ਪੰਜਾਬ ਦੇ ਨੌਜਵਾਨਾਂ ਨੂੰ ਧਿਆਨ ‘ਚ ਰੱਖਦੇ ਹੋਏ ਸੀ. ਜੀ. ਸੀ. ਝੰਜੇੜੀ ਕੈਂਪਸ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਕੋਰਸ

Chandigarh Group of Colleges, Jhanjeri is going to launched new courses with a view to meet growing need of the students & the society 1.resizedਲੁਧਿਆਣਾ – ਦੇਸ਼ ਵਿਚ ਬੇਸ਼ੱਕ ਪੜੇ-ਲਿਖੇ ਨੌਜਵਾਨਾਂ ਦੀ ਗਿਣਤੀ ਤਾਂ ਵੱਧ ਰਹੀ ਹੈ, ਪਰ ਨੌਕਰੀਆਂ ਦੇ ਮੌਕੇ ਘੱਟ ਮਿਲ ਰਹੇ ਹਨ। ਇਸ ਦਾ ਮੁੱਖ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਦਾ ਰਵਾਇਤੀ ਕੋਰਸਾਂ ਵਿਚ ਦਾਖਲਾ ਲੈਣਾ ਹੈ। ਜਦ ਕਿ ਅੱਜ ਵੀ ਕਈ ਕਿੱਤਿਆਂ ਵਿਚ ਹੁਨਰਮੰਦ ਅਤੇ ਡਿਗਰੀ ਹੋਲਡਰ ਨੌਜਵਾਨਾਂ ਦੀ ਕਮੀ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਰਹੀ ਹੈ। ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ 2020-2021 ਸੈਸ਼ਨ ਦੌਰਾਨ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਬਿਹਤਰੀਨ ਨੌਕਰੀ ਦੇ ਮੌਕੇ ਮੌਜੂਦ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਵੱਲੋਂ ਕੀਤਾ ਗਿਆ। ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਸ ਸੈਸ਼ਨ ਤੋਂ  ਬੀ ਐੱਸ ਸੀ ਆਰਟੀਫੀਸ਼ੀਅਲ ਇੰਟੈਲੀਜ਼ੈੱਸ ਅਤੇ ਮਕੈਨਿਕ ਲਰਨਿੰਗ, ਬੀ ਐੱਸ ਸੀ ਮੈਡੀਕਲ ਲੈਬ ਸਾਇੰਸ, ਬੀ ਐੱਸ ਸੀ ਐਨੀਮੇਸ਼ਨ ਅਤੇ ਮਲਟੀ ਮੀਡੀਆ, ਗ੍ਰੈਜ਼ੂਏਸ਼ਨ ਇਨ ਜਰਨਲਿਜ਼ਮ ਕਮਿਊਨੀਕੇਸ਼ਨ, ਬੀ ਫਾਰਮੇਸੀ, ਡਿਪਲੋਮਾ ਫਾਰਮੇਸੀ, ਬੈਚਲਰ ਇਨ ਲਾਅ, ਬੀ ਕਾਮ ਐੱਲ ਐੱਲ ਬੀ  ਦੇ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਲਾਅ ਸਟਰੀਮ ਦੇ ਕੋਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹਨ। ਜਦ ਕਿ ਬਾਕੀ ਸਾਰੇ ਕੋਰਸ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹਨ।

ਡਾ. ਬਾਂਸਲ ਨੇ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਡਿਫੈਂਸ ਚਿਲਡਰਨ, ਬਿਹਤਰੀਨ ਖਿਡਾਰੀ, ਬਿਨਾ ਮਾਤਾ ਪਿਤਾ ਦੇ ਬੱਚੇ, ਇਕੱਲੇ ਮਾਪੇ ਦੇ ਬੱਚੇ, ਇਕੱਲੀ ਧੀ , ਅਧਿਆਪਕਾਂ ਦੇ ਬੱਚਿਆਂ ਅਤੇ ਸਰੀਰਕ ਤੋਰ ਤੇ ਅਪੰਗ ਬੱਚਿਆਂ ਲਈ ਖ਼ਾਸ ਸਕਾਲਰਸ਼ਿਪ ਦਿੱਤੀਆਂ ਜਾ ਰਹੀਆਂ ਹਨ। ਇਸ ਉਪਰਾਲੇ ਨਾਲ ਨਾ ਸਿਰਫ਼ ਯੋਗ ਵਿਦਿਆਰਥੀਆਂ ਨੂੰ ਬਿਹਤਰੀਨ ਮੌਕੇ ਮਿਲਣਗੇ। ਇਸ ਦੇ ਨਾਲ ਹੀ ਹਰ ਬੱਚੇ ਦੀ ਸਿੱਖਿਆਂ ਦੀ ਉਪਲਬਧੀ ਵੀ ਹਾਸਲ ਹੋਵੇਗੀ। ਇਸ ਦੇ ਨਾਲ ਹੀ ਪਛੜੇ ਵਰਗ ਦੇ ਵਿਦਿਆਰਥੀਆਂ ਦੀ ਟਿਊਸ਼ਨ ਫ਼ੀਸ ਵੀ ਮਾਫ਼ ਕੀਤੀ ਜਾਵੇਗੀ।
ਡਾ. ਬਾਂਸਲ ਨੇ ਕੈਂਪਸ ਦੀ ਪਲੇਸਮੈਂਟ ਸਬੰਧੀ ਦੱਸਿਆਂ ਕਿ ਸੱਤ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸੀ ਜੀ ਸੀ ਝੰਜੇੜੀ ਕੈਂਪਸ ਦਾ ਹੁਣ ਤੱਕ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਨੌਕਰੀ ਦਿਵਾਉਣ ਦਾ ਰਿਕਾਰਡ ਰਿਹਾ ਹੈ। ਇਨ੍ਹਾਂ ਨਵੇਂ ਕੋਰਸਾਂ ਵਿਚ ਵੀ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਦਿਨ ਤੋਂ ਹੀ ਅਕੈਡਮਿਕ ਸਿੱਖਿਆ ਦੇ ਨਾਲ ਨਾਲ  3600 ਡਿਗਰੀ ਤਰੀਕੇ ਰਾਹੀਂ ਨੌਕਰੀ ਜਾਂ ਸਵੈ ਰੁਜ਼ਗਾਰ ਲਈ ਤਿਆਰ ਕੀਤਾ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>