ਜਦੋਂ ਸਿੱਖ ਕੌਮ ਜਾਂ ਸਿੱਖ ਫ਼ੌਜਾਂ ਕਿਸੇ ਮਿਸ਼ਨ ਲਈ ਚੜ੍ਹਾਈ ਕਰਦੀਆਂ ਹਨ, ਤਾਂ ਉਸ ਮਿਸ਼ਨ ਦੀ ਫ਼ਤਹਿ ਉਪਰੰਤ ‘ਨਿਸ਼ਾਨ ਸਾਹਿਬ’ ਝੁਲਾਉਦੀਆਂ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “16 ਮਾਰਚ 2021 ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਗ੍ਰਿਫ਼ਤਾਰੀ ਦੇਣ ਲਈ ਰਵਾਨਾ ਕੀਤੇ ਗਏ 5 ਮੈਬਰੀ ਜਥੇ ਜਿਸ ਵਿਚ ਮੁਹੰਮਦ ਨਦੀਮ ਮਲੇਰਕੋਟਲਾ, ਬਲਜਿੰਦਰ ਸਿੰਘ ਲਸੋਈ, ਹਰਬੰਸ ਸਿੰਘ ਰਾਜਪੁਰਾ, ਪ੍ਰਗਟ ਸਿੰਘ ਸਲੇਮਪੁਰ, ਸੁਖਰਾਜ ਸਿੰਘ ਫਰੀਦਕੋਟ ਅਤੇ ਇਸਾਈ ਆਗੂ ਸ੍ਰੀ ਜੈਕਬ ਨੇ ਗ੍ਰਿਫ਼ਤਾਰੀ ਦਿੱਤੀ ਸੀ । ਅੱਜ ਰਿਹਾਈ ਉਪਰੰਤ ਇਹ ਜਥਾਂ ਜਿਊ ਹੀ ਸਾਡੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਵਾਪਸ ਪਰਤਿਆ ਤਾਂ ਸੰਗਤਾਂ ਨੇ ਜੈਕਾਰਿਆ ਦੀ ਗੂੰਜ ਵਿਚ ਜਿਥੇ ਸਵਾਗਤ ਕੀਤਾ, ਉਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੀ-ਆਇਆ ਆਖਦੇ ਹੋਏ ਸਿਰਪਾਓ ਬਖਸ਼ਿਸ਼ ਕਰਕੇ ਜੋਰਦਾਰ ਸਵਾਗਤ ਕੀਤਾ ਗਿਆ । ਇਸ ਸਮੇਂ ਸ. ਮਾਨ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਸਿੱਖ ਕੌਮ ਜਾਂ ਸਿੱਖ ਫ਼ੌਜਾਂ ਕਿਸੇ ਮਿਸ਼ਨ ਦੀ ਪ੍ਰਾਪਤੀ ਲਈ ਚੜ੍ਹਾਈ ਕਰਦੀਆ ਹਨ ਤਾਂ ਉਹ ਉਸ ਮਿਸ਼ਨ ਦੀ ਫ਼ਤਹਿ ਪ੍ਰਾਪਤ ਕਰਨ ਉਪਰੰਤ ਆਪਣੀ ਰਵਾਇਤ ਅਨੁਸਾਰ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਅਦਾ ਕਰਕੇ ਆਪਣੇ ਸਰਬੱਤ ਦੇ ਭਲੇ ਵਾਲੀ ਵਿਲੱਖਣ ਸੋਚ ਅਤੇ ਫ਼ਤਹਿ ਹੋਣ ਦਾ ਇਜਹਾਰ ਕਰਦੀਆ ਹਨ । 26 ਜਨਵਰੀ 2021 ਨੂੰ ਵੀ ਲਾਲ ਕਿਲ੍ਹੇ ਉਤੇ ਨੌਜ਼ਵਾਨੀ ਨੇ ਆਪਣੇ ਇਸ ਫਖ਼ਰ ਵਾਲੇ ਇਤਿਹਾਸ ਨੂੰ ਦੁਹਰਾਇਆ ਸੀ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਸਾਡੀ ਸਿੱਖ ਨੌਜ਼ਵਾਨੀ ਅਤੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਮੋਦੀ ਹਕੂਮਤ ਨੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਜੇ ਵੀ ਪੰਜਾਬ ਵਿਚ ਸੈਂਟਰ ਆਪਣੀਆ ਏਜੰਸੀਆ ਰਾਹੀ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਕੇ ਜ਼ਬਰ-ਜੁਲਮ ਢਾਹ ਰਿਹਾ ਹੈ । ਜਦੋਂਕਿ ਇਹ ਨਿਸ਼ਾਨ ਸਾਹਿਬ 11 ਮਾਰਚ 1783 ਨੂੰ ਸਾਡੀ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਨੇ ਦਿੱਲੀ ਫ਼ਤਹਿ ਕਰਕੇ ਲਾਲ ਕਿਲ੍ਹੇ ਤੇ ਚੜ੍ਹਾਇਆ ਸੀ । ਜਦੋਂ ਲਦਾਂਖ ਵਿਚ ਚੀਨ ਫ਼ੌਜ ਅੱਗੇ ਵੱਧ ਰਹੀ ਸੀ ਤਾਂ ਸ੍ਰੀ ਮੋਦੀ ਨੇ ਸਿੱਖ ਫ਼ੌਜਾਂ ਨੂੰ ਉਥੇ ਭੇਜਿਆ ਜਿਨ੍ਹਾਂ ਨੇ ਉਥੇ ਜਾ ਕੇ ਨਿਸ਼ਾਨ ਸਾਹਿਬ ਦਾ ਝੰਡਾ ਝੁਲਾਇਆ । ਉਸ ਉਪਰੰਤ ਚੀਨ ਫ਼ੌਜ ਨਿਸ਼ਾਨ ਸਾਹਿਬ ਤੋਂ ਇਕ ਇੰਚ ਵੀ ਅੱਗੇ ਨਹੀਂ ਵੱਧ ਸਕੀ । ਜਦੋਂ ਸਿੱਖ ਫ਼ੌਜਾਂ ਹਮਲਾ ਕਰਦੀਆ ਹਨ ਤਾਂ ਸਭ ਤੋਂ ਅੱਗੇ ਨਿਸ਼ਾਨ ਸਾਹਿਬ ਹੁੰਦੇ ਹਨ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਉਸਦੇ ਪਿੱਛੇ ਸਿੱਖ ਫ਼ੌਜਾਂ ਹੁੰਦੀਆ ਹਨ । ਬੀਤੇ ਇਤਿਹਾਸ ਵਿਚ ਅਤੇ ਲਦਾਖ ਵਿਚ ਜਦੋਂ ਫ਼ਤਹਿ ਹੋਣ ਤੇ ਨਿਸ਼ਾਨ ਸਾਹਿਬ ਝੂਲਦੇ ਰਹੇ ਹਨ, ਤਾਂ ਮੋਦੀ ਹਕੂਮਤ ਹੁਣ ਲਾਲ ਕਿਲ੍ਹੇ ਉਤੇ ਝੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਦੇ ਅਮਲਾਂ ਪ੍ਰਤੀ ਸਿੱਖ ਕੌਮ ਤੇ ਪੰਜਾਬੀਆਂ ਨਾਲ ਜਾਲਮਨਾਂ ਕਾਰਵਾਈਆ ਕਿਉਂ ਕਰ ਰਹੀ ਹੈ ?”

IMG-20210318-WA0007.resizedਉਨ੍ਹਾਂ ਕਿਹਾ ਕਿ ਨਵਾਬ ਮਲੇਰਕੋਟਲਾ, ਸ਼ੇਰ ਮੁਹੰਮਦ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਦੀ ਸ਼ਹਾਦਤ ਸਮੇਂ ਸੂਬੇ ਸਰਹਿੰਦ ਦੇ ਵਜ਼ੀਦ ਖਾ ਨੂੰ ਕਿਹਾ ਸੀ ਕਿ ਇਸਲਾਮ ਵਿਚ ਮਾਸੂਮ ਬੱਚਿਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਬਿਲਕੁਲ ਇਜਾਜਤ ਨਹੀਂ । ਇਸ ਲਈ ਸਾਹਿਬਜ਼ਾਦਿਆ ਉਤੇ ਅਜਿਹਾ ਜੁਲਮ ਨਾ ਕੀਤਾ ਜਾਵੇ । ਬੇਸ਼ੱਕ ਵਜ਼ੀਦ ਖਾ ਨੇ ਇਸਲਾਮ ਦੀ ਇਸ ਗੱਲ ਨੂੰ ਨਜ਼ਰ ਅੰਦਾਜ ਕਰਦੇ ਹੋਏ ਸਾਹਿਬਜ਼ਾਦਿਆ ਨੂੰ ਨੀਹਾਂ ਵਿਚ ਚਿਣਵਾਕੇ ਸ਼ਹੀਦ ਕਰਨ ਦੀ ਗੱਲ ਕੀਤੀ, ਪਰ ਜੋ ਨਵਾਬ ਮਲੇਰਕੋਟਲਾ ਨੇ ਸਾਹਿਬਜ਼ਾਦਿਆ ਲਈ ਹਾਂ ਦਾ ਨਾਅਰਾ ਮਾਰਿਆ ਸੀ, ਉਸ ਲਈ ਸਮੁੱਚੀ ਸਿੱਖ ਕੌਮ ਨਵਾਬ ਮਲੇਰਕੋਟਲਾ ਦੇ ਲਈ ਬਹੁਤ ਵੱਡਾ ਸਤਿਕਾਰ ਰੱਖਦੀ ਹੈ ਅਤੇ ਰੱਖਦੀ ਰਹੇਗੀ । ਅੱਜ ਉਸ ਮੁਸਲਿਮ ਕੌਮ ਵਿਚੋਂ ਵਿਸ਼ੇਸ਼ ਤੌਰ ਤੇ ਮਲੇਰਕੋਟਲੇ ਤੋਂ ਮੁਹੰਮਦ ਨਦੀਮ ਨੇ ਦਿੱਲੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥੇ ਦੀ ਅਗਵਾਈ ਕਰਕੇ ਮੁਸਲਿਮ-ਸਿੱਖ ਕੌਮ ਦੀ ਪੁਰਾਤਨ ਅਰਥ ਭਰਪੂਰ ਸਾਂਝ ਨੂੰ ਹੋਰ ਬਲ ਦਿੱਤਾ ਹੈ । ਇਸ ਜਥੇ ਵਿਚ ਦਿੱਲੀ ਦੇ ਇਸਾਈ ਆਗੂ ਵਰਲਡ ਕਰਿਸਚਨ ਸੰਗਠਨ ਦੇ ਮੁੱਖੀ ਡਾ. ਜੈਕਬ ਨੇ ਵੀ ਇਸ ਜਥੇ ਵਿਚ ਗ੍ਰਿਫ਼ਤਾਰੀ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਮੋਦੀ ਦੀ ਹਿੰਦੂਤਵ ਹਕੂਮਤ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਉਤੇ ਜ਼ਬਰ-ਜੁਲਮ ਕਰ ਰਹੀ ਹੈ ਅਤੇ ਅਸੀਂ ਇਹ ਬਿਲਕੁਲ ਸਹਿਣ ਨਹੀਂ ਕਰਾਂਗੇ ।

ਸ. ਮਾਨ ਨੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਗੈਰ-ਜ਼ਿੰਮੇਵਰਾਨਾ ਅਮਲਾਂ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਇਸ ਚੌਥੇ ਜਥੇ ਤੋਂ ਪਹਿਲੇ ਤੀਜੇ ਜਥੇ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਤੋਂ ਜਦੋਂ ਰਵਾਨਾ ਕੀਤਾ ਗਿਆ ਤਾਂ ਐਸ.ਜੀ.ਪੀ.ਸੀ. ਦੇ ਉਥੋਂ ਦੇ ਅਧਿਕਾਰੀਆਂ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਐਸ.ਜੀ.ਪੀ.ਸੀ. ਦੀ ਪ੍ਰਧਾਨ ਮੈਡਮ ਜਗੀਰ ਕੌਰ ਵੱਲੋਂ ਉਸ ਜਥੇ ਨੂੰ ਰਵਾਨਾ ਕਰਨ ਸਮੇਂ ਕਿਸੇ ਤਰ੍ਹਾਂ ਦਾ ਵੀ ਸਤਿਕਾਰ-ਮਾਣ ਨਾ ਦੇਣਾ ਜਾਂ ਉਸ ਕੌਮੀ ਮਿਸ਼ਨ ਵਿਚ ਸਮੂਲੀਅਤ ਨਾ ਕਰਕੇ ਹਿੰਦੂਤਵ ਸੋਚ ਦਾ ਪੱਖ ਪੂਰਿਆ ਗਿਆ ਹੈ । ਜਿਸ ਨੂੰ ਸਿੱਖ ਕੌਮ ਬਾਜ਼ ਅੱਖ ਨਾਲ ਵੇਖਦੀ ਹੋਈ ਹੁਣ ਇਨ੍ਹਾਂ ਨੂੰ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੁੱਛਣਾ ਚਾਹਵਾਂਗੇ ਕਿ ਜੋ ਅਸੀਂ ਕੌਮੀ ਮਿਸ਼ਨ ਲਈ ਅਗਲਾ ਜਥਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 23 ਮਾਰਚ ਨੂੰ ਰਵਾਨਾ ਕਰ ਰਹੇ ਹਾਂ, ਕੀ ਉਥੋਂ ਦੇ ਹੈੱਡ ਗ੍ਰੰਥੀ ਇਸ ਜਥੇ ਦੀ ਰਵਾਨਗੀ ਦੀ ਅਰਦਾਸ ਕਰਨਗੇ ਅਤੇ ਇਸ ਜਥੇ ਨੂੰ ਸਿੱਖੀ ਰਵਾਇਤਾ ਅਨੁਸਾਰ ਸ਼ਾਨ ਨਾਲ ਰਵਾਨਾ ਕਰਨ ਵਿਚ ਸਹਾਈ ਹੋਣਗੇ ਕਿ ਨਹੀਂ ? ਉਨ੍ਹਾਂ ਇਸ ਸਮੇਂ ਕੁਅੱਡ ਮੁਲਕਾਂ ਅਮਰੀਕਾ, ਜਪਾਨ, ਆਸਟ੍ਰੇਲੀਆ ਅਤੇ ਇੰਡੀਆ ਵੱਲੋਂ ਜੋ ਚੀਨ ਤੋਂ ਦੱਖਣੀ ਚੀਨੀ ਸਮੁੰਦਰ ਵਿਚੋਂ ਰੱਖਿਆ ਕਰਨ ਲਈ ਸਾਂਝੀਆ ਰਣਨੀਤੀਆ ਬਣਾਈਆ ਜਾ ਰਹੀਆ ਹਨ, ਉਹ ਤਾਂ ਠੀਕ ਹਨ, ਲੇਕਿਨ ਜੋ ਇੰਡੀਆ ਦੀ ਫਿਰਕੂ ਮੋਦੀ ਹਕੂਮਤ ਇਥੋਂ ਦੇ ਛੱਤੀਸਗੜ੍ਹ, ਝਾਰਖੰਡ, ਬਿਹਾਰ, ਉੜੀਸਾ, ਮਹਾਰਾਸਟਰਾਂ, ਵੈਸਟ ਬੰਗਾਲ, ਮੱਧ ਪ੍ਰਦੇਸ਼ ਦੇ ਆਦਿਵਾਸੀ, ਕਬੀਲਿਆ, ਸਡਿਊਲਕਾਸਟ ਅਤੇ ਘੱਟ ਗਿਣਤੀ ਕੌਮਾਂ ਉਤੇ ਹਕੂਮਤੀ ਖ਼ਤਰਾ ਮੰਡਰਾ ਰਿਹਾ ਹੈ ਅਤੇ ਮੋਦੀ ਹਕੂਮਤ ਇਨ੍ਹਾਂ ਉਤੇ ਜੋ ਗੈਰ-ਵਿਧਾਨਿਕ ਢੰਗ ਨਾਲ ਜ਼ਬਰ ਕਰ ਰਹੀ ਹੈ, ਉਪਰੋਕਤ ਕੁਅੱਡ ਮੁਲਕ ਇਥੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਸੰਬੰਧੀ ਇੰਡੀਆ ਨੂੰ ਬੰਦ ਕਰਨ ਲਈ ਕਿਉਂ ਨਹੀਂ ਦਬਾਅ ਪਾ ਰਹੇ ?

ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਪ੍ਰਗਟ ਕੀਤਾ ਕਿ ਹਾਲੈਡ ਦੇ ਇਕ ਨੌਜ਼ਵਾਨ ਜਿਸਨੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ਤੇ ਝੰਡਾ ਝੁਲਾਉਣ ਸਮੇਂ ਸਮੂਲੀਅਤ ਕੀਤੀ ਸੀ ਉਹ ਜਦੋਂ ਦਿੱਲੀ ਹਵਾਈ ਅੱਡੇ ਤੇ ਆਪਣੇ ਮੁਲਕ ਵਾਪਸ ਜਾਣ ਲਈ ਗਿਆ ਤਾਂ ਇੰਡੀਆਂ ਦੀ ਮੋਦੀ ਹਕੂਮਤ ਨੇ ਉਸ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ । ਜਿਨ੍ਹਾਂ ਏਜੰਸੀਆਂ ਨੇ ਇਹ ਸਿੱਖ ਵਿਰੋਧੀ ਅਮਲ ਕੀਤਾ ਉਹ ਏਜੰਸੀਆ ਅੱਜ ਵੀ ਆਸਟ੍ਰੇਲੀਆ ਵਰਗੇ ਅਤੇ ਹੋਰਨਾਂ ਮੁਲਕਾਂ ਵਿਚ ਸਿੱਖਾਂ ਉਤੇ ਜਾਨਲੇਵਾ ਹਮਲੇ ਕਰ ਰਹੀਆ ਹਨ । ਇਹ ਏਜੰਸੀਆ ਇਨ੍ਹਾਂ ਮੁਲਕਾਂ ਦੇ ਸਫਾਰਤਖਾਨਿਆ ਵਿਚ ਰਾਅ ਦੇ ਰਾਹੀ ਕੰਮ ਕਰ ਰਹੀਆ ਹਨ । ਇਹ ਜੁਲਮ ਕਰਨ ਵਾਲੇ ਬੀਜੇਪੀ-ਆਰ.ਐਸ.ਐਸ. ਦੇ ਮੈਬਰ ਹਨ । ਜੋ ਰਾਅ ਏਜੰਸੀ ਨਾਲ ਮਿਲਕੇ ਅਜਿਹੇ ਗੈਰ-ਵਿਧਾਨਿਕ, ਗੈਰ-ਇਨਸਾਨੀਅਤ ਕਾਰਵਾਈਆ ਕਰ ਰਹੀਆ ਹਨ । ਸਾਡੀ ਯੂ.ਐਨ, ਹਿਊਮਨਰਾਇਟਸ ਜਥੇਬੰਦੀਆਂ, ਏਸੀਆ ਵਾਚ ਹਿਊਮਨਰਾਇਟਸ ਅਤੇ ਵੱਡੇ ਮੁਲਕਾਂ ਨੂੰ ਇਹ ਜੋਰਦਾਰ ਅਪੀਲ ਹੈ ਕਿ ਉਹ ਆਪੋ-ਆਪਣੇ ਮੁਲਕਾਂ ਵਿਚ ਕੰਮ ਕਰ ਰਹੇ ਇੰਡੀਅਨ ਸਫਾਰਤਖਾਨਿਆ ਵਿਚ ਰਾਅ ਏਜੰਸੀ ਦੇ ਨੌਕਰਸ਼ਾਹ, ਬੀਜੇਪੀ-ਆਰ.ਐਸ.ਐਸ. ਦੇ ਮੈਬਰ ਜੋ ਸਿੱਖਾਂ ਉਤੇ ਹਮਲੇ ਕਰ ਰਹੇ ਹਨ, ਉਨ੍ਹਾਂ ਵਿਰੁੱਧ ਸਖਤ ਨੋਟਿਸ ਵੀ ਲਿਆ ਜਾਵੇ ਅਤੇ ਅਜਿਹੇ ਹਮਲੇ ਉਹ ਮੁਲਕ ਖੁਦ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ । ਇਸ ਜਥੇ ਦਾ ਸਵਾਗਤ ਕਰਦੇ ਸਮੇਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਲਖਵੀਰ ਸਿੰਘ ਸੌਟੀ ਮੀਤ ਪ੍ਰਧਾਨ ਕਿਸਾਨ ਯੂਨੀਅਨ, ਬਲਕਾਰ ਸਿੰਘ ਬਾਲੀਆ, ਖਜਾਨ ਸਿੰਘ ਪ੍ਰਧਾਨ ਅੰਬਾਲਾ, ਰਣਦੀਪ ਸਿੰਘ, ਸੋਭਾ ਸਿੰਘ ਯੂਥ ਆਗੂ ਰਾਜਪੁਰਾ, ਦਰਬਾਰਾ ਸਿੰਘ ਮੰਡੋਫਲ ਅਤੇ ਵੱਡੀ ਗਿਣਤੀ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਵਰਕਰ ਤੇ ਮੈਬਰ ਸਾਮਿਲ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>