ਸਿਰਸਾ ਦਾ ਲੇਖ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਇਤਿਹਾਸ ਨੂੰ ਨਕਾਰਨ ਵਾਲਾ : ਜੀਕੇ

ਨਵੀਂ ਦਿੱਲੀ – ‘ਜਾਗੋ’ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਪੰਥਕ ਸਟੇਜਾਂ ਤੋਂ ਬੋਲਣ ਅਤੇ ਸਿੱਖ ਇਤਿਹਾਸ ਉੱਤੇ ਲਿਖਣ ਤੋਂ ਰੋਕਣ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਅਪੀਲ ਕੀਤੀ ਹੈਂ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਥੇਦਾਰ ਨੂੰ ਦੱਸਿਆ ਹੈ ਕਿ ਸਿਰਸਾ ਦੇ ਵੱਲੋਂ ਸਿੱਖ ਇਤਿਹਾਸ ਦੇ ਨਾਲ ਲਗਾਤਾਰ ਬੋਲਣ ਅਤੇ ਲਿਖਣ ਦੌਰਾਨ ਖਿਲਵਾੜ ਕੀਤਾ ਜਾ ਰਿਹਾ ਹੈਂ। ਤਾਜ਼ਾ ਮਾਮਲੇ ਵਿੱਚ ਸਿਰਸਾ ਨੇ ਇੱਕ ਹਿੰਦੀ ਅਖ਼ਬਾਰ ਵਿੱਚ ਲਿਖੇ ਆਪਣੇ ਇੱਕ ਲੇਖ ਵਿੱਚ ਇੱਕ ਤਰਾਂ ਨਾਲ ਸਿੱਖ ਗੁਰੂ ਸਾਹਿਬਾਨਾਂ ਦੀ ਗਿਣਤੀ ਨੂੰ 10 ਤੋਂ ਘਟਾ ਕਰ ਕੇ 8 ਕਰ ਦਿੱਤਾ ਹੈ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕਿਰਦਾਰ, ਸੋਚ ਅਤੇ ਸੁਭਾਅ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗਾ ਦਿੱਤਾ ਹੈ। ਨਾਲ ਹੀ ਗੁਰੂ ਤੇਗ਼ ਬਹਾਦਰ ਸਾਹਿਬ,  ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤਾਂ ਦੇ ਇਤਿਹਾਸ ਨੂੰ ਨਕਾਰਨ ਦੀ ਕੋਸ਼ਿਸ਼ ਵੀ ਕੀਤੀ ਹੈ।

ਜੀਕੇ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੇਚਕ ਦੇ ਰੋਗ ਦੇ ਸੰਕਰਮਣ   ਤੋਂ ਬਾਅਦ ਇਕਾਂਤਵਾਸ ਵਿੱਚ ਭੇਜਣ ਦਾ ਪਹਿਲਾਂ ਵਿਵਾਦਗ੍ਰਸਤ ਬਿਆਨ ਦੇਣ ਵਾਲੇ ਸਿਰਸਾ ਹੁਣ ਆਪਣੇ ਲੇਖ ਵਿੱਚ ਕਹਿੰਦੇ ਹਨ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਸੰਗਤ ਨੂੰ ਕਿਹਾ ਸੀ ਕਿ “ਜਦੋਂ ਸਰੀਰ ਕਰ ਕੇ ਮੈਂ ਤੁਹਾਡੇ ਵਿੱਚ ਨਹੀਂ ਰਹਾਂਗਾ,  ਤਾਂ ਮੇਰੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤੇ ਜਾ ਸਕਣਗੇ”। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਅਗਲਾ ਗੁਰੂ ਦੱਸ ਦਿੱਤਾ ਸੀ, ਜਦੋਂ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਅਗਲੇ ਗੁਰੂ ਦੇ ਬਾਬਾ ਬਕਾਲਾ ਸਾਹਿਬ ਹੋਣ ਦਾ ਇਸ਼ਾਰਾ ਦਿੱਤਾ ਸੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਤਦ ਬਾਬਾ ਬਕਾਲਾ ਸਾਹਿਬ ਵਿਖੇ ਸਨ। ਇਸ ਲਈ ਸਿਰਸਾ ਦੇ ਇਸ ਦਾਅਵੇ ਦੀ ਵਜਾ ਨਾਲ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕ੍ਰਮਵਾਰ ਨੌਵੇਂ ਅਤੇ ਦਸਵੇਂ ਗੁਰੂ ਵੀ ਨਹੀਂ ਕਹੇ ਜਾ ਸਕਦੇ। ਜੀਕੇ ਨੇ ਦੱਸਿਆ ਕਿ ਸਿਰਸਾ ਇੱਥੇ ਹੀ ਨਹੀਂ ਰੁਕੇ ਸਗੋਂ ਇਹ ਵੀ ਦਾਅਵਾ ਕਰਦੇ ਹਨ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਦੇ ਤੋਹਫ਼ੇ ਕਬੂਲ ਕੀਤੇ ਸਨ, ਜਦੋਂ ਕਿ ਅਜਿਹਾ ਸੰਭਵ ਨਹੀਂ ਲੱਗਦਾ, ਕਿਉਂਕਿ ਗੁਰੂ ਹਰਿ ਰਾਏ ਸਾਹਿਬ ਨੇ ਬਾਬਾ ਰਾਮ ਰਾਏ ਤੋਂ ਕਿਨਾਰਾ ਕਰਨ ਦੇ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਔਰੰਗਜ਼ੇਬ ਦੇ ਬਾਰੇ ਵਿੱਚ ਸਪਸ਼ਟ ਨਿਰਦੇਸ਼ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਤੇ ਸਨ। ਇਸ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਅਜਿਹੀ ਗ਼ਲਤੀ ਵੀ ਨਹੀਂ ਕਰ ਸਕਦੇ। ਕਿਉਂਕਿ ਔਰੰਗਜ਼ੇਬ ਦੀ ਖ਼ੁਸ਼ਾਮਦੀ ਦੀ ਭਾਰੀ ਕੀਮਤ ਬਾਬਾ ਰਾਮ ਰਾਏ ਨੂੰ ਗੁਰੂ ਗੱਦੀ ਗੁਆ ਕੇ ਪਹਿਲਾਂ ਹੀ ਚੁੱਕਾਣੀ ਪਈ ਸੀ।

ਜੀਕੇ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਹੁਣ ਸਿਰਸੇ ਦੇ ਖ਼ਿਲਾਫ਼ ਚੁੱਪ ਰਹਿਣ ਦੀ ਜਗਾ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਸਿਰਸਾ ਨੂੰ ਆਦਤਨ ਸਿੱਖ ਇਤਿਹਾਸ ਵਿੱਚ ਮਿਲਾਵਟ ਦਾ ਦੋਸ਼ੀ ਦੱਸਿਆ। ਜੀਕੇ ਨੇ ਕਿਹਾ ਕਿ ਸਿਰਸਾ ਲਗਾਤਾਰ ਸਿੱਖ ਇਤਿਹਾਸ ਦੇ ਨਾਲ ਖੇਡ ਰਿਹਾ ਹੈਂ। ਜੇਕਰ ਸਿਰਸਾ ਦੇ ਲੇਖ ਨੂੰ ਪੰਥ ਮਾਨਤਾ ਦਿੰਦਾ ਹੈ ਤਾਂ ਫਿਰ ਗੁਰੂ ਗੋਬਿੰਦ ਸਿੰਘ ਵੱਲੋਂ ਕੀਤੀ ਗਈ ਖ਼ਾਲਸਾ ਸਿਰਜਣਾ ਉੱਤੇ ਵੀ ਸਵਾਲ ਉੱਠਣਗੇ। ਫਿਰ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਹੋਣ ਦੀ ਕੀ ਜ਼ਰੂਰਤ ਸੀ, ਜੇਕਰ ਸਿਰਸਾ ਅਨੁਸਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਤੋਂ ਤੋਹਫ਼ੇ ਲਏ ਸਨ ? ਫਿਰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ ਹੋਵੇਗੀ। ਜੀਕੇ ਨੇ ਸਿਰਸਾ ਦੇ ਵਾਧੂ ਬੋਲਣ ਨੂੰ ਤੂਫ਼ਾਨ ਦੀ ਸੰਗਿਆ ਦਿੰਦੇ ਹੋਏ ਕਿਹਾ ਕਿ ਇਹ ਛੋਟੀ ਗੱਲ ਨਹੀਂ ਹੈਂ,  ਸਗੋਂ ਅਜਿਹਾ ਤੂਫ਼ਾਨ ਸਿਰਸਾ ਨੇ ਪੈਦਾ ਕੀਤਾ ਹੈ, ਜਿਸ ਵਿੱਚ ਸਾਰਾ ਸਿੱਖ ਇਤਿਹਾਸ ਹੀ ਉੱਡ ਜਾਵੇਗਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>