ਜਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਫੌਜੀ ਵਲੋਂ ਚਲਾਈ ਗੋਲੀਆਂ ਨਾਲ ਦੋ ਭਰਾਵਾਂ ਦੀ ਮੌਤ, ਛੇ ਵਿਰੁੱਧ ਕੇਸ ਦਰਜ

ਗੁਰਦਾਸਪੁਰ/ਧਾਰੀਵਾਲ, (ਗੁਰਵਿੰਦਰ ਨਾਗੀ) – ਇਥੋਂ ਨਜਦੀਕੀ ਪੈਂਦੇ ਪਿੰਡ ਆਲੋਵਾਲ ਬਾਊਲੀ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ ਇਕ ਸਾਬਕਾ ਫੌਜੀ ਨੇ ਅੰਧਾਧੁੰਦ ਗੋਲੀਆਂ ਚਲਾ ਕੇ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈਂਦਿਆਂ ਪੰਜ ਸਮੇਤ ਇਕ ਅਣਪਛਾਤੇ ਵਿਰੁੱਧ ਕੇਸ ਦਰਜ ਕਰ ਲਿਆ।IMG-20200616-WA0063.resizedਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕੋਟ ਸੰਤੋਖ ਰਾਏ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਤਾਏ ਦੇ ਲੜਕੇ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰਾਨ ਅਜੀਤ ਸਿੰਘ ਨਾਲ ਮੋਟਰਸਾਈਕਲ ਅਤੇ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਆਲੋਵਾਲ ਬਾਊਲੀ ਦੀ ਅਹੂਦ ਅੰਦਰ ਆਉਂਦੀ ਆਪਣੀ ਜਮੀਨ ਵੱਲ ਗੇੜਾ ਮਾਰਨ ਗਏ ਸੀ ਅਤੇ ਜਦ ਅਸੀਂ ਆਪਣੇ ਵਹੀਕਲ ਖੜੇ ਕੀਤੇ ਤਾਂ ਸਾਬਕਾ ਫੌਜੀ ਜਸਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਆਲੋਵਾਲ ਬਾਊਲੀ ਜਿਸ ਦਾ ਮਕਾਨ ਸਾਡੀ ਪੈਲੀ ਦੇ ਨਾਲ ਲੱਗਦਾ ਹੈ ਸਾਨੂੰ ਵੇਖ ਕੇ ਹੱਥ ਵਿਚ ਦੋਨਾਲੀ ਬੰਦੂਕ ਲੈ ਕੇ ਆਪਣੇ ਹੋਰ ਪਰਿਵਾਰਕ ਮੈਂਬਰ ਲੜਕਾ ਸੁਖਮਨਦੀਪ ਸਿੰਘ, ਜਵਾਈ ਗੁਰਪਿੰਦਰ ਸਿੰਘ, ਪਤਨੀ ਹਰਜਿੰਦਰ ਕੌਰ ਅਤੇ ਲੜਕੀ ਅਮਨਦੀਪ ਕੌਰ ਨਾਲ ਘਰੋਂ ਬਾਹਰ ਆ ਗਿਆ ਜਿਸਨੇ ਆਉਂਦਿਆਂ ਹੀ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।IMG-20200616-WA0064.resized ਜਿਸ ਵਿਚ ਦੋਵਾਂ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮੈਂ ਮੌਕੇ ਤੋਂ ਦੌੜ ਪਿਆ ਜਦਕਿ ਉਕਤ ਵਿਅਕਤੀਆਂ ਨੇ ਉਸ ਦੇ ਮਗਰ ਵੀ ਹਵਾਈ ਫਾਇਰ ਕੀਤੇ ਪਰ ਉਸਨੇ ਇਕ ਬੰਬੀ ਦੇ ਕੋਠੇ ਵਿਚ ਵੜ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਜਿਸਦੀ ਸੂਚਨਾ ਮਿਲਦੇ ਹੀ ਐਸ.ਐਸ.ਪੀ. ਗੁਰਦਾਸਪੁਰ ਰਾਜਿੰਦਰ ਸਿੰਘ ਸੋਹਲ, ਐਸ.ਪੀ. ਹਰਵਿੰਦਰ ਸਿੰਘ, ਡੀ.ਐਸ.ਪੀ. ਕੁਲਵਿੰਦਰ ਸਿੰਘ, ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਘਟਨਾ ਵਾਲੀ ਜਗ੍ਹਾ ਤੇ ਭਾਰੀ ਪੁਲਿਸ ਫੋਰਸ ਨਾਲ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਬਿਆਨ ਤੇ ਜਸਵਿੰਦਰ ਸਿੰਘ, ਸੁਖਮਨਦੀਪ ਸਿੰਘ, ਗੁਰਪਿੰਦਰ ਸਿੰਘ, ਹਰਜਿੰਦਰ ਕੌਰ, ਅਮਨਦੀਪ ਕੌਰ ਅਤੇ ਇਕ ਅਣਪਛਾਤੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>