ਇਪਟਾ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ,ਰੰਗਕਰਮੀਆਂ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾਂ ਨਾਲ ਸਿੰਘੂ ਬਾਰਡਰ ’ਤੇ ਮਨਾਇਆ

ਦੇਸ਼ ਦੀਆ ਪ੍ਰਮੁੱਖ ਰੰਗਮੰਚੀ ਤੇ ਸਾਹਿਤਕ ਜੱਥੇਬੰਦੀਆ ਇਪਟਾ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆਂ ਤੇ ਕਲਮਕਾਰਾਂ ਦੇ ਵੱਡੇ ਕਾਫ਼ਲੇ ਨੇ ਸਿੰਘੂ ਬਾਰਡਰ ’ਤੇ ਨਵਾਂ ਸਾਲ ਮਨਾਉਂਣ ਤੇ ਦੇਸ਼ ਭਰ ਦੇ ਕਿਸਾਨਾ ਨਾਲ ਇਕ-ਮੁੱਠਤਾ ਤੇ ਇਕ-ਜੁੱਟਤਾ ਪ੍ਰਗਟਾਉਂਣ ਲਈ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ, ਇਪਟਾ ਦੇ ਸੂਬਈ ਪ੍ਰਧਾਨ ਸੰਜੀਵਨ ਸਿੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਰਹਨੁਮਾਈ ਹੇਠ ਸ਼ਿਰਕਤ ਕੀਤੀ। ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਨੇ ਕਿਹਾ ਕਿ ਲੋਕ-ਰੋਹ ਤਾਂ ਫੇਰ ਵੀ ਕਦੇ ਕਦਾਈ ਵੇਖਣ/ਸੁਣਨ ਨੂੰ ਮਿਲ ਜਾਂਦਾ ਹੈ ਪਰ ਲੋਕ-ਵਿਦਰੋਹ ਕਈ ਦਹਾਕਿਆਂ ਬਾਅਦ ਨਜ਼ਰੀਂ ਆਉਂਦਾ ਹੈ। ਲੋਕ-ਲਹਿਰ ਤਾਂ ਕਦੇ-ਕਦਾਈ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀਆਂ ਬਾਅਦ ਹੀ ਉਠਦਾ ਹੈ।ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਦੀ ਅਗਵਾਈ ਹੇਠ ਇਪਟਾ ਕਾਰਕੁਨਾ ਦਲੀਪ ਰਘੂਵੰਸ਼ੀ (ਆਗਰਾ), ਸਤੀਸ਼ ਕੁਮਾਰ (ਮੈਸੂਰੀ), ਪ੍ਰਿਯ ਤੇ ਅਨਸ (ਦਿੱਲੀ), ਇਨਾਬ (ਪਟਨਾ) ਨੇ ਕਿਸਾਨੀ ਅਤੇ ਲੋਕ-ਮਸਲਿਆਂ ਦੀ ਗੱਲ ਕਰਦੇ ਸਮੂਹ ਗਾਣ ਪੇਸ਼ ਕੀਤੇ।

1 a.resized
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਲ ਹੋਏ ਉਰਦੂ, ਹਿੰਦੀ, ਰਾਜਸਥਾਨੀ, ਮੈਥਿਲੀ ਤੇ ਪੰਜਾਬੀ ਵਿਦਵਾਨ, ਰੰਗਕਰਮੀਅ, ਕਲਮਕਾਰ ਏ.ਐਮ.ਜੀ.ਯੂ. ਸਾਬਕਾ ਵਾਇਸ ਚਾਂਸਲਰ ਤੇ ਨਾਵਲਕਾਰ ਵਿਭੂਤੀ ਨਾਰਇਣ ਰਾਏ,ਨਾਵਲਕਾਰ ਸ਼ਿਵ ਮੂਰਤੀ, ਸਮਾਜ ਸ਼ਾਸ਼ਤਰੀ ਡਾ. ਦੀਪਕ ਮਲਿਕ, ਫ਼ਰਹਤ ਰਿਜ਼ਵੀ,ਅਨੀਸ ਆਜ਼ਮੀ,ਰਾਕੇਸ਼ ਵੇਦਾ ਅਤੇ ਪੰਜਾਬ ਭਰ ਤੋਂ ਸ਼ਮੂਲੀਅਤ ਕਰ ਰਹੇ ਡਾ. ਸੁਖਦੇਵ ਸਿੰਘ ਸਿਰਸਾ, ਸੁਰਜੀਤ ਜੱਜ, ਦਰਸ਼ਨ ਬੁੱਟਰ, ਜੋਗਾ ਸਿੰਘ, ਸੁਸ਼ੀਲ ਦੁਸ਼ਾਂਝ, ਮੱਖਣ ਕੋਹਾੜ, ਬਲਵਿੰਦਰ ਸੰਧੂ, ਨੀਤੂ ਅਰੋੜਾ ਤੇ ਸਬਦੀਸ਼ ਨੇ ਕਿਹਾ ਕਿ ਹਿੰਦੋਸਤਾਨ ਦੇ ਹਾਕਿਮ ਨੇ ਤਾਕਤ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹੋ ਕੇ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ।ਖੇਤੀ ਦੇ ਧੰਦੇ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ।ਸੈਕੜਿਆਂ ਸਾਲਾਂ ਬਾਅਦ ਸੱਤਾ ਪ੍ਰਾਪਤੀ, ਉਹ ਵੀ ਪੂਰਣ ਬੁਹਮੱਤ ਨਾਲ। ਵੱਡੇ-ਵੱਡੇ ਬੌਦਲ ਜਾਂਦੇ ਹਨ। ਦੌਲਤ, ਸ਼ੌਹਰਤ ਤੇ ਸੱਤਾ ਪਚਾਉਂਣੀ ਜਣੇ-ਖਣੇ ਦੇ ਵੱਸ ਦਾ ਕੰਮ ਨਹੀਂ।

ਹੋਰਨਾ ਤੋਂ ਇਲਾਵਾ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੇ.ਐਨ.ਸਿੰਘ ਸੇਖੋਂ, ਰਮੇਸ਼ ਯਾਦਵ, ਡਾ. ਕੁਲਦੀਪ ਸਿੰਘ ਦੀਪ, ਸੁਲਖਣ ਸਰਹੱਦੀ, ਗੁਰਮੀਤ ਪਾਹੜਾ, ਰਾਬਿੰਦਰ ਸਿੰਘ ਰੱਬੀ, ਸੁਰਿੰਦਰ ਰਸੂਲਪੁਰੀ, ਜਸਪਾਲ ਮਾਣਖੇੜਾ, ਰਣਬੀਰ ਰਾਣਾ, ਜਨੈਂਦਰ ਚੌਹਾਨ, ਲਛਮਣ ਸਿੰਘ ਮਲੂਕਾ, ਜੇ.ਸੀ. ਪਰਿੰਦਾ, ਸਰਬਜੀਤ ਰੂਪੋਵਾਲੀ. ਸੁਰਿੰਦਰਪਰੀਤ ਘਣੀਆਂ, ਗੁਲਜ਼ਾਰ ਪੰਧੇਰ, ਧਰਮਿੰਦਰ ਔਲਖ, ਪੰਜਾਬੀ ਫਿਲਮਾਂ ਦੀ ਅਦਾਕਾਰਾ ਸਾਵਣ ਰੂਪੋਵਾਲੀ, ਡਾ. ਤਰਸਪਾਲ ਕੌਰ,ਅਨੀਤਾ ਸ਼ਬਦੀਸ਼, ਕਮਲ ਦੁਸਾਂਝ, ਸਰਬਜੀਤ ਰੂਪੋਵਾਲੀ, ਰਿੱਤੂਰਾਗ ਕੌਰ,ਊਦੈ ਰਾਗ ਸਿੰਘ, ਅਸ਼ਨਵੀ ਬਾਗੜੀ, ਗੁਰਬਾਜ਼ ਸਿੰਘ ਛੀਨਾ, ਤੇਜਾ ਸਿੰਘ ਤਿਲਕ, ਕਿਰਨਜੀਤ ਬਰਨਾਲਾ ਨੇ ਵੀ ਇਸ  ਸੰਘਰਸ਼ੀ ਯੋਧਿਆਂ ਨਾਲ ਨਵਾਂ ਸਾਲ ਮਨਾਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>