ਸਿੱਖੀ ‘ਚ ਖਿਮਾ ਦਾ ਸੰਕਲਪ

ਇਕ ਵਿਅਕਤੀ ਇਕ ਨਿਮਾਣੇ ਸਿੱਖ ਵਜੋਂ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਵੀ ਕੁਝ ਲੋਕਾਂ ਨੂੰ ਗਵਾਰਾ ਨਹੀਂ ਹੋ ਰਿਹਾ। ਸ੍ਰੀ ਦਰਬਾਰ ਸਾਹਿਬ ਦੇ ਹਦੂਦ ਅੰਦਰ ਮੁੱਠੀਭਰ ਕੁਝ ਲੋਕਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਸਿੰਘ ਸਾਹਿਬਾਨ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਪ੍ਰਤੀ ਨਕਾਰਾਤਮਿਕ ਕੋਸÇaਸ਼ ਨੂੰ ਸਿਆਸਤ ਤੋਂ ਪ੍ਰੇਰਿਤ ਹੋਣੋਂ ਮੁਨਕਰ ਨਹੀਂ ਹੋਇਆ ਜਾ ਸਕਦਾ।  ਮਨੁੱਖ ਭੁੱਲਣਹਾਰ ਹੈ,

‘‘ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ॥‘‘

ਕਿਸੇ ਖਿਮਾ ਯਾਚਕ ਨੂੰ ਮੁਆਫੀ ਨਾ ਦੇਣ ਦੀ ਮੰਗ ਕਰਨ ਵਾਲਿਆਂ ਨੂੰ ਇਹ ਬੋਧ ਨਹੀਂ ਰਿਹਾ ਕਿ ਜੋ ਕੋਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਪੰਥ ਦੇ ਸ਼ਰਨ ਆਇਆ ਜਾਂ ਇਕ ਨਿਮਾਣੇ ਵਜੋਂ ਹਾਜ਼ਰ ਹੋਇਆ ਉਸ ਨੂੰ ‘ਕੰਠਿ‘ ਲਾਇਆ ਜਾਂਦਾ ਹੈ ਤੇ ਅਵੱਸ਼ ਮੁਆਫ਼ੀ ਹੀ ਤਾਂ ਮਿਲਦੀ ਹੈ। ਕੀ ਪੰਥ ਦਰਦੀ ਦੱਸਣ ਵਾਲੇ ਇਹ ਲੋਕ ਇਹ ਸਮਝ ਦੇ ਹਨ ਕਿ ਕਿਸੇ ਨੂੰ ਆਪਣੀ ਭੁੱਲ ਲਈ ਖਿਮਾ ਯਾਚਨਾ ਕਰਨ ਦਾ ਕੋਈ ਹੱਕ ਨਹੀਂ? ਕੀ ਸਿੱਖੀ ਵਿਚ ਕੁਰਹਿਤ ਤੇ ਭੁੱਲ ਲਈ ਮੁਆਫ਼ੀ ਦੀ ਕੋਈ ਗੁੰਜਾਇਸ਼ ਜਾਂ ਪਰੰਪਰਾ ਹੀ ਨਹੀਂ?

ਇਕ ਬੰਦਾ ਵਾਰ ਵਾਰ ਆਪਣੇ ਵੱਲੋਂ ਜਾਣੇ ਅਨ ਜਾਣੇ ਹੋਈਆਂ ਭੁੱਲਾਂ ਲਈ ਖਿਮਾ ਯਾਚਨਾ ਕਰ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੀਸ ਝੁਕਾਉਂਦਿਆਂ ਸਮਰਪਿਤ ਰਹਿਣ ਦੀ ਭਾਵਨਾ ਪ੍ਰਗਟ ਕਰਨ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਰ ਆਦੇਸ਼ ਦੀ ਪਾਲਣਾ ਕਰਨ ਲਈ ਵਚਨਬੱਧਤਾ ਨੂੰ ਕਈ ਵਾਰ ਦੁਹਰਾ ਚੁਕਾ ਹੈ। ਨੰਗੇ ਪੈਰੀਂ ਆਉਣ ਅਤੇ ਕਿਸੇ ਵੀ ਸਜਾ ਤੋਂ ਮੁਨਕਰ ਵੀ ਨਹੀਂ ਹੈ। ਪਰ ਵਿਡੰਬਣਾ ਇਹ ਹੈ ਕਿ ਵਾਰ ਵਾਰ ਖਿਮਾ ਯਾਚਨਾ ਕਰਨ ਅਤੇ ਪੰਜ ਪਿਆਰਿਆਂ ਕੋਲ ਵਿਧੀ ਵਿਧਾਨ ਅਨੁਸਾਰ ਪੇਸ਼ ਹੋ ਕੇ ਮੁੜ ਅੰਮ੍ਰਿਤਪਾਨ ਕਰਦਿਆਂ ਹੋਈ ਕੁਰਹਿਤ ਦੀ ਸੁਧਾਈ ਕਰਨ ਦੇ ਬਾਵਜੂਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਉਸ ਯਾਚਕ ਨੂੰ ਨਾਲ ਪੇਸ਼ ਹੋਣ ਨੂੰ ਕਿਹਾ ਜਾ ਰਿਹਾ ਹੈ ਅਤੇ ਨਾ ਹੀ ਮਾਮਲੇ ਨੂੰ ਵਿਚਾਰਿਆ ਜਾ ਰਿਹਾ ਹੈ।

ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਪੰਥ ‘ਚੋਂ ਛੇਕੇ ਜਾਣ ਤੋਂ ਬਾਅਦ ਉਹ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦਿੰਦਾ ਰਿਹਾ ਹੈ, ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਵਿਚ ਵਾਪਸੀ ਕਰਵਾਏ ਬਗ਼ੈਰ ਹੀ ਮੁੜ ਅੰਮ੍ਰਿਤ ਛਕਣਾ ਇਕ ਢੌਂਗ ਅਤੇ ਸਿੱਖ ਪਰੰਪਰਾਵਾਂ ਦਾ ਮਖ਼ੌਲ ਉਡਾਏ ਜਾਣਾ ਹੈ। ਇਹ ਬਿਲਕੁਲ ਗ਼ਲਤ ਅਤੇ ਗੁਮਰਾਹਕੁਨ ਹੈ। ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਪੰਥ ‘ਚੋਂ ਛੇਕੇ ਗਏ ਵਿਅਕਤੀ ਵੱਲੋਂ ਮੁੜ ਅੰਮ੍ਰਿਤ ਛਕਣ ਬਾਰੇ ਕਿਤੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਗਿਆ। ਨਾ ਹੀ ਉਸ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰੇ ਸਾਹਿਬਾਨ ਪ੍ਰਤੀ ਕੋਈ ਟਿੱਪਣੀ ਕੀਤੀ ਗਈ ਹੈ। ਜਿਸ ਤੋਂ ਸਾਫ਼ ਹੈ ਕਿ ਪੰਜ ਪਿਆਰਿਆਂ ਵੱਲੋਂ ਉਸ ਯਾਚਕ ਨੂੰ ਅੰਮ੍ਰਿਤ ਛਕਾਉਣ ਦਾ ਵਰਤਾਰਾ ਗ਼ਲਤ ਨਹੀਂ ਸੀ। ਸਵਾਲ ਪੈਦਾ ਹੁੰਦਾ ਹੈ ਕਿ ਕੀ ਪੰਜ ਪਿਆਰਿਆਂ ਤੋਂ ਕੁਰਹਿਤ ਪ੍ਰਤੀ ਪਸ਼ਚਾਤਾਪ ਕੀਤੇ ਬਿਨਾ ਹੀ ਕਿਸੇ ਕੁਰਹਿਤੀਆ ਨੂੰ ਪੰਥ ‘ਚ ਵਾਪਸੀ ਕਰਾਈ ਜਾ ਸਕਦੀ ਹੈ? ਇਸ ਦੀ ਸੰਭਾਵਨਾ ਬਾਰੇ ਅੱਗੇ ਜਾ ਕੇ ਗਲ ਕੀਤੀ ਜਾਵੇਗੀ। ਕਿਸੇ ਪ੍ਰਾਰਥੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਲ ਹੀ ਵਿਚ ਰੋਜ਼ ਜਾ ਕੇ ਮੱਥਾ ਟੇਕਣਾ ਗੁਨਾਹ  ਜਾਂ ਢੌਂਗ ਕਿਵੇਂ ਹੋਇਆ? ਹਰ ਸਿੱਖ ਨੂੰ ਤਾਂ ਓਟ ਆਸਰਾ ਹੀ ਗੁਰੂ ਦਾ ਹੈ, ਫਿਰ ਕੀ ਪੰਥ ਵਿਚੋਂ ਛੇਕਿਆ ਹੋਇਆ ਵਿਅਕਤੀ ਗੁਰੂ ਦੇ ਓਟ ਆਸਰੇ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕ ਨਹੀਂ ਸਕਦਾ? ਇੱਥੇ ਗੁਰੂ ਸਾਹਿਬ ਪ੍ਰਤੀ ਸਮਰਪਿਤ ਹੋਣਾ ਤੇ ਮੱਥਾ ਟੇਕਣਾ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ‘ਤੇ ਗੰਭੀਰ ਹਮਲਾ ਕਿਵੇਂ ਹੋਇਆ? ਖਿਮਾ ਯਾਚਕ ਨੂੰ ਕਿਸੇ ਵੀ ਹਾਲਤ ਵਿਚ ਪੰਥ ਵਿਚ ਵਾਪਸ ਨਾ ਲਏ ਜਾਣ ਦੀ ਦੁਹਾਈ ਪਾਉਣ ਵਾਲੇ ਅਖੌਤੀ ਪੰਥ ਦਰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਖ਼ਾਲਸਾ ਪੰਥ ਦੀਆਂ ਅਮੀਰ ਪਰੰਪਰਾਵਾਂ ਦੀ ਬਾਤ ਪਾਉਣੀ ਚਾਹੁੰਦਾ ਹਾਂ।

(1) ਅੱਜ ਦਾ ਸਵਾਲ ਇਹ ਨਹੀਂ ਕਿ ਦੋਸ਼ੀ ਖਿਮਾ ਯਾਚਕ ਨੇ ਅਤੀਤ ‘ਚ ਕੀ ਕੀ ਗ਼ਲਤ ਕੀਤਾ।  ਅਤੀਤ ਦੌਰਾਨ ਜੋ ਅਵੱਗਿਆ ਉਸ ਨੇ ਕੀਤੀ ਉਸ ਖÇaਲਾਫ਼ ਕਾਰਵਾਈ ਹੋ ਚੁੱਕੀ ਹੈ। ਇੱਥੇ ਅੱਜ ਦਾ ਸਵਾਲ ਇਹ ਹੈ ਕਿ ਕਿਸੇ ਯਾਚਕ ਵੱਲੋਂ ਵਾਰ ਵਾਰ ਫ਼ਰਿਆਦ ਕਰਨ ‘ਤੇ ਵੀ ਕਿਉਂ ਨਹੀਂ ਮੁਆਫ਼ੀ ਦਿੱਤੀ ਜਾਣੀ ਚਾਹੀਦੀ? ਕੀ ਜਥੇਦਾਰ ਸਾਹਿਬ ਦਰ ਆਏ ਨੂੰ ਖਿਮਾ ਕਰਨ ਦੀ ਪੰਥ ਦੀ ਮਹਾਨ ਰਵਾਇਤ ਅਤੇ ਸਿਧਾਂਤ ਨੂੰ ਛੱਡ ਜਾਂ ਅੱਖੋਂ ਪਰੋਖੇ ਕਰ ਸਕਦੇ ਹਨ? ਕੀ ਵਜ੍ਹਾ ਹੈ ਕਿ ਦਰ ਆਏ ਫ਼ਰਿਆਦੀ ਨੂੰ ਸੁਣਿਆ ਤਕ ਨਹੀਂ ਜਾ ਰਿਹਾ। ਆਓ ਇਕ ਵਾਰ  ਸਿੱਖੀ ਸਿਧਾਂਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੌਲਿਕਤਾ ‘ਚ ਪ੍ਰਵੇਸ਼ ਤਾਂ ਕਰੀਏ।

(2) ਸਿੱਖ ਇਤਿਹਾਸ, ਸਭਿਆਚਾਰ ਅਤੇ ਗੁਰਮਤਿ ਵਿਚਾਰਧਾਰਾ ਸਾਨੂੰ ਸਵੈਮਾਣ ਅਤੇ ਅਣਖ ਸਿਖਾਉਂਦੀ ਹੈ। ਸਿੱਖੀ ਸੇਵਾ, ਸਿਮਰਨ, ਵੰਡ ਛਕਣ, ਭਰਾਤਰੀਅਤਾ, ਹਿੰਮਤ ਦਲੇਰੀ ਤੋਂ ਇਲਾਵਾ ਖਿਮਾ ਯਾਚਨਾ ਅਤੇ ਖਿਮਾ ਕਰਨਾ ਜਿਹੇ ਅਨਮੋਲ ਗੁਣਾਂ ਨਾਲ ਵੀ ਮਨੁੱਖ ਨੂੰ ਪ੍ਰੇਰਿਤ ਅਤੇ ਸੰਚਾਲਿਤ ਕਰਦੀ ਹੈ। ਗੁਰੂ ਪਰੰਪਰਾ ਅਤੇ ਗੁਰਮਤਿ ਦੀ ਆਚਾਰ ਸੰਹਿਤਾ ਵਿਚ ‘ਬਦਲੇ‘ ਜਿਹੇ ਭਾਵਨਾ ਦੀ ਨਕਾਰਾਤਮਿਕ ਦ੍ਰਿਸ਼ਟੀ ਤੋਂ ਕੋਈ ਥਾਂ ਨਹੀਂ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਫ਼ਰਮਾਨ ਹੈ……..

ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ॥
ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ( ਅੰਗ -855)

ਭਾਵ ਜੇਕਰ ਕੋਈ ਸਤਿਗੁਰੂ ਕਾ ਨਿੰਦਕ ਵੀ ਹੋਵੇ ਅਤੇ ਮੁੜ ਗੁਰੂ ਦੀ ਸ਼ਰਨ ਵਿਚ ਆ ਜਾਵੇ ਤਾਂ ਸਤਿਗੁਰੂ ਜੀ ਉਸ ਦੇ ਪਿਛਲੇ ਔਗੁਣ – ਗੁਨਾਹ ਬਖ਼ਸ਼ ਲੈਂਦੇ ਹਨ ਅਤੇ ਅੱਗੋਂ ਸੰਗਤ ਦਾ ਮਾਣਯੋਗ ਹਿੱਸਾ ਬਣਾ ਦਿੰਦੇ ਹਨ।  ਇਹੀ ਗੁਰੂ ਜੁਗਤਿ ( ਮਾਡਲ) ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲਾਗੂ ਅਤੇ ਨਿਰੰਤਰ ਕਾਰਜਸ਼ੀਲ ਹੈ।

(3) ਸਿੱਖ ਇਤਿਹਾਸ ‘ਚ ਅਜਿਹਾ ਸ਼ਾਇਦ ਹੀ ਕੋਈ ਇਤਿਹਾਸਕ ਪ੍ਰਮਾਣ ਮਿਲਦਾ ਹੋਵੇਗਾ ਜਿੱਥੇ ਸ਼ਰਨ ਆਇਆ ਕਿਸੇ

ਭੁਲੱਕੜ ਜਾਂ ਗੁਨਾਹਗਾਰ ਸਿੱਖ ਨੂੰ ਮੁਆਫ਼ੀ ਨਾ ਮਿਲੀ ਹੋਵੇ।
‘‘ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥‘‘

ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤਾਂ ਇਹ ਫ਼ਰਮਾਨ ਹੈ—–

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥2॥  ( ਅੰਗ -624)

ਭਾਵ ਕਿ ਜਿਸ ਤਰਾਂ ਬਾਲਕ ਸੁਭਾਵਕ ਹੀ ਲੱਖਾਂ ਅਪਰਾਧ ਜਾਂ ਗੁਨਾਹ ਕਰਦਾ ਹੈ ਤਾਂ ਵੀ ਪਿਤਾ ਬਹੁ ਭਾਤੀ ਝਿੜਕਦਾ ਉਪਦੇਸ਼ ਦਿੰਦਾ ਅਤੇ ਫਿਰ ਗਲ ਨਾਲ ਲਾ ਲੈਂਦਾ ਹੈ।

(4) ਇੱਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਤੇ ਸਿੱਖ ਵਿਦਵਾਨ ਚਿੰਤਕ ਡਾ: ਰੂਪ ਸਿੰਘ ਦੀ ਪੁਸਤਕ- ਹੁਕਮਨਾਮੇ ਆਦੇਸ਼ ਸੰਦੇਸ਼, ਸ੍ਰੀ ਅਕਾਲ ਤਖ਼ਤ ਸਾਹਿਬ, ਪੰਨਾ 16 ‘ਤੇ ਅੰਕਿਤ ‘‘ਗੁਰੂ ਪੰਥ ਵੱਲੋਂ ਖ਼ਾਰਜ ਕੀਤਾ ਗਿਆ ਵਿਅਕਤੀ ਕਿਸੇ ਵੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਗੁਰੂ ਪੰਥ ਦੇ ਸਿਧਾਂਤ, ਮਰਿਯਾਦਾ ਤੇ ਪਰੰਪਰਾ ਨੂੰ ਸਵੀਕਾਰ ਕਰਦਿਆਂ ਆਪਣਾ ਰੋਮ ਰੋਮ ਗੁਰੂ ਪੰਥ ਨੂੰ ਸਮਰਪਿਤ ਕਰਦਾ ਹੈ ਤਾਂ ਉਸ ਦੇ ਔਗੁਣਾਂ ਨੂੰ ਦੂਰ ਕਰਦਿਆਂ ਪੰਥਕ ਪਰਿਵਾਰ ਦਾ ਮੁੜ ਹਿੱਸਾ ਬਣਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਪਣਿਆਂ ਲਈ ਸਤਿਗੁਰਾਂ ਦਾ ਬਖ਼ਸÇaੰਦ ਦਰ ਹੋ ਨਿੱਬੜਦਾ ਹੈ।‘‘ ਨੂੰ ਵਾਚਣ ਦੀ ਲੋੜ ਹੈ।

(5) ਸਿੱਖ ਰਹਿਤ ਮਰਯਾਦਾ ਦੀ ਗਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸÇaਤ ਸਿੱਖ ਰਹਿਤ ਮਰਯਾਦਾ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਾਗੂ ਹੈ, ਦੇ ਪੰਨਾ ਨੰਬਰ 30 ਉੱਤੇ ਸਾਫ਼ ਅੰਕਿਤ ਹੈ ਕਿ ਸਿੱਖ ਨੇ ਚਾਰ ਕੁਰਹਿਤਾਂ ਨਹੀਂ ਕਰਨੀਆਂ। (1) ਕੇਸਾਂ ਦੀ ਬੇਅਦਬੀ, (2) ਕੁੱਠਾ ਖਾਣਾ,(3) ਪਰ ਇਸਤਰੀ ਪਰ ਪੁਰਸ਼ ਦਾ ਗਮਨ ਅਤੇ (4) ਤਮਾਕੂ ਦਾ ਸੇਵਨ। ਇਨ੍ਹਾਂ ਵਿਚੋਂ ਕੋਈ ਕੁਰਹਿਤ ਹੋ ਜਾਵੇ ਤਾਂ ਅੰਮ੍ਰਿਤ ਛਕਣਾ ਪਵੇਗਾ।

ਇਸੇ ਸਿੱਖ ਰਹਿਤ ਮਰਯਾਦਾ ਦੇ ਪੰਨਾ 32 ‘ਤੇ ਤਨਖ਼ਾਹ ਲਾਉਣ ਦੀ ਵਿਧੀ ਦਰਜ ਹੈ ਜਿੱਥੇ ਕਿਹਾ ਗਿਆ ਹੈ ਕਿ ਸੰਗਤ ਨੂੰ ਬਖ਼ਸ਼ਣ ਵੇਲੇ ( ਪੰਜ ਪਿਆਰਿਆਂ ਨੂੰ) ਹਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖ਼ਾਹ ਲੁਆਉਣ ਵਾਲੇ ਨੂੰ ਦੰਭ ਭਰਨ ‘ਚ ਅੜੀ ਕਰਨੀ ਚਾਹੀਦੀ ਹੈ।

ਇਸ ਵਿਧੀ ਵਿਧਾਨ ਨੂੰ ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗੁ: ਮੰਜੀ ਸਾਹਿਬ ਵਿਖੇ ਕਥਾ ਦੌਰਾਨ ਹੋਰ ਪੁਖ਼ਤਾ ਕਰਦਿਆਂ ਕਿਹਾ ਕਿ ‘‘ਉਨ੍ਹਾਂ ਗੁਨਾਹਗਾਰਾਂ ਨੂੰ ਮੁਆਫ਼ੀ ਮਿਲ ਦੀ ਹੈ ਜੋ ਗੁਰੂ ਦੇ ਸ਼ਰਨ ਆਵੇ, ਘਰ ਬੈਠਿਆਂ ਨੂੰ ਨਹੀਂ। ਆ ਕੇ ਕਹਿ ਦੇਵੇ ਮੈਥੋਂ ਗ਼ਲਤੀ ਹੋ ਗਈ ਹੈ। ਕਹਿਣਾ ਕਿਸ ਨੂੰ ਹੈ, ਕਹਿਣਾ ਸਤਿਗੁਰੂ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ। ਕਹਿਣਾ ਕੀਹਨੂੰ ਹੈ? ਪੰਜ ਪਿਆਰੇ ਸਾਹਿਬਾਨ ਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਰੂਪ ਦਾ ਦਰਜਾ ਦਿੱਤਾ ਹੈ।

(6) ਜਥੇਦਾਰ ਸਾਹਿਬ ਵੱਲੋਂ ਖਿਮਾ ਯਾਚਕ ਪ੍ਰਤੀ ਲੰਮੇ ਸਮੇਂ ਤਕ ਕੋਈ ਸੁਣਵਾਈ ਜਾਂ ਕਾਰਵਾਈ ਅਮਲ ਵਿਚ ਨਾ ਲਿਆਂਦੇ ਜਾਣ ਅਤੇ ਛੇਕੇ ਹੋਏ ਬੰਦੇ ਦਾ ਪੰਥ ‘ਚ ਵਾਪਸੀ ਨਾ ਹੋਣ ਕਾਰਨ ਇਕੱਲੇ ਦੋਸ਼ੀ ਨੂੰ ਹੀ ਨਹੀਂ ਸਗੋਂ ਉਸ ਦੇ ਪਰਿਵਾਰਿਕ ਮੈਂਬਰਾਂ ਰਿਸ਼ਤੇਦਾਰਾਂ ਨੂੰ ਜਿਸ ਮਾਨਸਿਕ ਅਤੇ ਸਮਾਜਿਕ ਪੀੜਾ ਵਿਚੋਂ ਗੁਜ਼ਰਨਾ ਪੈਦਾ ਹੈ ਉਸ ਬਾਰੇ  ਬਿਆਨ ਕਰਨਾ ਔਖਾ ਹੈ। ਸਮਾਜਿਕ ਬਾਈਕਾਟ ਦੀ ਸਥਿਤੀ ਵਿਚ ਬਜ਼ੁਰਗਾਂ ਦੀ ਅਵਸਥਾ ‘ਚ ਪਹੁੰਚੇ ਮਾਪੇ ਅਤੇ ਬਚਿਆਂ ਦੇ ਅਨੰਦ-ਕਾਰਜ ਵਰਗੀ ਕਬੀਲਦਾਰੀ, ਉੱਤੋਂ ਰੱਬ ਨਾ ਕਰੇ, ਭਾਵੇਂ ਬੰਦਾ ਮਾੜੇ ਕਿਰਦਾਰ ਦਾ ਹੋਵੇ ਜਾਂ ਚੰਗਾ, ਕੋਈ ਵੀ ਸਿੱਖ ਕੁਰਹਿਤੀਆ ਹੋ ਕੇ ਇਸ ਦੁਨੀਆ ਤੋਂ ਰੁਖ਼ਸਤ ਨਹੀਂ ਹੋਣਾ ਚਾਹੇਗਾ। ਜੇ ਅਜਿਹਾ ਹੋ ਜਾਂਦਾ ਤਾਂ ਉਸ ਦੀਆਂ ਅੰਤਿਮ ਰਸਮਾਂ ਕਿਵੇਂ ਹੋਣਗੀਆਂ?। ਇਕ ਸਿੱਖ ਜੋ ਸਿੱਖ ਪਰਿਵਾਰ ਵਿਚੋਂ ਜਨਮ ਲੈਣ ਕਰ ਕੇ ਆਪਣੇ ਸਾਰੇ ਸੰਸਕਾਰ ਗੁਰਮਤਿ ਅਨੁਸਾਰ ਨਿਭਾਉਂਦਾ ਆ ਰਿਹਾ ਹੈ। ਜ਼ਰੂਰਤ ਸੀ ਕਿ ਸਿੱਖ ਤੋਂ ਜੀਵਨ ‘ਚ ਵਿਚਰਦਿਆਂ ਹੋਈਆਂ ਭੁੱਲਾਂ ਦੇ ਬਾਵਜੂਦ ਗੁਰੂਘਰ ਵੱਲੋਂ ਖਿਮਾ ਦੀ ਪਰੰਪਰਾ ਅਨੁਸਾਰ ਗੁਰੂ ਘਰ ਨਾਲ ਟੁੱਟੀ ਗੰਢਣ ਜਾਂ ਪੰਥ ਨਾਲ ਜੋੜਨ ਦੀ ਪ੍ਰਕ੍ਰਿਆ ‘ਚ ਕਿਸੇ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਗੁਰਸਿੱਖ ਪਰਉਪਕਾਰੀ ਭਾਈ ਲੱਧਾ ਜੀ ਦੇ ਜੀਵਨ ਤੋਂ ਸੇਧ ਤੇ ਪ੍ਰੇਰਨਾ ਲੈ ਕੇ ਸਾਰਥਿਕ ਰੋਲ ਅਦਾ ਕੀਤਾ ਜਾਂਦਾ।

(7) ਮਾਣਯੋਗ ਜਥੇਦਾਰ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਆਫ਼ ਕਰਨ ਦੀ ‘ਬਿਰਦੁ‘ ਦੀ ਪਾਲਣਾ ਕਰਨ ਤੋਂ ਲੰਮੇ ਸਮੇਂ ਤਕ ਪਾਸਾ ਵਟੀ ਰੱਖਣ ‘ਤੇ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿਚ ਕਿ ‘ਕੁਰਹਿਤ‘ ਕਰਨ ਵਾਲੇ ਨੂੰ ਪੰਜ ਪਿਆਰੇ ਸਾਹਿਬਾਨ ਕੋਲ ਪੇਸ਼ ਹੋ ਕੇ ਮੁੜ ਅੰਮ੍ਰਿਤ ਛਕਾਉਣ ਦੀ ਵਿਧੀ ਵਿਧਾਨ ਮੁਤਾਬਿਕ ਇਕ ਅਵਗਿਆਕਾਰ ਵੱਲੋਂ ਪੰਜ ਪਿਆਰੇ ਸਾਹਿਬਾਨ ਕੋਲ ਪੇਸ਼ ਹੋ ਕੇ ਵਿਧੀ ਵਿਧਾਨ ਮੁਤਾਬਿਕ ਮੁੜ ਅੰਮ੍ਰਿਤ ਛਕ ਲੈਣ ਅਤੇ ਫਿਰ ਪੰਥ ‘ਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਅਤੇ ਪਰੰਪਰਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਸਮਰਪਿਤ ਹੋਕੇ ਫ਼ਰਿਆਦੀ ਹੋ ਖਿਮਾ ਯਾਚਨਾ ਕੀਤੀ ਗਈ।

ਇਸ ਤੋਂ ਪਹਿਲਾਂ ਉਹ ਆਪਣੇ ‘ਤੇ ਲੱਗੇ ਇਲਜ਼ਾਮਾਂ ਪ੍ਰਤੀ ਅਦਾਲਤ ਵੱਲੋਂ ਦੋਸ਼ ਮੁਕਤ ਕਰਦਿਆਂ ਬਰੀ ਕਰ ਦਿੱਤੇ ਜਾਣ  ਤੋਂ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਅਵਸਰ ਦੇ ਮੱਦੇਨਜ਼ਰ ਤੋਂ ਇਲਾਵਾ ਵੱਖ ਵੱਖ ਸਮੇਂ ਪੰਥ ‘ਚੋਂ ਛੇਕੇ ਹੋਇਆਂ ਨੂੰ ਪਰੰਪਰਾ ਅਤੇ ਮਰਿਆਦਾ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ‘ਤੇ ਮੁੜ ਪੰਥ ਵਿਚ ਸ਼ਾਮਿਲ ਕਰਨ ਬਾਰੇ ਵਿਚਾਰ ਕਰਨ ਦੀਆਂ ਪੇਸ਼ਕਸ਼ਾਂ ਦੌਰਾਨ ਭਰੋਸੇ ਨਾਲ ਹਰ ਵਾਰ ਜਥੇਦਾਰ ਸਾਹਿਬਾਨ ਕੋਲ ਖਿਮਾ ਯਾਚਨਾ ਲਈ ਪਹੁੰਚ ਕੀਤੀ ਗਈ।  ਬੇਸ਼ੱਕ ਨਤੀਜਾ ਸਿਫ਼ਰ ਰਿਹਾ ਹੋਵੇ।

(10) ਇਕ ਵਿਅਕਤੀ ਜਿਸ ਨੂੰ ਹੁਕਮਨਾਮਾ ਜਾਰੀ ਕਰਦਿਆਂ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਪਰ ਪੰਥ ਵਿਚੋਂ ਛੇਕਣ ਤੋਂ ਪਹਿਲਾਂ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਜਿਵੇਂ ਕਿ ਰਵਾਇਤ ਅਨੁਸਾਰ ਦੋਸ਼ੀ ਨੂੰ ਸੰਮਨ ਕਰਨਾ ਆਦਿ ਕਦੀ ਪੂਰੀਆਂ ਨਹੀਂ ਕੀਤੀਆਂ ਗਈਆਂ । ਨਾ ਹੀ ਉਸ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ। ਉਸ ਨੂੰ ਪੰਥ ਵਿਚੋਂ ਛੇਕਣ ਤੋਂ ਪਹਿਲਾਂ ਬੇਸ਼ੱਕ ਉਹ ਗੁਨਾਹਗਾਰ ਹੈ ਤਾਂ ਵੀ ਉਸ ਨੂੰ ਆਪਣੀ ਬੇਗੁਨਾਹੀ ‘ਚ ਕੁਝ ਕਹਿਣ ਜਾਂ ਪੱਖ ਰੱਖਣ ਦਾ ਪੰਥਕ ਰਵਾਇਤ ਤੇ ਪਰੰਪਰਾ ਮੁਤਾਬਿਕ ਮੌਕਾ ਦਿੱਤਾ ਜਾਣਾ ਬਣਦਾ ਸੀ ਪਰ ਇੱਥੇ ਕਈ ਵਾਰ ਮੌਕਾ ਦੇਣਾ ਤਾਂ ਦੂਰ ਉਸ ਨੂੰ ਤਨਖ਼ਾਹੀਆ ਤੱਕ ਕਰਾਰ ਦੇਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਜਦੋਂ ਕਿ ਅਜਿਹੇ ਮਾਮਲੇ ‘ਤੇ ਦੋਸ਼ੀ ਨੂੰ ਪੰਥ ‘ਚੋਂ ਛੇਕਣ ਦੀ ਥਾਂ ਮਰਿਯਾਦਾ ਅਨੁਸਾਰ ਕੇਵਲ ਤਨਖ਼ਾਹੀਆ ਕਰਾਰ ਦੇਣਾ ਬਣਦਾ ਸੀ। ਕੀ ਉਸ ਵਕਤ ਦੇ ਜਥੇਦਾਰ ਸਾਹਿਬਾਨ ਜਿਨ੍ਹਾਂ ‘ਤੇ ਇਕ ਸੌਦਾ ਸਾਧ ਨੂੰ ਬਿਨਾ ਮੰਗੇ ਮੁਆਫ਼ੀ ਦੇਣ ਕਾਰਨ ਬਵਾਲ ਖੜੇ ਹੋਣ ਦੀ ਸਥਿਤੀ ‘ਚ ਡੈਮੇਜ ਕੰਟਰੋਲ ਲਈ ਸਖ਼ਤ ਸਜਾ ਸੁਣਾਈ ਗਈ?, ਜੇ ਇਹ ਸੱਚ ਹੈ ਤਾਂ ਇਸ ਫ਼ੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਨਹੀਂ ਕਿਹਾ ਜਾਣਾ ਚਾਹੀਦਾ?

(11) ਨੋਟ ਕਰਨ ਵਾਲੀ ਗਲ ਇਹ ਵੀ ਹੈ ਕਿ ਦੋਸ਼ੀ ਖÇaਲਾਫ਼ ਜਾਰੀ ਹੁਕਮਨਾਮੇ ਵਿਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਉਹ ਰਹਿਤ ਮਰਯਾਦਾ ਅਨੁਸਾਰ ਕੁਰਹਿਤ ਹੋਣ ‘ਤੇ ਮੁੜ ਅੰਮ੍ਰਿਤ ਨਹੀਂ ਛੱਕ ਸਕਦਾ। ਸਿੱਖੀ ਸਿਧਾਂਤ ਅਨੁਸਾਰ ਅਜਿਹਾ ਜੇ ਸੰਭਵ ਹੁੰਦਾ ਤਾਂ ਹੁਕਮਨਾਮੇ ਵਿਚ ਜ਼ਰੂਰ ਲਿਖਿਆ ਹੁੰਦਾ। ਕਿਉਂਕਿ ਸੰਬੰਧਿਤ ਹੁਕਮਨਾਮੇ ਵਿਚ ਇਹ ਤਾਂ ਜ਼ਰੂਰੀ ਤਾਕੀਦ ਕੀਤੀ ਗਈ ਹੈ ਕਿ ਅੱਗੇ ਤੋਂ (ਬੱਜਰ) ਕੁਰਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਸਿੱਖ ਧਾਰਮਿਕ ਸੰਸਥਾ ਵਿਚ ਨੁਮਾਇੰਦਗੀ ਨਾ ਦਿੱਤੀ ਜਾਵੇ ਅਤੇ ਕਿਸੇ ਨੂੰ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਸ ਵਿਅਕਤੀ ਦੇ ਕਿਰਦਾਰ ਨੂੰ ਧਿਆਨ ਵਿਚ ਰੱਖਿਆ ਜਾਵੇ।

(12) ਖਿਮਾ ਯਾਚਕ ਦੇ ਅੰਮ੍ਰਿਤ ਛਕਣ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਇਹ ਸਵਾਲ ਹੈ ਕਿ ਕੀ ਪਤਿਤ ਜਾਂ ਕੁਰਹਿਤੀਆ ਤਖ਼ਤ ਸਾਹਿਬ ‘ਤੇ ਪੇਸ਼ ਹੋ ਸਕਦਾ ਹੈ? ਸਿੱਖ ਰਹਿਤ ਮਰਯਾਦਾ ਵਿਚ ਸਾਫ਼ ਲਿਖਿਆ ਹੈ ਕਿ ਤਖ਼ਤ ਸਾਹਿਬ ‘ਤੇ ਤਨਖ਼ਾਹੀਏ ਸਿੱਖ ਦੀ ਅਰਦਾਸ ਹੋ ਹੀ ਨਹੀਂ ਸਕਦੀ। ਸੋ, ਇਸ ਕੁਰਹਿਤ ਲਈ ਪੰਜ ਪਿਆਰਿਆਂ ਤੋਂ  ਤਨਖ਼ਾਹ ਲਵਾ ਕੇ ਅੰਮ੍ਰਿਤ ਛੱਕੇ ਬਿਨਾ ਤਖ਼ਤ ਸਾਹਿਬ ‘ਤੇ ਕਿਵੇਂ ਹਾਜ਼ਰ ਹੋਇਆ ਜਾ ਸਕਦਾ ਹੈ।

(13) ਇੱਥੇ ਇਹ ਦੱਸਿਆ ਜਾਂਦਾ ਹੈ ਕਿ ਗੁਰਬਾਣੀ ਬੇਅਦਬੀ ਦੇ ਮਾਮਲੇ ਵਿਚ ਸਿੱਖੀ ਸਰੂਪ ਵਾਲੇ ਇਕ ਅਕਾਲੀ ਆਗੂ ਨੂੰ ਤਾਂ ਤਲਬ ਕੀਤਾ ਗਿਆ, ਪਰ ਦੂਜੇ ਪਾਸੇ ਇਸੇ ਗੁਨਾਹ ਲਈ ਭਾਜਪਾ ਤੋਂ ਕਾਂਗਰਸੀ ਬਣੇ ਇਕ ਪਤਿਤ ਆਗੂ ਨੂੰ ਕੇਵਲ ਅਖ਼ਬਾਰੀ ਬਿਆਨ ਰਾਹੀਂ ਤਾੜਨਾ ਕੀਤੀ ਗਈ ਅਜਿਹਾ ਹੀ ਇਕ ਵਿੱਤ ਮੰਤਰੀ ਦੇ ਮਾਮਲੇ ‘ਚ ਕੀਤਾ ਗਿਆ।

(14) ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਸਮਾਜ ਲਈ ਰੋਲ ਆਫ਼ ਮਾਡਲ ਹਨ। ਕਿਸੇ ਵੀ ਮਾਮਲੇ ‘ਤੇ ਸੰਗਤ ਦੀਆਂ ਭਾਵਨਾਵਾਂ ਦਾ ਖÇaਆਲ ਰੱਖਿਆ ਜਾਣਾ ਚੰਗੀ ਗਲ ਹੈ ਪਰ ਮੁੱਠੀ ਭਰ ਕੁਝ ਲੋਕਾਂ ਦੀ ਸਿਆਸੀ ਅਕਾਂਖਿਆ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ‘ਚ ਫ਼ਰਕ ਨਹੀਂ ਪਾਇਆ ਜਾ ਸਕਦਾ । ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਾਮਲਿਆਂ ਪ੍ਰਤੀ ਪੰਥਕ ਪਰੰਪਰਾ, ਰਵਾਇਤਾਂ, ਸਿੱਖ ਸਿਧਾਂਤ, ਮਰਿਯਾਦਾ ਅਤੇ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿਚ ਵਿਚਾਰਿਆ ਜਾਂਦਾ ਹੈ।  ਕਿਸੇ ਵੀ ਖਿਮਾ ਯਾਚਕ ਦੇ ਮਾਮਲੇ ਨੂੰ ਲੰਮੇ ਸਮੇਂ ਲਈ ਲਮਕਾਉਣ ਅਤੇ ਮੁਆਫ਼ੀ ਨਾ ਦੇਣ ਵਰਗਾ ਜਥੇਦਾਰ ਸਾਹਿਬਾਨ ਦਾ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਨਕਾਰਾਤਮਿਕ ਨਜ਼ਰੀਆ ਅਤੇ ਵਤੀਰਾ ਤਖ਼ਤ ਸਾਹਿਬਾਨ ਪ੍ਰਤੀ ਸੰਗਤ ‘ਚ ਮਨਫ਼ੀ ਪ੍ਰਭਾਵ ਦਾ ਸੰਚਾਰ ਤਾਂ ਨਹੀਂ  ਕਰ ਰਿਹਾ ? ਇਸ ਬਾਰੇ ਜਥੇਦਾਰ ਵਰਗੇ ਵਕਾਰੀ ਰੁਤਬੇ ਅਤੇ ਕਿਰਦਾਰ ਨੂੰ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਮੌਕੇ ਉਮੀਦ ਹੈ ਕਿ ਪੰਥ ‘ਚੋ ਛੇਕੇ ਗਏ ਵਿਅਕਤੀਆਂ ਨੂੰ ਪੰਥ ‘ਚ ਵਾਪਸੀ ਲਈ ਪੰਥਕ ਰਵਾਇਤਾਂ ਮੁਤਾਬਿਕ ਸਿੰਘ ਸਾਹਿਬਾਨ ਜਲਦ ਤੇ ਸਹੀ ਫ਼ੈਸਲਾ ਲੈਣਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>