ਸੰਯੁਕਤ ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ, ਪੰਜਾਬ ਨੇ ਕੀਤੀ ਸ਼ਿਰਕਤ

ਕਿਸਾਨ/ਇਨਸਾਨ ਮਾਰੂ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਅਤੇ  ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਿਚ ਸ਼ਰੁੂ ਕੀਤੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਦੇ ਵਿਰੋਧ ਵਿਚ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਉਸਾਰੂ ਸੁਝਾਅ ਪ੍ਰਾਪਤ ਕਰਨ ਵਾਸਤੇ ਲੇਖਕਾਂ/ਬੱਧੀਜੀਵੀਆਂ, ਰੰਗਕਰਮੀਆਂ, ਕਲਾਕਾਰਾਂ, ਮਜਦੂਰਾਂ, ਮੁਲਾਜ਼ਮਾਂ, ਵਕੀਲਾਂ, ਆੜਤੀਆਂ, ਟਰਾਂਸਪੋਰਟਰਾਂ, ਵਿਦਿਆਰਥੀਆਂ ਅਤੇ ਔਰਤਾਂ ਦੀਆਂ ਪੰਜ ਦਰਜਨ ਦੇ ਕਰੀਬ ਅਵਾਮੀ ਜੱਥੇਬੰਦੀਆਂ ਦੇ 250 ਦੇ ਲਗਭਗ ਪ੍ਰਧਾਨ ਤੇ ਜਨਰਲ ਸਕੱਤਰਾਂ ਦੀ ਇਕ ਇਕ ਸਾਂਝੀ ਬੈਠਕ ਹੋਈ।

1(4).resized

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਵਸ੍ਰੀ ਡਾ. ਦਰਸ਼ਨ ਪਾਲ, ਬਲਬੀਰ ਸਿਘ ਰਾਜੇਵਾਲ, ਬਲਦੇਵ ਸਿੰਘ ਸਿਰਸਾ, ਪ੍ਰੇਮ ਸਿੰਘ ਭੰਗੂ, ਹਰਮੀਤ ਸਿੰਘ ਕਾਦੀਆਂ, ਸੁਰਜੀਤ ਸਿੰਘ ਫੂਲ, ਮਨਜੀਤ ਸਿੰਘ ਧੰਨੇਰ, ਮੁਕੇਸ਼ ਚੰਦਰਾ, ਹਰਪਾਲ ਸਿੰਘ ਸੰਘਾ, ਬਲਕਰਨ ਸਿੰਘ ਬਰਾੜ ਤੇ ਜੰਗਬੀਰ ਸਿੰਘ ਟਾਂਡਾ ਪ੍ਰਧਾਨਗੀ ਹੇਠ ਤਿੰਨ ਘੰਟੇ ਚੱਲੀ ਬੈਠਕ ਦੀ ਕਾਰਵਾਈ  ਡਾ. ਦਰਸ਼ਨ ਪਾਲ ਨੇ ਚਲਾਈ।ਸ੍ਰੀ ਬਲਬੀਰ ਸਿੰਘ ਰਾਜੇਵਾਲ ਨੇ ਪਹਿਲਾਂ ਪੰਜਾਬ ਤੇ ਹੁਣ ਦਿੱਲੀ ਦੇ ਬਾਰਡਰਾਂ ਉਪਰ ਛੇ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਸੰਪੇਖ ਜਾਣਕਾਰੀ ਦਿੰਦੇ ਕਿਹਾ ਕਿ ਇਹ ਅੰਦੋਲਨ ਹਿੰਦੋਸਤਾਨ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ਵਿਚ ਜ਼ਿਕਰਯੋਗ ਤਬਾਦੀਲੀਆਂ ਦਾ ਕਾਰਣ ਬਣੇਗਾ।

ਇਸ ਤੋਂ ਬਾਅਦ ਮੰਗੇ ਸੁਝਾਵਾਂ ਦੇ ਸਿਲਸਲੇ ਵਿਚ ਪੰਜ ਦਰਜਨ ਬੁਲਾਰਿਆਂ ਨੇ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਸੁਝਾਅ ਦਿੱਤੇ। ਏਟਕ ਦੇ ਪ੍ਰਧਾਨ ਬੰਤ ਬਾਰੜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਰੇ ਸਮਾਜਿਕ ਵਖਰੇਵੇਂ ਦੂਰ ਕਰ ਕੇ ਸਾਰੇ ਵਰਗਾਂ ਇਕ ਸੂਤਰ ਵਿਚ ਪਰੋਅ ਦਿੱਤਾ ਹੈ। ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਇਪਟਾ ਦੇ ਦੇਸ਼ ਭਰ ਦੇ ਕਾਰਕੁਨ 25 ਸਤੰਬਰ 2020 ਤੋਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਉਪਰ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ।ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਰੇ ਦੇਸ਼ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਰਾਸ਼ਟਰਪਤੀ ਨੂੰ ਯਾਦ-ਪੱਤਰ ਦਿੱਤੇ ਜਾਣਗੇ।

ਜ਼ਿਕਰਯੋਗ ਹੈ ਕਿ ਬੈਠਕ ਦੇ ਅਖੀਰ ਵਿਚ ਅਵਾਮੀ ਜੱਥੇਬੰਦੀਆ ਵੱਲੋਂ ਕਿਸਾਨ ਅੰਦੋਲਨ ਦੀ ਯੋਜਨਾਬੱਧ ਤਰੀਕੇ ਨਾਲ ਮਦਦ ਕਰਨ ਲਈ ਇਕ ਤਾਲਮੇਲ ਕਮੇਟੀ ਦੇ ਗਠਨ ਦਾ ਫੈਸਲਾ ਸਰਬਸੰਮਤੀ ਨਾਲ ਹੋਇਆ।ਜਿਸ ਦੀ ਪਹਿਲੀ ਬੈਠਕ 7 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋ ਰਹੀ ਹੈ।

ਜਾਰੀ ਕਰਤਾ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>