ਮੋਦੀ ਸਰਕਾਰ ਕਿਸਾਨੀ ਮਾਮਲੇ ’ਚ ਆਪਣੀ ਸਹੀ ਭੂਮਿਕਾ ਅਦਾ ਕਰੇ : ਦਮਦਮੀ ਟਕਸਾਲ

8 taksal 1.resizedਮਹਿਤਾ ਚੌਕ / ਸਿੰਘੂ ਬਾਰਡਰ ਦਿਲੀ -  ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਦਿਲੀ ਕਿਸਾਨ ਮੋਰਚੇ ਲਈ 5 ਲੱਖ ਰੁਪੈ ਦੇ ਮਾਲੀ ਯੋਗਦਾਨ ਨੂੰ ਸਿੰਘੂ ਬਾਰਡਰ ਵਿਖੇ ਮੇਨ ਸਟੇਜ ’ਤੇ ਮੋਰਚੇ ਦੇ ਆਗੂਆਂ ਦੇ ਹਵਾਲੇ ਕਰਦਿਆਂ ਦਮਦਮੀ ਟਕਸਾਲ ਦੇ ਆਗੂ ਗਿਆਨੀ ਬਾਬਾ ਜੀਵਾ ਸਿੰਘ ਨੇ ਮੋਦੀ ਸਰਕਾਰ ਨੂੰ ਕਿਸਾਨੀ ਮਾਮਲੇ ’ਚ ਆਪਣੀ ਸਹੀ ਭੂਮਿਕਾ ਅਦਾ ਕਰਨ ਲਈ ਕਿਹਾ ਹੈ।  ਇਸ ਬਾਰੇ ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ’ਚ ਦੋ ਦਰਜਨ ਗੱਡੀਆਂ ਦੇ ਕਾਫ਼ਲੇ ਦੀ ਅਗਵਾਈ ਕਰਦਿਆਂ ਕਿਸਾਨ ਮੋਰਚੇ ’ਚ ਪਹੁੰਚੇ ਗਿਆਨੀ ਜੀਵਾ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵਿਦੇਸ਼ਾਂ ਦੀ ਥਾਂ ਭਾਰਤ ’ਚ ਡੈਮੋਕਰੇਸੀ ਨੂੰ ਬਣਾਈ ਰੱਖਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ ਙ ਕਿਸਾਨੀ ਹਿਤਾਂ ਤੇ ਭਾਵਨਾਵਾਂ ਖ਼ਿਲਾਫ਼ ਕਾਨੂੰਨ ਬਣਾ ਕੇ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕਰੇਸੀ ਮੰਨੀ ਜਾਂਦੀ ਭਾਰਤ ’ਚ ਮੋਦੀ ਸਰਕਾਰ ਨੇ ਡੈਮੋਕਰੇਸੀ ਨਾਲ ਹੀ ਖਿਲਵਾੜ ਕਰਦਿਆਂ ਇਸ ਨੂੰ ਪਿੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਬਾਰੇ ਮੋਦੀ ਸਰਕਾਰ ਨੂੰ ਦੀਰਘ ਚਿੰਤਨ ਕਰਨ ਦੀ ਲੋੜ ਹੈ।  8 taksal 3a.resized ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿਸ਼ਵ ਦਾ ਸਭ ਤੋਂ ਲੰਮਾ ਤੇ ਇਤਿਹਾਸਕ ਸ਼ਾਂਤਮਈ ਅੰਦੋਲਨ ਹੈ । ਉਨ੍ਹਾਂ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਸਬਰ ਨੂੰ ਹੋਰ ਪਰਖਣ ਦੀ ਚੇਸ਼ਟਾ ਨਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਹੋਂਦ ਦੀ ਲੜਾਈ ਲੜਨ ਲਈ ਭਾਵੇਂ ਕਿ ਮਜਬੂਰ ਕੀਤਾ ਗਿਆ, ਫਿਰ ਵੀ ਕਿਸਾਨਾਂ ਵੱਲੋਂ ਡੇਢ ਮਹੀਨੇ ਦੇ ਮੋਰਚੇ ਦੌਰਾਨ ਅਨੁਸ਼ਾਸਨ ਬਣਾਈ ਰੱਖਿਆ ਗਿਆ। ਹੱਡ ਚੀਰਵੀਂ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ । ਕਿਸਾਨਾਂ ਵੱਲੋਂ ਤਕਰੀਬਨ ਸਾਰੇ ਪਾਸਿਉਂ ਦਿੱਲੀ ਦੀ ਘੇਰਾਬੰਦੀ ਕਰਦਿਆਂ ਅਥਾਹ ਜੋਸ਼ ਅਤੇ ਜਨੂਨ ਪ੍ਰਗਟਾਵਾ ਕਰਨਾ ਇਹ ਦੱਸਣ ਲਈ ਕਾਫ਼ੀ ਹੈ ਕਿ ਕਿਸਾਨ ਖੇਤੀ ਬਾਰੇ ਤਿੰਨੇ ਕਾਲੇ ਕਾਨੂੰਨ ਰੱਦ ਕਰਾਏ ਬਿਨਾ ਪਿੱਛੇ ਨਹੀਂ ਹਟਣ ਲਗਾ। ਉਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰਨਾਂ ਕਿਸਾਨੀ ਮੰਗਾਂ ਪ੍ਰਤੀ ਮੋਦੀ ਸਰਕਾਰ ਦੀ ਬੇਰੁਖ਼ੀ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਕਿਸਾਨ ਵਿਰੋਧੀ ਰਵੱਈਆ ਨਾ ਬਦਲਿਆ ਤਾਂ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੋਵੇਗਾ ਜਿਸ ਦੇ ਨਤੀਜਿਆਂ ਬਾਰੇ ਮੋਦੀ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਇਸ ਮੌਕੇ ਦਮਦਮੀ ਟਕਸਾਲ ਵੱਲੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨ ਮੋਰਚੇ ’ਚ ਡਟੇ ਅੰਦੋਲਨਕਾਰੀਆਂ ਨੂੰ 21 ਕੁਵਿੰਟਲ ਖੋਏ ਦੀਆਂ ਪਿੰਨੀਆਂ ਵਰਤਾਈਆਂ ਗਈਆਂ। ਇਸ ਮੌਕੇ ਜਥੇ ਨਾਲ ਜਥੇ: ਭਾਈ ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਗਿਆਨੀ ਸਾਹਿਬ ਸਿੰਘ, ਗਿਆਨੀ ਗੁਰਪ੍ਰੀਤ ਸਿੰਘ ਵੈਦ, ਮਾਸਟਰ ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਮਾਣਕਰਾਏ, ਸਰਪੰਚ ਅਮਰ ਸਿੰਘ ਮਧਰੇ,ਅਮਰਜੀਤ ਸਿੰਘ ਚਹੇੜੂ,ਕਰਮਜੀਤ ਸਿੰਘ ਡਿਪਟੀ, ਗੁਰਦੇਵ ਸਿੰਘ ਬਡਿਆਣਾ, ਭਾਈ ਰਸ਼ਪਾਲ ਸਿੰਘ ਝੋਕਮੋਹੜੇ, ਤਰਸੇਮ ਸਿੰਘ ਫ਼ਿਰੋਜਪੁਰ, ਕੁਲਵੰਤ ਸਿੰਘ ਕੋਟ ਸੇ ਖਾਂ, ਬਾਬਾ ਤੋਪਚੀ ਸਿੰਘ, ਚਮਕੌਰ ਸਿੰਘ , ਹਰਨੇਕ ਸਿੰਘ, ਗੁਰਦੇਵ ਸਿੰਘ, ਰਵਿੰਦਰ ਪਾਲ ਸਿੰਘ ਰਾਜੂ ਅਤੇ ਸੰਦੀਪ ਸਿੰਘ ਵੀ ਮੌਜੂਦ ਸਨ।

ਕੈਪਸ਼ਨ : ਦਮਦਮੀ ਟਕਸਾਲ ਦੇ ਮੁਖੀ ਵੱਲੋਂ ਗਿਆਨੀ ਜੀਵਾ ਸਿੰਘ ਸਿੰਘੂ ਬਾਰਡਰ ’ਤੇ ਕਿਸਾਨ ਮੋਰਚੇ ਲਈ 5 ਲੱਖ ਰੁਪੈ ਦਾ ਮਾਲੀ ਯੋਗਦਾਨ ਮੋਰਚੇ ਦੇ ਆਗੂਆਂ ਦੇ ਹਵਾਲੇ ਕਰਦਾ ਹੋਇਆ, ਉਨ੍ਹਾਂ ਨਾਲ ਜਥੇ: ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਗਿਆਨੀ ਸਾਹਿਬ ਸਿੰਘ ਤੇ ਹੋਰ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>