ਅੰਮ੍ਰਿਤਬੀਰ ਸਿੰਘ,
ਰੈਨਸਮਵੇਅਰ ਇੱਕ ਤਰਾਂ ਦਾ ਮਲਵੇਅਰ ਹੁੰਦਾ ਹੈ ਜੋ ਯੂਜ਼ਰ ਕੰਪਿਊਟਰ ਦੀਆਂ ਫਾਈਲਾਂ ਇਨਕ੍ਰਿਪਟ ਭਾਵ ਉਹਨਾਂ ਤੇ ਤਾਲਾ ਲਗਾ ਦਿੰਦਾ ਹੈ ਜਿਸ ਕਾਰਨ ਯੂਜ਼ਰ ਆਪਣੀਆਂ ਫਾਈਆਂ ਨੂੰ ਖੋਲ ਨਹੀਂ ਪਉਂਦਾ ਇਸ ਕਰਕੇ ਯੂਜ਼ਰ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ।ਹਮਲਾਵਰ ਜਿਸਨੇ ਰੈਨਸਮਵੇਅਰ ਬਣਾਇਆ ਅਤੇ ਯੂਜ਼ਰ ਦੇ ਕੰਪਿਊਟਰ ਤੇ ਭੇਜਿਆ ਹੈ ਯੂਜ਼ਰ ਦੇ ਕੋਲੋ ਰੈਨਸਮ ਭਾਵ ਪੈਸੇ ਦੀ ਮੰਗ ਕਰਦਾ ਹੈ।ਇਸ ਲਈ ਹੀ ਇਸਨੂੰ ਰੈਨਸਮਵੇਅਰ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਯੂਜ਼ਰ ਕੋਲੋ ਉਸਦੇ ਕੰਪਿਊਟਰ ਦੀਆਂ ਫਾਈਲਾਂ ਨੂੰ ਖੋਲਣ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ।ਉਦਾਹਰਣ:-ਬੈਡ ਰੈਬਿੱਟ,ਜ਼ਿਕ੍ਰਿਪਟਰ ਆਦਿ।
ਰੈਨਸਮਵੇਅਰ ਦੀਆਂ ਕਿਸਮਾਂ
ਰੈਨਸਮਵੇਅਰ ਨੂੰ ਮੁੱਖ ਤੌਰ ਤੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ;
1. ਕ੍ਰਿਪਟੋ ਰੈਨਸਮਵੇਅਰ :- ਇਸ ਤਰਾਂ ਦੇ ਰੈਨਸਮਵੇਅਰ ਫਾਈਲਾਂ ਨੂੰ ਇਨਕ੍ਰਿਪਟ ਭਾਵ ਫਾਈਲਾਂ ਤੇ ਤਾਲਾ ਲਗਾਉਂਦੇ ਹਨ ਜਿਸ ਕਾਰਨ ਯੂਜ਼ਰ ਫਾਈਲਾਂ ਨੂੰ ਖੋਲ ਨਹੀਂ ਸਕਦਾ।
2. ਲੋਕਰ ਰੈਨਸਮਵੇਅਰ :- ਇਸ ਤਰਾਂ ਦੇ ਰੈਨਸਮਵੇਅਰ ਫਾਈਲਾਂ ਨੂੰ ਇਨਕ੍ਰਿਪਟ ਨਹੀਂ ਕਰਦੇ ਤੇ ਯੂਜ਼ਰ ਦੀ ਡਿਵਾਈਸ ਤੇ ਤਾਲਾ ਲਗਾਉਂਦੇ ਹਨ ਜਿਸ ਕਾਰਨ ਯੂਜ਼ਰ ਆਪਣੀ ਡਿਵਾਈਸ ਦੀ ਵਰਤੋਂ ਨਹੀਂ ਕਰ ਪਾਉਂਦਾ।
ਰੈਨਸਮਵੇਅਰ ਕੰਮ ਕਿਵੇਂ ਕਰਦਾ ਹੈ?
ਰੈਨਸਮਵੇਅਰ ਮੁੱਖ ਤੌਰ ਤੇ ਚਾਰ ਤਰੀਕਿਆਂ ਨਾਲ ਕੰਮ ਕਰਦਾ ਹੈ:-
1. ਫਿਸਿੰਗ ਈਮੇਲਾਂ :- ਹਮਲਾਵਰ ਦੇ ਵੱਲੋ ਯੂਜ਼ਰ ਨੂੰ ਭੇਜੀਆਂ ਜਾਂਦੀਆਂ ਜੋ ਅਸਲੀ ਈਮੇਲਾਂ ਦਾ ਭੁਲੇਖਾ ਪਾਉਂਦੀਆਂ ਹਨ ਜਦੋਂ ਯੂਜ਼ਰ ਇਹਨਾਂ ਈਮੇਲਾਂ ਦੇ ਨਾਲ ਅਟੈਚਮੈਨਟਸ ਨੂੰ ਅਸਲੀ ਸਮਝਕੇ ਡਾਊਨਲੋਡ ਕਰਕੇ ਖੋਲਦਾ ਹੈ ਤੇ ਹਮਲਾਵਰ ਯੂਜ਼ਰ ਦੇ ਕੰਪਿਊਟਰ ਤੇ ਆਪਣਾ ਅਧਿਕਾਰ ਕਰ ਲੈਂਦਾ ਹੈ ਅਤੇ ਯੂਜ਼ਰ ਦੀਆਂ ਫਾਈਲਾਂ ਨੂੰ ਇਨਕ੍ਰਿਪਟ ਕਰ ਦਿੰਦਾ ਹੈ।
2. ਰਿਮੋਟ ਡੈਸਕਟਾਪ ਪ੍ਰੋਟੋਕੋਲ :- ਰਿਮੋਟ ਡੈਸਕਟਾਪ ਪ੍ਰੋਟੋਕੋਲ ਰਾਹੀਂ ਹਮਲਾਵਰ ਯੂਜ਼ਰ ਦਾ ਕੰਪਿਊਟਰ ਸਿਸਟਮ ਕੌਫਿਗਰ ਕਰਨ ਦੇ ਬਹਾਨੇ ਯੂਜ਼ਰ ਦੇ ਕੰਪਿਊਟਰ ਸਿਸਟਮ ਨੂੰ ਐਕਸੈਸ ਕਰ ਲੈਂਦਾ ਹੈ ਅਤੇ ਫਿਰ ਉਸਦੀ ਗੱਲਤ ਵਰਤੋਂ ਕਰਦਾ ਹੈ।ਰਿਮੋਟ ਡੈਸਕਟਾਪ ਪ੍ਰੋਟੋਕੋਲ ਪੋਰਟ 3389 ਤੇ ਕੰਮ ਕਰਦਾ ਹੈ।
3. ਪ੍ਰਭਾਵਿਤ ਵੈੱਬਸਾਈਟਾਂ ਤੋਂ ਡਰਾਈਵ ਰਾਹੀਂ ਡਾਊਨਲੋਡ ਕਰਨ ਨਾਲ :- ਹਮਲਾਵਰ ਸਹੀ ਵੈੱਬਸਾਈਟਾਂ ਦੀਆਂ ਕੰਮਜੋਰੀਆਂ ਦਾ ਪੱਤਾ ਲਗਾਕੇ ਸਹੀ ਵੈੱਬਸਾਈਟਾਂ ਦੇ ਕੋਡ ਦੇ ਵਿੱਚ ਖਤਰਨਾਕ ਕੋਡ ਭਰ ਦਿੰਦਾ ਹੈ ਜੋ ਯੂਜ਼ਰ ਨੂੰ ਗੱਲਤ ਵੈੱਬਸਾਈਟ ਜੋ ਹਮਲਾਵਰ ਦੇ ਵੱਲੋ ਬਣਾਈ ਹੁੰਦੀ ਹੈ ਦੇ ਵੱਲ ਮੋੜ ਦਿੰਦਾ ਹੈ ਜਿਸ ਵਿੱਚ ਸੋਸ਼ਨ ਕਿੱਟਾਂ ਮੌਜੂਦ ਹੁੰਦੀਆਂ ਹਨ ਜੋ ਇਹਨਾਂ ਗੱਲਤ ਵੈੱਬਸਾਈਟਾਂ ਤੇ ਵਿਜਿਟ ਕਰਨ ਵਾਲੇ ਡਿਵਾਈਸ ਦੀਆਂ ਕੰਮਜੋਰੀਆਂ ਦਾ ਪੱਤਾ ਲਗਾਕੇ ਬੈਕਗਰਾਊਂਡ ਦੇ ਵਿੱਚ ਕੋਡ ਰੱਨ ਕਰ ਦਿੰਦੀਆਂ ਹਨ ਇਸ ਤਰਾਂ ਹਮਲਾਵਰ ਯੂਜ਼ਰ ਦੀ ਮਰਜ਼ੀ ਤੋਂ ਬਿਨਾਂ ਉਸਦੀ ਡਿਵਾਈਸ ਤੇ ਕੰਟਰੋਲ ਕਰਕੇ ਉਸਦਾ ਸ਼ੋਸ਼ਣ ਕਰਦਾ ਹੈ।
4. ਯੂ.ਐੱਸ.ਬੀ ਅਤੇ ਰਿਮੂਵੇਬਲ ਮੀਡੀਆ ਰਾਹੀਂ :- ਖਤਰਨਾਕ ਸਾਫਟਵੇਅਰ ਵਾਲੀ ਯੂ.ਐੱਸ.ਬੀ( ਪੈੱਨ ਡਰਾਈਵ) ਜਾਂ ਹੋਰ ਰਿਮੂਵੇਬਲ ਮੀਡੀਆ ਕੰਪਿਊਟਰ ਦੇ ਵਿੱਚ ਇੰਨਸਟਾਲ ਕਰਨ ਨਾਲ ਰੈਨਸਮਵੇਅਰ ਯੂਜ਼ਰ ਦੇ ਕੰਪਿਊਟਰ ਦੇ ਵਿੱਚ ਚਲਾ ਜਾਂਦਾ ਹੈ ਤੇ ਉਸਦਾ ਸ਼ੋਸ਼ਣ ਕਰਦਾ ਹੈ।
ਰੈਨਸਮਵੇਅਰ ਬਚਣ ਲਈ ਜਰੂਰੀ ਨੁਕਤੇ
ਰੈਨਸਮਵੇਅਰ ਤੋ ਅਸੀਂ ਹੇਠ ਲਿਖੇ ਨੁਕਤੇ ਵਰਤਕੇ ਬਚ ਸਕਦੇ ਹਾਂ:-
1. ਸਾਨੂੰ ਅਪ੍ਰਮਾਣਿਤ ਵੈੱਬ ਸਾਈਟ ਲਿੰਕ ਨੂੰ ਖੋਲਣ ਤੋ ਬਚਣਾ ਚਾਹੀਦਾ ਹੈ।
2. ਸਾਨੂੰ ਸਿਰਫ ਈ-ਮੇਲ ਅਟੈਚਮੈਂਟ ਨੂੰ ਖੋਲਣਾ ਚਾਹੀਦਾ ਹੈ।
3. ਸਾਨੂੰ ਵਿਸ਼ਵਾਸ਼ਯੋਗ ਵੈੱਬ ਸਾਈਟਾਂ ਤੋਂ ਹੀ ਡਾਊਨਲੋਡ ਕਰਨਾ ਚਾਹੀਦਾ ਹੈ।
4. ਸਾਨੂੰ ਫੋਨ ਕਾਲ,ਮੈਸੈਜ ਅਤੇ ਈ-ਮੇਲ ਤੇ ਕਿਸੇ ਨਾਲ ਆਪਣੀ ਪਰਸਨਲ ਇੰਨਫਾਰਮੇਸ਼ਨ ਸਾਝੀਂ ਨਹੀਂ ਕਰਨੀ ਚਾਹੀਦੀ।
5. ਹਮੇਸ਼ਾ ਚੰਗੇ ਅਤੇ ਅੱਪਡੇਟਿਡ ਐਂਟੀ-ਵਾਇਰਸ ਨਾਲ ਸਾਨੂੰ ਆਪਣੀ ਈ-ਮੇਲ ਅਤੇ ਉਸਦੇ ਅਟੈਚਮੈਂਟਸ ਸੈਕਨ ਕਰਨੇ ਚਾਹੀਦੇ ਹਨ।
6. ਸਾਨੂੰ ਬੇਭਰੋਸੇਯੋਗ ਯੂ.ਐੱਸ.ਬੀ. ਜਾਂ ਪੈੱਨ ਡਰਾਈਵ ਨੂੰ ਆਪਣੇ ਕੰਪਿਊਟਰ ਦੇ ਨਾਲ ਨਹੀਂ ਅਟੈਚ ਕਰਨਾ ਚਾਹੀਦਾ।
7. ਸਾਨੂੰ ਆਪਣੇ ਐਂਟੀ-ਵਾਇਰਸ ਅਤੇ ਆਪਰੇਟਿੰਗ ਸਿਸਟਮ ਨੂੰ ਹਮੇਸ਼ਾ ਅੱਪਡੇਟ ਕਰਨਾ ਚਾਹੀਦਾ ਹੈ।
8. ਸਾਨੂੰ ਆਪਣੇ ਕੰਪਿਊਟਰ ਦਾ ਹਮੇਸ਼ਾ ਬੈੱਕਅਪ ਲੈਣਾ ਚਾਹੀਦਾ ਹੈ।
9. ਜਨਤਕ ਵਾਈ-ਫਾਈ ਦਾ ਇਸਤੇਮਾਲ ਕਰਨ ਤੇ ਸਾਨੂੰ ਵੀ.ਪੀ.ਐੱਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।