ਜਾਗੋ ਪਾਰਟੀ ਵੱਲੋਂ ਕਿਸਾਨ ਮੋਰਚੇ ਵਿਖੇ ਨਗਰ ਕੀਰਤਨ ਸਜਾਇਆ ਗਿਆ

IMG-20210101-WA0042.resizedਨਵੀਂ ਦਿੱਲੀ – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਾਹਦਤਾਂ ਦੀ ਲੜੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅੱਜ ਜਾਗੋ ਪਾਰਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਿਸਾਨ ਮੋਰਚਾ ਸਿੰਘੂ ਬਾਰਡਰ ਵਿੱਖੇ ਆਯੋਜਿਤ ਕੀਤਾ ਗਿਆ। ਮੋਰਚੇ ਦੀ ਮੁੱਖ ਸਟੇਜ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਅਤੇ 14 ਕਿਲੋਮੀਟਰ ਲੰਬੇ ਕਿਸਾਨ ਮੋਰਚੇ ਦਾ ਗੇੜਾ ਕੱਟ ਕੇ ਨਗਰ ਕੀਰਤਨ ਵਾਪਸ ਮੋਰਚੇ ਦੀ ਮੁੱਖ ਸਟੇਜ ‘ਤੇ ਸਮਾਪਤ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਨਗਰ ਕੀਰਤਨ ਦਾ ਦ੍ਰਿਸ਼ ਆਲੋਕਿਕ ਬਣਾ ਰਹੀ ਸੀ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮੌਕੇ ਪਾਲਕੀ ਸਾਹਿਬ ‘ਤੇ ਬਤੌਰ ਸੇਵਾਦਾਰ ਬੈਠਕੇ ਪ੍ਰਸ਼ਾਦ ਵਰਤਾਉਣ ਦੀ ਸੇਵਾ ਕੀਤੀ। ਜੀਕੇ ਨੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸਾਨ ਆਗੂਆਂ ਵੱਲੋਂ ਜਾਗੋ ਪਾਰਟੀ ਦੇ ਜਿੰਮੇ ਜੋ ਵੀ ਸੇਵਾ ਲਗਾਈ ਜਾਂਦੀ ਹੈ ਅਸੀਂ ਉਸਨੂੰ ਨਿਭਾਉਣ ਦਾ ਹਮੇਸ਼ਾ ਜ਼ਤਨ ਕੀਤਾ ਹੈ।

IMG-20210101-WA0068.resized

ਜੀਕੇ ਨੇ ਸਾਫ ਕਿਹਾ ਕਿ ਕਿਸਾਨ ਅੰਦੋਲਨ ਭਾਵਨਾਵਾਂ ਨਾਲ ਜੁੜਿਆ ਅੰਦੋਲਨ ਹੈ ਅਤੇ ਮੋਰਚੇ ਦੀ ਅਗਵਾਹੀ ਕਰ ਰਹੇ ਕਿਸਾਨ ਆਗੂ ਬਹੁਤ ਸਮਝਦਾਰੀ ਨਾਲ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਲੜ ਰਹੇ ਹਨ। ਜੀਕੇ ਨੇ ਦੱਸਿਆ ਕਿ ਇਸ ਤੋਂ ਪਹਿਲਾ ਸੰਗਤਾਂ ਦੇ ਸਹਿਯੋਗ ਨਾਲ ਜਾਗੋ ਪਾਰਟੀ ਵੱਲੋਂ ਸੁੱਕੇ ਮੇਵੇ, ਗੈਸ ਹੀਟਰ, ਲੰਗਰ ਦੀ ਰਸਦ, ਤੌਲੀਏ, ਅੰਡਰ ਗਾਰਮੈਂਟਸ, ਸੈਨਟਰੀ ਨੈਪਕੀਨ ਸਣੇ ਕਈ ਲੋੋੜੀਦੀਂ ਵਸਤੂਆਂ ਇੱਥੇ ਪਹੁੰਚਾਈਆਂ ਗਈਆਂ ਹਨ।ਅਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹਾਂ ਕਿਉਂਕਿ ਦਿੱਲੀ ਦੀ ਹੱਦਾਂ ‘ਤੇ ਬੈਠੇ ਕਿਸਾਨ ਪਰਿਵਾਰ ਸਾਡੇ ਮਹਿਮਾਨ ਹਨ। ਉਨ੍ਹਾਂ ਨੂੰ ਕੋਈ ਤਕਲੀਫ ਨਾ ਹੋਏ, ਇਹ ਦੇਖਣਾ ਸਾਡਾ ਫਰਜ਼ ਹੈ। ਜੀਕੇ ਨੇ ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਸਟਾਲ ‘ਤੇ ਪਹੁੰਚ ਕੇ ਜਥੇ ਵੱਲੋਂ ਬੀਤੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕੀਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>