ਦਿੱਲੀ ਹਾਈ ਕੋਰਟ ਨੇ ਹਰਿਆਣਾ ਦੇ ਬਰਜਿੰਦਰ ਦੀ ਗੁਮਸ਼ੁਦਗੀ ਨੂੰ ਲੈ ਕੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ

ਨਵੀਂ ਦਿੱਲੀ : 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਗਾਇਬ ਚਲ ਰਹੇ ਕਿਸਾਨਾਂ ਦੇ ਮਾਮਲੇ ‘ਚ ਅੱਜ ਦਿੱਲੀ ਹਾਈ ਕੋਰਟ ਨੇ ਹਰਿਆਣਾ ਦੇ ਜੀਂਦ ਜਿਲ੍ਹੇ ਦੇ ਕੰਡੇਲਾ ਪਿੰਡ ਦੇ ਬਰਜਿੰਦਰ ਦੀ ਗੁਮਸ਼ੁਦਗੀ ਨੂੰ ਲੈ ਕੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਹੈ। ਜਾਗੋ ਪਾਰਟੀ ਦੇ ਵਕੀਲ ਨਗਿੰਦਰ ਬੈਨੀਪਾਲ ਨੇ ਹਾਈ ਕੋਰਟ ਦੀ ਡਬੱਲ ਬੈਂਚ ਦੇ ਸਾਹਮਣੇ ਦਾਖ਼ਲ ਕੀਤੀ ਪਟੀਸ਼ਨ ‘ਚ ਦਿੱਲੀ ਪੁਲਿਸ ‘ਤੇ ਕਿਸਾਨਾਂ ਨੂੰ ਗੈਰਕਾਨੂੰਨੀ ਹਿਰਾਸਤ ‘ਚ ਰੱਖਣ ਦਾ ਦਾਅਵਾ ਕੀਤਾ ਸੀ। ਇਸ ਤੋਂ ਪਹਿਲਾਂ ਬਰਜਿੰਦਰ ਦੇ ਭਰਾ ਬਲਜੀਤ ਨੇ ਥਾਣਾ ਨਾਗਲੋਈ ਵਿੱਖੇ ਬਰਜਿੰਦਰ ਦੇ ਟਰੈਕਟਰ ਮਾਰਚ ਦੌਰਾਨ ਨਾਂਗਲੋਈ ਤੋਂ ਗਾਇਬ ਹੋਣ ਦੀ ਰਿਪੋਰਟ ਲਿਖਾਉਣ ਲਈ ਪਹੁੰਚ ਕੀਤੀ ਸੀ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਵਕੀਲ ਨਗਿੰਦਰ ਬੈਨੀਪਾਲ ਨੇ ਕੋਰਟ ਵੱਲੋਂ ਦਿੱਲੀ ਪੁਲਿਸ ਨੂੰ ਕੀਤੀ ਗਈ ਤਾੜਨਾਂ ਦਾ ਹਵਾਲਾ ਦਿੱਤਾ। ਢੀਂਡਸਾ ਨੇ ਕਿਹਾ ਕਿ ਬੈਨੀਪਾਲ ਦੀ ਅਗਵਾਈ ਹੇਠ ਸਾਡੇ ਵਕੀਲਾਂ ਦੀ ਟੀਮ ਲਗਾਤਾਰ ਲੋਕਾਂ ਤਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਮੀਡੀਆ ਘਰਾਨਿਆਂ ਵੱਲੋਂ ਘੜੀਆਂ ਜਾ ਰਹੀਆਂ ਕਥਿਤ ਫ਼ਰਜ਼ੀ ਖ਼ਬਰਾਂ ਦੇ ਖਿ਼ਲਾਫ਼ ਸਾਡੀ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਨੇ ਨੋਟਿਸ ਜਾਰੀ ਕੀਤੇ ਹਨ। ਅੱਜ ਗਾਇਬ ਕਿਸਾਨ ਦੇ ਮਾਮਲੇ ‘ਚ ਵੀ ਹਾਈ ਕੋਰਟ ਗੰਭੀਰ ਨਜ਼ਰ ਆਈ ਹੈ ਅਤੇ ਕੋਰਟ ਨੇ ਪੁਲਿਸ ਨੂੰ ਕਲ ਬਰਜਿੰਦਰ ਨੂੰ ਪੇਸ਼ ਕਰਨ ਲਈ ਕਿਹਾ ਹੈ।

IMG-20210208-WA0019.resizedਜੀਕੇ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜਾਗੋ ਪਾਰਟੀ ਮੁਹਰਲੀ ਕਤਾਰ ‘ਚ ਖੜੀ ਹੋ ਕੇ ਲੜਾਈ ਲੜ ਰਹੀ ਹੈ। ਆਜਤਕ ਚੈਨਲ ਨੂੰ ਨੋਟਿਸ ਕਰਵਾਉਣ, ਕੰਗਨਾਂ ਰਨੌਤ ਦੇ ਟਵੀਟ ਹਟਵਾਉਣ, ਨਿਸ਼ਾਨ ਸਾਹਿਬ ਸਾੜਨ ਵਾਲਿਆ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇਣ ਸਣੇ ਜ਼ੇਲ ਵਿੱਚ ਬੰਦ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਅਸੀਂ ਮੁਹਰਲੀ ਕਤਾਰ ‘ਚ ਲੜਾਈ ਲੜ ਰਹੇ ਹਾਂ। ਅਸੀਂ ਝੂਠੇ ਦਾਅਵਿਆਂ ਅਤੇ ਡਰਾਮਿਆਂ ‘ਚ ਯਕੀਨ ਕਰਨ ਦੇ ਬਜਾਏ ਕੰਮ ਕਰਨ ‘ਚ ਵਿਸ਼ਵਾਸ ਕਰਦੇ ਹਾਂ। ਜੇਕਰ ਹੁਣ ਵੀ ਕਿਸੇ ਗਾਇਬ ਕਿਸਾਨ ਦੇ ਪਰਿਵਾਰ ਦਾ ਕੋਈ ਮੈਂਬਰ ਸਾਡੇ ਤਕ ਪਹੁੰਚ ਕਰੇਗਾ ਤਾਂ ਉਸਨੂੰ ਲੱਭਣ ਲਈ ਹਰ ਕਾਨੂੰਨੀ ਹੀਲੇ ਦੀ ਵਰਤੋਂ ਕਰਨ ਲਈ ਅਸੀਂ ਤਿਆਰ ਹਾਂ। ਜੀਕੇ ਨੇ ਕਿਹਾ ਕਿ ਸਾਡੀ 20 ਵਕੀਲਾਂ ਦੀ ਟੀਮ ਇਸ ਕੰਮ ‘ਚ ਲੱਗੀ ਹੋਈ ਹੈ। ਬੈਨੀਪਾਲ ਨੇ ਦੱਸਿਆ ਕਿ ਸਾਡੇ ਨਾਲ ਸੰਪਰਕ ਕਰ ਰਹੇ ਪਰਿਵਾਰਾਂ ਵੱਲੋਂ ਜਾਣਕਾਰੀ ਆਈ ਹੈ ਕਿ ਦਿੱਲੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ  ‘ਚ ਕਈ ਲੋੋਕ ਅੱਜੇ ਵੀ ਬੰਦ ਹਨ। ਅਸੀਂ ਉਹਨਾਂ ਦੇ ਪਰਿਵਾਰਾਂ ਵੱਲੋਂ ਹਲਫ਼ਨਾਮੇ ਲੈ ਕੇ ਅਗਲੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਹਾਂ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>