ਜਿਨ੍ਹਾਂ ਨੇ 18 ਵਾਰ ਦਿੱਲੀ ਫ਼ਤਹਿ ਕੀਤੀ ਹੋਵੇ, ਉਨ੍ਹਾਂ ਨੂੰ ਜ਼ਲੀਲ ਕਰਨਾ ਅਤਿ ਸ਼ਰਮਨਾਕ : ਮਾਨ

Half size(16).resizedਫ਼ਤਹਿਗੜ੍ਹ ਸਾਹਿਬ – “ਜਿਸ ਸਿੱਖ ਕੌਮ ਅਤੇ ਕਿਸਾਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਜੋਕੀ ਦਿੱਲੀ ਹਾਕਮ ਧਿਰ ਆਜ਼ਾਦ ਮੁਲਕ ਦੀ ਹਕੂਮਤ ਕਰ ਰਹੀ ਹੈ, ਜਿਨ੍ਹਾਂ ਨੇ 18 ਵਾਰ ਇਸ ਦਿੱਲੀ ਨੂੰ ਫ਼ਤਹਿ ਕੀਤਾ ਹੋਵੇ, ਜਿਨ੍ਹਾਂ ਨੇ ਪੰਜਾ ਸਾਹਿਬ ਦੇ ਮੋਰਚੇ ਵਿਚ ਰੇਲ ਗੱਡੀਆਂ ਨੂੰ ਰੋਕਣ ਲਈ ਸ਼ਹਾਦਤਾਂ ਦੇ ਕੇ ਮੋਰਚਾ ਫ਼ਤਹਿ ਕੀਤਾ ਹੋਵੇ, ਜਿਨ੍ਹਾਂ ਨੇ ਕਦੇ ਵੀ ਦੁਸ਼ਮਣ ਤਾਕਤਾਂ ਅੱਗੇ ਈਂਨ ਹੀ ਨਹੀਂ ਮੰਨੀ ਜੋ ਅੱਜ ਵੀ ਦੁਸ਼ਮਣਾਂ ਨੂੰ ਚਨੇ ਚਬਾਉਣ ਦੇ ਸਮਰੱਥ ਹੈ, ਉਨ੍ਹਾਂ ਕਿਸਾਨਾਂ ਨੂੰ ਰੋਜ਼ਾਨਾ ਹੀ ਬੁਲਾਕੇ ਬੇਸਿੱਟਾ ਮੀਟਿੰਗਾਂ ਕਰਦੇ ਹੋਏ ਜ਼ਲੀਲ ਕਰਨਾ ਜਿਥੇ ਹੁਕਮਰਾਨਾਂ ਲਈ ਅਤਿ ਸ਼ਰਮਨਾਕ ਹੈ, ਉਥੇ ਇਹ ਵਰਤਾਰਾ ਅਤਿ ਨਿੰਦਣਯੋਗ ਅਤੇ ਇਸ ਮੁਲਕ ਵਿਚ ਜਾਣਬੁੱਝ ਕੇ ਅਰਾਜਕਤਾ ਫੈਲਾਉਣ ਵਾਲਾ ਹੈ। ਇਸ ਲਈ ਮੁਤੱਸਵੀ ਹੁਕਮਰਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਜੋਰਦਾਰ ਗੁਜ਼ਾਰਿਸ ਹੈ ਕਿ ਉਹ ਆਪਣੀ ਹਊਮੈ ਦਾ ਤਿਆਗ ਕਰਕੇ ਕਿਸਾਨ ਮਾਰੂ ਤਿੰਨ ਕਾਨੂੰਨਾਂ ਅਤੇ ਬਿਜਲੀ ਦੇ ਨਵੇ ਕਾਨੂੰਨ ਨੂੰ ਫੌਰੀ ਰੱਦ ਕਰ ਦੇਵੇ ਤਾਂ ਬਿਹਤਰ ਹੋਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੀ ਮੋਦੀ-ਸ਼ਾਹ ਫਿਰਕੂ ਹਕੂਮਤ ਵੱਲੋਂ ਕਿਸਾਨ ਆਗੂਆਂ ਨੂੰ ਰੋਜ਼ਾਨਾ ਹੀ ਬੁਲਾਕੇ ਕੋਈ ਵੀ ਸੰਜ਼ੀਦਾ ਫੈਸਲਾ ਨਾ ਲੈਣ ਦੇ ਅਮਲਾਂ ਨੂੰ ਬਚਕਾਨਾਂ ਕਰਾਰ ਦਿੰਦੇ ਹੋਏ ਅਤੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕ ਸਿੱਖ ਕੌਮ ਤਾਂ ‘ਨਿਸਚੈ ਕਰ ਆਪਣੀ ਜੀਤ ਕਰੂ’ ਦੇ ਸ਼ਬਦ ਉਤੇ ਪਹਿਰਾ ਦੇ ਕੇ ਕਿਸੇ ਵੀ ਸਮਾਜਿਕ ਕੌਮੀ ਇਖਲਾਕੀ ਅਤੇ ਧਰਮੀ ਮਿਸ਼ਨ ਲਈ ਆਪਣੇ ਆਪ ਨੂੰ ਵੱਡੇ ਅਤੇ ਫੈਸਲਾਕੁੰਨ ਸੰਘਰਸ਼ ਵਿਚ ਪਾ ਕੇ ਜੂਝਣ ਅਤੇ ਫ਼ਤਹਿ ਪ੍ਰਾਪਤ ਕਰਨ ਵਿਚ ਵਿਸਵਾਸ ਰੱਖਦੀ ਹੈ । ਜਦੋਂ ਕਿਸਾਨਾਂ ਅਤੇ ਸਿੱਖ ਕੌਮ ਨੇ ਦ੍ਰਿੜ ਇਰਾਦੇ ਨਾਲ ਪੰਜਾਬ ਤੋਂ ਦਿੱਲੀ ਵੱਲ ਕੂਚ ਕਰ ਦਿੱਤਾ ਤਾਂ ਸੈਂਟਰ ਦੀ ਮੋਦੀ ਹਕੂਮਤ ਅਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਵੱਡੀਆਂ-ਵੱਡੀਆਂ ਰੁਕਾਵਟਾਂ ਢਾਹੁਣ, ਠੰਡ ਦੇ ਦਿਨਾਂ ਵਿਚ ਤੇਜ਼ ਪਾਣੀਆਂ ਦੀਆਂ ਬੁਛਾੜਾ ਮਾਰਨ ਅਤੇ ਅਣਮਨੁੱਖੀ ਤਸੱਦਦ ਕਰਨ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਕੇ ਅਮਨ-ਚੈਨ ਅਤੇ ਜਮਹੂਰੀਅਤ ਢੰਗ ਨਾਲ ਜੋ ਆਪਣੀ ਮੰਜਿਲ ਦਿੱਲੀ ਪਹੁੰਚਕੇ ਹੀ ਦਮ ਲਿਆ, ਤਾਂ ਇਹ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨ੍ਹਾਂ ਹੁਣ ਵਾਪਿਸ ਨਹੀਂ ਮੁੜਨਗੇ । ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਲੜਾਈ ਕੇਵਲ ਹਥਿਆਰਾਂ, ਗੋਲੀ-ਬੰਦੂਕ ਨਾਲ ਹੀ ਜਿੱਤੀ ਜਾ ਸਕਦੀ ਹੈ । ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕੇਵਲ ਦੋ ਹੀ ਸਨ, ਲੇਕਿਨ ਉਨ੍ਹਾਂ ਕੋਲ ਗੁਰੂ ਸਾਹਿਬਾਨ ਦੇ ਬਖਸ਼ਿਸ਼ ਕੀਤੇ ਹੋਏ ਉੱਚੇ-ਸੁੱਚੇ ਇਖ਼ਲਾਕ ਦਾ ਭਰਪੂਰ ਖਜਾਨਾ ਸੀ । ਇਸ ਇਖਲਾਕੀ ਤਾਕਤ ਨਾਲ ਹੀ ਉਨ੍ਹਾਂ ਨੇ ਉਸ ਸਮੇਂ ਦੇ ਲਾਹੌਰ ਦਰਬਾਰ ਦੇ ਹੁਕਮਰਾਨਾਂ ਤੋਂ ਫ਼ਤਹਿ ਪ੍ਰਾਪਤ ਕੀਤੀ ਸੀ । ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਇਹ ਇਕ ਇਖਲਾਕੀ ਲੜਾਈ ਹੈ । ਕਿਉਂਕਿ ਹੁਕਮਰਾਨ ਆਪਣੇ ਵਪਾਰਕ ਕਾਰਪੋਰੇਟ ਘਰਾਣਿਆ ਨੂੰ ਅਰਬਾਂ-ਖਰਬਾਂ ਦੇ ਫਾਇਦੇ ਪਹੁੰਚਾਉਣ ਹਿੱਤ ਹੀ ਇਸ ਮੁਲਕ ਦੇ ਕਿਸਾਨਾਂ ਨੂੰ ਬਲੀ ਦਾ ਬੱਕਰਾਂ ਬਣਾਉਣਾ ਚਾਹੁੰਦੀ ਹੈ ਅਤੇ ਉਸਨੂੰ ਮਾਲੀ ਤੌਰ ਤੇ ਕੰਮਜੋਰ ਕਰਕੇ ਗੁਲਾਮ ਬਣਾਉਣ ਦੀ ਮੰਦਭਾਵਨਾ ਰੱਖਦਾ ਹੈ । ਜਿਸਨੂੰ ਕਿਸਾਨ ਵਰਗ ਅਤੇ ਸਿੱਖ ਕੌਮ ਨੇ ਇਕ ਵੱਡੀ ਚੁਣੋਤੀ ਸਮਝਕੇ ਹਿਟਲਰੀ ਤਾਨਾਸ਼ਾਹ ਸੋਚ ਦੇ ਮਾਲਕ ਹੁਕਮਰਾਨਾਂ ਅੱਗੇ ਹਿੱਕ ਡਾਹਕੇ ਖੜ੍ਹੇ ਹੋ ਗਏ ਹਨ । ਇਹ ਵੀ ਇਕ ਇਤਿਹਾਸਿਕ ਸੱਚ ਹੈ ਕਿ ਸਿੱਖ ਕੌਮ ਕਦੇ ਬਿਨ੍ਹਾਂ ਕਿਸੇ ਤੱਥ ਤੋਂ ਕਿਸੇ ਤਰ੍ਹਾਂ ਦੀ ਜੰਗ ਲੜਾਈ ਵਿਚ ਨਹੀਂ ਕੁੱਦਦੀ । ਜਦੋਂ ਕਿਸੇ ਇਖਲਾਕੀ, ਧਰਮੀ, ਸਮਾਜਿਕ ਅਤੇ ਬੇਇਨਸਾਫ਼ੀ ਦੀ ਗੱਲ ਨੂੰ ਮੁੱਖ ਰੱਖਕੇ ਅਜਿਹੇ ਕਿਸੇ ਸੰਘਰਸ਼ ਵਿਚ ਕੁੱਦ ਪਵੇ, ਤਾਂ ਉਹ ਹਮੇਸ਼ਾਂ ਫ਼ਤਹਿ ਦੇ ਡੰਕੇ ਵਜਾਕੇ ਹੀ ਵਾਪਸ ਮੁੜਦੀ ਹੈ । ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ । ਇਹੀ ਵਜ੍ਹਾਂ ਹੈ ਕਿ ਅੱਜ ਪੰਜਾਬ ਦੇ ਕਿਸਾਨ ਅਤੇ ਸਿੱਖ ਕੌਮ ਵੱਲੋਂ ਸਮੁੱਚੇ ਮੁਲਕ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸੁਰੂ ਕੀਤੇ ਗਏ ਇਨਸਾਫ਼ ਪ੍ਰਾਪਤੀ ਦੇ ਸੰਘਰਸ਼ ਨੂੰ ਸਭ ਸੂਬਿਆਂ ਦੇ ਕਿਸਾਨ ਹੀ ਨਹੀਂ, ਬਲਕਿ ਸਭ ਵਰਗਾਂ ਦੇ ਨਿਵਾਸੀ ਤਨੋ-ਮਨੋ ਅਤੇ ਧਨੋ ਸਹਿਯੋਗ ਕਰ ਰਹੇ ਹਨ । ਇਥੋਂ ਤੱਕ ਕਿ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ, ਆਸਟ੍ਰੇਲੀਆ ਵਰਗੇ ਵੱਡੇ ਮੁਲਕਾਂ ਦੀਆਂ ਹਕੂਮਤਾਂ ਅਤੇ ਸਭ ਮੁਲਕਾਂ ਦੀ ਸਾਂਝੀ ਜਥੇਬੰਦੀ ਯੂ.ਐਨ.ਓ. ਵੀ ਕਿਸਾਨਾਂ ਦੀ ਪਿੱਠ ਤੇ ਆ ਖੜ੍ਹੇ ਹਨ । ਫਿਰ ਜਦੋਂ ਸਾਡਾ ਕੌਮੀ ਇਤਿਹਾਸ ਹੀ ‘ਫ਼ਤਹਿ’ ਦੀ ਗੱਲ ਕਰਦਾ ਹੈ, ਫਿਰ ਕਿਹੜੀ ਤਾਕਤ ਹੈ ਜੋ ਇਨ੍ਹਾਂ ਨੂੰ ਆਪਣੇ ਇਸ ਜਮਹੂਰੀਅਤ ਅਤੇ ਅਮਨਪਸ਼ੰਦ ਸੰਘਰਸ਼ ਵਿਚ ਫ਼ਤਹਿ ਪ੍ਰਾਪਤ ਕਰਨ ਤੋਂ ਰੋਕ ਸਕੇ ।

ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਬੇਸੱLਕ ਦੋ ਹੀ ਸਨ ਲੇਕਿਨ ਅੱਜ ਉਨ੍ਹਾਂ ਦੀ ਲੱਖਾਂ ਵਿਚ ਵਿਚਰ ਰਹੀ ਔਲਾਦ ਦਿੱਲੀ ਪਹੁੰਚਕੇ ਤਾਨਾਸ਼ਾਹ ਹੁਕਮਰਾਨਾਂ ਦੇ ਨੱਕ ਵਚਿ ਦਮ ਕਰ ਰਹੀ ਹੈ । ਇਹ ਤਾਂ ਫ਼ਤਹਿ ਅਵੱਸ ਹੋਵੇਗੀ । ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਕਿਸਾਨਾਂ ਅਤੇ ਸਿੱਖ ਕੌਮ ਨੂੰ ਜ਼ਲੀਲ ਕਰਨ ਦੀ ਬਜਾਏ ਜਾਂ ਉਨ੍ਹਾਂ ਨਾਲ ਸਤਰੰਜ਼ੀ ਖੇਡ ਖੇਡਣ ਦੀ ਬਜਾਇ, ਪਾਰਲੀਮੈਂਟ ਦਾ ਵਿਸ਼ੇਸ਼ ਸਦਨ ਬੁਲਾਕੇ ਕਿਸਾਨ ਮਾਰੂ ਕਾਨੂੰਨਾਂ ਅਤੇ ਨਵੇ ਆਏ ਬਿਜਲੀ ਕਾਨੂੰਨਾਂ ਨੂੰ ਫੌਰੀ ਰੱਦ ਕਰਵਾਉਣ । ਠੰਡ ਦੇ ਦਿਨਾਂ ਵਿਚ ਕਿਸਾਨਾਂ ਦੀ ਕੀਤੀ ਜਾ ਰਹੀ ਖੱਜਲ-ਖੁਆਰੀ ਅਤੇ ਸਮੁੱਚੇ ਮੁਲਕ ਵਿਚ ਅਰਾਜਕਤਾ ਫੈਲਾਉਣ ਦੇ ਸਿਆਸੀ ਮਨਸੂਬਿਆਂ ਨੂੰ ਅਲਵਿਦਾ ਕਹਿਕੇ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਇਨਸਾਫ਼ ਦੇਣ ਅਤੇ ਇਸ ਸੰਘਰਸ਼ ਨੂੰ ਖਤਮ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੁਕਮਰਾਨ ਮੂਰਖ ਸੁਲਤਾਨਾਂ ਦੀ ਤਰ੍ਹਾਂ ਆਪਣੀ ਹੀ ਲੋਕਾਈ ਦਾ ਖੂਨ ਖਰਾਬਾਂ ਕਰਾਉਣ ਤੋਂ ਤੋਬਾ ਕਰਕੇ ਸਮੁੱਚੇ ਮੁਲਕ ਨਿਵਾਸੀਆ ਨੂੰ ਅਮਨ-ਚੈਨ ਅਤੇ ਜਮਹੂਰੀਅਤ ਢੰਗ ਨਾਲ ਜ਼ਿੰਦਗੀ ਬਸਰ ਕਰਨ ਵਿਚ ਆਪਣੀ ਹਕੂਮਤੀ ਭੂਮਿਕਾ ਨਿਭਾਉਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>