ਰੂਸ ਕਰੇਗਾ ਪਾਕਿਸਤਾਨ ਵਿੱਚ 8 ਅਰਬ ਡਾਲਰ ਦਾ ਨਿਵੇਸ਼

ਇਸਲਾਮਾਬਾਦ – ਰੂਸ ਦੇ ਵਿਦੇਸ਼ਮੰਤਰੀ ਸਰਗੇਈ ਲਾਵਰੋਵ ਲੰਬੇ ਅਰਸੇ ਬਾਅਦ ਪਾਕਿਸਤਾਨ ਦੇ ਦੌਰੇ ਤੇ ਆਏ ਹਨ। ਪਾਕਿਸਤਾਨ ਦੇ ਮੀਡੀਆ ਦੁਆਰਾ ਕਿਹਾ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਲਾਵਰੋਵ ਦੇ ਰਾਹੀਂ ਪਾਕਿਸਤਾਨੀ ਨੇਤਾਵਾਂ ਨੂੰ ਮਹੱਤਵਪੂਰਣ ਸੁਨੇਹਾ ਭੇਜਿਆ ਹੈ। ਇਸ ਸੁਨੇਹੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੂਸ ਪਾਕਿਸਤਾਨ ਦੀ ਲੋੜ ਅਨੁਸਾਰ ਹਰ ਤਰ੍ਹਾਂ ਦੀ ਮੱਦਦ ਕਰਨ ਨੂੰ ਤਿਆਰ ਹੈ। ਪਾਕਿਸਤਾਨ ਵਿੱਚ ਰੂਸ 8 ਅਰਬ ਡਾਲਰ ਦਾ ਨਿਵੇਸ਼ ਕਰਨਾ ਚਾਹੁੰਦਾ ਹੈ।

FOREIGN MINISTER MAKHDOOM SHAH MAHMOOD QURESHI GREETED HIS RUSSIAN COUNTERPART H.E SERGEY LAVROV AT MINISTRY OF FOREIGN AFFAIRS IN ISLAMABAD ON APRIL 07, 2021.ਪਾਕਿਸਤਾਨ ਦੇ ਉਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੂਸ ਪਾਕਿਸਤਾਨ ਦੀ ਹਰ ਢੰਗ ਨਾਲ ਸਹਾਇਤਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਲਾਵਰੋਵ ਦੇ ਹਵਾਲੇ ਨਾਲ ਕਿਹਾ, ‘ਅਗਰ ਆਪ ਗੈਸ ਪਾਈਪਲਾਈਨ , ਕਾਰੀਡੋਰ, ਡਿਫੈਂਸ ਜਾਂ ਕਿਸੇ ਹੋਰ ਸਹਿਯੋਗ ਨੂੰ ਲੈ ਕੇ ਉਤਸਕ ਹੈ ਤਾਂ ਰੂਸ ਇਹ ਲੈ ਕੇ ਖੜ੍ਹਾ ਹੈ।’ ਰੂਸ ਅਤੇ ਪਾਕਿਸਤਾਨ ਨਾਰਥ – ਸਾਊਥ ਗੈਸ ਪਾਈਪਲਾਈਨ ਨੂੰ ਲੈ ਕੇ ਪਹਿਲਾਂ ਤੋਂ ਹੀ ਸਹਿਯੋਗ ਕਰ ਰਹੇ ਹਨ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਪੂਤਿਨ ਨੇ ਸਾਨੂੰ ਖੁਲ੍ਹ ਕੇ ਸਹਾਇਤਾ ਦੇਣ ਦਾ ਆਫਰ ਦਿੱਤਾ ਹੈ। ਰੂਸ ਵੱਲੋਂ ਪਾਕਿਸਤਾਨ ਨੂੰ ਵਿਸ਼ੇਸ਼ ਸੈਨਾ ਸਹਾਇਤਾ ਦੇਣ ਦਾ ਵੀ ਪ੍ਰਸਤਾਵ ਹੈ।

ਅਫ਼ਗਾਨਿਸਤਾਨ ਸੰਕਟ ਨੂੰ ਹਲ ਕਰਨ ਲਈ ਵੀ ਰੂਸ ਹੁਣ ਪਾਕਿਸਤਾਨ ਦੀ ਮੱਦਦ ਲੈ ਸਕਦਾ ਹੈ। ਰੂਸ-ਪਾਕਿਸਤਾਨ ਦੀ ਇਸ ਵੱਧਦੀ ਦੋਸਤੀ ਨਾਲ ਭਾਰਤ ਲਈ ਮੁਸ਼ਕਿਲਾਂ ਵੱਧ ਸਕਦੀਆਂ ਹਨ। ਭਾਰਤ ਵੀ ਕਾਫ਼ੀ ਹੱਦ ਤੱਕ ਰੂਸੀ ਹੱਥਿਆਰਾਂ ਤੇ ਨਿਰਭਰ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>