ਜੋ ਸਿੱਖ ਲੀਡਰਸ਼ਿਪ ਮੁਤੱਸਵੀ ਬੀਜੇਪੀ ਨਾਲ ਜੱਫ਼ੀਆ ਪਾ ਰਹੀ ਹੈ ਤਾਂ ਫਿਰ ਇਹ ਆਗੂ ਸਿੱਖ ਕੌਮ ਤੇ ਮਨੁੱਖਤਾ ਦੀ ਗੱਲ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋਂ ਐਨ.ਆਰ.ਸੀ. ਕਾਨੂੰਨ ਸੰਬੰਧੀ ਇਹ ਬਿਆਨਬਾਜੀ ਕੀਤੀ ਗਈ ਕਿ ਉਪਰੋਕਤ ਕਾਨੂੰਨ ਰਾਹੀ ਜੋ ਮੁਸਲਿਮ ਕੌਮ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਉਸ ਵਿਚ ਕਾਰਵਾਈ ਕਰਵਾਕੇ ਮੁਸਲਮਾਨਾਂ ਦੀ ਇਸ ਵਿਚ ਸਮੂਲੀਅਤ ਕਰਵਾਵਾਂਗੇ ਤਾਂ ਕਿ ਮੁਸਲਿਮ ਕੌਮ ਨਾਲ ਇਸ ਕਾਨੂੰਨ ਰਾਹੀ ਜ਼ਬਰ-ਜੁਲਮ ਨਾ ਹੋ ਸਕੇ । ਲੇਕਿਨ ਜਦੋਂ ਬੀਜੇਪੀ ਮੁਤੱਸਵੀ ਹਕੂਮਤ ਨੇ ਆਪਣੇ ਜਾਲਮਨਾਂ ਅਮਲਾਂ ਨੂੰ ਅੱਗੇ ਵਧਾਉਦੇ ਹੋਏ ਸੀ.ਏ.ਏ. ਅਤੇ ਐਨ.ਪੀ.ਆਰ. ਹੋਰ ਕਾਲੇ ਕਾਨੂੰਨ ਬਣਾ ਦਿੱਤੇ ਅਤੇ ਦਿੱਲੀ ਦੀਆਂ ਚੋਣਾਂ ਵਿਚ ਬੀਜੇਪੀ ਨੇ ਆਪਣੀ ਭਾਈਵਾਲ ਜਮਾਤ ਬਾਦਲ ਦਲ ਨੂੰ ਇਕ ਵੀ ਸੀਟ ਨਾ ਦਿੱਤੀ ਅਤੇ ਪ੍ਰਤੱਖ ਤੌਰ ਤੇ ਬਾਦਲ ਦਲ ਦੀ ਸਿੱਖ ਕੌਮ ਤੇ ਇੰਡੀਆ ਵਿਚ ਹੇਠੀ ਤੇ ਜ਼ਲਾਲਤ ਹੋਈ । ਉਸ ਉਪਰੰਤ ਵੀ ਮੁਸਲਿਮ ਕੌਮ ਤੇ ਹੋਣ ਵਾਲੇ ਹਕੂਮਤੀ ਜੁਲਮ ਨੂੰ ਖਤਮ ਕਰਵਾਉਣ ਤੋਂ ਬਿਨ੍ਹਾਂ ਇਨ੍ਹਾਂ ਬਾਦਲ ਦਲੀਆ ਨੇ ਦਿੱਲੀ ਦੀਆਂ ਚੋਣਾਂ ਵਿਚ ਕੇਵਲ ਬਿਨ੍ਹਾਂ ਸ਼ਰਤ ਬੀਜੇਪੀ ਦੀ ਖੁੱਲ੍ਹੇ ਤੌਰ ਤੇ ਹੀ ਸਮਰਥਨ ਹੀ ਨਹੀਂ ਦਿੱਤਾ, ਬਲਕਿ ਬੀਜੇਪੀ ਦੇ ਨਵੇਂ ਬਣਨ ਵਾਲੇ ਪ੍ਰਧਾਨ ਸੀ੍ਰ ਚੱਢਾ ਨੂੰ ਵਧਾਈ ਦੇਣ ਅਤੇ ਉਸਦੀ ਪੈ੍ਰਸ ਕਾਨਫਰੰਸ ਵਿਚ ਸਮੂਲੀਅਤ ਕਰਨ ਲਈ ਇਕ ਤੋਂ ਇਕ ਅੱਗੇ ਹੋ ਕੇ ਪਹੁੰਚ ਗਏ । ਜਿਸ ਤੋਂ ਇਨ੍ਹਾ ਬਾਦਲ ਦਲੀਆ ਦੀਆਂ ਗੈਰ-ਸਿਧਾਤਿਕ ਕਾਰਵਾਈਆ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਜਾਲਮਾਂ ਅੱਗੇ ਗੋਡੇ ਟੇਕਦੇ ਹੋਏ ਉਨ੍ਹਾਂ ਦੇ ਖੇਮੇ ਵਿਚ ਜਾ ਰਲੇ ਹਨ । ਜਿਸ ਤੋਂ ਇਨ੍ਹਾਂ ਬਾਦਲ ਦਲੀਆ ਦਾ ਡਿੱਗਿਆ ਇਖਲਾਕ ਪ੍ਰਤੱਖ ਹੁੰਦਾ ਹੈ ।”

Half size(7).resizedHalf size(7).resized

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰਵਾਇਤੀ ਲੀਡਰਸ਼ਿਪ ਵੱਲੋਂ ਮੁਤੱਸਵੀ ਅਤੇ ਘੱਟ ਗਿਣਤੀ ਵਿਰੋਧੀ ਜਾਲਮ ਬੀਜੇਪੀ ਅੱਗੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਗਹਿਣੇ ਪਾਉਣ ਅਤੇ ਸਿੱਖ ਕੌਮ ਦੀ ਹੇਠੀ ਕਰਵਾਉਣ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਜਿਹੀ ਲੀਡਰਸ਼ਿਪ ਨੂੰ ਸਿੱਖ ਕੌਮ ਵੱਲੋਂ ਸਹੀ ਸਮੇਂ ਤੇ ਹਰ ਪੱਖੋ ਦੁਰਕਾਰ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜਾਗੋ ਪਾਰਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ, ਸ. ਪਰਮਜੀਤ ਸਿੰਘ ਸਰਨਾ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਵੀ ਮੌਕਾਪ੍ਰਸਤੀ ਦੀ ਸੋਚ ਅਧੀਨ ਅੱਜ ਇਨ੍ਹਾਂ ਮੁਤੱਸਵੀਆਂ ਦੇ ਪੈਰੋਕਾਰ ਬਣ ਗਏ ਹਨ । ਟਕਸਾਲੀ ਅਕਾਲੀ ਦਲ ਸ. ਸੁਖਦੇਵ ਸਿੰਘ ਢੀਡਸਾ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਉਨ੍ਹਾਂ ਦੇ ਸਾਥੀ ਤਾਂ ਪਹਿਲੋ ਹੀ ਆਪਣੀ ਸਿਆਸੀ ਗਿਣਤੀ-ਮਿਣਤੀਆ ਦੀ ਖੇਡ ਵਿਚ ਉਲਝਕੇ ਬੀਜੇਪੀ ਨਾਲ ਸਾਂਝਾ ਮਿਲਾਉਣ ਵਿਚ ਫਖ਼ਰ ਮਹਿਸੂਸ ਕਰ ਰਹੇ ਹਨ। ਜਦੋਂਕਿ ਇਨ੍ਹਾਂ ਸਭਨਾਂ ਨੂੰ ਇਹ ਜਾਣਕਾਰੀ ਹੈ ਕਿ ਮੁਤੱਸਵੀ ਬੀਜੇਪੀ ਜਮਾਤ ਤੇ ਆਗੂਆ ਨੇ ਜਿਵੇਂ ਹੁਣ ਮੁਸਲਿਮ ਕੌਮ ਨੂੰ ਨਿਸ਼ਾਨਾਂ ਬਣਾਇਆ ਹੈ ਆਉਣ ਵਾਲੇ ਸਮੇਂ ਵਿਚ ਸਿੱਖ, ਇਸਾਈ, ਰੰਘਰੇਟਿਆ, ਦਲਿਤਾਂ, ਆਦਿਵਾਸੀਆ, ਕਬੀਲਿਆ, ਲਿੰਗਾਇਤਾ ਆਦਿ ਨੂੰ ਵੀ ਨਿਸ਼ਾਨਾਂ ਬਣਾਉਣਾ ਹੈ । ਇਸਦੇ ਬਾਵਜੂਦ ਵੀ ਅਜਿਹੀਆ ਅਤਿ ਸ਼ਰਮਨਾਕ ਕਾਰਵਾਈਆ ਕਰਨ ਵਾਲਿਆ ਤੋਂ ਕੌਮ ਨੂੰ ਸੁਚੇਤ ਰਹਿੰਦੇ ਹੋਏ ਆਪਣੇ ਕੌਮੀ ਫੈਸਲਿਆ ਵਿਚ ਸੂਝਵਾਨਤਾ ਅਤੇ ਦੂਰਅੰਦੇਸ਼ੀ ਨਾਲ ਅਮਲ ਕਰਨਾ ਪਵੇਗਾ। ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਸਿੱਖ ਫਾਰ ਜਸਟਿਸ ਜੋ ਅੱਜ ਤੱਕ ਖ਼ਾਲਿਸਤਾਨ ਸੰਬੰਧੀ 2020 ਵਿਚ ਰੈਫਰੈਡਮ ਕਰਵਾਉਣ ਦੀ ਗੱਲ ਕਰਕੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਕੌਮਾਂਤਰੀ ਪੱਧਰ ਤੇ ਗੁੰਮਰਾਹ ਕਰਦੀ ਆ ਰਹੀ ਸੀ ਅੱਜ ਉਨ੍ਹਾਂ ਵੱਲੋਂ ਖ਼ਾਲਿਸਤਾਨ ਦੀ ਗੱਲ ਨੂੰ ਛੱਡਕੇ ‘ਪੰਜਾਬ ਰੈਫਰੈਡਮ 2020’ ਦੀ ਗੱਲ ਕਰਨੀ ਸੁਰੂ ਕਰ ਦਿੱਤੀ ਹੈ । ਜਿਸ ਸੰਗਠਨ ਜਥੇਬੰਦੀ ਜਾਂ ਆਗੂ ਦਾ ਆਪਣਾ ਕੌਮੀ, ਸਿਆਸੀ ਜਾਂ ਧਾਰਮਿਕ ਨਿਸ਼ਾਨਾਂ ਹੀ ਨਾ ਹੋਵੇ ਅਤੇ ਉਹ ਕੌਮ ਨੂੰ ਵੱਡੇ ਸੰਘਰਸ਼ ਵਿਚ ਪਾ ਕੇ ਨਿਸ਼ਾਨੇ ਦੀਆਂ ਗੱਲਾਂ ਕਰਦਾ ਹੋਵੇ ਅਤੇ ਫਿਰ ਸਮੇਂ ਦੀ ਨਿਜਾਕਤ ਨੂੰ ਪਹਿਚਾਣਕੇ ਆਪਣੇ ਨਿਸ਼ਾਨੇ ਨੂੰ ਹੀ ਬਦਲ ਦੇਵੇ, ਫਿਰ ਅਜਿਹਾ ਸੰਗਠਨ ਜਾਂ ਆਗੂ ਕਿਸੇ ਕੌਮ ਨੂੰ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚਾ ਸਕਦਾ ਹੈ?

ਕਹਿਣ ਤੋਂ ਭਾਵ ਹੈ ਕਿ ਜਦੋਂ ਆਪਣੇ ਆਪ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੇ ਹਿਤੈਸੀ ਕਹਾਉਣ ਵਾਲੇ ਆਗੂ ਅਤੇ ਸੰਗਠਨ ਬੀਜੇਪੀ ਵਰਗੀ ਜਾਲਮ ਜਮਾਤ ਦੀ ਅਧੀਨਗੀ ਨੂੰ ਪ੍ਰਵਾਨ ਕਰਕੇ ਕਾਰਵਾਈਆ ਸੁਰੂ ਕਰ ਦੇਣ ਅਤੇ ਕੌਮੀ ਆਜ਼ਾਦੀ ਦੇ ਸੰਬੰਧ ਵਿਚ ਬੀਤੇ ਸਮੇਂ 22 ਅਪ੍ਰੈਲ 1992 ਨੂੰ ਜਦੋਂ ਇਹ ਸਮੁੱਚੀ ਲੀਡਰਸ਼ਿਪ ਉਸ ਸਮੇਂ ਦੇ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਲਿਖਤੀ ਤੌਰ ਤੇ ਖ਼ਾਲਿਸਤਾਨ ਕਾਇਮ ਕਰਨ ਦੇ ਦਿੱਤੇ ਗਏ ਯਾਦ-ਪੱਤਰ ਤੇ ਦਸਤਖ਼ਤ ਕਰਕੇ ਮੁੰਨਕਰ ਹੋ ਸਕਦੀ ਹੈ, ਫਿਰ 01 ਮਈ 1994 ਨੂੰ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਅਸਥਾਂਨ ਵਿਖੇ ਉਸ ਸਮੇਂ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਦੀ ਹਾਜਰੀ ਵਿਚ ਅੰਮ੍ਰਿਤਸਰ ਐਲਾਨਨਾਮੇ ਉਤੇ ਦਸਤਖ਼ਤ ਕਰਕੇ ਗੁਰੂ ਸਾਹਿਬਾਨ ਨੂੰ ਪਿੱਠ ਦੇ ਸਕਦੀ ਹੈ ਅਤੇ ਉਸ ਤੋਂ ਬਾਅਦ ਸਮੇਂ-ਸਮੇਂ ਤੇ ਕਦੀ ਕਾਂਗਰਸ ਵਰਗੀ, ਕਦੀ ਬੀਜੇਪੀ ਵਰਗੀ, ਕਦੇ ਹੋਰ ਹਿੰਦੂਤਵ ਜਮਾਤਾਂ ਦੇ ਨਾਲ ਸਾਜ਼ਿਸਾਂ ਵਿਚ ਸਾਮਿਲ ਹੁੰਦੇ ਆ ਰਹੇ ਹਨ, ਜਦੋਂ ਅਜਿਹੀ ਸਿੱਖ ਲੀਡਰਸ਼ਿਪ ਗੈਰ-ਸਿਧਾਂਤਿਕ ਅਤੇ ਗੈਰ-ਇਖਲਾਕੀ ਸਾਬਤ ਹੋ ਚੁੱਕੀ ਹੈ, ਹੁਣ ਖ਼ਾਲਸਾ ਪੰਥ ਤੇ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਅਗਵਾਈ ਦੇਣ ਤੋਂ ਇਲਾਵਾ ਕਿਹੜੀ ਕੌਮੀ ਜਥੇਬੰਦੀ ਰਹਿ ਗਈ ਹੈ ?

ਹੁਣ ਸਿੱਖ ਕੌਮ ਅਤੇ ਆਪਣਾ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਵਾਲੇ ਕੌਮੀ ਅਤੇ ਪੰਥ ਦਰਦੀ ਸਿੱਖਾਂ ਅਤੇ ਪੰਜਾਬੀਆ ਸਾਹਮਣੇ ਇਕ ਗੰਭੀਰ ਪ੍ਰਸ਼ਨ ਬਣਕੇ ਉੱਭਰ ਰਿਹਾ ਹੈ ਕਿ ਉਹ ਕਦੋਂ ਤੱਕ ਅਜਿਹੀ ਰਵਾਇਤੀ, ਕੌਮ ਨਾਲ ਧੋਖੇ ਫਰੇਬ ਕਰਨ ਵਾਲੀ ਅਤੇ ਜਾਲਮ ਹੁਕਮਰਾਨਾਂ ਦੀਆਂ ਸਾਜ਼ਿਸਾਂ ਵਿਚ ਸਾਮਿਲ ਹੋਣ ਵਾਲੀ ਲੀਡਰਸਿਪ ਉਤੇ ਭਰੋਸਾ ਕਰਕੇ ਅਤੇ ਉਨ੍ਹਾਂ ਨੂੰ ਹਰ ਵਾਰ ਦਿਸ਼ਾਹੀਣ ਸੋਚ ਰਾਹੀ ਵੋਟਾਂ ਦੇ ਕੇ ਕੌਮ ਪੱਖੀ ਅਤੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ (ਖ਼ਾਲਿਸਤਾਨ) ਦੀ ਕਾਇਮੀ ਲਈ ਕਿਹੜੀ ਜ਼ਿੰਮੇਵਾਰੀ ਨਿਭਾਅ ਰਹੀ ਹੈ ? ਅਜਿਹਾ ਦੁੱਖਦਾਇਕ ਅਮਲ ਸਿੱਖ ਕੌਮ ਨੂੰ ਇਹ ਗੰਭੀਰ ਸੰਦੇਸ਼ ਦਿੰਦਾ ਹੈ ਕਿ ਅੱਜ ਸਮੁੱਚੀ ਸਿੱਖ ਕੌਮ, ਪੰਜਾਬੀ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਵਿਚ ਵੱਸਣ ਵਾਲੇ ਸਮੁੱਚੇ ਮਨੁੱਖਤਾ ਪੱਖੀ ਪੰਥ ਦਰਦੀ ਆਪਣੇ ਕੌਮੀ ਅਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਦੇ ਹੋਏ ਕੇਵਲ ਉਪਰੋਕਤ ਮੌਕਾਪ੍ਰਸਤ ਆਗੂਆ ਉਤੇ ਭਰੋਸਾ ਕਰਨਾ ਹੀ ਨਾ ਛੱਡ ਦੇਣ, ਬਲਕਿ ਜੋ ਲੰਮੇਂ ਸਮੇਂ ਤੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਉਤੇ ਅਤੇ ਗੁਰੂ ਸਾਹਿਬਾਨ ਜੀ ਦੀ ਸਰਬੱਤ ਦੇ ਭਲੇ ਦੀ ਸੋਚ ਉਤੇ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਨਿਰੰਤਰ ਅਮਲ ਕਰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਹੈ, ਜਿਸ ਵਿਚ ਸਭ ਆਗੂ ਕੁਰਬਾਨੀ ਵਾਲੇ ਅਤੇ ਕੌਮ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਾਲੀ ਲੀਡਰਸ਼ਿਪ ਹੈ, ਉਸ ਨੂੰ ਸਿਆਸੀ, ਧਾਰਮਿਕ, ਸਮਾਜਿਕ ਤੇ ਇਖ਼ਲਾਕੀ ਤੌਰ ਤੇ ਸੰਜ਼ੀਦਗੀ ਨਾਲ ਸਹਿਯੋਗ ਕਰਕੇ ਆਪਣੇ ਨਿਸ਼ਾਨੇ ਦੀ ਪੂਰਤੀ ਵਿਚ ਯੋਗਦਾਨ ਪਾਉਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਹੋਏ ਦੁੱਖਦਾਇਕ ਵਰਤਾਰੇ ਤੋਂ ਸਿੱਖ ਕੌਮ ਅਤੇ ਪੰਜਾਬੀ ਜਲਦੀ ਹੀ ਸੇਧ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਰ ਪੱਖੋ ਸਹਿਯੋਗ ਕਰਕੇ ਅੱਗੇ ਲਿਆਉਣਗੇ ਅਤੇ ਮਨੁੱਖਤਾ ਦੀ ਰਾਖੀ ਕਰਨ ਵਿਚ ਯੋਗਦਾਨ ਪਾਉਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>