ਬਾਬਾ ਜੈ ਸਿੰਘ ਜੀ ਖਾਲਕਟ

“ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥

ਉਪਰੋਕਤ ਸ਼ਬਦ ਨੂੰ ਬਾਬਾ ਜੈ ਸਿੰਘ ਖਲਕਟ ਜੀ ਜਿਹੇ ਮਹਾਨ ਸ਼ਹੀਦਾ ਨੇ ਜੀਵਨ ਕੁਰਬਾਨ ਕਰਕੇ ਜਿੰਦਾ ਵੀ ਰਖਿਆ ਸਹੀ ਵੀ ਸਿਧ ਕੀਤਾ ਹੈ। ਸਮਾਂ ਸੀ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਮਹਾਰਾਜਾ ਦੀ ਗੈਰਹਾਜ਼ਰੀ ਵਿਚ ਬਰਨਾਲਾ ‘ਤੇ ਹਮਲਾ ਕੀਤਾ, ਜਦੋਂ ਰਾਜਾ ਮੂਨਕ ਵਿਚ ਸੀ। ਉਸਨੇ ਮਹਾਰਾਜਾ ਨੂੰ ਚਾਰ ਲੱਖ ਰੁਪਏ ਦੇਣ ਲਈ ਮਜਬੂਰ ਕੀਤਾ। ਜਿਸ ਵਿਚੋਂ ਸਿਰਫ ਪੰਜਾਹ ਹਜ਼ਾਰ ਰੁਪਏ ਦੀ ਅਦਾਇਗੀ ਕੀਤੀ। ਦੁਰਾਨੀ ਰਾਜਾ ਨੇ ਉਸਨੂੰ “ਰਾਜਾ” ਦੀ ਉਪਾਧੀ ਦਿੱਤੀ ਅਤੇ ਉਸਨੂੰ 727 ਪਿੰਡਾਂ ਦਾ ਖੇਤਰ ਦਿੱਤਾ। ਆਲਾ ਸਿੰਘ 57 ਸਾਲ ਦੀ ਉਮਰ ਵਿੱਚ 1763 ਈ. ਵਿਚ, ਪਟਿਆਲਾ ਸ਼ਹਿਰ ਦੀ ਨੀਂਹ ਰੱਖੀ। ਉਸੇ ਸਾਲ ਉਸਨੇ ਨਨੂ ਸਿੰਘ ਸੈਣੀ ਮੁਖੀਆ ਦੀ ਅਗਵਾਈ ਹੇਠ ਦੇ ਨਾਲ ਸਰਹਿੰਦ ਅਤੇ ਇਸ ਦੇ ਨਾਲ ਲੱਗਦੇ ਇਲਕੇ ਨੂੰ ਜਿੱਤ ਲਿਆ। ਉਹਨਾ ਦੇ ਤਿੰਨਾਂ ਹੀ ਪੁੱਤਰਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। 1765 ਵਿਚ ਇਸਨੇ ਆਪਣੇ ਪੋਤੇ ਮਹਾਰਾਜਾ ਅਮਰ ਸਿੰਘ ਨੂੰ ਗੱਦੀ ਛੱਡ ਦਿੱਤੀ।

Screenshot_2021-05-11_03-10-48.resizedਹਜਾਰਾਂ ਸਾਲਾਂ ਉੱਤਰ ਭਾਰਤ ਦੇ ਪ੍ਰਾਂਤ ਦੇ ਲੋਕਾਂ ਨੇ ਮੱਧ ਏਸ਼ੀਆ ਤੋਂ ਆਉਣ ਹਮਲਾਵਰਾਂ ਦੇ ਜੁੱਲਮਾਂ ਦਾ ਬਾਕੀ ਭਾਰਤ ਦੇ ਲੋਕਾਂ ਨਾਲੋਂ ਵੱਧ ਨੁਕਸਾਨ ਉਠਾਉਣਾ ਪਿਆ ਹੈ। ਇਹ ਸਿਲਸਲਾ ਭਾਰਤ ਵਿੱਚ ਸਭ ਤੋਂ ਪਹਿਲਾ ਆਰੀਆ ਲੋਕਾਂ ਦੇ ਭਾਰਤ ਵਿੱਚ ਆਉਣ ਨਾਲ ਸੁਰੂ ਹੋਇਆ ਅਤੇ ਭਾਰਤ ਵਿੱਚ ਬਹੁਤ ਸਾਰੇ ਵਿਦੇਸ਼ੀ ਆਉਂਦੇ ਰਹੇ ਭਾਰਤ ਵਿੱਚ ਲੁੱਟ ਕਰਕੇ ਵਾਪਸ ਚਲੇ ਜਾਂਦੇ ਸਨ, ਪਰ ਹੌਲੀ ਹੌਲੀ ਉਹ ਭਾਰਤ ਵਿੱਚ ਹੀ ਪੱਕੇ ਤੌਰ ਉਤੇ ਵਸ ਗਏ। ਭਾਰਤ ਵਿੱਚ ਆਖਰੀ ਵਿਦੇਸ਼ੀ ਅੰਗਰੇਜ਼ ਸਨ ਜੋ ਸਮੁੰਦਰ ਰਹੀਂ ਦੱਖਣ ਭਾਰਤ ਵਲੋਂ ਦਾਖਲ ਹੋਏ ਸਨ ਕੋਈ 200 ਕੁ ਸੌ ਸਾਲ ਭਾਰਤ ਵਿੱਚ ਰਹਿਕੇ ਵਾਪਸ ਵੀ ਗਏ। ਅੰਗਰੇਜ਼ ਹੀ ਇੱਕ ਐਸੀ ਕੌਮ ਹੈ ਜਿਸ ਨੇ ਵਿਦੇਸ਼ਾਂ ਉਤੇ ਰਾਜ ਵੀ ਕੀਤਾ ਆਪਣਾ ਦੇਸ਼ ਵੀ ਨਹੀਂ ਛੱਡਿਆ, ਆਪਣੇ ਦੇਸ਼ ਨੂੰ ਹਮੇਸ਼ਾ ਖੁਸ਼ਹਾਲ ਬਣਾਇਆ। ਅੰਗਰੇਜ਼ ਕੌਮ ਵਿਸ਼ਵ ਦੀਆਂ ਕੋਂਮਾਂ ਨਾਲੋਂ ਵੱਧ ਮਾਨਵਤਾਵਾਦੀ ਅਤੇ ਡਸਿਪਲਨ ਵਾਲੀ ਕੌਮ ਹੈ। ਭਾਰਤ ਵਿੱਚ ਬਹੁਤ ਸਾਰੇ ਦੇਸ਼ੀ, ਵਿਦੇਸ਼ੀ ਵਸਦੇ ਹਨ, ਪਰ ਇੱਕ ਕੌਮ ਨਹੀ ਬਣ ਸਕੇ, ਭਾਰਤੀ ਆਪਸ ਵਿੱਚ ਦੂਜੇ ਤੋਂ ਸੁਪਰ ਕਹਾਉਣ ਦੂਜੇ ਨੂੰ ਗਿਰਾਉਣ ਵਿੱਚ ਗੁਲਤਾਨ ਹਨ।

18ਵੀਂ ਸਦੀ ਵਿੱਚ ਦੱਖਣ ਪੂਰਵ ਵਲੋਂ ਅੰਗਰੇਜ਼ ਭਾਰਤ ਵਿੱਚ ਪੈਰ ਪਸਾਰਦੇ ਆ ਰਹੇ ਸਨ। ਮੱਧ ਭਾਰਤ ਵਿੱਚ ਮਰਾਠੇ ਆਪਣੇ ਰਾਜ ਨੂੰ ਵਧਾਉਣ ਫੈਲਾਉਣ ਵਿੱਚ ਲਗੇ ਹੋਏ ਸਨ। ਉਤਰ ਵਿੱਚ ਦਿੱਲੀ ਦਾ ਮੁਗਲ ਰਾਜ ਕਮਜੋਰ ਹੋ ਚੁੱਕਾ ਸੀ। ਪੰਜਾਬ ਵਿੱਚ ਸਿੱਖ ਬਾਬਾ ਬੰਦਾ ਸਿੱਘ ਬਹਾਦਰ ਦੀ 1716 ਵਿੱਚ ਸ਼ਹਾਦਤ ਦੇ ਬਾਅਦ ਤਾਕਤ ਗੁਆ ਚੁੱਕੇ ਸਨ। ਅਫਗਾਨਿਸਤਾਨ ਦੀ ਸੱਤਾ ਉਤੇ ਅਹਿਮਦਸ਼ਾਹ ਦੁੱਰਨੀ ਦਾ ਕਬਜੇ ਹੋ ਗਿਆ ਸੀ। ਉਸ ਨੇ ਲੁੱਚ ਖਸੁਟ ਕਰਨ ਲਈ ਭਾਰਤ ਵੱਲ਼ ਵਧਣਾ ਸੁਰੂ ਕੀਤਾ।
ਅਹਿਮਦ ਸ਼ਾਹ ਦੁੱਰਾਨੀ ਨੇ 1748 ਅਤੇ 1767 ਦੇ ਵਿਚਕਾਰ ਅੱਠ ਵਾਰ ਭਾਰਤ ਉੱਤੇ ਹਮਲਾ ਕੀਤਾ। ਨਾਦਿਰ ਸ਼ਾਹ ਦੀ ਹੱਤਿਆ ਤੋਂ ਬਾਅਦ, ਅਹਿਮਦ ਸ਼ਾਹ ਦੁੱਰਾਨੀ ਨੇ ਅਫਗਾਨਿਸਤਾਨ ਦੀ ਗੱਦੀ ਬੈਠਦਿਆਂ ਹੀ ਅਤੇ ਨੇੜਲੇ ਇਲਾਕਿਆਂ ਤੋਂ ਦੌਲਤ ਲੁੱਟਣ ਲੱਗਾ। ਉਹ ਭਾਰਤ ਵਿਚ “ਰਾਜਸੀ ਅਧਿਕਾਰ” ਸਥਾਪਤ ਕਰਨਾ ਵੀ ਚਾਹੁੰਦਾ ਸੀ। ਉਸ ਦੇ ਸਮੇਂ ਦੌਰਾਨ, ਮੁਗਲ ਸਾਮਰਾਜ ਦਾ ਢਹਿਢੇਰੀ ਹੋ ਰਿਹਾ ਸੀ ਅਤੇ ਉਹ “ਬਿਨਾਂ ਕਿਸੇ ਨੁਕਸਾਨ ਦੇ ਰਾਜਨੀਤਿਕ ਖਲਾਅ” ਨੂੰ ਭਰਨ ਲਈ ” ਮੁਗਲ ਰਾਜ ਦੀਆਂ ਜੁੱਤੀਆਂ ਵਿੱਚ ਪੈਰ ਪਾਉਣ ਲਈ ਉਤਸੁਕ ਸੀ।”ਉਹ ਉਤਰੀ ਭਾਰਤ ਵਿੱਚ ਜਿੱਤ ਪਰਾਪਤ ਕਰ ਅੱਗੇ ਵਧ ਰਿਹਾ ਸੀ।

ਅਬਦੁਸ ਸਮਾਦ ਖ਼ਾਨ ਨੂੰ ਸਰਹਿੰਦ ਵਿਖੇ ਆਪਣੀ ਫ਼ੌਜ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਹਰ ਕੋਈ ਉਸ ਦੇ ਬੇਰਹਿਮ ਅਤੇ ਵਹਿਸ਼ੀ ਵਿਵਹਾਰ ਤੋਂ ਬਹੁਤ ਦੁਖੀ ਅਤੇ ਨਾਰਾਜ਼ ਸੀ। ਸੰਨ 1757 ਵਿਚ ਚੇਤ ਦੇ ਮਹੀਨੇ ਵਿਚ ਇਕ ਦਿਨ ਉਹ ਪਟਿਆਲੇ ਦੇ ਨੇੜੇ ਪਿੰਡ ਮੁਗਲਮਾਜਰਾ ਤੋਂ ਲੰਘ ਰਿਹਾ ਸੀ, ਉਹ ਭਾਈ ਜੈ ਸਿੰਘ ਕੋਲੋਂ ਲੰਘਿਆ ਪਰ ਭਾਈ ਜੈ ਸਿੰਘ  ਆਪਣੇ ਖੂਹ ਦਾ ਸਿਮਰਨ ਕਰਨ ਵਿਚ ਰੁੱਝੇ ਹੋਏ ਸਨ। ਮੁਗਲ ਸੂਬੇਦਾਰ ਨੇ ਆਪਣੇ ਸਿਪਾਹੀਆਂ ਨੂੰ ਭਾਈ ਜੈ ਸਿੰਘ ਨੂੰ ਆਪਣੇ ਕੋਲ ਲਿਆਉਣ ਦਾ ਆਦੇਸ਼ ਦਿੱਤਾ ਅਤੇ ਗੁੱਸੇ ਨਾਲ ਪੁੱਛਿਆ ਕਿ ਉਸਨੇ ਉਸਨੂੰ ਸਲਾਮ ਕਿਉਂ ਨਹੀਂ ਕੀਤਾ। ਇਸ ਤੇ ਭਾਈ ਜੈ ਸਿੰਘ ਨੇ ਜਵਾਬ ਦਿੱਤਾ ਕਿ ਮੈਨੂੰ ਤੁਹਾਡੀ ਮੌਜੂਦਗੀ ਬਾਰੇ ਪਤਾ ਵੀ ਨਹੀਂ ਸੀ ਕਿਉਂਕਿ ਮੈਂ ਗੁਰਬਾਣੀ ਦੇ ਸਿਮਰਨ ਵਿਚ ਰੁੱਝਿਆ ਹੋਇਆ ਸੀ।

Screenshot_2021-05-11_03-11-08.resizedਇਹ ਉਸ ਸਮੇਂ ਦੀ ਪਰੰਪਰਾ ਸੀ ਕਿ ਜਦੋਂ ਕੋਈ ਵੀ ਰਾਜਾ, ਨਵਾਬ ਕਿਸੇ ਇਲਾਕੇ ਵਿਚੋਂ ਲੰਘਦਾ ਸੀ ਤਾਂ ਵਸਨੀਕ ਸਤਿਕਾਰ ਨਾਲ ਉਸ ਅੱਗੇ ਝੁਕਕੇ ਮੱਥਾ ਟੇਕਦੇ ਸਨ। ਪਰੰਪਰਾ ਅਨੁਸਾਰ, ਉਹਨਾ ਦਾ ਸਮਾਨ ਸਥਾਨਕ ਲੋਕਾਂ ਦੁਆਰਾ ਇੱਕ ਪਿੰਡ ਤੋਂ ਅਗਲੇ ਪਿੰਡ ਲਿਜਾਇਆ ਜਾਂਦਾ ਸੀ। ਕੋਤਵਾਲ ਨਿਜ਼ਾਮੂਦੀਨ ਨੇ ਬਾਬਾ ਜੀ ਨੂੰ ਗਠੜੀ ਚੁੱਕਣ ਦਾ ਆਦੇਸ਼ ਦਿੱਤਾ ਜਿਸ ਵਿਚ ਤੰਬਾਕੂ ਅਤੇ ਇਕ ਹੁੱਕਾ ਦਿਖਾਈ ਦਿੰਦਾ ਸੀ। ਬਾਬਾ ਜੀ ਨੇ ਖਾਨ ਦੇ ਗਠੜੀ ਨੂੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਇਕ ਹੁੱਕਾ ਸੀ। ਉਸ ਨੰ ਕਿਹਾ ਕਿ ਉਹ ਅਮ੍ਰਿਤਧਾਰੀ ਸਿੱਖ ਹੈ ਅਤੇ ਇਸ ਲਈ ਉਸ ਗਠੜੀ ਨੂੰ ਨਹੀਂ ਚੁੱਕ ਸਕਦਾ ਜਿਸ ਵਿਚ ਤੰਬਾਕੂ ਅਤੇ ਹੁੱਕਾ ਸੀ। ਉਸਨੇ ਅੱਗੇ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਤੰਬਾਕੂ ਨੂੰ ਛੂਹਣ ਤੋਂ ਵੀ ਵਰਜਿਆ ਹੈ। ਮੈਂ ਇਸ ਨੂੰ ਆਪਣੇ ਸਿਰ ਤੇ ਕਿਵੇਂ ਲੈ ਸਕਦਾ ਹਾਂ? ਕੋਤਵਾਲ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸਨੂੰ ਇੱਕ ਲਚਕਦਾਰ ਸੋਟੀ ਨਾਲ ਕੁੱਟਿਆ ਜਾਵੇ, ਉਸਦੀ ਚਮੜੀ ਲਾਹ ਦਿਤੀ ਜਾਵੇ।

ਸਿੱਖ ਧਰਮ ਬੁੱਚ ਪੂਜਾ ਵਿੱਚ ਜਕੀਨ ਨਹੀਂ ਰਖਦਾ। ਬਾਬਾ ਜੀ ਤਸਵੀਰ ਉਲਟਾ ਲਟਕਾਕੇ ਚਮੜੀ ਉਤਾਰਿਆਂ ਦੀ ਹੀ ਉਪਲਭਦ ਹੈ, ਜਿਸ ਨੀ ਵੀ ਇਹ ਯਾਦਗਾਰ ਤਸਵੀਰ ਬਣਾਈ ਹੈ ਉਸ ਦਾ ਸਤਿਕਾਰ ਹੈ। ਇਸ ਤੋਂ ਬਾਬਾ ਜੀ ਦਾ ਚਿਹਰਾ ਠੀਕ ਦਿਖਾਈ ਨਹੀਂ ਦਿੰਦਾ। ਇੱਥੇ ਉਸੇ ਹੀ ਤਸਵੀਰ ਦਾ ਧੜ ਦੇ ਉਪਰ ਵਾਲਾ ਹਿੱਸਾ ਸਿੱਧਾ ਕਰਕੇ ਕੇਵਲ ਪਹਿਚਾਣ ਲਈ ਲਗਾਇਆ ਗਿਆ ਹੈ, ਇਸ ਵਿੱਚ ਕੋਈ ਬਦਲਾਉ ਨਹੀ ਹੈ।

ਮਈ 1757 ਕਿ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਬੇਟੇ ਤੈਮੂਰ ਸ਼ਾਹ (1746-1793) ਨੂੰ ਪੰਜਾਬ ਦਾ ਵਾਈਸਰਾਏ ਅਤੇ ਜਹਾਨ ਖਾਨ ਨੂੰ ਕਮਾਂਡਰ-ਇਨ-ਚੀਫ਼ ਨਿਯੁਕਤ ਕੀਤਾ ਅਤੇ ਵਾਈਸਰਾਏ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੀ ਤੈਮੂਰ ਨੇ ਸਰਹਿੰਦ ਦੇ ਮੁਹੰਮਦ ਪਠਾਨ ਅਬਦੁੱਲ ਉਸ-ਸਮਦ ਖ਼ਾਨ ਨੂੰ ਰਾਜਪਾਲ ਨਿਯੁਕਤ ਕੀਤਾ। ਜਿਸ ਦੇ ਆਦੇਸ਼ਾਂ ਹੇਠ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੱਥ ਦੇ ਅਧਾਰ ‘ਤੇ ਇਹ ਮੰਨਿਆ ਜਾ ਸਕਦਾ ਹੈ।

ਭਾਈ ਜੈ ਸਿੰਘ ਦਾ ਜਨਮ ਪਟਿਆਲਾ ਨੇੜੇ ਪਿੰਡ ਬਾਰਨ ਦੇ ਚਮਾਰ ਜਾਤੀ ਪ੍ਰਿਵਾਰ ਵਿਚ ਹੋਇਆ ਸੀ, ਪਿੰਡ ਦਾ ਨਾਮ ਮੁਗਲਮਾਜਰਾ ਸੀ। ਉਨ੍ਹਾਂ ਦੇ ਪਿਤਾ ਇਕ ਅੰਮ੍ਰਿਤਧਾਰੀ ਸਿੱਖ ਸਨ ਅਤੇ ਭਾਈ ਜੈ ਸਿੰਘ ਨੇ ਵੀ ਬਹੁਤ ਛੋਟੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਸਿੱਖ ਧਰਮ ਅਪਣਾਕੇ ਸੇਵਾ ਸਿਮਰਨ ਕਰਨਾ ਅਰੰਭ ਕਰ ਦਿੱਤਾ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨ ਸਮਰਪਿਤ, ਇਮਾਨਦਾਰ ਅਤੇ ਮਿਹਨਤੀ ਗੁਰਸਿੱਖ ਸਨ। ਉਹਨਾ ਦਿਨਾਂ ਵਿੱਚ ਆਨੰਦਪੁਰ ਸਾਹਿਬ ਹੀ ਅੰਮ੍ਰਿਤ ਸ਼ਕਾਇਆ ਜਾਂਦਾ ਸੀ ਭਾਈ ਜੈ ਸਿੰਘ ਨੇ ਵੀ ਆਪਣੇ ਪਿਤਾ ਨਾਲ ਆਨੰਦਪੁਰ ਸਾਹਿਬ ਹੀ ਅੰਮ੍ਰਿਤ ਸ਼ਕਿਆ ਸੀ। ਭਾਈ ਜੈ ਸਿੰਘ ਦਾ ਸਾਰਾ ਗੁਰਸਿੱਖ ਪ੍ਰਿਵਾਰ ਸੀ। ਬਾਰਨ ਪਟਿਆਲੇ ਤੋਂ 7 ਕਿਲੋਮੀਟਰ ਸਰਹੰਦ ਰੋੜ ਉਪਰ ਸਥਿਤ ਹੈ।

ਖਾਨ ਨੇ ਇਹ ਵਿਕਲਪ ਵੀ ਦਿੱਤਾ ਸੀ ਕਿ ਜੇ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਆਪਣਾ ਸਮਾਨ ਪਟਿਆਲੇ ਲੈ ਜਾਂਦਾ ਹੈ ਤਾਂ ਉਸ ਦੀ ਸਜ਼ਾ ਮੁਆਫ਼ ਕੀਤੀ ਜਾਏਗੀ। ਬਾਬਾ ਜੈ ਸਿੰਘ ਜੀ ਨੇ ਬੜੇ ਨਿਮਰਤਾ ਨਾਲ ਜਵਾਬ ਦਿੱਤਾ ਸੀ ਕਿ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਕਿਸੇ ਤਰਾਂ ਦੇ ਵਿਚਾਰਾਂ ਨਾਲ ਕੋਈ ਭਰਮਾ ਨਹੀਂ ਸਕਦਾ ਅਤੇ ਨਾ ਕਿਵੇਂ ਲੁਭਾਇਆ ਜਾ ਸਕਦਾ ਹੈ। ਆਪਣੇ ਧਰਮ ਨੂੰ ਤਿਆਗਣ ਦੀ ਬਜਾਏ ਮੈਂ ਮੌਤ ਨੂੰ ਸਵੀਕਾਰ ਕਰ ਸਕਦਾ ਹਾਂ। ਪਰ ਉਸਦੇ ਪ੍ਰਵਾਰ ਦੇ ਸਾਰੇ ਮੈਂਬਰ ਆਪਣੀ ਧਾਰਮਿਕ ਦ੍ਰਿੜਤਾ ਤੇ ਅੜੇ ਰਹੇ ਅਤੇ ਉਹ ਸਮਾਨ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਹੁੱਕਾ ਵੀ ਸੀ। ਬਾਬਾ ਜੈ ਸਿੰਘ ਦਾ ਸਿੱਖ ਪੰਥ ਨੂੰ ਸਮਰਕਨ ਤੋਂ ਸਾਜੀ ਨੌਜਵਾਨਾਂ ਨੂੰ ਸਿੱਖਣਾ ਬਣਦਾ ਹੈ।

Screenshot_2021-05-11_03-11-31.resizedਇਹ ਦੇਖਦੇ ਹੋਏ ਕਿ ਬਾਬਾ ਜੈ ਸਿੰਘ ਜੀ ਆਪਣੇ ਫ਼ੈਸਲੇ ਤੇ ਅੜੇ ਹਨ, ਉਸਨੇ ਦੋ ਕਸਾਈ ਬੁਲਾਏ ਅਤੇ ਖੂਹ ਉਤੇ ਬੋਹੜ ਦੇ ਦਰੱਖਤ ਦੇ ਬੰਨ੍ਹ ਕੇ ਉਲਟਾ ਲਟਕਾ ਚਮੜੀ ਉਤਾਰਨ ਦਾ ਹੁਕਮ ਦਿੱਤਾ। ਦੋਨਾਂ ਕਸਾਈਆਂ ਨੇ ਸਭ ਤੋਂ ਪਹਿਲਾਂ ਉਸਦੀ ਕ੍ਰਿਪਾਨ ਅਤੇ ਕਪੜੇ ਉਤਾਰ ਦਿੱਤੇ, ਉਸਦੇ ਕਸ਼ਿਹਰੇ ਤੋਂ ਇਲਾਵਾ ਕੋਈ ਕਪੜਾ ਨਹੀਂ ਸੀ। ਉਸਦੀ ਚਮੜੀ ਨੂੰ ਕਸਾਈ ਉਤਾਰਦੇ ਰਹੇ ਬਾਬਾ ਜੀ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਇਹ ਬੋਹੜ ਦਾ ਰੁੱਖ ਅੱਜ ਵੀ ਬਾਰਨ ਵਿੱਚ ਮੌਜੂਦ ਹੈ।

ਸ਼ਹਾਦਤ ਪਿੰਡ ਮੁਗਲਮਾਜਰਾ ਤੋਂ ਲਗਭਗ ਅੱਧਾ ਮੀਲ ਦੀ ਦੂਰੀ ‘ਤੇ ਹੋਈ ਸੀ।  ਬਾਬਾ ਜੀ ਦੀ ਪਤਨੀ ਮਾਤਾ ਧੰਨ ਕੌਰ ਜੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਵਿੱਚੋਂ ਵੱਡੇ ਪੁੱਤਰ ਕੜਕ ਸਿੰਘ ਜੀ ਅਤੇ ਛੋਟੇ ਪੁੱਤਰ ਖੜਕ ਸਿੰਘ ਜੀ, ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਫਿਰ ਭਾਈ ਕੜਕ ਸਿੰਘ ਜੀ ਦੀ ਪਤਨੀ ਬੀਬੀ ਅਮਰ ਕੌਰ ਦਾ ਵੀ ਕਤਲ ਕਰ ਦਿੱਤਾ ਗਿਆ। ਭਾਈ ਖੜਕ ਸਿੰਘ ਜੀ ਦੀ ਪਤਨੀ ਰਾਜ ਕੌਰ ਗਰਭਵਤੀ ਸੀ, ਉਹ ਅੰਬਾਲਾ ਵਿਖੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ ਜਿਥੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦੀ ਔਲਾਦ ਅੰਬਾਲਾ ਅਤੇ ਮੁਹਾਲੀ ਤਹਿਸੀਲ ਮੁਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪੰਜਾਬ, ਵਿੱਚ ਰਹਿ ਰਹੇ ਹਨ। ਖਾਨ ਦੇ ਇਸ ਸਥਾਨ ਨੂੰ ਛੱਡਣ ਤੋਂ ਬਾਅਦ ਪਿੰਡ ਵਾਸੀਆਂ ਨੇ ਪੰਜ ਸ਼ਹੀਦਾਂ ਦੀਆਂ ਦੇਹਾਂ ਦਾ ਸੰਸਕਾਰ ਕਰ ਦਿੱਤਾ ਅਤੇ ਸ਼ਹਾਦਤ ਦੇ ਸਥਾਨ ‘ਤੇ ਉਨ੍ਹਾਂ ਦੀ ਯਾਦ ਵਿਚ ਇਕ ਛੋਟੀ ਜਿਹੀ ਮਟੀ ਵੀ ਬਣਾਈ ਗਈ।

ਜਦੋਂ ਇਲਾਕੇ ਦੇ ਪ੍ਰਮੁੱਖ ਸਿੱਖਾਂ ਨੂੰ ਇਸ ਸਾਰੀ ਘਟਨਾ ਬਾਰੇ ਪਤਾ ਲੱਗਿਆ, ਉਨ੍ਹਾਂ ਨੇ ਮੁਗਲਮਾਜਰਾ ਦੇ ਸਾਰੇ ਪਿੰਡ ਨੂੰ ਢਾਹ ਦਿੱਤਾ। ਬਾਅਦ ਵਿਚ, ਪਿੰਡ ਦੇ ਖੰਡਰਾਤ ਅਤੇ ਉਸ ਦੇ ਸ਼ਹੀਦਾਂ ਦੀ ਸਮਾਧੀ ਦੇ ਨੇੜੇ, ਪਿੰਡ ਬਾਰਨ ਦੇ ਨਾਮ ਦੀ ਸਥਾਪਨਾ ਕੀਤੀ ਗਈ। ਬਾਰਨ ਦੇ ਨਾਮ ਰਖਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਪਰ ਕੁੱਝ ਲਗਦਾ ਹੈ, ਇਹ ਸਮਝ ਕੇ ਰਖਿਆ ਹੋਵੇ ਕਿ ਬਾਬਾ ਜੈ ਸਿੰਘ ਨੇ ਗੁਰੂ ਦੇ ਬਚਨ ਨਿਭਾਏ, ਮੌਕੇ ਤੇ ਮੌਜੂਦ ਸਾਰਾ ਪ੍ਰਿਵਾਰ ਹੀ ਵਾਰ ਦਿਤਾ, ਲੇਕਿਨ ਗੁਰੂ ਦੇ ਬਚਨ ਦੀ ਲਾਜ ਰਖ ਵਿਖਾਈ। ਸਿੱਖ ਕੌਮ ਦੇ ਆਉਣ ਵਾਲੇ ਸਮੇਂ ਲਈ ਬਾਬਾ ਜੀ ਦਿਲ ਦੀਆਂ ਗਹਿਰਾਈਆਂ ਨਾਲ ਯਾਦ ਰੱਖਣਗੇ ਅਤੇ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੂੰ ਸੱਚ ਸਿੱਖ ਮਾਰਗ ਦਿਖਾਉਣ ਲਈ ਉਹਨਾਂ ਦੇ ਰਿਣੀ ਰਹਿਣਗੇ।

ਬਾਬਾ ਜੈ ਸਿੰਘ ਜੀ ਖਾਲਕਟ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਦੀ ਸ਼ਹਾਦਤ ਦਾ ਸਥਾਨ ਸਮੇਂ ਨਾਲ ਡੂੰਘਾ ਹੋ ਗਿਆ ਸੀ। ਪਾਣੀ ਭਰ ਜਾਂਦਾ ਸੀ, ਸਮੇਂ ਦੇ ਬੀਤਣ ਨਾਲ ਜਦੋਂ ਪਾਣੀ ਸੁੱਕ ਗਿਆ। ਪਿੰਡ ਦੇ ਵਸਨੀਕ ਸਰਦਾਰ ਵਰਿਆਮ ਸਿੰਘ ਨੇ ਇਸ ਸਮਾਧ ਪੱਕਾ ਕਰ ਦਿੱਤਾ। ਪਰ ਹਰ ਬਰਸਾਤ ਦੇ ਮੌਸਮ ਵਿਚ ਨੀਵਾਂ ਇਲਾਕਾ ਹੋਣ ਕਰਕੇ ਸਮਾਧ ਪਾਣੀ ਵਿਚ ਭਰ ਜਾਂਦਾ ਰਿਹਾ ਸੀ। ਸੰਗਤ ਨੇ ਸਮਾਧ ਦੇ ਆਸ ਪਾਸ ਦਾ ਇਲਾਕਾ ਵਧਾ ਦਿੱਤਾ ਪਰ ਸਮਾਧ ਨੀਵੇਂ ਸਥਾਨ ਵਿੱਚ ਰਹੀ, ਕਿਉਂਕਿ ਪਿੰਡ ਵਾਸੀ ਆਪਣੇ ਆਪ ਇਸ ਸਮਾਧ ਵਿੱਚ ਕੋਈ ਵਿਗਾੜ ਪਾਉਣਾ ਨਹੀਂ ਚਾਹੁੰਦੇ ਸਨ।

18 ਵੀਂ ਸਦੀ ਦੌਰਾਨ ਸਿੱਖਾਂ ਨੂੰ ਇੰਨਾ ਤਸੀਹੇ ਦਿੱਤੇ ਗਏ ਕਿ ਉਨ੍ਹਾਂ ਦੀ ਸ਼ਹਾਦਤ ਦੀਆਂ ਘਟਨਾਵਾਂ ਉਨ੍ਹਾਂ ਦੇ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ ਗਈਆਂ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਦੇ ਕੰਮ ਸਿੱਖਾਂ ਦੁਆਰਾ ਅਰਦਾਸ ਵਿਚ ਦਰਜ ਕੀਤੇ ਗਏ। ਸਿੱਖਾਂ ਵਿਚ ਅਰਦਾਸ ਇਕ ਰਸਮ ਵਾਂਗ ਹੈ ਜੋ ਅਰੰਭ ਵਿਚ, ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਦੇ ਅਖੀਰ ਵਿਚ ਅਰਦਾਸ ਕਰਦੇ ਰਹੇ ਹਨ, “ਚਰਖੜ੍ਹੀਆਂ ਤੇ ਚੜੇ, ਬੰਦ ਬੰਦ ਕਟਵਾਏ, ਖੋਪੜੀਆਂ ਲਹਾਈਆਂ, ਪੂਠੀਆਂ ਖੱਲਾਂ ਲਹਾਈਆਂ, ਸਿੱਖੀ ਸਿਦਕ ਨਹੀਂ ਹਰਿਆ, ਤਿਨਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ! ਲੇਕਿਨ ਪਤਾ ਨਹੀਂ ਕਿਉਂ ਇਹ ਸਿੱਖ ਅਰਦਾਸ ਵਿੱਚੋ ਅੱਜ ਕੱਲ ਸੁਣਾਈ ਨਹੀ ਦਿੰਦਾ, ਇਹ ਅਰਦਾਸ ਦਿ ਹਿੱਸਾ ਰਹਿਣਾ ਚਾਹੀਦਾ ਸੀ।

ਕੁਝ ਸਮੇਂ ਬਾਅਦ ਪਿੰਡ ਦੇ ਸੂਝਵਾਨ ਵਾਸੀਆਂ ਨੇ ਯਾਦਗਾਰ ਨੂੰ ਵਧਾਉਣ ਦੇ ਉਪਰਾਲੇ ਕੀਤੇ। ਉਹਨਾ ਰਾੜਾ ਸਾਹਿਬ ਅਤੇ ਲੁਧਿਆਣਾ ਦੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਪੈਰੋਕਾਰਾਂ, ਬਾਬਾ ਸੁਖਦੇਵ ਸਿੰਘ ਜੀ ਅਲਾਉਹਾਰਨ ਵਾਲੇ ਦੀ ਸਲਾਹ ਮੰਗੀ ਜਿਸ ਨੇ ਸੁਝਾਅ ਦਿੱਤਾ ਕਿ ਮੌਜੂਦਾ ਸਮਾਧ ਦੇ ਉਪਰੰਤ ਉਨ੍ਹਾਂ ਨੂੰ ਉੱਚ ਪੱਧਰੀ ਵੱਡੀ ਸਮਾਧ ਉਸਾਰਨੀ ਚਾਹੀਦੀ ਹੈ ਅਤੇ ਇਸ ਤੇ ਇਕ ਗੁਰਦੁਆਰਾ ਸਾਹਿਬ ਉਸਾਰਨਾ ਚਾਹੀਦਾ ਹੈ।  ਬਾਬਾ ਸੁਖਦੇਵ ਸਿੰਘ ਜੀ ਦੀ ਸਲਾਹ ਅਨੁਸਾਰ, ਇਸ ਅਸਥਾਨ ‘ਤੇ ਗੁਰਦੁਆਰਾ ਬਾਬਾ ਜੈ ਸਿੰਘ ਜੀ ਦੇ ਨਾਂ ਨਾਲ ਖਾਲਕਟ ਲਗਦਾ ਹੈ। ਇਹ ਉਹਨਾ ਦੀ ਸ਼ਹੀਦੀ ਜੋ ਉਹਨਾ ਦੀ ਚਮੜੀ ਉਤਾਰ ਕੇ ਕੀਤੀ ਗਈ ਸੀ। ਬਾਬਾ ਜੀ ਦੇ ਸਥਾਨ ਉਤੇ ਕਮੇਟੀ ਅਤੇ ਪੰਚਾਇਤ ਮੈਂਬਰਾਂ ਨੇ ਇਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ। ਹਰ ਸਾਲ ਸੁਦੀ ਦਾਸਵਿਨ (ਦੇਸੀ ਮਹੀਨੇ ਫੱਗਣ ਵਿਚ ਆਉਣ ਵਾਲਾ ਚੰਦਰਮਾ ਮਹੀਨੇ ਦੇ ਦਸਵੇਂ ਦਿਨ ਦਾ ਫਰਵਰੀ ਜੋ ਅੱਧ ਫਰਵਰੀ ਤੋਂ ਅੱਧ ਮਾਰਚ ਤੱਕ ਮੇਲ ਖਾਂਦਾ ਹੈ) ਜੋੜ-ਮੇਲਾ  ਸ਼ਹੀਦ ਬਾਬਾ ਜੈ ਸਿੰਘ ਜੀ ਖਾਲਕਟ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ।

ਐਸਾ ਨਹੀਂ ਹੈ ਕਿ ਉਹਨਾ ਦਿਨਾ ਵਿੱਚ ਬਾਬਾ ਜੈ ਸਿੰਘ ਖਲਕਟ ਜੀ ਇੱਕਲੇ ਹੀ ਮੌਤ ਦੇ ਘਾਟ ਉਤਾਰੇ ਗਏ, ਹਜਾਰਾਂ ਨਹੀਂ ਲੱਖਾਂ ਹੀ ਲੋਕ ਮਾਰੇ ਗਏ ਸਨ। ਗਲ ਹੈ ਮੌਤ ਦੇ ਕਾਰਨ ਬਣਨ ਦੀ ਹੈ ਅਤੇ ਮੌਤ ਨੂੰ ਸਾਹਮਣੇ ਦੇਖਕੇ ਵੀ ਆਪਣੇ ਗੁਰੂ ਨੂੰ ਦਿਤੇ ਬਚਨ ਉਤੇ ਪੱਕੇ ਰਹਿਣ ਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਤੰਬਾਕੂਨੋਸ਼ੀ ਤੋ ਵਰਜਿਆਂ ਸੀ। ਬਾਬਾ ਜੈ ਸਿੰਘ ਜੀ ਉਸ ਦਾ ਸਿੰਘ ਉਸ ਦੇ ਹੁਕਮ ਉਤੇ ਅਟੱਲ ਖੜਾ ਸੀ। ਨਸ਼ਿਆਂ ਤੋਂ ਸਿੰਘਾ ਨੂੰ ਰੋਕਿਆ ਹੈ ਤਾਂ ਬਾਬਾ ਜੈ ਸਿੰਘ ਜੀ ਗੁਰੂ ਦਾ ਸਿੰਘ ਉਸ ਦੀ ਉਲੰਘਣਾ ਨਹੀਂ ਕਰੇਗਾ।

“ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥

ਪੰਜਾਬ ਗੁਰੂਆਂ ਦੇ ਖੂਨ ਨਾਲ ਸਿੰਜਿਆ ਦੇਸ਼ ਹੈ ਜਿਸ ਦੀ ਆਨ ਬਾਨ ਸ਼ਾਨ ਦੇ ਲਈ ਉਹਨਾ ਆਪਣਾ ਪ੍ਰਿਵਾਰ ਤਕ ਸ਼ਹੀਦ ਕਰਵਾ ਦਿਤਾ। ਅੱਜ ਉਸ ਦੇ ਸਿੰਘ ਕਿਦਾਂ ਨਸ਼ਾਖੋਰੀ ਨੂੰ ਪੰਜਾਬ ਵਿੱਸ ਸਥਾਨ ਦੇ ਸਕਦੇ ਹਨ। ਨਸ਼ੇ ਦਾ ਆਦੀ ਮਨੁੱਖ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ, ਉੱਥੇ ਸਮਾਜਿਕ ਤੌਰ ਤੇ ਹੀਣ ਭਾਵਨਾਂ ਦਾ ਸ਼ਿਕਾਰ ਹੋ ਕੇ ਮਾਨਸਿਕ ਗੁਲਾਮੀ ਵਿੱਚ ਜਕੜਿਆ ਜਾਂਦਾ ਹੈ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਦੇਸ਼ ਕੌਮ ਬਾਰੇ ਤਾਂ ਉਸਨੇ, ਉਸਾਰੂ ਸੋਚ ਕੀ ਰੱਖਣੀ ਹੁੰਦੀ ਹੈ, ਉਹ ਆਪਣੇ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਵੀ ਨਹੀ ਸੋਚਦਾ। ਇਹ ਜਾਣਦਾ ਹੋਇਆ ਕਿ ਉਹ ਮੌਤ ਦੇ ਮੂੰਹ ਵੱਲ ਜਾ ਰਿਹਾ ਹੈ, ਇਸ ਤੋਂ ਛੁਟਕਾਰਾ ਪਾਉਂਣ ਦੀ ਬਜ਼ਾਏ ਆਪਣੇ ਨਾਲ ਸਮੂਹ ਪਰਿਵਾਰ ਨੂੰ ਨਰਕ ਭੋਗਣ ਲਈ ਮਜਬੂਰ ਕਰਦਾ ਹੈ। ਬਾਬਾ ਜੀ ਦੀ ਸ਼ਹਾਦਤ ਨੂੰ ਪ੍ਰਚਾਰ ਪਸਾਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਦੀ ਸਮੁੱਚੀ ਨੌਜਵਾਨ ਪੀੜ੍ਹੀ ਹੀ ਇਸ ਨੂੰ ਠੱਲ ਪਾਉਣ ਦੇ ਕੰਮ ਲਈ ਮੂਹਰੇ ਆਵੇ ਤਾਂ ਪੰਜਾਬ ਦੀ ਜਵਾਨੀ ਨੂੰ ਅਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਬਾਬਾ ਜੈ ਸਿੰਘ ਖਲਕਟ ਜੀ ਦੀ ਸ਼ਹਾਦਤ ਪੰਜਾਬੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਰਹੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>