ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਕਿਸਾਨੀ ਸ਼ੰਘਰਸ਼ ਵਿਚ ਸਹਾਇਤਾ ਭੇਜਣ ਵਾਲੇ ਐਨ.ਆਰ.ਆਈਜ਼. ਦਾ ਕੀਤਾ ਵਿਸ਼ੇਸ਼ ਧੰਨਵਾਦ

ਨਾਰਥ ਇੰਡੀਆ ਸਰਕਲ ਸਟਾਇਲ  ਸਰਕਲ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਫੈਡਰੇਸ਼ਨ ਦੇ ਸਮੂਹ ਅਹੁਦੇਦਾਰ ਅਤੇ ਕੋਚ ਸ਼ਾਮਿਲ ਹੋਏ। ਮੀਟਿੰਗ ਵਿਚ ਬੀਤੇ ਸਮੇਂ ਵਿਚ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਸਮੂਹ ਕਿਸਾਨਾਂ, ਉੱਘੇ ਕਬੱਡੀ ਕੱਪ ਪ੍ਰਬੰਧਕ ਅਤੇ ਕੋਚ ਸਵ. ਸੋਢੀ ਮਨਸੂਰਵਾਲ ਬੇਟ ਅਤੇ ਅੰਤਰਾਸ਼ਟਰੀ ਕਬੱਡੀ ਕੁਮੈਂਟੇਟਰ ਜਨਾਬ ਦਰਸ਼ਨ ਬੜੀ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿਚ ਕਿਸਾਨੀ ਸੰਘਰਸ਼ ਦਾ ਸਮਰਥਨ ਜਾਰੀ ਰੱਖਣ ਅਤੇ ਹਰ ਸੰਭਵ ਮਦਦ ਜਾਰੀ ਰੱਖਣ ਦਾ  ਐਲਾਨ ਕੀਤਾ ਗਿਆ।

nic fed meet pin only 8 feb(1).resizedਅੱਜ ਦੀ ਮੀਟਿੰਗ ਵਿਚ ਬੀਤੇ 70 ਦਿਨਾਂ ਤੋਂ ਦਿੱਲੀ ਦੇ ਵੱਖ ਵੱਖ ਬਾਡਰਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਫੈਡਰੇਸ਼ਨ ਰਾਹੀਂ ਲਗਾਤਾਰ ਪਾਣੀ, ਦੁੱਧ ਅਤੇ ਹੋਰ ਜਰੂਰੀ ਵਸਤਾਂ ਭੇਜਣ ਵਾਲੇ ਦੇਸ਼ ਵਿਦੇਸ਼ ਦੇ ਦਾਨੀ ਸੱਜਣਾਂ ਦਾ ਧਨਵਾਦ ਕੀਤਾ ਗਿਆ। ਅਮਰੀਕਾ ਤੋਂ ਦਾਨੀ ਸੱਜਣ ਸਰਬ ਥਿਆੜਾ  ਰਾਇਲ ਕਿੰਗਜ, ਕੁਲਵੰਤ ਸਿੰਘ ਲੱਛਰ ਐਂਡ ਬ੍ਰਦਰਜ਼, ਦਲਜੀਤ ਸਿੰਘ ਸਹੋਤਾ ਪਾਪੂਲਰ ਟਾਇਰ, ਸੁਰਿੰਦਰ ਸਹੋਤਾ ਡੱਫਰ, ਬਬਲੂ ਯੂ.ਐਸ.ਏ., ਪਿੰਡ ਡੱਲੇਵਾਲ ਤੋਂ ਢਿੱਲੋਂ ਬ੍ਰਦਰਜ਼ ਬੂਟਾ ਸਿੰਘ ਲੋਧੀ, ਸਿੰLਦਾ ਸਿਆਟਲ, ਸੁੱਖਾ ਕੈਨੇਡਾ, ਸੀਤਾ ਯੂ.ਕੁੇ., ਮੰਗਾ ਯੂ.ਕੇ. ਅਤੇ ਬੂਟਾ ਢਿੱਲੋਂ, ਇੰਦਰਜੀਤ ਸਿੰਘ ਸਿੱਧੂ, ਜੋਧਾ ਸੰਧੂ, ਲੱਕੀ, ਦੀਪਾ, ਸਟੀਵਨ, ਸੁਖਵਿੰਦਰ ਸਿੰਘ ਤੂਰ, ਦੀਪਾ ਕਾਲਾ ਸੰਘੇ, ਹਰਦੀਪ ਢਿੱਲੋਂ ਕਬੱਡੀ ਖਿਡਾਰੀ, ਗੁਰਦੇਵ ਸਿੰਘ ਪੱਪੂ ਪੰਛੀ, ਸੈਮ ਪੰਨੂੰ ਅਤੇ ਕਿੰਗਜ਼ ਕਲੱਬ ਸੈਕਰਾਮੈਂਟੋ ਦੇ ਸਮੂਹ ਮੈਂਬਰਜ਼ ਅਤੇ ਚੜ੍ਹਦਾ ਪੰਜਾਬ ਰੋਜ਼ਵੈਲ ਸੈਕਰਾਮੈਂਟੋ ਦੇ ਸਮੂਹ ਮੈਂਬਰਜ਼ ਸ਼ਾਮਲ ਹਨ।

ਕੈਨੇਡਾ ਤੋਂ ਸਹਿਯੋਗੀ ਹਨ ਮਲਕੀਤ ਸਿੰਘ, ਸਤਨਾਮ ਸਿੰਘ, ਮੱਖਣ ਸਿੰਘ, ਬੌਬੀ ਸਿੰਘ ਪੌਲ ਟਰਾਂਸਪੋਰਟ, ਗੁਰਜੀਤ ਸਿੰਘ ਅਟਕੜ, ਲੱਕੀ ਕੁਰਾਲੀ ਟੀਮ ਪੰਜਾਬੀ, ਗੋਲਡੀ ਢਿੱਲੋਂ, ਅਤੇ ਯਾਦਾ ਸੁਰਖਪੁਰ ਟੀਮ ਦੇ ਸਹਿਯੋਗੀ ਜਸਵੰਤ ਬੱਲ ਯੂ.ਐਸ.ਏ., ਜਸਵਿੰਦਰ ਛੋਕਰ ਕੈਨੇਡਾ, ਲਾਲੀ ਢੇਸੀ ਕੈਨੇਡਾ, ਰਣਜੀਤ ਢਡਾ ਯੂ.ਕੇ. ਕੰਮਾ ਸੁਰਖਪੁਰ ਯੂ. ਕੇ. ਅਤੇ  ਅਮਰਜੀਤ ਸਿੰਘ ਕਾਹਲੋਂ ਦੁਬਈ।

ਇੰਗਲੈਂਡ ਤੋਂ ਸਹਿਯੋਗੀ ਸੰਸਥਾਵਾਂ ਲਿਸਟਰ ਕਬੱਡੀ ਕਲੱਬ, ਰੈਡਿੰਗ ਐਂਡ ਡੋਰਨੇ ਕਬੱਡੀ ਕਲੱਬ, ਸਿੱਖ ਟੈਂਪਲ ਯੁਨਾਈਟਡ ਕਬੱਡੀ ਕਲੱਬ ਵੁਲਵਰਹੈਪਟਨ, ਸਿੱਖ ਟੈਂਪਲ ਕਬੱਡੀ ਕਲੱਬ ਬਰਮਿੰਘਮ, ਪੰਜਾਬ ਯੁਨਾਈਟਡ ਕਬੱਡੀ ਕਲੱਬ ਵੁਲਵਰਹੈਪਟਨ, ਫੋਰਟਲ ਕੰਪਨੀ, ਅਤੇ ਜੋਗਿੰਦਰ ਸਿੰਘ ਕੁਲਾਰ,  ਡੌਕਸੀ, ਰਵਿੰਦਰ ਚੱਠਾ, ਤਲਵਿੰਦਰ ਹੇਅਰ, ਕੰਵਲਜੀਤ ਸਿੰਘ ਹੇਅਰ ਜਲੰਧਰ, ਮੋਹਨ ਭਮਰਾ ਗੋਗਾ ਦੇ ਨਾਂ ਪ੍ਰਮੁਖ ਹਨ। ਆਸਟ੍ਰੇਲੀਆ ਤੋਂ ਸਰਬਜੋਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਬਰਾੜ, ਲਾਡ ਅਤੇ ਨਿਊਜ਼ੀਲੈਂਡ ਤੋਂ ਗੋਪਾ ਬੈਂਸ ਅਤੇ ਗੋਪੀ ਹਕੀਮਪੁਰ ਦੇ ਨਾਂ ਵਿਸ਼ੇਸ਼ ਹਨ।

ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਇੰਗਲੈਂਡ ਤੋਂ ਕੋਚ ਸ਼ਿੰਦਾ ਸੂਜਾਪੁਰ ਰਾਹੀਂ ਪੁੱਜੀ ਸਹਾਇਤਾ ਵਿਚ ਗੁਰਚਰਨ ਸੂਜਾਪੁਰ,ਰਣਜੀਤ ਢਡਾ, ਕੁਲਵੰਤ ਸੰਘਾ, ਹਰਵਿੰਦਰ ਭਲਵਾਨ, ਪਿੰਕੀ ਢਿੱਲੋਂ, ਬਹਾਦਰ ਸ਼ੇਰਗਿੱਲ ਅਤੇ ਜੱਗਾ ਚਕਰ ਸਮੇਤ ਸਮੂਹ ਸੱਜਣਾਂ ਦਾ ਸਹਿਯੋਗ ਰਿਹਾ। ਮੀਟਿੰਗ ਵਿਚ ਬਲਬੀਰ ਸਿੰਘ ਬਿੱਟੂ ਕਾਰਜਕਾਰੀ ਪ੍ਰਧਾਨ, ਸੁੱਖੀ ਬਰਾੜ ਜਨਰਲ ਸਕੱਤਰ, ਜਸਵੀਰ ਸਿੰਘ ਧਨੋਆ ਖਜਾਨਚੀ, ਪਰਮਜੀਤ ਚੱਠਾ, ਸਮੂਹ  ਕੋਚ ਗੋਪਾਲ ਸਿੰਘ, ਸ਼ਿੰਦਾ ਸੁਜਾਪੁਰ, ਕੁਲਬੀਰ ਬਿਜਲੀ ਨੰਗਲ, ਕਾਲਾ ਕੁਲਥਮ, ਪੱਪੀ ਫੁੱਲਾਂਵਾਲ, ਹੈਪੀ ਨਕੋਦਰ, ਦਵਿੰਦਰ ਚਮਕੌਰ ਸਾਹਿਬ, ਦਿਲਬਰ ਝਨੇਰ, ਮਨਜੀਤ ਸਿੰਘ ਫੌਜੀ, ਹਰਜੀਤ ਮੰਡੀ, ਬੱਲੀ ਗੁਰਦਾਸਪੁਰ, ਗੁਰਮੇਲ ਦਿੜ੍ਹਬਾ ਸਮੇਤ ਸਤਪਾਲ ਖਡਿਆਲ, ਜੱਸਾ ਘਰਖਣ, ਮਨੀ ਜੌਹਲ, ਗੁਰਕੰਵਲ ਬਿੱਲਾ ਜੌਹਲ, ਸੁਖਰਾਜ ਸੁੱਖਾ ਜੌੜੇ ਆਦਿ ਸ਼ਾਮਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>