ਇਰਫਾਨ ਖਾਨ ਨੂੰ ਵਰਸੋਵਾ ਵਿਖੇ ਸਪੁਰਦੇ ਖ਼ਾਕ ਕੀਤਾ

22308812_1951769528401259_1515986928726936309_n.resizedਸਦਾਬਹਾਰ ਕਲਾਕਾਰ ਇਰਫਾਨ ਖਾਨ ਨੂੰ ਬੁਧਵਾਰ ਤਿੰਨ ਬਜੇ ਮੁੰਬਈ ਦੇ ਵਰਸੋਵਾ ਵਿਖੇ ਕਬਰਸਤਾਨ ਵਿੱਚ ਸਪੁਰਦੇ ਖ਼ਾਕ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਦੋਵੇਂ ਬੇਟੇ ਅਯਾਨ ਅਤੇ ਬਾਬਿਲ ਤੋਂ ਇਲਾਵਾ 20 ਦੇ ਕਰੀਬ ਲੋਕ ਸ਼ਾਮਲ ਹੋਏ। ਕਰੋਨਾ ਵਾਇਰਸ ਕਰਕੇ ਉਨ੍ਹਾਂ ਦੇ ਪ੍ਰਵਾਰ ਵਾਲੇ ਅਤੇ ਬਾਲੀਵੁੱਡ ਦੀਆਂ ਕੁਝ ਸ਼ਖਸੀਅਤਾਂ ਹੀ ਸ਼ਾਮਲ ਹੋਈਆਂ। ਇਨ੍ਹਾਂ ਵਿਚ ਮੀਕਾ ਸਿੰਘ, ਕਪਿਲ ਸ਼ਰਮਾ, ਵਿਸ਼ਾਲ ਭਾਰਦਵਾਜ ਆਦਿ ਹਨ। ਉਨ੍ਹਾਂ ਨੇ ਸਵੇਰੇ ਕੋਕਿਲਾਬੇਨ ਧਰਿੂਭਾਈ ਅੰਬਾਨੀ ਵਿਖੇ ਅੰਤਮ ਸਾਹ ਲਿਆ। ਉਨ੍ਹਾਂ ਨੂੰ ਪਿਛਲੇ ਹਫਤੇ ਕਲੋਨ ਇਨਫੈਕਸ਼ਨ ਕਰਕੇ ਦਾਖਲ ਕਰਾਇਆ ਗਿਆ ਸੀ ਅਤੇ ਉਹ ਈਸੀਯੂ ਵਿਚ ਭਰਤੀ ਸਨ।

22308812_1951769528401259_1515986928726936309_n.resized

ਇਰਫਾਨ ਖਾਨ ਦੇ ਮਿਰਤਕ ਸਰੀਰ ਨੂੰ ਕਰੋਨਾ ਵਾਇਰਸ ਕਰਕੇ ਹਸਪਤਾਲ ਤੋਂ ਸਿਿਧਆਂ ਹੀ ਕਬਰਸਤਾਨ ਲਿਜਾਇਆ ਗਿਆ ਅਤੇ ਦਫਨ ਕਰ ਦਿੱਤਾ ਗਿਆ। ਇਰਫਾਨ ਖਾਨ ਦਾ ਜਨਮ ਜੈਪੁਰ ਵਿਖੇ 7 ਜਨਵਰੀ 1966 ਨੂੰ ਹੋਇਆ ਸੀ। ਉਨ੍ਹਾਂ ਨੇ ਬਾਲੀਵੁਡ ਦੀਆਂ ਫਿ਼ਲਮਾਂ ਤੋਂ ਇਲਾਵਾ ਹਾਲੀਵੁੱਡ ਦੀਆਂ ਫਿਲਮਾਂ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਇਹ ਫਿਲਮਾਂ ਲਾਈਫ ਆਫ ਪਾਈਮ ਦ ਨੇੇਮਸੇਕ, ਜਰੈਸਿਕ ਵਰਲਡ, ਇਨਫਰਨੋ,ਦ ਸਲਮਡਾਗ ਮਿਲਅਨੇਅਰ, ਦ ਮਾਈਟੀ ਹਾਰਟ, ਦ ਅਮੇਜਿੰਗ ਸਪਾਈਡਰਮੈਨ ਆਦਿ ਸਨ।

ਇਰਫਾਨ ਖਾਨ ਨੂੰ ਦੁਰਲਭ ਕਿਸਮ ਦਾ ਬਰੇਨ ਕੈਂਸਰ ਸੀ ਅਤੇ ਉਨ੍ਹਾਂ ਦੀ ਕਲੋਨ ਇੰਫੈਕਸ਼ਨ ਦੀ ਸਮਸਿਆ ਵੱਧ ਗਈ ਸੀ।  2018 ਵਿਚ ਉਨ੍ਹਾਂ ਨੂੰ ਪਤਾ ਚਲਿਆ ਸੀ ਕਿ ਉਨ੍ਹਾਂ ਨੂੰ ਨਿਊਰੋ ਇੰਡੋਕ੍ਰਾਈਨ ਕੈਂਸਰ ਹੈ। ਇਸਦੇ ਇਲਾਜ ਲਈ ਉਹ ਇੰਗਲੈਂਡ ਗਏ ਸਨ। ਉਨ੍ਹਾਂ ਦੀ ਮੌਤ ‘ਤੇ ਬਾਲੀਵੁੱਡ ਦੇ ਅਨੇਕਾਂ ਕਲਾਕਾਰਾਂ ਨੂੰ ਦੁੱਖ ਪ੍ਰਗਟਾਇਆ। ਇਨ੍ਹਾਂ ਵਿਚ ਜੌਨ ਇਬਰਾਹਿਮ, ਰਣਦੀਪ ਹੁਡਾ, ਅਨੁਪਮ ਖੇਰ, ਅਮਿਤਾਬ ਬੱਚਨ, ਰਿਤੇਸ਼ ਦੇਸ਼ਮੁੱਖ ਅਤੇ ਕ੍ਰਿਕਟ ਜਗਤ ਦੇ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ।

ਇਰਫਾਨ ਖਾਨ ਨੇ ਜਦੋਂ ਆਖਰੀ ਸਾਹ ਲਿਆ ਤਾਂ ਉਸਨੇ ਕਿਹਾ “ਅੰਮਾ ਮੈਨੂੰ ਲੈਣ ਆਈ ਹੈ”। ਚਾਰ ਦਿਨ ਸ਼ਨਿਚਰਵਾਰ ਨੂੰ ਇਰਫਾਨ ਦੀ 95 ਸਾਲਾ ਮਾਂ ਸਈਦਾ ਬੇਗ਼ਮ ਦਾ ਇੰਤਕਾਲ ਹੋਇਆ ਸੀ।

ਇਰਫਾਨ ਖਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1987 ਤੋਂ  ਟੀਵੀ ਐਕਟਰ ਵਜੋਂ ਸ਼ੁਰੂ ਕੀਤੀ ਉਨ੍ਹਾਂ ਦਾ ਟੀਵੀ ਕਲਾਕਾਰ ਦਾ ਸਫ਼ਰ 2001 ਤੱਕ ਰਿਹਾ। ਉਨ੍ਹਾਂ ਨੇ ਆਪਣਾ ਫਿਲਮੀ ਸਫਰ ਸਲਾਮ ਬਾਂਬੇ ਫਿਲਮ ਰਾਹੀਂ 1988 ਵਿਚ ਸ਼ੁਰੂ ਕੀਤਾ ਪਰ ਇਸ ਫਿਲਮ ਵਿਚ ਉਨ੍ਹਾਂ ਦਾ ਰੋਲ ਬਹੁਤ ਹੀ ਛੋਟਾ ਸੀ। ਇਸਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਬਾਲੀਵੁਡ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਇਨ੍ਹਾਂ ਚੋਂ ਦ ਵਾਰੀਅਰ, ਹਾਸਿਲ, ਮਕਬੂਲ, ਲੰਚਬਕਾਸ, ਪੀਕੂ, ਤਲਵਾਰ, ਹੈਦਰ, ਗੁੰਡੇ, ਪਾਨ ਸਿੰਘ ਤੋਮਰ ਆਦਿ ਹਨ। ਉਨ੍ਹਾਂ ਨੂੰ 2004, 2008, 2013, 2018 ਵਿਚ ਫਿਲਮ ਫੇਅਰ ਐਵਾਰਡ ਮਿਿਲਆ, 2011 ਵਿਚ ਪਦਮ ਸ੍ਰੀ ਅਤੇ 2014 ਵਿਚ ਏਸ਼ੀਅਨ ਫਿਲਮ ਐਵਾਰਡ ਨਾਲ ਸਨਮਾਨਿਆ ਗਿਆ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>