ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ

ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜਿਆਂ ਸਰੂਪਾਂ ਦੀ ਦਸਤੀ ਐਂਟਰੀ ਦਿਖਾ ਕੇ ਗ਼ਾਇਬ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੁੱਪੀ ਦੇ ਖ਼ਿਲਾਫ਼ ‘ਜਾਗੋ’ ਪਾਰਟੀ ਉਨ੍ਹਾਂ ਦੇ  ਦਿੱਲੀ ਨਿਵਾਸ ਉੱਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰੇਗੀ। 2 ਸਤੰਬਰ ਨੂੰ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਸੰਗਤ ਜਪੁਜੀ ਸਾਹਿਬ ਦਾ ਪਾਠ ਕਰਨ ਦੇ ਬਾਅਦ ਸੁਖਬੀਰ ਦੀ ਜ਼ਮੀਰ ਜਾਗਣ ਅਤੇ ਗ਼ਾਇਬ ਜਾਂ ਨਸ਼ਟ ਹੋਏ ਸਰੂਪਾਂ ਲਈ ਪਸ਼ਚਾਤਾਪ ਦੀ ਅਰਦਾਸ ਕਰੇਗੀ। ਉਪਰੋਕਤ ਪ੍ਰਦਰਸ਼ਨ ਦੀ ਸ਼ੁਰੂਆਤ ਥਾਨਾਂ ਤੁਗਲਕ ਰੋਡ ਦੇ ਨਜ਼ਦੀਕ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਤੋਂ ਕਰਨ ਦੀ ਜਾਣਕਾਰੀ ਅੱਜ ਜੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਜੀਕੇ ਨੇ ਕਿਹਾ ਕਿ ਅਜੀਬ ਹਾਲਾਤ ਹੈ, ਛੋਟੇ-ਛੋਟੇ ਮਸਲੇ ਉੱਤੇ ਜਾਂਚ ਕਮੇਟੀ ਬਣਾਉਣ ਅਤੇ ਦੂਸਰਿਆਂ ਦੇ ਖ਼ਿਲਾਫ਼ ਸੱਚੀ- ਝੂਠੀ ਸ਼ਿਕਾਇਤਾਂ ਪੁਲਿਸ ਨੂੰ ਦੇਣ ਵਾਲੇ ਅਕਾਲੀ ਅੱਜ 453 ਗ਼ਾਇਬ ਸਰੂਪਾਂ ਦੇ ਮਾਮਲੇ ਵਿੱਚ ਚੁੱਪ ਹਨ। ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਅਤੇ ਸੁਪਰੀਮ ਕੋਰਟ ਨੇ ਵੀ ਗ੍ਰੰਥ ਸਾਹਿਬ ਨੂੰ ਜਿੰਦਾ ਵਿਅਕਤੀ ਮੰਨਿਆ ਹੈ। ਪਰ ਉਸ ਦੇ ਬਾਵਜੂਦ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਆਪਣੇ ਗੁਰੂ ਦੀ ਬੇਅਦਬੀ ਅਤੇ ਬੇਕਦਰੀ ਉੱਤੇ ਚੁੱਪ ਹਨ।

FB_IMG_1598877840994.resizedਜੀਕੇ ਨੇ ਦਾਅਵਾ ਕੀਤਾ ਕਿ ਉਕਤ ਸਰੂਪ 2013 ਤੋਂ 2015 ਦੇ ਵਿੱਚ ਫ਼ਰਜ਼ੀ ਐਂਟਰੀ ਦਿਖਾ ਕੇ ਗ਼ਾਇਬ ਕੀਤੇ ਗਏ ਹਨ। ਜੇਕਰ ਕਿਸੇ ਆਮ ਆਦਮੀ ਨੇ ਇੱਕ ਸਰੂਪ ਘਰ ਲੈ ਕੇ ਜਾਣਾ ਹੋਏ ਤਾਂ ਬਹੁਤ ਉਪਚਾਰਿਕਤਾ ਪੁਰੀ  ਕਰਨੀ ਪੈਂਦੀਆਂ ਹਨ। ਸਰੂਪ  ਦੇ ਪ੍ਰਕਾਸ਼ ਕਰਨ ਦੇ ਸਥਾਨ ਤੋਂ ਲੈ ਕੇ ਲੈ ਜਾਣ ਵਾਲੇ ਲੋਕਾਂ ਦੀ ਪਹਿਚਾਣ ਅਤੇ ਗੁਰੂ ਪ੍ਰਤੀ ਪ੍ਰੇਮ ਨੂੰ ਵੀ ਜਾਂਚਿਆ ਜਾਂਦਾ ਹੈ। ਪਰ ਸ਼੍ਰੋਮਣੀ ਕਮੇਟੀ ਇਹ ਨਹੀਂ ਦੱਸ ਪਾ ਰਹੀ ਕਿ ਇਹ ਸਰੂਪ ਕੌਣ ਲੈ ਗਿਆ, ਕਿਸ ਕਾਰ, ਟਰੱਕ ਜਾਂ ਟਰੈਕਟਰ ਉੱਤੇ ਗਏ ?  ਜੀਕੇ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੇ ਕਹਿਣ ਉੱਤੇ ਸ਼੍ਰੋਮਣੀ ਕਮੇਟੀ ਨੇ ਇਹ ਸਰੂਪ ਉਨ੍ਹਾਂ ਡੇਰਿਆਂ ਨੂੰ ਦਿੱਤੇ ਹਨ, ਜੋ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਹਨ। ਸਿਆਸੀ ਫ਼ਾਇਦੇ ਲਈ ਸਰੂਪਾਂ ਨੂੰ ਦਸਤੀ ਜਾਂ ਉਧਾਰੀ ਖਾਤੇ ਵਿੱਚ ਗਿਆ ਹੋਇਆ ਦੱਸਿਆ ਜਾ ਰਿਹਾ ਹੈ। ਜੀਕੇ ਨੇ ਸਵਾਲ ਕੀਤਾ ਕਿ ਕੀ ਕੋਈ ਆਪਣੇ ਗੁਰੂ ਨੂੰ ਦਸਤੀ ਕਿਸੇ ਨੂੰ ਦੇ ਸਕਦਾ ਹੈ ? ਜੀਕੇ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ 2014 ਅਤੇ 2019 ਦੀ ਲੋਕ-ਸਭਾ ਚੋਣ ਬਠਿੰਡਾ ਤੋਂ ਜਿਤਾਉਣ ਲਈ ਉਕਤ ਸਰੂਪਾਂ ਨੂੰ ਡੇਰਿਆਂ ਦੇ ਵੋਟ ਬੈਂਕ ਨੂੰ ਪ੍ਰਾਪਤ ਕਰਨ ਲਈ ਇਸਤੇਮਾਲ ਕੀਤਾ ਗਿਆ ਹੋਵੇ, ਇਸ ਖ਼ਦਸ਼ੇ ਨੂੰ ਵੀ ਖਾਰਿਜ ਨਹੀਂ ਕੀਤਾ ਜਾ ਸਕਦਾ ਹੈ। 2007 ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੇ ਬਾਅਦ ਤੋਂ ਸੁਖਬੀਰ ਅਤੇ ਡੇਰੇ ਦੀ ਰਾਸਲੀਲਾ ਜਗਜਾਹਿਰ ਹੈ। 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਣ ਦੇ ਬਾਅਦ ਪੰਨਾ-ਪੰਨਾ ਕਰਨ ਦੇ ਬਾਅਦ ਬਰਗਾੜੀ ਦੀਆਂ ਗਲੀਆਂ-ਨਾਲੀਆਂ ਵਿੱਚ ਡੇਰੇ ਦੇ ਪ੍ਰੇਮੀਆਂ ਵੱਲੋਂ ਖਿਲਾਰਿਆ ਜਾਂਦਾ ਹੈ। ਜੋ ਸੰਗਤ ਇਸ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਹੁੰਦੀ ਹੈਂ, ਸੁਖਬੀਰ ਦੀ ਪੁਲਿਸ ਉਨ੍ਹਾਂ ਉੱਤੇ ਗੋਲੀ ਚਲਾਉਂਦੀ ਹੈ ਅਤੇ 2 ਸਿੱਖ ਸ਼ਹੀਦ ਹੋ ਜਾਂਦੇ ਹਨ। ਪਰ ਸੁਖਬੀਰ ਤਦ ਵੀ ਗੋਲੀ ਚਲਾਉਣ ਵਾਲੇ ਪੁਲਸੀਆਂ ਦਾ ਨਾਮ ਨਾ ਦੱਸ ਕੇ ਉਸ ਨੂੰ ਅਣਪਛਾਤੀ ਪੁਲਿਸ ਦੱਸਦੇ ਹਨ। ਉਸੀ ਤਰਜ਼ ਉੱਤੇ ਹੁਣ ਸਰੂਪ ਕਿਹੜੇ ਡੇਰੇ ਲੈ ਗਏ ਉਹ ਵੀ ਅਣਪਛਾਤੇ ਹਨ। ਸੁਖਬੀਰ ਅਣਪਛਾਤੀ ਪੁਲਿਸ ਦੇ ਬਾਅਦ ਹੁਣ ਅਣਪਛਾਤੇ ਡੇਰਿਆਂ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੇ ਹਨ।

ਜੀਕੇ ਨੇ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਕਮੇਟੀ ਦੀ 1000 ਵਰਕਿਆਂ ਦੀ ਸੰਪੂਰਨ ਰਿਪੋਰਟ ਜਨਤਕ ਕਰਨ ਦੀ ਮੰਗ ਕਰਦੇ ਹੋਏ ਰਿਪੋਰਟ ਨੂੰ ਅਕਾਲ ਤਖ਼ਤ ਸਾਹਿਬ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕਰਨ ਦੀ ਸਲਾਹ ਦਿੱਤੀ। ਜੀਕੇ ਨੇ ਇਸ ਰਿਪੋਰਟ ਦੇ ਆਧਾਰ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਕੁੱਝ ਕਰਮਚਾਰੀਆਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਢਕੌਂਸਲਾ ਅਤੇ ਅਸਲੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੱਸਿਆ। ਜੀਕੇ ਨੇ ਸਿੱਖ ਕੌਮ ਦੀ ਸਾਰਿਆਂ ਸੰਸਥਾਵਾਂ ਨੂੰ ਬੇਪਤਾ ਸਰੂਪਾਂ ਲਈ ਅਖੰਡ ਪਾਠ/ਸਹਿਜ ਪਾਠ ਅਤੇ ਪਸ਼ਚਾਤਾਪ ਦੀ ਅਰਦਾਸ ਕਰਨ ਦੀ ਅਪੀਲ ਕਰਦੇ ਹੋਏ ਆਪਣੇ ਨਜ਼ਦੀਕੀ ਥਾਣਿਆਂ ਵਿੱਚ ਦੋਸ਼ੀਆਂ ਦੇ ਖ਼ਿਲਾਫ਼ ਧਾਰਾ 302 ਅਤੇ 295ਏ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਵੀ ਸਲਾਹ ਦਿੱਤੀ। ਜੀਕੇ ਨੇ ਅਕਾਲੀ ਆਗੂਆਂ ਨੂੰ ਇਸ ਸੰਬੰਧੀ ਸਵਾਲ ਪੁੱਛਣ ਲਈ ਵੀ ਕੌਮ ਨੂੰ ਕਿਹਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>