ਦਮਦਮੀ ਟਕਸਾਲ ਮਹਿਤਾ ਵਿਖੇ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ 43ਵੀਂ ਬਰਸੀ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

IMG_20200816_132635.resizedਚੌਕ ਮਹਿਤਾ/ ਅੰਮ੍ਰਿਤਸਰ, – ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਵਿਖੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ 43ਵੀਂ ਬਰਸੀ ਅੱਜ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ।
ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਆਏ ਸ੍ਰੀ ਅਕਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ ਲਈ ਪਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਜੀ ਦੇ ਜੀਵਨ ’ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਸੰਤ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਲੇਖੇ ਲਾਉਂਦਿਆਂ ਗੁਰਮਤਿ ਸਿਧਾਂਤ ਦੇ ਪਰਚਾ ਪ੍ਰਸਾਰ ਨੂੰ ਸਮਰਪਿਤ ਕੀਤਾ ਅਤੇ ਸਿੱਖਾਂ ’ਚ ਅਜਿਹੇ ਕਿਰਦਾਰ ਪੈਦਾ ਕੀਤੇ ਜਿਨ੍ਹਾਂ ਅਗੇ ਚੱਲ ਕੇ ਗੁਰੂ ਲਈ ਕੁਰਬਾਨ ਹੋਏ ਅਤੇ ਕੌਮੀ ਸ਼ਹੀਦ ਕਹਿਲਾਏ। ਉਨ੍ਹਾਂ ਸਿੱਖਾਂ ਨੂੰ  ਹੀ ਨਹੀਂ ਗੈਰ ਸਿੱਖਾਂ ਨੂੰ ਵੀ ਗੁਰੂਘਰ ਨਾਲ ਜੋੜਨ ਲਈ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਵੀ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਅਖੌਤੀ ਪ੍ਰਚਾਰਕ ਸਿੱਖੀ ਅਤੇ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਦੀ ਥਾਂ ਗਲੈਮਰ ਦੀ ਦੁਨੀਆ ਵਿਚ ਵਿਚਰਦਿਆਂ ਸੰਗਤ ਨੂੰ ਆਪਣੇ ਨਾਲ ਜੋੜਨ ਨੂੰ ਤਰਜੀਹ ਦੇ ਰਹੇ ਹਨ।
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦਮਦਮੀ ਟਕਸਾਲ ਦੀ ਵਿਲੱਖਣ ਸੇਵਾ ਅਤੇ ਪਰਉਪਕਾਰ ਦੀ ਗਲ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਗੁਰਬਾਣੀ ਸ਼ੁੱਧ ਉਚਾਰਨ, ਅਰਥ ਪਰੰਪਰਾ ਸੰਭਾਲ ਕੇ ਰੱਖਣ, ਵਿੱਦਿਆ ਦੇ ਖੇਤਰ ਤੋਂ ਇਲਾਵਾ ਕੌਮ ਲਈ ਸ਼ਹੀਦੀਆਂ ਦੇਣ ਵਿਚ ਵੀ ਮੋਹਰੀ ਰਹੀ।ਗੁਰੂ ਪੰਥ ਨੂੰ ਦਿੱਤੀ ਗਈ ਬਹੁਤ ਵੱਡੀ ਦੇਣ ਵਜੋਂ ਦਮਦਮੀ ਟਕਸਾਲ ਵੱਲੋਂ ਦਿੱਤੀਆਂ ਸ਼ਹਾਦਤਾਂ ਨੇ ਮੌਜੂਦਾ ਸਮੇਂ ਵਿਸ਼ਵ ਪੱਧਰ ’ਤੇ ਖ਼ਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਮਜ਼ਬੂਤੀ ਦਿੱਤੀ ਹੈ।

ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਮੁੱਖ ਵਾਕ ਦੀ ਕੱਥਾ ਸੰਗਤਾਂ ਨੂੰ ਸਰਵਣ ਕਰਵਾਉਂਦਿਆਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਜੀ ਦੇ ਘਾਲਣਾ ਭਰੇ ਅਲੌਕਿਕ ਜੀਵਨ ਸਫ਼ਰ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ‘ਚ ਪਾਏ ਵੱਡੇ ਅਤੇ ਲਾਸਾਨੀ ਯੋਗਦਾਨ ‘ਤੇ ਚਾਨਣਾ ਪਾਇਆ।  ਉਨ੍ਹਾਂ ਦੱਸਿਆ ਕਿ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਪਰਪੱਕ ਤੇ ਪੰਥ ਨੂੰ ਸਮਰਪਿਤ ਗੁਰਸਿੱਖ ਸਨ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਮੁਖੀ ਵਜੋਂ 8 ਸਾਲ ਦੇ ਥੋੜ੍ਹੇ ਅਰਸੇ ਦੌਰਾਨ 80 ਵਰ੍ਹਿਆਂ ਜਿੰਨਾ ਪ੍ਰਚਾਰ ਕਰਦਿਆਂ ਖ਼ਾਲਸਾਈ ਪਰਚਮ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਲਹਿਰਾਇਆ। ਇਸ ਦੌਰਾਨ ਉਨ੍ਹਾਂ ਜਿੱਥੇ ਪਖੰਡੀਆਂ ਤੇ ਦੇਹਧਾਰੀਆਂ ਦੇ ਪੈਰ ਨਹੀਂ ਲੱਗਣ ਦਿੱਤੇ, ਉੱਥੇ ਲੋਕਤੰਤਰ ਦਾ ਘਾਣ ਕਰਨ ਵਾਲੀ ਐਮਰਜੈਂਸੀ ਦਾ ਨਿਰਭੈਤਾ ਨਾਲ ਵਿਰੋਧ ਕਰਦਿਆਂ ਦੇਸ਼ ਭਰ ‘ਚ 37 ਧਾਰਮਿਕ ਜਲੂਸ ਕੱਢਦਿਆਂ ਸਿੱਖ ਸੰਗਤ ਵਿਚ ਗੁਰਮਤਿ ਅਤੇ ਰਾਜਸੀ ਚੇਤਨਾ ਪੈਦਾ ਕਰਨ ਅਤੇ ਉਨ੍ਹਾਂ ਵੱਲੋਂ ਦਿੱਲੀ ਵਿਖੇ ਕਹੇ ਗਏ ਬੇਖ਼ੌਫ਼ ਵਾਕ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਰ ਉਪਕਾਰਾਂ ਦੀ ਦੇਣ ਹਿੰਦੁਸਤਾਨੀ ਕਦੀ ਦੇ ਨਹੀਂ ਸਕਦੇ, ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਤ ਕਰਤਾਰ ਸਿੰਘ ਜੀ ਦਾ ਦਮਦਮੀ ਟਕਸਾਲ ਵਿਚ ਆਉਣਾ, ਗੁਰਬਾਣੀ ਦੀ ਸੰਥਿਆ ਅਤੇ ਟਕਸਾਲ ਮੁਖੀ ਬਣਨ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਲ  ਜੋੜਨ ਬਾਰੇ ਘਾਲੀ ਗਈ ਲੰਬੀ ਘਾਲਣਾ ਅਤੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਪਿੰਡ ਮਹਿਤਾ ਵਿਖੇ ਅਕਾਲ ਚਲਾਣਾ ਕਰਨ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਵੱਲੋਂ ਮਹਿਤਾ ਵਿਖੇ ਦਮਦਮੀ ਟਕਸਾਲ ਦਾ ਕੇਂਦਰੀ ਸਥਾਨ ਬਣਾ ਕੇ ਗੁਰਮਤਿ ਦਾ ਮਹਾਨ ਵਿਦਿਆਲਿਆ ਸਥਾਪਿਤ ਕਰਨ ਬਾਰੇ ਦੱਸਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਸੰਤ ਕਰਤਾਰ ਸਿੰਘ ਜੀ ਨੇ ਸਿੱਖੀ ਪ੍ਰਚਾਰ ਲਈ ਨਿਵੇਕਲਾ ਰਾਹ ਅਪਣਾਇਆ ਅਤੇ ਅੰਤ ਸਮੇਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਨੂੰ ਪੁੱਗਾ ਦੇ ਦਿਖਾਇਆ। ਸੰਬੋਧਨ ਕਰਨ ਵਾਲਿਆਂ ਸੂਫ਼ੀ ਸੰਤ ਗ਼ੁਲਾਮ ਹੈਦਰ ਕਾਦਰੀ, ਬਾਬਾ ਬੰਤਾ ਸਿੰਘ, ਗਿਆਨੀ ਜੀਵਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਵਿਚ ਬਹੁਤ ਵੱਡੀ ਗਿਣਤੀ ਪੁੱਜੀਆਂ ਸੰਗਤਾਂ ਵਿਚ ਮੁੱਖ ਤੌਰ ਤੇ ਭਾਈ ਈਸ਼ਰ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ, ਬਾਬਾ ਮੇਜਰ ਸਿੰਘ ਵਾਂ, ਬਾਬਾ ਸੁਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਗੁਰਭੇਜ ਸਿੰਘ ਖੁਜਾਲਾ ਮੁੱਖ ਬੁਲਾਰਾ ਸੰਤ ਸਮਾਜ, ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਗੁਰਮੀਤ ਸਿੰਘ ਬਦੋਵਾਲ, ਬਾਬਾ ਸਵਰਨ ਸਿੰਘ ਰਸੂਲਪੁਰ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਦਰਸ਼ਨ ਸਿੰਘ ਘੋੜੇਵਾਹ,  ਬਾਬਾ ਮੇਜਰ ਸਿੰਘ ਗੁਰੂਆਣਾ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਗਿਆਨੀ ਸੁਰਜੀਤ ਸਿੰਘ, ਭਾਈ ਰਾਮ ਸਿੰਘ ਰਾਗੀ, ਸ: ਮਲਕੀਤ ਸਿੰਘ ਏ ਆਰ, ਬਲਜੀਤ ਸਿੰਘ ਜਲਾਲਉਸਮਾ, ਤਰਲੋਕ ਸਿੰਘ ਬਾਠ, ਭਾਈ ਮੰਗਲ ਸਿੰਘ ਬਟਾਲਾ, ਭਾਈ ਜਗਤਾਰ ਸਿੰਘ ਰੋਡੇ, ਮਾਸਟਰ ਮੁਖਵਿੰਦਰ ਸਿੰਘ, ਗਿਆਨੀ ਪਲਵਿੰਦਰ ਪਾਲ ਸਿੰਘ ਬੁੱਟਰ, ਗਿਆਨੀ ਗੁਰਦੇਵ ਸਿੰਘ ਤਰਸਿੱਕਾ, ਸ: ਅਮਰ ਸਿੰਘ ਪਦਮ,  ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਕਰਮਜੀਤ ਸਿੰਘ ਡਿਪਟੀ, ਭਾਈ ਦੀਪ ਸਿੰਘ, ਭਾਈ ਰਣਜੀਤ ਸਿੰਘ ਰਾਣਾ ਟੁੱਟ ਬ੍ਰਦਰ, ਭਾਈ ਗੁਰਦੇਵ ਸਿੰਘ ਬੱਡਿਆਨਾ, ਭਾਈ ਮਨਦੀਪ ਸਿੰਘ ਜੌਹਲ, ਭਾਈ ਧੰਨਾ ਸਿੰਘ ਤਲਣ, ਭਾਈ ਦਵਿੰਦਰ ਸਿੰਘ ਮਾਹਲ, ਭਾਈ ਜਸਪਾਲ ਸਿੰਘ ਭੱਟੀ ਮੁੰਬਈ, ਗਿਆਨੀ ਸਾਹਿਬ ਸਿੰਘ, ਜਥੇਦਾਰ ਨਿਰਵੈਰ ਸਿੰਘ, ਜ: ਜਰਨੈਲ ਸਿੰਘ, ਭਾਈ ਹਰਸ਼ਦੀਪ ਸਿੰਘ, ਭਾਈ ਬੋਹੜ ਸਿੰਘ, ਜਥੇਦਾਰ ਸੁਖਦੇਵ  ਸਿੰਘ ਅਨੰਦਪੁਰ, ਗਿਆਨੀ ਮੋਹਨ ਸਿੰਘ ਉਰਲਾਣਾ,ਸਵਰਨਜੀਤ ਸਿੰਘ ਕੁਰਾਲੀਆ, ਭਾਈ ਲਖਵਿੰਦਰ ਸਿੰਘ ਸੋਨਾ ਚੇਅਰਮੈਨ, ਗੁਰਮੀਤ ਸਿੰਘ ਖਬੇ, ਡਾ: ਅਵਤਾਰ ਸਿੰਘ ਬੁੱਟਰ, ਭਾਈ ਮਨਜੀਤ ਸਿੰਘ ਢੱਡਰੀਆਂ, ਭਾਈ ਮਾਲਕ ਸਿੰਘ ਪ੍ਰਧਾਨ, ਸ਼ਮਸ਼ੇਰ ਸਿੰਘ ਜੇਠੂਵਾਲ, ਕਸ਼ਮੀਰ ਸਿੰਘ ਕਾਲਾ ਸਰਪੰਚ, ਸੁਰਜੀਤ ਸਿੰਘ ਬੈਂਸ, ਮਨਜੀਤ ਸਿੰਘ ਭੱਠਲ ਭਾਈਕਾ, ਭਾਈ ਦਲਬੀਰ ਸਿੰਘ ਚੱਕ ਰਾਜੂ ਕਾ, ਅਮੋਲਕ ਸਿੰਘ ਤੇ ਭਾਈ ਜਸਕੀਰਤ ਸਿੰਘ ਆਸਟਰਲੀਆ, ਰਾਜਬੀਰ ਸਿੰਘ ਉਦੋਨੰਗਲ, ਸਰਪੰਚ ਅਮਰ ਸਿੰਘ ਮਧਰੇ, ਪ੍ਰਿੰਸੀਪਲ ਗੁਰਦੀਪ ਸਿੰਘ, ਗੁਰਮੁਖ ਸਿੰਘ ਸਾਬਾ, ਪ੍ਰੋਫੈਸਰ ਸਰਚਾਂਦ ਸਿੰਘ ਆਦਿ ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>