ਨਵੀਂ ਦਿੱਲੀ – ਮੱਧ-ਪ੍ਰਦੇਸ਼ ਵਿੱਚ ਸਿੱਖਾਂ ਉੱਤੇ ਪੁਲਸੀਆ ਜ਼ੁਲਮ ਦੀ ਸਾਹਮਣੇ ਆ ਰਹਿਆਂ ਘਟਨਾਵਾਂ ਉੱਤੇ ‘ਜਾਗੋ’ ਪਾਰਟੀ ਨੇ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੱਤਰ ਲਿਖਿਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੱਧ-ਪ੍ਰਦੇਸ਼ ਵਿੱਚ ਸਿੱਖਾਂ ਦੇ ਖ਼ਿਲਾਫ਼ ਪੁਲਸੀਆ ਸੋਚ ਨੂੰ ਬਦਲਣ ਲਈ ਨਿਆਂ ਦੀ ਉਮੀਦ ਕਰਦੇ ਹੋਏ ਚੌਹਾਨ ਨੂੰ ਬੇਨਤੀ ਕੀਤੀ ਹੈ ਕਿ ਮੱਧ-ਪ੍ਰਦੇਸ਼ ਨੂੰ ਪੁਲਿਸ ਸਟੇਟ ਬਣਾਉਣ ਤੋਂ ਰੋਕਣ ਲਈ ਦੋਸ਼ੀ ਪੁਲਸ ਕਰਮੀਆਂ ਦੇ ਖ਼ਿਲਾਫ਼ ਕੜੀ ਕਾਰਵਾਹੀ ਕਰੋ ਅਤੇ ਸਾਰੇ ਦੋਸ਼ੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰੋ। ਨਾਲ ਹੀ ਸਿੱਖ ਸਮਾਜ ਦੇ ਲੋਕਾਂ ਵਿੱਚ ਕਾਨੂੰਨ ਦੇ ਰਾਜ ਦੀ ਸਥਾਪਨਾ ਦਾ ਸੁਨੇਹਾ ਪਹੁੰਚਾਊ।
ਜੀਕੇ ਨੇ ਚੌਹਾਨ ਨੂੰ ਪੱਤਰ ਵਿੱਚ ਦੱਸਿਆ ਹੈ ਕਿ ਮੈਨੂੰ ਦਿੱਲੀ ਵਿੱਚ ਰਹਿੰਦੇ ਸਿਕਲੀਗਰ ਭਾਈਚਾਰੇ ਨਾਲ ਸਬੰਧਿਤ ਸਿੱਖਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੱਧ-ਪ੍ਰਦੇਸ਼ ਪੁਲਿਸ ਲਗਾਤਾਰ ਪ੍ਰਦੇਸ਼ ਵਿੱਚ ਰਹਿੰਦੇ ਸਿਕਲੀਗਰ ਭਾਈਚਾਰੇ ਨਾਲ ਸਬੰਧਿਤ ਸਿੱਖਾਂ ਨੂੰ ਤੰਗ ਕਰ ਰਹੀ ਹੈ। ਅਜਿਹੀ ਸ਼ਿਕਾਇਤਾਂ ਮੱਧ-ਪ੍ਰਦੇਸ਼ ਪੁਲਿਸ ਦੇ ਖ਼ਿਲਾਫ਼ ਪਿਛਲੇ ਲੰਬੇ ਸਮੇਂ ਤੋਂ ਆ ਰਹਿਆਂ ਹਨ। ਹਾਲ ਹੀ ਵਿੱਚ ਹੋਈਆਂ 2 ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਮੱਧ-ਪ੍ਰਦੇਸ਼ ਪੁਲਿਸ ਨੂੰ ਮਨੁੱਖੀ ਅਧਿਕਾਰਾਂ ਅਤੇ ਮਾਨਵੀ ਸੋਚ ਦੀ ਸਮਝ ਦੇਣਾ ਬਹੁਤ ਜ਼ਰੂਰੀ ਹੈ। ਸਿੱਖ ਸਿਕਲੀਗਰ ਵੇਲਫੇਯਰ ਸੋਸਾਇਟੀ ਦੇ ਵੱਲੋਂ ਮੇਰੇ ਕੋਲ ਆਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਬਰਵਾਨੀ ਦੀ ਤਹਿਸੀਲ ਰਾਜਪੁਰ ਦੇ ਪਿੰਡ ਪਲਸੂਦ ਦੇ ਸਰਦਾਰ ਪ੍ਰੇਮ ਸਿੰਘ ਗਿਆਨੀ ਨੂੰ 6 ਅਗਸਤ 2020 ਨੂੰ ਥਾਨਾਂ ਨਾਂਗਲਵਾੜੀ ਤੋਂ ਆਏ ਪੁਲਿਸ ਕਰਮੀਆਂ ਭਟਨਾਗਰ, ਕਨਿਕਾ ਅਤੇ ਕਨਿਸ਼ਕਾ ਨੇ ਸਰੇ ਰਾਹ ਝੰਬਿਆ ਅਤੇ ਪਗਡ਼ੀ ਉਤਾਰ ਕਰ ਕੇ ਕੇਸਾਂ ਤੋਂ ਘਸੀਟਣ ਦਾ ਦੋਸ਼ ਵੀ ਕੀਤਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸੇ ਪ੍ਰਕਾਰ ਥਾਨਾਂ ਪਰਵਾੜੀ ਦੇ ਪੁਲਸ ਕਰਮੀਂ ਬੰਟੀ ਪਾਟਿਲ ਅਤੇ ਬੰਸੀ ਲਾਲ ਰਾਵਤ ਨੇ 6 ਅਗਸਤ ਨੂੰ ਨਿਸ਼ਾਨ ਸਿੰਘ, ਬੱਬਲੂ ਸਿੰਘ ਅਤੇ ਸਿਕੰਦਰ ਸਿੰਘ ਦੀ ਥਾਣੇ ਵਿੱਚ ਲੈ ਜਾ ਕੇ ਬੜੀ ਬੇਰਹਿਮੀ ਨਾਲ ਮਾਰ ਕੁਟਾਈ ਕੀਤੀ ਹੈ।