ਲੰਗਰ ਲਈ ਸਰਕਾਰੀ ਮਦਦ ਦੀ ਸਿਰਸਾ ਦੀ ਇੱਛਾ ਵਿਵਾਦਾਂ ਵਿੱਚ ਆਈ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦਵਾਰਿਆਂ ਵਿੱਚ ਲੰਗਰ ਛੱਕਣ ਲਈ ਆ ਰਹੀਂ ਬੇਰੁਜ਼ਗਾਰ ਸੰਗਤ ਨੂੰ ਦਿੱਲੀ ਸਰਕਾਰ ਵੱਲੋਂ ਮਦਦ ਦੇਣ ਦੀ ਦਿੱਤੀ ਗਈ ਸਲਾਹ ਉੱਤੇ ਵਿਵਾਦ ਹੋ ਗਿਆ ਹੈ। ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਨੂੰ ਲੰਗਰ ਦੀ ਪਵਿੱਤਰ ਮਰਿਆਦਾ ਨਾਲ ਨਾਂ ਖੇਡਣ ਦੀ ਸਿਰਸਾ ਨੂੰ ਨਸੀਹਤ ਦਿੱਤੀ ਹੈ। ਦਰਅਸਲ ਸਿਰਸਾ ਨੇ ਆਪਣੇ ਵੀਡੀਓ ਸੁਨੇਹੇ ਦੇ ਜਰੀਏ ਬੁੱਧਵਾਰ ਨੂੰ ਕੀਤੇ ਟਵੀਟ ਨਾਲ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਰੋਨਾ ਦੇ ਫੈਲਾਅ ਤੋਂ ਬਾਅਦ ਬੇਰੁਜ਼ਗਾਰ ਹੋਏ ਲੋਕਾਂ ਦੇ ਲੰਗਰ ਛਕਣ ਲਈ ਗੁਰਦਵਾਰਿਆਂ ਵਿੱਚ ਆਉਣ ਦਾ ਹਵਾਲਾ ਦਿੰਦੇ ਹੋਏ ਉਕਤ ਬੇਰੁਜ਼ਗਾਰਾਂ ਨੂੰ ਸਰਕਾਰੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀ ਦੇਣ ਦੀ ਗੁਹਾਰ ਲਗਾਈ ਸੀ। ‘ਜਾਗੋ’ ਪਾਰਟੀ ਦੇ ਪ੍ਰਧਾਨ ਜੀਕੇ ਨੇ ਇਸ ਮਸਲੇ ਉੱਤੇ ਮੀਡੀਆ ਨੂੰ ਜਾਰੀ ਆਪਣੇ ਪ੍ਰਤੀਕਰਮ ਵਿੱਚ ਕਿਹਾ ਕਿ ਸਿੱਖ ਇਤਿਹਾਸ ਵਿੱਚ ਕੋਰੇ ਸਿਰਸਾ ਨੇ ਸੁਰਖ਼ੀਆਂ ਵਿੱਚ ਰਹਿਣ ਦੀ ਆਪਣੀ ਆਦਤ ਤੋਂ ਮਜਬੂਰ ਹੋਕੇ ਇੱਕ ਵਾਰ ਫਿਰ ਭਿਆਨਕ ਭੁੱਲ ਕਰ ਦਿੱਤੀ ਹੈ। ਕੇਜਰੀਵਾਲ ਤੋਂ ਲੰਗਰ ਛਕਣ ਵਾਲੀ ਸੰਗਤ ਦੇ ਨਾਂ ਉੱਤੇ ਸਰਕਾਰੀ ਮਦਦ ਮੰਗਣਾ, ਇੱਕ ਤਰ੍ਹਾ ਨਾਲ ਕਮੇਟੀ ਵੱਲੋਂ 5 ਸ਼ਤਾਬਦੀ ਪੁਰਾਣੀ ਲੰਗਰ ਮਰਿਆਦਾ ਦੇ ਆਰਥਕ ਤੌਰ ਉੱਤੇ ਕਮਜ਼ੋਰ ਹੋਣ ਜਾਂ ਕਮੇਟੀ ਪ੍ਰਬੰਧਕਾਂ ਦੇ ਵੈਚਾਰਿਕ ਦੀਵਾਲੀਆ ਹੋਣ ਵਜੋਂ ਹੈ।

ਜੀਕੇ ਨੇ ਦਾਅਵਾ ਕੀਤਾ ਦੀ ਸਿਰਸਾ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ ਹੈ, ਇਸ ਲਈ ਬਾਦਸ਼ਾਹ ਅਕਬਰ ਵੱਲੋਂ ਗੁਰੂ ਘਰ ਵਿੱਚ ਲੰਗਰ ਚਲਾਉਣ ਲਈ ਜਗੀਰਾਂ ਦਾਨ ਕਰਨ ਦੀ ਗੁਰੂ ਅਮਰਦਾਸ ਜੀ ਨੂੰ ਕੀਤੀ ਗਈ ਪੇਸ਼ਕਸ਼ ਨੂੰ, ਗੁਰੂ ਸਾਹਿਬ ਵੱਲੋਂ ਠੁਕਰਾਉਣ ਦੇ ਬਾਰੇ ਸਿਰਸਾ ਨੂੰ ਪਤਾ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਦੀ ਦਲੀਲ ਸੀ ਕਿ ਗੁਰੂ ਦਾ ਲੰਗਰ ਸੰਗਤ ਦੀ ਨੇਕ ਅਤੇ ਧਰਮ ਦੀ ਕਮਾਈ ਨਾਲ ਹੀ ਚੱਲੇਗਾ, ਨਾ ਕੀ ਸਰਕਾਰੀ ਖ਼ਜ਼ਾਨੇ ਪਾਸੋਂ। ਜੀਕੇ ਨੇ ਖ਼ੁਲਾਸਾ ਕੀਤਾ ਕੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮਨਾਉਂਦੇ ਸਮੇਂ ਵੀ ਸਿਰਸਾ ਨੇ ਸਵਿਗੀ ਅਤੇ ਜੋਮੈਟੋ ਵੱਲੋਂ ਖਾਣੇ ਦੀ ਕੀਤੀ ਜਾਂਦੀ ਹੋਮ ਡਿਲਿਵਰੀ ਦੀ ਤਰਜ਼ ਉੱਤੇ ਗੁਰਦਵਾਰਾ ਬੰਗਲਾ ਸਾਹਿਬ ਦੇ ਲੰਗਰ ਦੀ ਹੋਮ ਡਿਲਿਵਰੀ ਦੀ ਯੋਜਨਾ ਲਾਂਚ ਕੀਤੀ ਸੀ, ਪਰ ਸਾਡੇ ਵਿਰੋਧ ਕਰ ਕੇ ਹੀ ਯੋਜਨਾ ਵਾਪਸ ਲੈ ਲਈ ਸੀ।

ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਦਾ ਨਾਂਅ ਇਤਿਹਾਸ ਵਿੱਚ ਦਿੱਲੀ ਕਮੇਟੀ ਦੇ ਅਜਿਹੇ ਪਹਿਲੇ ਪ੍ਰਧਾਨ ਦੇ ਤੌਰ ਉੱਤੇ ਦਰਜ ਹੋ ਗਿਆ ਹੈ, ਜੋ ਕੀ ਆਪਦਾ ਸਮੇਂ ਗੁਰਦਵਾਰਿਆਂ ਲਈ ਸਰਕਾਰੀ ਮਦਦ ਲੱਭਦਾ ਹੈ, ਜਦੋਂ ਕਿ ਅੱਜ ਤੱਕ ਆਪਦਾ ਦੇ ਸਮੇਂ ਸਰਕਾਰਾਂ ਹੀ ਗੁਰਦਵਾਰਿਆਂ ਤੋਂ ਮਦਦ ਮੰਗਦੀ ਆਈਆਂ ਹਨ। ਮੇਰੇ ਕਮੇਟੀ ਪ੍ਰਧਾਨ ਰਹਿੰਦੇ ਉਤਰਾਖੰਡ ਅਤੇ ਜੰਮੂ ਵਿੱਚ ਆਏ ਹੜ੍ਹਾਂ ਦੇ ਸਮੇਂ ਐਨਡੀਆਰਐਫ ਨੇ ਸਾਡੇ ਤੋਂ ਸੈਲਾਬ ਪੀੜਿਤਾਂ ਲਈ ਲੰਗਰ ਦੀ ਮਦਦ ਮੰਗੀ ਸੀ। ਇਸੇ ਤਰ੍ਹਾਂ ਹੀ ਦਿੱਲੀ ਵਿੱਚ ਜਮੁਨਾ ਦਰੀਆਂ ਦੇ ਕੰਡੇ ਉੱਤੇ ਰਹਿੰਦੇ ਲੋਕਾਂ ਲਈ ਵੀ ਭਾਰੀ ਵਰਖਾ ਦੀ ਹਾਲਤ ਵਿੱਚ ਕਮੇਟੀ ਹਰ ਸਾਲ ਲੰਗਰ ਭੇਜਦੀ ਰਹੀ ਹੈ। ਜੰਤਰ-ਮੰਤਰ ਉੱਤੇ ਦੇਸ਼ ਭਰ ਤੋਂ ਆਉਂਦੇ ਪ੍ਰਦਰਸ਼ਨਕਾਰੀਆਂ ਲਈ ਬਿਨਾਂ ਕਿਸੇ ਭੇਦਭਾਵ ਦੇ ਅਸੀਂ ਹਜਾਰਾਂ ਲੋਕਾਂ ਲਈ ਲੰਗਰ ਭੇਜਦੇ ਰਹੇ ਹਾਂ, ਪਰ ਕਦੇ ਸਰਕਾਰੀ ਮਦਦ ਨਹੀਂ ਮੰਗੀ। ਜੀਕੇ ਨੇ ਸਾਫ਼ ਕਿਹਾ ਕਿ ਲੰਗਰ ਨਾ ਜੀਕੇ ਦਾ ਹੈ ਨਾ ਸਿਰਸਾ ਦਾ, ਇਹ ਸੰਗਤ ਦੀ ਮਾਇਆ ਤੋਂ ਚੱਲਣ ਵਾਲਾ ਗੁਰੂ ਦਾ ਲੰਗਰ ਹੈ। ਇਸ ਲਈ ਸੰਗਤ ਨੂੰ ਲੰਗਰ ਛਕਾਉਣ ਲਈ ਕਮੇਟੀ ਨੂੰ ਅਜਿਹੀ ਲਚਾਰਗੀ ਦਿਖਾਉਨਾ ਸ਼ੋਭਾ ਨਹੀਂ ਦਿੰਦਾ।

ਸਿਰਸਾ ਵਲੋਂ ਗੁਰਦਵਾਰਿਆਂ ਵਿੱਚ 15 ਦਿਨ ਪੁਰਾਣੇ ਵਿਦੇਸ਼ੀ ਸੇਲਾਨੀਆਂ ਨੂੰ ਹੀ ਪ੍ਰਵੇਸ਼  ਦੇਣ ਦੇ ਦਿੱਤੇ ਗਏ ਤੁਗਲਕੀ ਆਦੇਸ਼ ਉੱਤੇ ਵੀ ਜੀਕੇ ਨੇ ਸਵਾਲ ਚੁੱਕੇ। ਜੀਕੇ ਨੇ ਪੁੱਛਿਆ ਦੀ ਸਿਰਸਾ ਨੇ ਇਸ ਗੱਲ ਦੀ ਜਾਂਚ ਕਰਨ ਲਈ ਕੀ ਸਿਸਟਮ ਸਥਾਪਤ ਕੀਤਾ ਹੈ ?  ਜਦੋਂ ਕਿ ਵਿਦੇਸ਼ੀ ਤਾਂ ਦੂਰ ਵੱਡੀ ਗਿਣਤੀ ਵਿੱਚ ਚੀਨ ਅਤੇ ਯੂਰੋਪ ਵਿੱਚ ਰਹਿਣ ਵਾਲੇ ਭਾਰਤੀ ਪਰਵਾਸੀ ਨਾਗਰਿਕ ਵੀ ਭਾਰਤ ਵਾਪਸ ਆ ਗਏ ਹਨ। ਜੀਕੇ ਨੇ ਸਿਰਸਾ ਨੂੰ ਖਬਰਾਂ ਵਿੱਚ ਰਹਿਣ ਦੀ ਆਪਣੀ ਆਤਮਮੁਗਧਤਾ ਨੂੰ ਬਰਕਰਾਰ ਰੱਖਣ ਲਈ ਕਮੇਟੀ ਅਤੇ ਸਕੂਲ ਸਟਾਫ ਨੂੰ ਤਨਖਾਹ ਮਿਲਣ ਵਿੱਚ ਹੋ ਰਹੀ ਦੇਰੀ ਉੱਤੇ ਚੁੱਪੀ ਤੋੜਨ ਦੀ ਸਲਾਹ ਵੀ ਦਿੱਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>