ਪੰਜਾਬੀ ਕਵਿਤਾ ਨੇ ਸਦੀਆਂ ਤੋਂ ਹੀ ਸਥਾਪਤ ਸੱਤਾ ਦਾ ਵਿਰੋਧ ਕਰਕੇ ਸਬਰ ਨਾਲ ਜਬਰ ਦਾ ਵਿਰੋਧ ਕੀਤਾ ਹੈ -ਗੁਰਭਜਨ ਗਿੱਲ

ਲੁਧਿਆਣਾ : ਯਾਦਵਪੁਰ ਯੂਨੀਵਰਸਿਟੀ ਕੋਲਕਾਤਾ (ਪੱਛਮੀ ਬੰਗਾਲ)  ਤੋਂ ਭਾਰਤੀ ਕਵਿਤਾ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੋਜੀ ਵਿਦਵਾਨ ਤੇ ਬੰਗਾਲੀ ਕਵਿੱਤਰੀ ਡਾ:,ਸੁਤਾਪਾ ਸੇਨਗੁਪਤਾ ਨੇ ਪਿਛਲੇ ਦਿਨੀਂ ਚੋਣਵੇਂ ਪੰਜਾਬੀ ਕਵੀਆਂ ਨਾਲ ਲੁਧਿਆਣਾ ‘ਚ ਮੁਲਾਕਾਤ ਕੀਤੀ। ਭਾਰਤ ਸਰਕਾਰ ਦੇ ਮਾਨਵ ਵਿਕਾਸ ਮੰਤਰਾਲੇ ਵੱਲੋਂ ਪ੍ਰਾਯੋਜਿਤ ਇਸ ਪ੍ਰਾਜੈਕਟ ਅਧੀਨ ਡਾ: ਸੁਤਾਪਾ ਸੇਨਗੁਪਤਾ ਚੰਡੀਗੜ੍ਹ, ਨਵੀਂ ਦਿੱਲੀ, ਲਖਨਊ, ਵਾਰਾਨਸੀ, ਹੈਦਰਾਬਾਦ ਤੇ ਦੇਸ ਦੇ ਬਾਕੀ ਹਿੱਸਿਆਂ ਚ ਵੀ ਭਾਰਤੀ ਕਵਿਤਾ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕਰਨ ਜਾਵੇਗੀ।

photo- 2 march 2020.resized

ਲੁਧਿਆਣਾ ‘ਚ ਜਿੱਥੇ ਉਨ੍ਹਾਂ ਨੇ ਸੁਰਜੀਤ ਪਾਤਰ, ਸਤੀਸ ਗੁਲ੍ਹਾਟੀ, ਸਵਰਨਜੀਤ ਸਵੀ ਤੇ ਹੋਰ ਮਹੱਤਵਪੂਰਨ ਕਵੀਆਂ ਨਾਲ ਅਲੱਗ-ਅਲੱਗ ਮੁਲਾਕਾਤ ਕੀਤੀ ਉੱਥੇ ਪ੍ਰੋ: ਰਵਿੰਦਰ ਭੱਠਲ, ਗੁਰਭਜਨ ਗਿੱਲ, ਤ੍ਰੈਲੋਚਨ ਲੋਚੀ, ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ ਨਾਲ ਇੱਕੋ ਸਾਮ ਇਕੱਠਿਆਂ ਸਹੀਦ ਭਗਤ ਸਿੰਘ ਨਗਰ ਵਿਖੇ ਮੁਲਾਕਾਤ ਕੀਤੀ।

ਸਾਰੇ ਪੰਜਾਬੀ ਕਵੀ ਇਸ ਗੱਲ ਤੇ ਇੱਕ ਮੱਤ ਸਨ ਕਿ ਪੰਜਾਬੀ ਕਵਿਤਾ ਨੇ ਸਦੀਆਂ ਤੋਂ ਹਮੇਸਾਂ ਨਾਬਰਾਂ ਦਾ ਪੱਖ ਪੂਰਿਆ ਹੈ ਇਤੇ ਜਾਬਰਾਂ ਬਾਬਰਾਂ ਨਾਲ ਕਦੇ ਵੀ ਸਿਰਜਣਾਤਮਿਕ ਸਾਂਝ ਨਹੀਂ ਪੁਗਾਈ।

ਸਾਰੇ ਕਵੀਆਂ ਦੇ ਵਿਚਾਰਾਂ ਨੂੰ ਸਮੇਟਦਿਆਂ ਗੁਰਭਜਨ ਗਿੱਲ ਨੇ ਇਹ ਨਿਚੋੜ ਪੇਸ ਕਰਦਿਆਂ ਕਿਹਾ ਕਿ ਰਾਜੇ ਨੂੰ ਸੀਂਹ ਤੇ ਮੁਕੱਦਮ ਨੂੰ ਕੁੱਤੇ ਕਹਿਣ ਦੀ ਸਮਰੱਥ ਰਵਾਇਤ ਪੰਜ ਸਦੀਆਂ ਪੁਰਾਣੀ ਹੈ ਪਰ ਪਿਛਲੀ ਸਦੀ ਵਿੱਚ ਹੀ ਗਦਰ ਪਾਰਟੀ ਦੇ ਸੂਰਮਿਆਂ ਨੇ ਗਦਰ ਗੂੰਜਾਂ ਵਿੱਚ ਕਲਮ ਨੂੰ ਕਿਰਪਾਨ ਵਾਂਗ ਵਰਤਿਆ। ਹਰ ਸੰਘਰਸ ਵਿੱਚ ਪੰਜਾਬੀ ਕਵਿਤਾ ਹਮੇਸਾਂ ਲਿੱਸੇ ਕਮਜੋਰ ਨਿਤਾਣੇ ਵਰਗ ਦੇ ਹੱਕ ਵਿੱਚ ਭੁਗਤੀ ਹੈ, ਜਰਵਾਣਿਆਂ ਦੇ ਪੱਖ ਵਿੱਚ ਨਹੀਂ।

ਡਾ: ਸੁਤਾਪਾ ਸੇਨ ਗੁਪਤਾ ਨੇ ਸਾਰੇ ਪੰਜਾਬੀ ਕਵੀਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੀ ਨਾਬਰ ਰਵਾਇਤ ਦੇ ਵੱਖ ਵੱਖ ਪਹਿਲੂਆਂ ਬਾਰੇ ਸਪਸਟ ਜਾਣਕਾਰੀ ਦਿੱਤੀ ਹੈ। ਡਾ: ਸੁਤਾਪਾ ਸੇਨ ਗੁਪਤਾ ਮੂਲ ਰੂਪ ਚ ਬੰਗਾਲੀ ਕਵਿੱਤਰੀ ਹਨ ਅਤੇ ਭਾਰਤੀ ਸਾਹਿੱਤ ਦਰਸਨ ਬਾਰੇ ਖੋਜ ਵਿੱਚ ਦਿਲਚਸਪੀ ਰੱਖਦੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>