ਪਰਮਜੀਤ ਸਿੰਘ ਬਾਗੜੀਆ,- ਆਲਮੀ ਮਹਾਮਾਰੀ ਕੋਵਿਡ-19 ਦੇ ਚਲਦਿਆਂ ਆਏ ਦਿਨ ਇਸਤੋਂ ਪ੍ਰਭਾਵਿਤ ਤੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਭਾਰਤ ਵਿਚ ਵਿਸ਼ਾਲ ਅਬਾਦੀ ਮੁਤਾਬਿਕ ਮੈਡੀਕਲ ਸਹੂਲਤਾਂ ਅਤੇ ਟੈਸਟਿੰਗ ਕਿੱਟਾਂ ਅਤੇ ਕਰੋਨਾ ਪੀੜਤ ਗੰਭੀਰ ਮਰੀਜਾਂ ਲਈ ਵੈਟੀਲੇਟਰਾਂ ਦੀ ਕਮੀ ਹੋਣ ਕਰਕੇ ਕਾਫੀ ਅਲੋਚਨਾ ਹੋ ਰਹੀ ਹੈ ਪਰ ਇਸ ਦੌਰਾਨ ਇਕ ਚੰਗੀ ਖਬਰ ਇਹ ਹੈ ਪੂਨੇ ਸਥਿਤ ਪ੍ਰਸਿੱਧ ਲੈਬਾਰਟਰੀ ‘ਮਾਈਲੈਬ’ਜ ਡਿਸਕਵਰੀ’ ਦੀ ਵਿਸ਼ਾਣੂ ਵਿਗਿਆਨੀ ਸ੍ਰੀਮਤੀ ਮਿਨਾਲ ਭੋਂਸਲੇ ਨੇ ਦੇਸ਼ ਨੂੰ ਸਨਮੁੱਖ ਇਸ ਅਤਿ ਔਖੀ ਅਤੇ ਚੁਣੌਤੀਪੁਰਨ ਸਥਿਤੀ ਵਿਚ ਇਕ ਰਿਕਾਰਡ ਸਮੇਂ ਵਿਚ ਕਰੋਨਾ ਟੈਸਟਿੰਗ ਕਿੱਟ ਤਿਆਰ ਕੀਤੀ ਹੈ ਜੋ ਸਾਰੀਆਂ ਪਰਖਾਂ .ਤੇ ਖਰਾ ਉਤਰਨ ਉਪਰੰਤ ਉਤਪਾਦਨ ਦੀ ਪ੍ਰਵਾਨਗੀ ਨਾਲ ਮੈਨੂਫੈਕਚਰ ਹੋਣਾ ਸ਼ੁਰੂ ਹੋ ਗਈ।
ਬੀ.ਬੀ.ਸੀ. ਦੇ ਸਰੋਤ ਤੋਂ ਆਈ ਖਬਰ ਅਨੁਸਾਰ ਮਾਈਲੈਬਜ ਦੇ ਨਿਰਦੇਸ਼ਨ ਡਾ ਗੌਤਮ ਵਾਨਖੇੜੇ ਅਨੁਸਾਰ 150 ਕਿੱਟ ਵਾਲੀ ਪਹਿਲੀ ਖੇਪ ਪੂਨੇ, ਮੁੰਬਈ,ਦਿੱਲੀ, ਗੋਆ ਤੇ ਬੈੰਗਲੁਰੂ ਦੀਆਂ ਡਾਇਗਨੋਸਟਿਕ ਲੈਬਜ ਨੂੰ ਭੇਜੀ ਜਾ ਚੁੱਕੀ ਹੈ ਅਤੇ ਅਗਲੇ ਹਫਤੇ ਤੱਕ 1 ਲੱਖ ਕਿੱਟ ਤਿਆਰ ਕਰ ਲਈ ਜਾਵੇਗੀ। ਇਹ ਕੰਪਨੀ ਪਹਿਲਾਂ ਹੀ ਐਚ.ਆਈ.ਵੀ.,ਹੈਪੇਟਾਈਟਸ ਬੀ ਅਤੇ ਸੀ. ਆਦਿ ਬਿਮਾਰੀਆਂ ਦੇ ਟੈਸਟ ਲਈ ਕਿਟਾਂ ਤਿਆਰ ਕਰਨ ਵਿਚ ਪ੍ਰਸਿੱਧ ਹੈ।
ਇਥੇ ਇਹ ਵਰਨਣਯੋਗ ਹੈ ਕਿ ਹੁਣ ਕਰੋਨਾ ਟੈਸਟ ਲਈ ਵਰਤੀ ਜਾ ਰਹੀ 100 ਸੈਂਪਲ ਵਾਲੀ ਵਿਦੇਸ਼ੀ ਕਿੱਟ 4500 ਰੁਪਏ ਦੀ ਕੀਮਤ ਵਿਚ ਪੈ ਰਹੀ ਹੈ ਵਿਦੇਸ਼ੀ ਟੈਸਟਿੰਗ ਕਿੱਟ 6-7 ਘੰਟੇ ਵਿਚ ਰਿਜਲਟ ਦਿੰਦੀ ਹੈ ਜਦਕਿ ਸਵਦੇਸ਼ੀ ਕਿੱਟ ਰਾਹੀ 3-4 ਘੰਟੇ ਵਿਚ ਮਰੀਜ ਦੇ ਪਾਜੇਟਿਵ ਜਾਂ ਨੈਗੇਟਿਵ ਹੋਣ ਦਾ ਪਤਾ ਲਗਾਇਆ ਜਾ ਸਕਦਾ ਹੈ। ਜਦਕਿ ਡਾ ਮਿਲਾਨ ਭੋਸਲੇ ਦੁਆਰਾ ਤਿਆਰ ਕੀਤੀ 100 ਸੈਂਪਲ ਵਾਲੀ ਕਿੱਟ ਸਿਰਫ 1200 ਰੁਪਏ ਵਿਚ ਪੈਂਦੀ ਹੈ ਇਸ ਕਿੱਟ ਨਾਲ ਕੀਤੇ ਟੈਸਟ ਨਾਲ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਪ੍ਰਭਾਵਿਤ ਵਿਆਕਤੀ ਸਥਾਰਨ ਫਲੂ ਦਾ ਸ਼ਿਕਾਰ ਹੈ ਜਾਂ ਕਰੋਨਾ ਵਾਇਰਸ ਤੋਂ ਪਾਜੇਟਿਵ ਹੈ।
ਮਾਈਲੈਬ’ਜ ਵਿਖੇ ਰਿਸਰਚ ਐਂਡ ਡਿਵੈਲਪਮੈਂਟ ਵਿਭਾਗ ਦੀ ਮੁਖੀ ਡਾ. ਮਿਲਾਨ ਭੋਸਲੇ ਕਿੱਟ ਤਿਆਰ ਕਰਨ ਵਿਚ ਜੁਟੀ ਟੀਮ ਦੀ ਵੀ ਮੁਖੀ ਸੀ। ਹੋਰ ਵੀ ਦਿਲਚਪ ਗੱਲ ਹੈ ਕਿ ਉਹ ਗਰਭਵਤੀ ਹੋਣ ਕਰਕੇ ਫਰਵਰੀ ਤੋਂ ਹੀ ਪ੍ਰਸੂਤਾ ਛੁੱਟੀ ‘ਤੇ ਸੀ ਆਪਣੀ ਟੀਮ ਨਾਲ ਸਖਤ ਮਿਹਨਤ ਕਰਕੇ ਰਿਕਾਰਡ 6 ਹਫਤਿਆਂ ਵਿਚ ਇਹ ਕਿੱਟ ਤਿਆਰ ਕੀਤੀ ਅਤੇ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਸਿਰਫ ਇਕ ਦਿਨ ਪਹਿਲਾਂ 18 ਮਾਰਚ ਨੂੰ ਇਹ ਕਿੱਟ ਨੈਸ਼ਨਲ ਇਨਸਟੀਚਿਉਟ ਆਫ ਵੀਰੋਲੋਜੀ ਨੂੰ ਜਮਾਂ ਕਰਵਾਈ। ਜੋ ਵੀ ਇਸ ਹਿੰਮਤੀ ਅਤੇ ਮੈਡੀਕਲ ਰਿਸਰਚ ਵਿਚ ਸਿਰੜ ਰੱਖਣ ਵਾਲੀ ਵਿਗਿਆਨੀ ਦਾ ਹੌਸਲੇ ਅਤੇ ਦੇਸ਼ ਪ੍ਰਤੀ ਸਮਰਪਣ ਬਾਰੇ ਪੜ੍ਹਦਾ ਸੁਣਦਾ ਹੈ ਉਹ ਡਾ. ਮਿਲਾਨ ਭੋਸਲੇ ਦੇ ਜਜ਼ਬੇ ਨੂੰ ਸਲਾਮ ਕੀਤੇ ਬਿਨਾ ਨਹੀਂ ਰਹਿ ਸਕਦਾ।