ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦੇ ਹੋਏ ਸਮੂਹਿਕ ਅਰਦਾਸ ਹੋਈ : ਮਾਨ

ਫ਼ਤਹਿਗੜ੍ਹ ਸਾਹਿਬ – “ਅੱਜ ਅਸੀਂ ਦੁਨੀਆਂ ਦੇ ਸਭ ਸਥਾਨਾਂ ਤੋਂ ਮਹਾਨ ਸ਼ਹੀਦੀ ਅਸਥਾਂਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਲਈ ਫ਼ਤਹਿਗੜ੍ਹ ਸਾਹਿਬ ਵਿਖੇ ਆਪਣੇ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਹਿੱਤ 01 ਵਜੇ ਸਮੂਹਿਕ ਅਰਦਾਸ ਕੀਤੀ ਗਈ । ਕਿਉਂਕਿ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਨੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਤੇ ਜ਼ਾਬਰ ਹੁਕਮਰਾਨਾਂ ਦੇ ਜ਼ਬਰਾਂ ਅੱਗੇ ਈਂਨ ਨਾ ਮੰਨਦੇ ਹੋਏ ਦ੍ਰਿੜਤਾ ਨਾਲ ਹਰ ਤਰ੍ਹਾਂ ਦੇ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਮਜ਼ਲੂਮਾਂ ਦੀ ਹਰ ਤਰ੍ਹਾਂ ਸਹਾਇਤਾ ਕਰਨ ਹਿੱਤ ਆਪਣੀਆ ਮਹਾਨ ਸ਼ਹਾਦਤਾਂ ਦਿੱਤੀਆ ਹਨ । ਅੱਜ ਦਾ ਦਿਨ ਸਾਨੂੰ ਜਿਥੇ ਸੱਚ-ਹੱਕ ਦੀ ਆਵਾਜ਼ ਉਤੇ ਪਹਿਰਾ ਦੇਣ ਦੀ ਪ੍ਰੇਰਣਾ ਦਿੰਦਾ ਹੈ, ਉਥੇ ਹੁਕਮਰਾਨਾਂ ਦੇ ਵੱਡੇ ਤੋਂ ਵੱਡੇ ਜ਼ਬਰ ਅੱਗੇ ਵੀ ਈਂਨ ਨਾ ਮੰਨਦੇ ਹੋਏ ਆਪਣੀ ਇਨਸਾਫ਼ ਦੀ ਲੜਾਈ ਨੂੰ ਜਾਰੀ ਰੱਖਣ ਦਾ ਵੀ ਸੰਦੇਸ਼ ਦਿੰਦਾ ਹੈ । ਕਿਉਂਕਿ ਮੌਜੂਦਾ ਇੰਡੀਆ ਦੇ ਹੁਕਮਰਾਨ ਸਮੁੱਚੇ ਕਿਸਾਨ, ਖੇਤ-ਮਜ਼ਦੂਰ, ਆੜਤੀਏ, ਟਰਾਸਪੋਰਟਰਾਂ, ਨੌਜ਼ਵਾਨਾਂ, ਮੁਲਾਜ਼ਮਾਂ ਆਦਿ ਵਰਗਾਂ ਦੇ ਜੀਵਨ ਨੂੰ ਅਸਤ-ਵਿਅਸਤ ਕਰਨ ਲਈ ਅਤੇ ਸੈਂਟਰ ਹਕੂਮਤ ਆਪਣੇ ਕਾਰਪੋਰੇਟ ਦੋਸਤਾਂ ਨੂੰ ਮਾਲੀ ਤੌਰ ਤੇ ਅਰਬਾਂਪਤੀ ਬਣਾਉਣ ਲਈ ਗੈਰ-ਇਨਸਾਨੀਅਤ ਅਤੇ ਗੈਰ-ਕਾਨੂੰਨੀ ਢੰਗ ਨਾਲ ਸਾਡੇ ਉਤੇ ਜ਼ਬਰੀ ਕਿਸਾਨ ਮਾਰੂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਕਿਸਾਨ ਵਰਗ ਪੰਜਾਬੀ ਅਤੇ ਸਿੱਖ ਕੌਮ ਬਿਲਕੁਲ ਪ੍ਰਵਾਨ ਨਹੀਂ ਕਰਨਗੇ ਅਤੇ ਦਿੱਲੀ ਚੱਲ ਰਿਹਾ ਕਿਸਾਨ ਮੋਰਚਾ ਫ਼ਤਹਿ ਹੋਣ ਤੱਕ ਦ੍ਰਿੜਤਾ, ਸੰਜ਼ੀਦਗੀ ਅਤੇ ਅਨੁਸਾਸਿਤ ਤਰੀਕੇ ਜਾਰੀ ਰਹੇਗਾ । ਅਜਿਹੇ ਜ਼ਬਰ-ਜੁਲਮਾਂ ਅਤੇ ਬੇਇਨਸਾਫ਼ੀਆ ਵਿਰੁੱਧ ਹੀ ਸਾਡੇ ਸਾਹਿਬਜ਼ਾਦਿਆ ਅਤੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਮਹਾਨ ਸ਼ਹਾਦਤਾਂ ਦਿੱਤੀਆ । IMG-20201226-WA0008.resizedਸਾਹਿਬਜ਼ਾਦਿਆ ਨੂੰ ਸਮੇਂ ਦੇ ਹੁਕਮਰਾਨਾਂ ਵੱਲੋਂ ਇਸਲਾਮ ਕਬੂਲ ਕਰਨ ਲਈ ਨਵਾਬੀਆਂ ਜੋ ਕਿ ਅੱਜ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਤਰ੍ਹਾਂ ਸਨ, ਦੇਣ ਦੀ ਗੱਲ ਕੀਤੀ ਗਈ, ਸੁੰਦਰ ਬੇਗਮਾਂ ਦੇ ਡੋਲੇ ਤੋਰਨ ਦੀ ਗੱਲ ਕੀਤੀ ਗਈ, ਹੀਰੇ-ਜਵਾਹਰਾਤ ਦੇ ਖਜ਼ਾਨੇ ਦੇਣ ਦੀ ਗੱਲ ਕੀਤੀ ਗਈ, ਪਰ ਸਾਹਿਬਜ਼ਾਦਿਆ ਨੂੰ ਆਪਣੇ ਪਿਤਾ ਗੁਰੂ ਸਾਹਿਬ ਜੀ ਦੇ ਸੱਚ ਅਤੇ ਸੋਚ ਉਤੇ ਨਿਸਚੈ ਸੀ, ਉਨ੍ਹਾਂ ਨੇ ਇਸਲਾਮ ਕਬੂਲ ਨਹੀਂ ਕੀਤਾ, ਲੇਕਿਨ ਸ਼ਹਾਦਤ ਦੇਣ ਨੂੰ ਪਹਿਲ ਦਿੱਤੀ । ਪਰ ਅੱਜ ਅਸੀਂ ਸਿੱਖ ਹਿੰਦੂਤਵ ਦੇ ਜ਼ਬਰ-ਜੋਰ ਥੱਲ੍ਹੇ ਆ ਕੇ ਉਨ੍ਹਾਂ ਨਵਾਬੀਆਂ, ਮੁੱਖ ਮੰਤਰੀਆਂ ਦੇ ਗੁਲਾਮ ਬਣ ਗਏ ਹਾਂ ਅਤੇ ਗੁਰੂ ਸਾਹਿਬਾਨ ਵੱਲੋਂ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸ਼ਾਹੀ’ ਬਖਸ਼ਿਸ਼ ਕੀਤੀ ਗਈ ਪਾਤਸ਼ਾਹੀ, ਨਵਾਬੀਆਂ ਅਤੇ ਮੁੱਖ ਮੰਤਰੀਆਂ ਦੇ ਅਹੁਦਿਆ ਤੋਂ ਕਿੱਤੇ ਮਹਾਨ ਤੇ ਵੱਡੀ ਹੈ। ਉਸ ਪਾਤਸ਼ਾਹੀ ਤੇ ਕੌਮੀ ਆਜ਼ਾਦੀ ਦੀ ਗੱਲ ਨੂੰ ਵਿਸਾਰ ਗਏ ਹਾਂ । ਗੁਰੂ ਸਾਹਿਬਾਨ ਜੀ ਦੇ ਉਨ੍ਹਾਂ ਬਚਨਾਂ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ’ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਕੌਮ ਨੂੰ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਅਤੇ ਆਪਣੀ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ਨੂੰ ਕਾਇਮ ਕਰਕੇ ਸਭਨਾਂ ਨਿਵਾਸੀਆ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਦੇਣ ਵਾਲਾ ਇਨਸਾਫ਼ ਪਸ਼ੰਦ ਰਾਜ ਕਾਇਮ ਕਰਨ ਦਾ ਸੰਦੇਸ਼ ਦਿੰਦਾ ਹੈ, ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਸ਼ਨ ਦੀ ਪ੍ਰਾਪਤੀ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਪਹਿਰਾ ਦੇਵੇਗਾ ।”

ਇਹ ਵਿਚਾਰ ਅੱਜ ਇਥੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਰੀ-ਪੀਰੀ ਦੇ ਪੰਡਾਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਖ਼ਾਲਸਾ ਪੰਥ ਵੱਲੋਂ ਸਮੂਹਿਕ ਤੌਰ ਤੇ ਕੀਤੀ ਗਈ ਅਰਦਾਸ ਉਪਰੰਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਸਾਡੇ ਸਭਨਾਂ ਲਈ ਕਿਸਾਨ ਮਾਰੂ ਕਾਨੂੰਨਾਂ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦੇ ਹੋਏ ਰੱਦ ਕਰਵਾਉਣਾ ਮੁੱਖ ਮਕਸਦ ਹੈ । ਪਰ ਅਸਲੀਅਤ ਵਿਚ ਇਹ ਜਾਰੀ ਹੋਇਆ ਸੰਘਰਸ਼ ਉਨ੍ਹਾਂ ਮਹਾਨ ਸ਼ਹੀਦਾਂ ਵੱਲੋਂ ਦਿੱਤੀ ਗਈ ਮਨੁੱਖਤਾ ਪੱਖੀ ਅਗਵਾਈ ਅਤੇ ਹਰ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਅਤੇ ਨਿਸ਼ਾਨੇ ਤੇ ਪਹੁੰਚਣ ਦੀ ਗੱਲ ਉਸ ਅਕਾਲ ਪੁਰਖ ਨੇ ਅਜਿਹੀ ਖੇਡ ਆਪ ਬਣਾਈ ਹੈ । ਇਸ ਵਿਚ ਜਿੱਤ ਅਵੱਸ ਕਿਸਾਨ ਵਰਗ ਪੰਜਾਬੀਆਂ ਤੇ ਸਿੱਖ ਕੌਮ ਦੀ ਹੋਵੇਗੀ । ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਕਿਸਾਨ ਜੋ ਇਥੋਂ ਦੇ ਨਿਵਾਸੀਆ ਨੂੰ ਫ਼ਸਲਾਂ, ਸਬਜੀਆਂ ਅਤੇ ਹੋਰ ਵਸਤਾਂ ਦੀ ਲੋੜ ਹੈ, ਉਸ ਨੂੰ ਲੋੜੀਦੀ ਮਾਤਰਾ ਵਿਚ ਪੈਦਾ ਕਰਨ ਦੇ ਸਮਰੱਥ ਹੈ । ਬਸਰਤੇ ਹੁਕਮਰਾਨ ਕਿਸਾਨ ਨੂੰ ਉਸਦੀ ਫ਼ਸਲ ਦੀ ਲਾਗਤ ਕੀਮਤ ਤੋਂ ਜਿਆਦਾ ਲਾਭ ਵਾਲੀ ਵਾਜਿਬ ਕੀਮਤ ਦੇਣ ਦਾ ਕਾਨੂੰਨੀ ਤੌਰ ਤੇ ਪ੍ਰਬੰਧ ਕਰੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਮੁੱਚੇ ਇੰਡੀਆ ਨਿਵਾਸੀਆ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੂੰ ਅੱਜ ਹਕੂਮਤੀ ਜ਼ਬਰ-ਜੁਲਮ ਵਿਰੁੱਧ ਠੰਡ ਦੇ ਦਿਨ-ਰਾਤਾਂ ਵਿਚ ਸੜਕਾਂ ਤੇ ਸੌਣ, ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਕਿਸਾਨੀ ਕਿੱਤਾ ਕਿਉਂਕਿ ਬਾਕੀ ਸਮੁੱਚੇ ਸਭ ਵਰਗਾਂ ਦੇ ਕਾਰੋਬਾਰਾਂ ਅਤੇ ਉਨ੍ਹਾਂ ਦੀ ਪ੍ਰਫੁੱਲਤਾ ਨਾਲ ਜੁੜਿਆ ਹੋਇਆ ਹੈ । ਇਸ ਲਈ ਹੁਕਮਰਾਨਾਂ ਲਈ ਇਹ ਅਤਿ ਜ਼ਰੂਰੀ ਹੈ ਕਿ ਉਹ ਬਿਨ੍ਹਾਂ ਕਿਸੇ ਜੱਕੋ-ਤਕੀ ਤੋਂ ਫੌਰੀ ਤੌਰ ਤੇ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਚਾਰੇ ਸਰਹੱਦਾਂ ਸੁਲੇਮਾਨਕੀ, ਹੁਸੈਨੀਵਾਲਾ, ਵਾਹਗਾ ਅਤੇ ਦੌਰਾਗਲਾ ਨੂੰ ਕਿਸਾਨੀ ਫ਼ਸਲਾਂ ਅਤੇ ਵਪਾਰੀ ਤੇ ਕਾਰਖਾਨੇਦਾਰਾਂ ਵੱਲੋਂ ਪੈਦਾ ਕੀਤੀਆ ਜਾਣ ਵਾਲੀਆ ਵਸਤਾਂ ਲਈ ਖੋਲ੍ਹੇ । ਤਾਂ ਕਿ ਇਹ ਫ਼ਸਲਾਂ ਅਤੇ ਵਸਤਾਂ ਕਿਸਾਨ ਅਤੇ ਵਪਾਰੀ ਵਰਗ ਇਥੇ ਨਾਲੋ ਚਾਰ ਗੁਣਾ ਕੀਮਤਾਂ ਉਤੇ ਅਫ਼ਗਾਨੀਸਤਾਨ, ਦੁਬੱਈ, ਸਾਉਦੀ ਅਰਬੀਆ, ਇਰਾਨ, ਇਰਾਕ, ਲਿਬਲਾਨ, ਚੀਨ, ਰੂਸ, ਮੱਧ ਏਸੀਆ ਅਤੇ ਗਲਫ਼ ਦੇ ਮੁਲਕਾਂ ਵਿਚ ਵੇਚਕੇ ਇੰਡੀਆ ਤੇ ਪੰਜਾਬ ਨਿਵਾਸੀਆ ਦੀ ਮਾਲੀ ਹਾਲਤ ਨੂੰ ਵਧੇਰੇ ਪ੍ਰਫੁੱਲਿਤ ਕਰ ਸਕੇ ਅਤੇ ਦੂਸਰੇ ਸੰਬੰਧਤ ਵਰਗ ਵੀ ਆਪੋ-ਆਪਣੇ ਕਾਰੋਬਾਰਾਂ ਨੂੰ ਵਧਾ ਸਕਣ ਅਤੇ ਅਮਨਮਈ ਜ਼ਿੰਦਗੀ ਬਤੀਤ ਕਰ ਸਕਣ । ਸ. ਮਾਨ ਨੇ ਸੈਟਰ ਸਰਕਾਰ ਵੱਲੋਂ ਆੜਤੀਆ ਅਤੇ ਕਿਸਾਨਾਂ ਉਤੇ ਰੇਡਾਂ ਮਾਰਨ ਦੇ ਰੁਝਾਨ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਬੇਸ਼ੱਕ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੀ ਗੱਲ ਕਰਦੀ ਹੈ, ਪਰ ਅਜਿਹੀਆ ਰੇਡਾਂ ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਹੀਂ ਮਾਰੀਆ ਜਾ ਸਕਦੀਆ । ਇਸ ਲਈ ਚੋਰ ਅਤੇ ਸਿਪਾਹੀ ਦੀ ਲੁੱਕਣ-ਮਿਟੀ ਖੇਡ ਖੇਡੀ ਜਾ ਰਹੀ ਹੈ । ਜਿਸ ਨੂੰ ਕਿਸਾਨ ਵਰਗ, ਪੰਜਾਬੀ ਅਤੇ ਸਿੱਖ ਕੌਮ ਅੱਛੀ ਤਰ੍ਹਾਂ ਸਮਝਦੇ ਹਨ । ਇਹ ਮੰਦਭਾਵਨਾ ਭਰੀਆ ਰੇਡਾਂ ਤੁਰੰਤ ਬੰਦ ਹੋਣ । ਕਿਉਂਕਿ ਕਿਸਾਨਾਂ ਨੂੰ ਇਹ ਆੜਤੀਏ ਹੀ ਉਨ੍ਹਾਂ ਦੀ ਫ਼ਸਲ ਦੀ ਸਹੀ ਸਮੇਂ ਤੇ ਸਹੀ ਕੀਮਤ ਦੇ ਸਕਦੇ ਹਨ । ਇਹ ਰਿਸਤਾ ਇਨ੍ਹਾਂ ਦਾ ਨੌਹ-ਮਾਸ ਵਾਲਾ ਹੈ । ਇਸ ਲਈ ਇਹ ਰੇਡਾਂ ਗੈਰ-ਕਾਨੂੰਨੀ, ਗੈਰ-ਇਖਲਾਕੀ ਨਿੰਦਣਯੋਗ ਹਨ । ਜਦੋਂ ਬਲਿਊ ਸਟਾਰ ਦਾ ਸਾਡੇ ਗੁਰਧਾਮਾਂ ਅਤੇ ਸਾਡੇ ਉਤੇ ਫੌLਜੀ ਹਮਲਾ ਹੋਇਆ ਸੀ ਉਸ ਸਮੇਂ ਬੀਜੇਪੀ ਅਤੇ ਫਿਰਕੂਆਂ ਨੇ ਕਾਂਗਰਸ ਦਾ ਸਾਥ ਦਿੱਤਾ ਸੀ । ਹੁਣ ਵੀ ਪੰਜਾਬ ਵਿਚ ਕਾਂਗਰਸ ਦੀ ਹਕੂਮਤ ਹੈ ਇਹ ਬੀਜੇਪੀ ਦੀ ਸੈਟਰ ਸਰਕਾਰ ਨੂੰ ਰੇਡਾਂ ਸੰਬੰਧੀ ਅਤੇ ਹੋਰ ਪਾਲਸੀਆ ਸੰਬੰਧੀ ਸਾਥ ਦੇ ਰਹੀ ਹੈ । ਇਸ ਲਈ ਇਨ੍ਹਾਂ ਦੋਵਾਂ ਕਿਸਾਨ, ਖੇਤ-ਮਜ਼ਦੂਰ ਮਾਰੂ ਜਮਾਤਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਪ੍ਰਵਾਨ ਨਹੀਂ ਕਰਦੇ ।

ਸ. ਮਾਨ ਨੇ ਤੱਥਾਂ ਦੇ ਆਧਾਰ ਤੇ ਇਹ ਖਦਸਾ ਜਾਹਰ ਕੀਤਾ ਕਿ ਫਿਰਕੂ ਮੋਦੀ ਹਕੂਮਤ ਕਿਸਾਨ ਆਗੂਆਂ ਨੂੰ ਵਾਰ-ਵਾਰ ਗੱਲਬਾਤ ਕਰਨ ਦਾ ਸੱਦਾ ਇਸ ਲਈ ਦੇ ਰਹੀ ਹੈ ਤਾਂ ਕਿ ਅਜਿਹਾ ਆਧਾਰ ਤੇ ਮਾਹੌਲ ਸਿਰਜਿਆ ਜਾ ਸਕੇ ਜਿਸ ਨਾਲ ਬਹਾਨਾ ਬਣਾਕੇ ਲੱਖਾਂ ਦੀ ਗਿਣਤੀ ਵਿਚ ਧਰਨੇ ਦੇ ਰਹੇ ਕਿਸਾਨ ਵਰਗ ਉਤੇ ਇਹ ਬਲਿਊ ਸਟਾਰ ਦੀ ਤਰ੍ਹਾਂ ਫੌਜੀ ਹਮਲਾ ਕਰਵਾ ਸਕਣ । ਜੇਕਰ ਇਸ ਫਿਰਕੂ ਹਕੂਮਤ ਦੀ ਵੀ ਮਰਹੂਮ ਇੰਦਰਾਂ ਗਾਂਧੀ ਵਰਗੀ ਸਾਜ਼ਿਸ ਹੋਈ ਤਾਂ ਇਸਦੇ ਨਤੀਜੇ ਹੋਰ ਵੀ ਭਿਆਨਕ ਹੋਣਗੇ । ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਦੇ ਸਾਜ਼ਸੀ ਅਮਲਾਂ ਪ੍ਰਤੀ ਜਿਥੇ ਖਬਰਦਾਰ ਕਰਦੀ ਹੈ, ਉਥੇ ਕਿਸਾਨਾਂ ਨੂੰ ਵੀ ਇਸ ਦਿਸ਼ਾ ਤੋਂ ਸੁਚੇਤ ਰਹਿੰਦੇ ਹੋਏ ਆਪਣੀ ਜੰਗ ਜਾਰੀ ਰੱਖਣ ਦੀ ਗੁਜ਼ਾਰਿਸ ਕਰਦੀ ਹੈ । ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਇਹ ਸੰਘਰਸ਼ ਕਿਸਾਨੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੁਰੂ ਹੋਇਆ ਹੈ । ਪਰ ਸਮੁੱਚੇ ਕਿਸਾਨ ਵਰਗ, ਪੰਜਾਬੀਆਂ ਅਤੇ ਸਿੱਖ ਕੌਮ ਨੂੰ 1947 ਤੋਂ ਦਰਪੇਸ਼ ਆ ਰਹੀਆ ਵੱਡੀਆ ਮੁਸ਼ਕਿਲਾਂ ਅਤੇ ਵਿਤਕਰਿਆ ਦਾ ਇਕੋ-ਇਕ ਜਮਹੂਰੀਅਤ ਤੇ ਅਮਨਮਈ ਹੱਲ ਹੈ ਕਿ ਘੱਟ ਗਿਣਤੀ ਕੌਮਾਂ ਨੂੰ ਨਫ਼ਰਤ ਕਰਨ ਵਾਲੇ ਹੁਕਮਰਾਨ ਬਿਨ੍ਹਾਂ ਕਿਸੇ ਦੇਰੀ ਕੀਤਿਆ ਇਸਲਾਮਿਕ-ਪਾਕਿਸਤਾਨ, ਕਾਉਮਨਿਸਟ-ਚੀਨ ਅਤੇ ਹਿੰਦੂ-ਇੰਡੀਆਂ ਦੀ ਤ੍ਰਿਕੋਣ ਦੇ ਵਿਚਕਾਰ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਦੇਖਰੇਖ ਹੇਠ ਬਫ਼ਰ ਸਟੇਟ ‘ਖ਼ਾਲਿਸਤਾਨ’ ਕਾਇਮ ਕਰ ਦੇਣ । ਅਜਿਹਾ ਅਮਲ ਹੋਣ ਨਾਲ ਸਮੁੱਚੇ ਇੰਡੀਆਂ ਦੇ ਨਿਵਾਸੀਆਂ ਨੂੰ ਇਕ ਅਜਿਹਾ ਇਨਸਾਫ਼ ਪਸ਼ੰਦ, ਸਭ ਕੌਮਾਂ, ਵਰਗਾਂ ਦਾ ਸਾਂਝਾ ਪਾਰਦਰਸੀ ਪ੍ਰਬੰਧ ਦੇਣ ਵਾਲਾ ਰਾਜਭਾਗ ਪ੍ਰਾਪਤ ਹੋ ਜਾਵੇਗਾ । ਜਿਸ ਵਿਚ ਕਿਸੇ ਵੀ ਕੌਮ, ਵਰਗ, ਧਰਮ, ਫਿਰਕੇ ਆਦਿ ਨਾਲ ਕੋਈ ਰਤੀਭਰ ਵੀ ਬੇਇਨਸਾਫ਼ੀ ਨਹੀਂ ਹੋਵੇਗੀ । ਇਸ ਖ਼ਾਲਿਸਤਾਨ ਵਿਚ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਮਾਣ-ਸਤਿਕਾਰ ਪ੍ਰਾਪਤ ਹੋਣਗੇ । ਹਰ ਵਾਸੀ ਅਮਨ-ਚੈਨ ਦੀ ਜਿੰਦਗੀ ਜੀ ਸਕੇਗਾ । ਦੂਸਰਾ ਅਜਿਹਾ ਹੋਣ ਨਾਲ ਤਿੰਨ ਦੁਸ਼ਮਣ ਮੁਲਕਾਂ ਵਿਚ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਵੈਰ ਤੇ ਦੁਸ਼ਮਣੀ ਨੂੰ ਵੀ ਸਦਾ ਲਈ ਖਤਮ ਕੀਤਾ ਜਾ ਸਕੇਗਾ । ਇਹ ਅਸਲੀਅਤ ਵਿਚ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਹਲੀਮੀ ਰਾਜ ਹੋਵੇਗਾ ।

ਅੱਜ ਦੀ ਇਸ ਸਮੂਹਿਕ ਅਰਦਾਸ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਰਹਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ (ਪੀ.ਏ.ਸੀ.ਮੈਬਰ), ਗੋਪਾਲ ਸਿੰਘ ਝਾੜੋ ਪ੍ਰਧਾਨ ਚੰਡੀਗੜ੍ਹ, ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਮਾਨ, ਲਖਵੀਰ ਸਿੰਘ ਮਹੇਸ਼ਪੁਰੀਆ, ਸਿੰਗਾਰਾ ਸਿੰਘ ਬਡਲਾ, ਕੁਲਦੀਪ ਸਿੰਘ ਪਹਿਲਵਾਨ, ਲਖਵੀਰ ਸਿੰਘ ਸੌਟੀ, ਜਸਵੰਤ ਸਿੰਘ ਚੀਮਾਂ, ਮਾਸਟਰ ਕੁਲਦੀਪ ਸਿੰਘ ਮਸੀਤੀ, ਬੀਬੀ ਤੇਜ ਕੌਰ, ਪਰਮਜੀਤ ਸਿੰਘ ਰੀਕਾ, ਪ੍ਰੀਤਮ ਸਿੰਘ ਮਾਨਗੜ੍ਹ, ਸੁਰਜੀਤ ਸਿੰਘ ਖਾਲਿਸਤਾਨੀ, ਰਾਜਪਾਲ ਸਿੰਘ ਭਿੰਡਰ, ਲਖਵੀਰ ਸਿੰਘ ਕੋਟਲਾ, ਜੋਗਿੰਦਰ ਸਿੰਘ ਸੈਪਲਾ, ਸਵਰਨ ਸਿੰਘ ਫਾਟਕ ਮਾਜਰੀ, ਭੁਪਿੰਦਰ ਸਿੰਘ ਫਤਹਿਪੁਰ ਆਦਿ ਆਗੂ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਅਰਦਾਸ ਵਿਚ ਸਮੂਲੀਅਤ ਕੀਤੀ ਅਤੇ ਸਮੂਹਿਕ ਰੂਪ ਵਿਚ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ, ਉਥੇ ਚੱਲ ਰਹੇ ਕਿਸਾਨ ਮੋਰਚੇ ਦੀ ਫ਼ਤਿਹ ਲਈ ਵੀ ਅਰਦਾਸ ਕੀਤੀ ਗਈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>