ਤੰਦਰੁਸਤੀ ਲਈ ਕਦੇ-ਕਦੇ ਭੋਜਨ ਛੱਡਣਾ ਠੀਕ ਹੁੰਦਾ ਹੈ

ਭੋਜਨ ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿਚੋਂ ਹੈ ਅਤੇ ਸਦੀਆਂ ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਦਾ ਜਾਂਦਾ ਸੀ, ਪ੍ਰੰਤੂ ਸ਼ਿਕਾਰ ਦਾ ਹਰ ਸਮੇਂ ਮਿਲਣਾ ਸੰਭਵ ਨਹੀਂ ਸੀ। ਕੁਦਰਤ ਨੇ ਮਨੁੱਖ ਨੂੰ ਇਸ ਲਈ ਤਿਆਰ ਕੀਤਾ ਅਤੇ ਮਨੁੱਖ ਨੂੰ ਭੁੱਖ ਸਹਿਨ ਦੇ ਸਮਰੱਥ ਬਣਾਇਆ। ਅਸਲ ਵਿਚ ਭੁੱਖ ਬਰਦਾਸ਼ਤ ਕਰਨਾ ਜਾਂ ਵਾਧੂ ਖਾਣਾ (ਓਵਰ ਟਾਈਮ) ਦੀ ਰੁਕੀਆਂ ਦਾ ਪ੍ਰਮੁੱਖ ਕਾਰਨ ਹੈ। ਭੋਜਨ ਦਾ ਲਗਾਤਾਰ ਨਾ ਮਿਲਣਾ ਸੀ।

ਅੱਜ ਕਲ ਵਿਸ਼ਵ ਵਿਚ ਇੰਟਰਮੀਟੈਂਟ ਫਾਸਟਿੰਗ ਆਈ.ਐਫ. ਬਹੁਤ ਪ੍ਰਚਲਿਤ ਹੋ ਰਿਹਾ ਹੈ। ਇਸ ਵਿਚ ਭੋਜਨ ਸੇਵਨ ਕਰਨਾ ਅਤੇ ਭੋਜਨ ਤੋਂ ਨਾਗਾ ਪਾਉਣ ਦੇ ਕਈ ਪੈਟਰਨ ਹਨ। ਇਨ੍ਹਾਂ ਪੈਟਰਨਾ ਵਿਚ ਕਦੋਂ ਭੋਜਨ ਖਾਣਾ ਹੈ ਨਾ ਕਿ ਕਿਹੜਾ ਭੋਜਨ ਖਾਣਾ ਹੈ।

ਆਈ.ਐਫ. ਦੇ ਪੈਟਰਨ ਜੋ ਜ਼ਿਆਦਾ ਪ੍ਰਚਲਿਤ ਹਨ।

1.    16-8- ਇਸ ਪੈਟਰਨ ਵਿਚ 16 ਘੰਟੇ ਲਈ ਵਰਤ ਰੱਖਿਆ ਜਾਂਦਾ ਹੈ ਅਤੇ 8 ਘੰਟੇ ਵਿਚ ਖਾਦਾ ਜਾ ਸਕਦਾ ਹੈ। ਆਮ ਤੌਰ ’ਤੇ ਰਾਤ ਦਾ ਖਾਣਾ ਲਗਭਗ 8 ਵਜੇ ਖਾਧਾ ਜਾਣਾ ਹੈ, ਸਵੇਰ ਦਾ ਨਾਸ਼ਤਾ ਨਹੀਂ ਕੀਤਾ ਜਾਂਦਾ। ਇਹ ਦੁਪਹਿਰ ਨੂੰ 12 ਵਜੇ ਦੇ ਲਗਭਗ ਭੋਜਨ ਖਾਧਾ ਜਾਂਦਾ ਹੈ। ਇਹ ਪੈਟਰਨ ਕੁਦਰਤੀ ਹੈ ਅਤੇ ਅਮਲ ਕਰਨਾ ਅਸਾਨ ਹੈ।

ਔਰਤਾਂ ਲਈ 14-10 ਦਾ ਪੈਟਰਨ ਅਨੁਕੂਲ ਮੰਨਿਆ ਜਾਂਦਾ ਹੈ। ਵਰਤ ਸਮੇਂ ਪਾਣੀ ਜਾਂ ਕੈਲੋਰੀ ਰਹਿਤ ਤਰਲ ਸੇਵਨ ਕੀਤਾ ਜਾ ਸਕਦਾ ਹੈ।

2.    5-2 :-ਇਸ ਵਿਚ ਹਫਤੇ ਦੇ ਦੋ ਦਿਨ ਵਰਤ ਰੱਖਿਆ ਜਾਂਦਾ ਹੈ। ਇਹ ਆਮ ਤੌਰ ’ਤੇ ਸੋਮਵਾਰ ਅਤੇ ਵੀਰਵਾਰ ਹੋ ਸਕਦੇ ਹਨ। ਵਰਤ ਸਮੇਂ 500-600 ਕੈਲੋਰੀਜ਼ ਵਾਲਾ ਸੀਮਿਤ ਭੋਜਨ ਖਾਦਾ ਜਾ ਸਕਦਾ ਹੈ।

3.    ਖਾਵੋ-ਰੁਕੋ-ਖਾਵੋ : ਇਨ੍ਹਾਂ ਵਿਚ ਹਫਤੇ ਦੇ ਇਕ ਦਿਨ ਵਰਤ ਰੱਖਿਆ ਜਾਂਦਾ ਹੈ। ਆਮ ਤੌਰ ’ਤੇ ਰਾਤ ਦਾ ਖਾਣਾ ਖਾ ਕੇ ਦੂਜੇ ਦਿਨ ਰਾਤ ਨੂੰ ਵਰਤ ਤੋੜਿਆ ਜਾਂਦਾ ਹੈ। ਦਿਨ ਸਮੇਂ ਪਾਣੀ ਜਾਂ ਕੈਲੋਰੀ ਰਹਿਤ ਤਰਲ ਲਏ ਜਾ ਸਕਦੇ ਹਨ।

4.    ਇਕ ਭੋਜਨ ਤਿਆਗਣਾ : ਇਸ ਵਿਚ ਦਿਨ ਦੇ ਪ੍ਰਮੁੱਖ ਭੋਜਨ ਨਾਸ਼ਤਾ, ਦੁਪਿਹਰ, ਜਾਂ ਰਾਤ ਦੇ ਖਾਣੇ ਵਿਚੋਂ ਇਕ ਭੋਜਨ ਦਾ ਤਿਆਗ ਕਰਨਾ ਹੈ। ਇਹ ਨਾ ਭੁੱਖ ਕਰਕੇ ਜਾਂ ਸਮੇਂ ਦੀ ਮਜਬੂਰੀ ਵੀ ਹੋ ਸਕਦਾ ਹੈ।

5.    ਇੱਕ-ਇੱਕ ਛੱਡ ਕੇ : ਇਕ-ਇਕ ਦਿਨ ਛੱਡ ਕੇ ਵਰਤ ਰੱਖਣਾ।

6.    ਵਾਰੀਅਰ ਡਾਈਟ :- ਦਿਨ ਵੇਲੇ ਫਲੀਆਂ, ਸਬਜ਼ੀਆਂ ਖਾਣਾ ਅਤੇ ਰਾਤ ਦਾ ਭੋਜਨ ਰੱਜ ਕੇ ਪਾਣੀ।
ਆਈ.ਐਫ. ਦੇ ਲਾਭ :

1.    ਮੋਟਾਬੋਲਿਜ਼ਮ ਰੇਟ ਵਿਚ ਵਾਧਾ : ਆਈ.ਐਫ. ਕਾਰਨ ਮੈਟਾਬੋਲਿਜਮ ਰੇਟ ਵਿਚ ਵਾਧਾ ਹੁੰਦਾ ਹੈ। ਇਹ ਵਾਧਾ ਸਥਾਈ ਹੁੰਦਾ ਹੈ। ਕਈ ਮਾਹਿਰਾਂ ਅਨੁਸਾਰ ਇਹ ਵਾਧਾ 3.6 ਪ੍ਰਤੀਸ਼ਤ ਤਕ ਹੋ ਸਕਦਾ ਹੈ।

2.    ਚਿਕਨਾਈ ਘਟ ਹੁੰਦੀ ਹੈ : ਮਾਹਰਾਂ ਅਨੁਸਾਰ 8 ਹਫਤੇ ਦੇ ਆਈ.ਐਫ. ਕਰਨ ਨਾਲ ਸਰੀਰ ਵਿਚ ਚਿਕਨਾਈ ਵਿਚ ਚੋਖਾ ਘਾਟਾ ਪੈਦਾ ਹੈ।

3.    ਬਿਮਾਰੀਆਂ ਤੋਂ ਬਚਾਵ : ਆਈ.ਐਫ. ਕਾਰਨ ਸਰੀਰ ਵਿਚ ਇੰਨਸੂਲਿਨ ਜ਼ਿਆਦਾ ਪੈਦਾ ਹੁੰਦੀ ਹੈ। ਹਾਰਮੋਨਸ ਨੂੰ ਜ਼ਿਆਦਾ ਅਸਰਦਾਇਕ ਬਣਾਉਂਦੀ ਹੈ। ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।

4.    ਸੇਵਾ ਦੀ ਗਰੋਥ ਨੂੰ ਉਤਸਾਹਿਤ ਕਰਦਾ ਹੈ।

5.    ਇਨਫਲੇਮੇਸਨ ਘਟ ਹੁੰਦਾ ਹੈ।

6.    ਦਿਮਾਗ ਦੇ ਕੰਮ ਕਾਜ ਨੂੰ ਵਧੀਆ ਬਣਾਉਂਦੀ ਹੈ।

7.    ਜੀਵਨ ਕਾਲ ਵਿਚ ਵਾਧਾ ਹੁੰਦਾ ਹੈ।

ਜਿਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਲਈ ਆਈ.ਐਫ. ਜ਼ਿਆਦਾ ਕਾਰਗਰ ਹੈ।

1.    ਜਿਨ੍ਹਾਂ ਦੇ ਖੂਨ ਵਿਚ ਗੁਲੂਕੋਜ਼ ਦਾ ਪੱਧਰ ਕਿਨਾਰੇ ਉਤੇ ਹੈ, (ਪਰ-ਡਾਇਬੈਟਿਕ)

2.    ਜੋ ਹਰ ਸਮੇਂ ਭੁੱਖ ਮਹਿਸੂਸ ਕਰਦੇ ਹਨ।

3.    ਜਿਨ੍ਹਾਂ ਦਾ ਭਾਰ ਕੋਸ਼ਿਸ਼ ਤੋਂ ਬਾਅਦ ਵੀ ਨਹੀਂ ਘਟਦਾ।

4.    ਬਜ਼ੁਰਗਾਂ ਲਈ ਬਹੁਤ ਕਾਰਗਰ ਹੈ।

ਸਾਵਧਾਨੀਆਂ :-

1.    ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ।

2.    ਜਿਨ੍ਹਾਂ ਦਾ ਭਾਰ ਘਟ ਹੈ।

3.    ਜਿਨ੍ਹਾਂ ਦੀ ਪਾਚਣ ਪ੍ਰਣਾਲੀ ਵਿਚ ਵਿਗਾੜ ਹੈ।

4.    ਜੋ ਗੰਭੀਰ ਰੋਗਾਂ ਦੇ ਮਰੀਜ਼ ਹਨ, ਨੂੰ ਆਈ.ਐਫ਼ ਨਹੀਂ ਕਰਨੀ ਚਾਹੀਦੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>