ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ

875e81f5-25bd-4e6f-aa43-02b748d5b7f4 (2).resizedਫੀਨਿਕਸ, (ਅਮਰੀਕਾ) -  ਭਾਰਤ ਦੇ ਦਿੱਲੀ ਸ਼ਹਿਰ ਦੀ ਸਰਹੱਦ ਉਪਰ ਕਿਸਾਨਾ ਦੇ ਸ਼ਾਤਮਈ ਅੰਦੋਲਨ ਦੀ  ਹਮਾਇਤ ਵਿਚ ਅਰੀਜ਼ੋਨਾ ਰਾਜ ਦੇ ਫੀਨਿਕਸ ਸ਼ਹਿਰ ਦੇ ਨਜ਼ਦੀਕ ਸਰਪ੍ਰਾਈਜ਼ ਸ਼ਹਿਰ ਵਿਖੇ ਅਮਰੀਕਾ ਵਿਚ ਵਸੇ ਭਾਰਤੀਆਂ ਨੇ ਜਲਸਾ ਕੀਤਾ। ਜਲਸੇ ਵਿਚ ਭਾਰਤ ਸਰਕਾਰ ਦੇ ਕਿਸਾਨਾ ਦੀਆਂ ਤਿੰਨ ਕਾਨੂੰਨ ਰੱਦ ਕਰਨ ਦੇ ਅੜੀਅਲ ਵਿਵਹਾਰ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ। ecd1acf6-bb7a-49f1-b268-204cce41743e.resizedਇਸ ਸਮਾਗਮ ਨੂੰ ਆਯੋਜਤ ਕਰਨ ਵਾਲੇ ਕੈਪਟਨ ਕੌਰ ਸਿੰਘ ਅਤੇ ਅਮਨਦੀਪ ਕੌਰ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਕਿਸਾਨ ਭਾਰਤੀਆਂ ਦਾ ਅੰਨਦਾਤਾ ਹੈ। ਕਿਸਾਨ ਗਰਮੀ ਅਤੇ ਸਰਦੀ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਸਖਤ ਮਿਹਨਤ ਨਾਲ ਅਨਾਜ ਪੈਦਾ ਕਰਦਾ ਹੈ। ਭਾਰਤ ਸਰਕਾਰ ਨੇ ਖੇਤੀ ਨਾਲ ਸੰਬੰਧਤ ਜੋ ਤਿੰਨ ਕਾਨੂੰਨ ਬਣਾਏ ਹਨ ਉਨ੍ਹਾਂ ਦਾ ਕਿਸਾਨਾ ਨੂੰ ਕੋਈ ਲਾਭ ਨਹੀਂ ਸਗੋਂ ਨਵੇਂ ਕਾਨੂੰਨ ਕਿਸਾਨਾ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਅੱਗੋਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਅਦਾਰਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ। baa49255-aecc-498b-b340-e79d99554920.resizedਭਾਰਤ ਸਰਕਾਰ ਗਲਤ ਪ੍ਰਚਾਰ ਕਰ ਰਹੀ ਹੈ ਕਿ ਇਹ ਕਿਸਾਨਾ ਦੀ ਆਮਦਨ ਵਧਾਉਣਗੇ। ਜਦੋਂ ਕਿਸਾਨ ਇਹ ਕਾਨੂੰਨ ਚਾਹੁੰਦੇ ਹੀ ਨਹੀਂ ਫਿਰ ਧੱਕੇ ਨਾਲ ਉਨ੍ਹਾਂ ਉਪਰ ਕਿਉਂ ਠੋਸੇ ਜਾ ਰਹੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਕਿਸਾਨ ਟਰੇਡ ਨਹੀਂ ਕਰਦਾ। ਉਹ ਤਾਂ ਸਿਰਫ ਆਪਣੀ ਫਸਲ ਦੀ ਮਾਰਕੀਟਿੰਗ ਕਰਦਾ ਹੈ। ਜੇਕਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪੰਜਾਬ ਵਿਚ ਬੇਰੋਜ਼ਗਾਰੀ ਵੱਧ ਜਾਵੇਗੀ ਕਿਉਂਕਿ ਕਿਸਾਨੀ ਨਾਲ ਬਹੁਤ ਸਾਰੇ ਲੋਕਾਂ ਦਾ ਭਵਿਖ ਜੁੜਿਆ ਹੋਇਆ ਹੈ। 9994b404-9e77-4912-a3c1-ea47beb515f4.resizedਕਿਸਾਨਾ ਲਈ ਜਿਜ਼ੰਦ ਮੌਤ ਦਾ ਸਵਾਲ ਹੈ ਇਸ ਕਰਕੇ ਉਹ ਕਰੋਨਾ ਦੀ ਮਹਾਂਮਾਰੀ ਵਿਚ ਵੀ ਸੜਕਾਂ ਤੇ ਬੈਠਾ ਹੈ। ਇਸ ਮੌਕੇ ਤੇ ਹਰਦੀਪ ਸਿੰਘ ਸੋਢੀ, ਇੰਦਰਪ੍ਰੀਤ ਕੌਰ, ਡਾ ਸਚਦੇਵਾ, ਸ਼ਮਿੰਦਰ ਸਿੰਘ,  ਸੁਖਰਾਜ ਸਿੰਘ ਤੂਰ, ਜਸਲੀਨ ਕੌਰ, ਜੱਸਾ ਸਿੰਘ, ਮਨਮੋਹਨ ਗਿੱਲ, ਸਤਪਾਲ ਅਨੰਦ  ਅਤੇ ਮਾਂਗਟ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤ ਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕਾਨੂੰਨ ਰੱਦ ਨਾ ਕੀਤੇ ਤਾਂ ਭਾਰਤ ਸਰਕਾਰ ਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>