤਿਕਾਰ ਸਹਿਤ ਪ੍ਰਵਾਨ ਕੀਤੀ। ਜੂਨ 1984 ਦੇ ਘੱਲੂਘਾਰੇ ਪਿੱਛੋਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਅਕਾਲ ਤਖਤ ਅੱਗੇ ਝੁਕਣਾ ਪਿਆ। ਕੇਂਦਰੀ ਗ੍ਰਹਿ ਮੰਤਰੀ ਸ੍ਰ: ਬੂਟਾ ਸਿੰਘ ਨੇ ਵੀ ਇਥੇ ਆ ਕੇ ਤਨਖਾਹ ਲੁਆਈ। ਸਦੀਆਂ ਤੋ ਇਥੇ ਹੁੰਦੇ ਫੈਸਲਿਆਂ ਨੂੰ ਕੌਮ ਅਤੇ ਹਰ ਗੁਰ ਸਿੱਖ ਵਲੋਂ ਪ੍ਰਵਾਨ ਕਰਨਾ ਇਸ ਤਖਤ ਦੇ ਅਧਿਕਾਰ, ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਸਦਾ ਵਾਬਸਤਾ ਰਿਹਾ ਅਤੇ ਹਰੇਕ ਤਰ੍ਹਾਂ ਦੇ ਪੰਥਕ ਮਾਮਲਿਆਂ ਦਾ ਕੌਮੀ ਪੱਧਰ ਤੇ ਅੰਤਿਮ ਫੈਸਲਾ ਪੰਜ ਸਿੰਘ ਸਾਹਿਬਾਨ ਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੁਆਰਾ ਗੁਰਮਤਿ ਦੀ ਰੌਸ਼ਨੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਤੋਂ ਹੁੰਦਾ ਰਿਹਾ। ਇਸ ਪ੍ਰਕਾਰ ਸਿੰਘ ਸਾਹਿਬਾਨ ਅਤੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਸ਼ਖਸੀਅਤ ਅਤੇ ਰੁਤਬਾ ਸਿੱਖ ਪੰਥ ਵਿਚ ਅਤਿ ਸਤਿਕਾਰਯੋਗ ਹਨ। ਕੌਮੀ ਰੁਤਬਿਆਂ ਤੇ ਬਿਰਾਜਮਾਨ ਸਿੰਘ ਸਾਹਿਬਾਨ ਦਾ ਨਿਰਾਦਰ ਅਤੇ ਉਹਨਾਂ ਪ੍ਰਤੀ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਅਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਂਦੀ ਹੈ। ਇਸ ਲਈ ਭਾਈ ਢੱਡਰੀਆਂ ਵਾਲਾ ਅਤੇ ਵਿਕਰਮ ਸਿੰਘ ‘ਤੇ ਬਣਦੇ ਜੁਰਮਾਂ ਜੇਰੇਧਾਰਾ: 153-ਏ/295-ਏ/298/499/500/501-ਬੀ/ਆਈ.ਪੀ.ਸੀ.ਵਗੈਰਾ ਦੀਆਂ ਧਾਰਾਵਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ । ਇਸ ਮੌਕੇ ਮਨਮੋਹਨ ਸਿੰਘ ਬੰਟੀ, ਸ: ਇੰਦਰ ਸਿੰਘ ਯੂ ਐਸ ਏ, ਸ਼ਮਸ਼ੇਰ ਸਿੰਘ ਜੇਠੂਵਾਲ, ਅਮਰਿਤਪਾਲ ਸਿੰਘ ਕਲੇਰ, ਮਨਜੀਤ ਸਿੰਘ ਘਣੂਪੁਰ ਕਾਲੇ, ਸੁਖਵਿੰਦਰ ਸਿੰਘ ਜੇਠੂਵਾਲ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>