ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਸਤਿਕਾਰਯੋਗ ਸੱਸ ਸਾਹਿਬਾਂ, ਮਾਤਾ ਸਤਿੰਦਰ ਕੌਰ ਕਾਹਲੋ ਦੇ ਹੋਏ ਅਕਾਲ ਚਲਾਣੇ `ਤੇ ਪਾਰਟੀ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

130301518_3614578395301187_1775623636060901272_o.resizedਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦੇ ਨਿਧੱੜਕ ਜਰਨੈਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਸੱਸ ਅਤੇ ਬੀਬੀ ਗੀਤਇੰਦਰ ਕੌਰ, ਮਹਾਰਾਣੀ ਪ੍ਰਨੀਤ ਕੌਰ ਜੀ ਦੇ ਸਤਿਕਾਰਯੋਗ ਮਾਤਾ ਬੀਬੀ ਸਤਿੰਦਰ ਕੌਰ ਕਾਹਲੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸ. ਸਿਮਰਨਜੀਤ ਸਿੰਘ ਮਾਨ, ਬੀਬੀ ਗੀਤਇੰਦਰ ਕੌਰ, ਮਹਾਰਾਣੀ ਪ੍ਰਨੀਤ ਕੌਰ, ਮਹਾਰਾਜਾ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੇ ਕਾਹਲੋ ਪਰਿਵਾਰ ਦੇ ਮੈਬਰਾਂ, ਸੰਬੰਧੀਆਂ ਨੂੰ ਗਹਿਰਾ ਦੁੱਖ ਪਹੁੰਚਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਇਸ ਹੋਏ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੇ ਕਾਹਲੋ ਪਰਿਵਾਰ ਨਾਲ ਤਹਿ ਦਿਲੋਂ ਹਮਦਰਦੀ ਪ੍ਰਗਟ ਕਰਦੀ ਹੋਈ, ਉਨ੍ਹਾਂ ਦੇ ਇਸ ਗਹਿਰੇ ਦੁੱਖ ਵਿਚ ਸਮੂਲੀਅਤ ਕਰਦੀ ਹੋਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੀ ਹੈ ਕਿ ਸਾਡੇ ਤੋਂ ਵਿੱਛੜੀ ਪਵਿੱਤਰ ਆਤਮਾ ਮਾਤਾ ਸਤਿੰਦਰ ਕੌਰ ਕਾਹਲੋ ਜੀ ਦੀ ਆਤਮਾ ਨੂੰ ਜਿਥੇ ਆਪਣੇ ਚਰਨਾਂ ਵਿਚ ਨਿਵਾਸ ਬਖਸਣ, ਉਥੇ ਸਮੁੱਚੇ ਕਾਹਲੋ ਪਰਿਵਾਰ ਤੇ ਮੈਬਰਾਂ, ਸੰਬੰਧੀਆਂ, ਸ. ਸਿਮਰਨਜੀਤ ਸਿੰਘ ਮਾਨ, ਮਹਾਰਾਜਾ ਅਮਰਿੰਦਰ ਸਿੰਘ ਅਤੇ ਸਾਨੂੰ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਬਲ-ਸ਼ਕਤੀ ਬਖਸਣ ।”

ਇਸ ਗਹਿਰੇ ਸਾਂਝੇ ਦੁੱਖ ਦਾ ਪ੍ਰਗਟਾਵਾ ਅੱਜ ਇਥੇ ਇਕੱਤਰ ਹੋਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ, ਮਾ. ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਪ੍ਰੌ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ, ਅਵਤਾਰ ਸਿੰਘ ਖੱਖ, ਬਹਾਦਰ ਸਿੰਘ ਭਸੌੜ, ਹਰਬੀਰ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ, ਸਿੰਗਾਰਾ ਸਿੰਘ ਬਡਲਾ, ਕੁਲਦੀਪ ਸਿੰਘ ਪਹਿਲਵਾਨ ਆਦਿ ਆਗੂਆਂ ਨੇ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>